Category: Punjab

  • मस्जिद-ए कुबा-खांबड़ा में मुस्लिम समुदाय ने ‘आतंकवाद’ और ‘पाकिस्तान मुर्दाबाद’ के नारे लगाए

    मस्जिद-ए कुबा-खांबड़ा में मुस्लिम समुदाय ने ‘आतंकवाद’ और ‘पाकिस्तान मुर्दाबाद’ के नारे लगाए

    जालंधर 9 मई : मस्जिद ए कुबा खांबड़ा में जुमा की नमाज के बाद मुसलमानों ने ‘आतंकवाद’ और ‘पाकिस्तान मुर्दाबाद’ के नारे लगाए और फौजी की “ऑपरेशन सिंदूर” कार्रवाई की सराहना की।
    जमीयत उलेमा ए हिंद के जिला प्रधान व मस्जिद कुबा खांबड़ा के प्रधान मजहर आलम मजाहिरी ने कहा कि हम पाकिस्तान की ओर से की जा रही दहशतगर्दी के खिलाफ है। भारत हमारा वतन है, देश पर संकट के समय हम सेना और सरकार के साथ खड़े हैं। मज़हर आलम ने पाकिस्तान की कायराना हरकतों की निंदा की और हिंदुस्तान जिंदाबाद के नारे भी लगाए।
    उन्होंने कहा कि पाकिस्तान हमेशा षड्यंत्र कर भारत का माहौल खराब करने की कोशिश करता रहता है। उन्होंने कहा कि सरकार को आतंकवाद के खिलाफ और ठोस कदम उठाने चाहिए।
    मुस्लिम समाज के लोग जंग के इस माहौल में देश सेना का साथ देने का संकल्प लिया। प्रदर्शन कर रहे मुसलमानों ने कहा कि मुस्लिम समाज पहलगाम में हुए आतंकी घटना का खुला विरोध करता है।
    इस अवसर पर नदीम सलमानी, अजहर फारुकी, अकबर आलम, तबरेज खान, मोहम्मद निजाम, सिकंदर खान व अन्य मौजूद थे।

  • ऑपरेशन सिंदूर : पाकिस्तान के 100 किमी अंदर तक प्रहार, 25 मिनट में नौ आतंकी ठिकाने ध्वस्त

    ऑपरेशन सिंदूर : पाकिस्तान के 100 किमी अंदर तक प्रहार, 25 मिनट में नौ आतंकी ठिकाने ध्वस्त

    नई दिल्ली : भारत ने पाकिस्तान और पीओके के अंदर आतंकी ठिकानों को नेस्तनाबूद कर दिया। इसमें आतंकी सरगना हाफिज सईद और मसूद अजहर के ठिकाने शामिल हैं। भारत ने मुजफ्फराबाद, बहावलपुर, मुरीदके, सियालकोट, कोटली और मुजफ्फराबाद में आतंक के ठिकानों को निशाना बनाया। देश की तीनों सेनाओं ने मिलकर इस मिशन को अंजाम दिया।
    सरकार और सेना ने पाकिस्तान और पाकिस्तान के अवैध कब्जे वाले कश्मीर में भारतीय सशस्त्र बलों की स्ट्राइक ‘ऑपरेशन सिंदूर’ के बाद एक प्रेस कॉन्फ्रेंस की। इस दौरान प्रेस कॉन्फ्रेंस को संबोधित करने के लिए कर्नल सोफिया कुरैशी और विंग कमांडर व्योमिका सिंह मौजूद थीं। प्रेस कॉन्फ्रेंस में संसद हमले, मुंबई हमले, पुलवामा हमले और पहलगाम हमले के दृश्य दिखाए गए। सबसे पहले विदेश सचिव विक्रम मिस्री ने प्रेस कॉन्फ्रेंस को संबोधित किया। इसके बाद कर्नल सोफिया कुरैशी और विंग कमांडर व्योमिका सिंह ने ‘ऑपरेशन सिंदूर’ की पूरी जानकारी साझा की। उन्होंने बतायास कि ऑपरेशन सिंदूर 22 अप्रैल को पहलगाम में हुए वीभत्स आतंकी हमले के शिकार नागरिकों और उनके परिवारों को न्याय देने के लिए किया गया। नौ ठिकानों की पहचान कर उन्हें बर्बाद किया गया। इन ठिकानों में आतंकियों को प्रशिक्षित किया जाता था। ये आतंकियों के लॉन्च पैड थे। ऑपरेशन सिंदूर के लिए इन लक्ष्यों का चयन विश्वसनीय खुफिया सूचनाओं के आधार पर हुआ। इसमें यह ध्यान रखा गया कि रिहाइशी इलाकों और आम नागरिकों को नुकसान न पहुंचे।

    भारत ने आतंकी हमलों को रोकने के अपने अधिकार का प्रयोग किया’
    इससे पहले विक्रम मिस्री ने कहा, ’22 अप्रैल 2025 को लश्कर-ए-तैयबा से पाकिस्तान से प्रशिक्षित आतंकियों ने कश्मीर के पहलगाम में पर्यटकों पर बर्बरतापूर्ण हमला किया। 25 भारतीयों और एक विदेशी नागरिक को कायरतापूर्ण तरीके से मार दिया गया। यह मुंबई हमले के बाद आतंकी हमलों में आम नागरिकों के मारे जाने की सबसे गंभीर घटना रही। इस हमले में वहां मौजूद लोगों को करीब से और उनके परिवार के सामने सिर पर गोली मारी गई। परिवार के सदस्यों को जानबूझकर आघात पहुंचाया गया। यह नसीहत भी दी गई कि वे हमले का संदेश पहुंचाएं। यह जम्मू-कश्मीर में बहाल हो रही सामान्य स्थिति को बाधित करने के लिए हुआ। इस हमले का उद्देश्य पर्यटन को प्रतिकूल रूप से नुकसान पहुंचाना था। पिछले साल यहां पौने करोड़ पर्यटक आए थे। आतंकियों का यह मकसद था कि इस इलाके को पिछड़ा रखा जाए। हमले का यह तरीका जम्मू-कश्मीर और अन्य राज्यों में साम्प्रदायिक दंगे भड़काने के उद्देश्य से भी था। हमने प्रयासों को विफल कर दिया। एक समूह ने खुद को रजिस्टेंस फ्रंट कहते हुए हमले की जिम्मेदारी ली है। यह प्रतिबंधित समूह लश्कर-ए-तैयबा से जुड़ा हुआ है। भारत ने संयुक्त राष्ट्र के समक्ष रिपोर्ट में इस संगठन के बारे में इनपुट दिए थे। इससे पाकिस्तान के आतंकी समूहों के मुखौटे के रूप में टीआरएफ की भूमिका सामने आई थी।’

    ‘पहलगाम हमला आतंकवाद को अंजाम देने के पाकिस्तान के लंबे ट्रैक रिकॉर्ड से जुड़ा’
    उन्होंने आगे कहा, ‘पहलगाम हमला भारत में सीमा पार आतंकवाद को अंजाम देने के पाकिस्तान के लंबे ट्रैक रिकॉर्ड से जुड़ा है। पाकिस्तान दुनियाभर में आतंकियों की शरणस्थली के रूप में पहचान बना चुका है। वहां आतंकी सजा पाने से बचे रहते हैं। साजिद मीर को पाकिस्तान ने मृत घोषित कर दिया था, अंतरराष्ट्रीय दबाव में वह जीवित पाया गया, इससे स्पष्ट उदाहरण मिलता है। पहलगाम हमले के बाद भारत के सभी राज्यों में आक्रोश देखा गया। यह आवश्यक समझा गया कि हमले के आरोपियों और योजनाकारों को न्याय के कटघरे में लाया जाए। पाकिस्तान ने कार्रवाई करने के लिए कोई स्पष्ट कदम नहीं उठाया। भारत के विरूद्ध आगे भी हमले होने का खतरा है, इसलिए इससे निपटना आवश्यक समझा गया।’

    कर्नल कुरैशी, विंग कमांडर व्योमिका बोलीं- लॉन्चपैड, ट्रेनिंग सेंटर्स टारगेट किए गए
    कर्नल सोफिया कुरैशी और विंग कमांडर व्योमिका सिंह- रात एक बजकर पांच मिनट और एक बजकर 30 मिनट के बीच ऑपरेशन हुआ। पहलगाम में मारे गए पर्यटकों के लिए ऑपरेशन हुआ। पाकिस्तान में 3 दशकों से आतंकवादियों का निर्माण हो रहा है। पाकिस्तान और पीओके में 9 टारगेट पहचाने गए थे और इन्हें हमने तबाह कर दिया। लॉन्चपैड, ट्रेनिंग सेंटर्स टारगेट किए गए।

  • मुख्यमंत्री भगवंत मान ने पंजाब में धरना-प्रदर्शन, सड़कें-रेल जाम और राज्य बंद करने वालों को दी चेतावनी

    मुख्यमंत्री भगवंत मान ने पंजाब में धरना-प्रदर्शन, सड़कें-रेल जाम और राज्य बंद करने वालों को दी चेतावनी

    Jalandhar : पंजाब में संस्थाओं की तरफ से अपनी मांगों को मनवाने के लिए सड़कों और रेल रोकर प्रदर्शन करते हैं, जिससे लोगों को परेशानियों का सामना करना पड़ता है मुख्यमंत्री भगवंत मन की तरफ से आज अपने सोशल मीडिया अकाउंट पर इस मुद्दे पर लिखते हुए सख्त चेतावनी दी है।

    मुख्यमंत्री भगवंत मान के सोशल हैंडल पर क्या लिखा : ਪੰਜਾਬ ਵਿੱਚ ਸੜਕਾਂ ਰੋਕਣ ਜਾਂ ਰੇਲਾਂ ਰੋਕਣ ਜਾਂ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਅਤੇ ਰੋਜ਼ਾਨਾ ਦੇ ਕੰਮਾਂ ਕਾਰਾਂ ਚ ਵਿਘਨ ਪਾਉਣ ਵਾਲੇ ਕੋਈ ਵੀ ਐਲਾਨ,ਧਰਨੇ ਜਾਂ ਹੜਤਾਲਾਂ ..ਪਬਲਿਕ ਦੇ ਵਿਰੁੱਧ ਮੰਨੇ ਜਾਣਗੇ..ਸਾਰੀਆਂ ਸੰਸਥਾਵਾਂ, ਜਥੇਬੰਦੀਆਂ ਅਤੇ ਯੂਨੀਅਨਾਂ ਧਿਆਨ ਦੇਣ..ਵਿਰੋਧ ਕਰਨ ਦੇ ਹੋਰ ਵੀ ਤਰੀਕੇ ਹਨ ਸਿਰਫ਼ ਲੋਕਾਂ ਨੂੰ ਤੰਗ ਕਰਨਾ ਸਹੀ ਨਹੀਂ ..ਵਰਨਾ ਸਖ਼ਤ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ.. ਪੰਜਾਬ ਦੇ ਮਿਹਨਤੀ ਲੋਕਾਂ ਦੇ ਹਿੱਤ ਚ ਜਾਰੀ…

  • ਬੀਬੀਐਮਬੀ ਨੇ ਪੰਜਾਬ ਨੂੰ ਪਾਣੀ ਨਾਲੋਂ ਵੱਧ ਜ਼ਖ਼ਮ ਦਿੱਤੇ : ਬਰਿੰਦਰ ਗੋਇਲ, ਕਿਹਾ ਕਿਸੇ ਸੂਬੇ ਨੂੰ ਪਾਣੀ ਦੇਣ ਦਾ ਵਿਰੋਧ ਨਹੀਂ ਕਰ ਰਹੇ, ਸਿਰਫ਼਼ ਆਪਣੇ ਹਿੱਸੇ ਦੇ ਪਾਣੀ ਦੀ ਰੱਖਿਆ ਕਰ ਰਹੇ

    ਬੀਬੀਐਮਬੀ ਨੇ ਪੰਜਾਬ ਨੂੰ ਪਾਣੀ ਨਾਲੋਂ ਵੱਧ ਜ਼ਖ਼ਮ ਦਿੱਤੇ : ਬਰਿੰਦਰ ਗੋਇਲ, ਕਿਹਾ ਕਿਸੇ ਸੂਬੇ ਨੂੰ ਪਾਣੀ ਦੇਣ ਦਾ ਵਿਰੋਧ ਨਹੀਂ ਕਰ ਰਹੇ, ਸਿਰਫ਼਼ ਆਪਣੇ ਹਿੱਸੇ ਦੇ ਪਾਣੀ ਦੀ ਰੱਖਿਆ ਕਰ ਰਹੇ

    ਚੰਡੀਗੜ੍ਹ, 3 ਮਈ

    ਬੀਬੀਐਮਬੀ ਮੀਟਿੰਗ ਦੇ ਬਾਈਕਾਟ ‘ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਅਸੀਂ ਹਰਿਆਣਾ ਜਾਂ ਕਿਸੇ ਹੋਰ ਰਾਜ ਨੂੰ ਪਾਣੀ ਦੇਣ ਦਾ ਵਿਰੋਧ ਨਹੀਂ ਕਰ ਰਹੇ ਹਾਂ। ਅਸੀਂ ਸਿਰਫ਼ ਆਪਣੇ ਹਿੱਸੇ ਦੇ ਪਾਣੀ ਦੀ ਰਾਖੀ ਕਰ ਰਹੇ ਹਾਂ। ਜੋ ਪਾਣੀ ਪੰਜਾਬ ਦਾ ਹੈ, ਉਹ ਕਿਸੇ ਵੀ ਸੂਬੇ ਨੂੰ ਜ਼ਬਰਦਸਤੀ ਨਹੀਂ ਦਿੱਤਾ ਜਾ ਸਕਦਾ।

    ਮੀਡੀਆ ਨੂੰ ਸੰਬੋਧਨ ਕਰਦਿਆਂ ਬਰਿੰਦਰ ਗੋਇਲ ਨੇ ਕਿਹਾ ਕਿ ਬੀਬੀਐਮਬੀ ਨੇ ਪੰਜਾਬ ਨੂੰ ਪਾਣੀ ਨਾਲੋਂ ਵੱਧ ਜ਼ਖ਼ਮ ਦਿੱਤੇ ਹਨ। ਡੈਮ ਬਣਾਉਣ ਲਈ ਪੰਜਾਬ ਦੇ 370 ਪਿੰਡ ਤਬਾਹ ਕਰ ਦਿੱਤੇ ਗਏ ਅਤੇ ਅਸੀਂ 27 ਹਜ਼ਾਰ ਏਕੜ ਜ਼ਮੀਨ ਗੁਆ ​​ਦਿੱਤੀ। ਇਸ ਦੀ ਉਸਾਰੀ ਦੇ ਸਮੇਂ, ਉੱਥੇ ਰਹਿਣ ਵਾਲੇ ਲੱਖਾਂ ਲੋਕ ਬੇਘਰ ਹੋ ਗਏ, ਜਿਨ੍ਹਾਂ ਵਿੱਚੋਂ ਕੁਝ ਨੂੰ ਅੱਜ ਤੱਕ ਮੁਆਵਜ਼ਾ ਵੀ ਨਹੀਂ ਮਿਲਿਆ ਹੈ।

    ਇੰਨੀ ਕੁਰਬਾਨੀ ਦੇ ਬਾਵਜੂਦ, ਪੰਜਾਬ ਨੂੰ ਡੈਮ ਦਾ ਸਿਰਫ਼ 35 ਪ੍ਰਤੀਸ਼ਤ ਪਾਣੀ ਮਿਲਦਾ ਹੈ, 65 ਪ੍ਰਤੀਸ਼ਤ ਪਾਣੀ ਦੂਜੇ ਰਾਜਾਂ ਨੂੰ ਜਾਂਦਾ ਹੈ। ਫਿਰ ਅਸੀਂ ਕੁਝ ਨਹੀਂ ਕਿਹਾ ਕਿਉਂਕਿ ਪਾਣੀ ਜੀਵਨ ਨਾਲ ਜੁੜਿਆ ਮੁੱਦਾ ਹੈ। ਸਾਡੀ ਸਮੱਸਿਆ ਇਹ ਹੈ ਕਿ ਬੀਬੀਐਮਬੀ ਨੂੰ ਹੁਣ ਹਰਿਆਣਾ ਨੂੰ ਸਾਡੇ ਹਿੱਸੇ ਦਾ ਪਾਣੀ ਜ਼ਬਰਦਸਤੀ ਦੇਣ ਲਈ ਕਿਹਾ ਜਾ ਰਿਹਾ ਹੈ। ਜਦੋਂ ਕਿ ਹਰਿਆਣਾ ਨੇ ਮਾਰਚ ਵਿੱਚ ਹੀ ਆਪਣੇ ਹਿੱਸੇ ਦਾ ਸਾਰਾ ਪਾਣੀ ਖ਼ਤਮ ਕਰ ਦਿੱਤਾ।

    ਹਰਿਆਣਾ ਨੂੰ ਕੁੱਲ 2.987 ਐਮਏਐਫ ਪਾਣੀ ਅਲਾਟ ਕੀਤਾ ਗਿਆ ਸੀ ਅਤੇ ਹੁਣ ਤੱਕ 3.091 ਐਮਏਐਫ ਪਾਣੀ ਦੀ ਖਪਤ ਹੋ ਚੁੱਕੀ ਹੈ, ਜੋ ਕਿ ਇਸ ਤੋਂ 3 ਪ੍ਰਤੀਸ਼ਤ ਵੱਧ ਹੈ। ਜਦੋਂ ਕਿ ਪੰਜਾਬ ਨੂੰ 5.512 ਐਮਏਐਫ ਪਾਣੀ ਅਲਾਟ ਕੀਤਾ ਗਿਆ ਸੀ ਅਤੇ ਅਸੀਂ ਸਿਰਫ 4.925 ਐਮਏਐਫ ਪਾਣੀ ਖ਼ਰਚ ਕੀਤਾ। ਸਾਡੀ ਸਰਕਾਰ ਨੇ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਯੋਜਨਾ ਬਣਾ ਕੇ ਆਪਣੇ 9 ਪ੍ਰਤੀਸ਼ਤ ਪਾਣੀ ਦੀ ਬੱਚਤ ਕੀਤੀ ਹੈ।

    ‘ਆਪ’ ਮੰਤਰੀ ਨੇ ਕੇਂਦਰ ਸਰਕਾਰ ‘ਤੇ ਵਿਤਕਰੇ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਕੇਂਦਰ ਨੇ ਪਾਣੀ ਦੀ ਦੁਰਵਰਤੋਂ ਅਤੇ ਕੁਪ੍ਰਬੰਧਨ ‘ਤੇ ਹਰਿਆਣਾ ਤੋਂ ਸਵਾਲ ਨਹੀਂ ਉਠਾਏ, ਇਸ ਦੀ ਬਜਾਏ ਉਸ ਨੇ ਬੀਬੀਐਮਬੀ ‘ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਸਾਡੇ ਦੁਆਰਾ ਬਚਾਇਆ ਗਿਆ ਪਾਣੀ ਜ਼ਬਰਦਸਤੀ ਹਰਿਆਣਾ ਨੂੰ ਦੇਵੇ। ਇਹ ਪੰਜਾਬ ਨਾਲ ਬੇਇਨਸਾਫ਼ੀ ਹੈ। ਅਸੀਂ ਇਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰਾਂਗੇ। ਕੇਂਦਰ ਨੂੰ ਆਪਣੇ ਫ਼ੈਸਲੇ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਫ਼ੈਸਲਾ ਪੂਰੀ ਤਰ੍ਹਾਂ ਇਕ ਤਰਫਾ ਅਤੇ ਪੱਖਪਾਤੀ ਹੈ।

    ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੇ ਬਿਆਨ ‘ਤੇ, ਗੋਇਲ ਨੇ ਪ੍ਰਤਾਪ ਬਾਜਵਾ ਅਤੇ ਰਾਜਾ ਵੜਿੰਗ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ

    ਗੋਇਲ ਨੇ ਇਸ ਮੁੱਦੇ ‘ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੱਲੋਂ ਦਿੱਤੇ ਗਏ ਬਿਆਨ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਪੰਜਾਬ ਕਾਂਗਰਸ ਦੇ ਆਗੂਆਂ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਤੋਂ ਸਵਾਲ ਕੀਤਾ ਕਿ ਉਹ ਸੁੱਖੂ ਦੇ ਬਿਆਨ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ ਕਿ ਕੀ ਉਹ ਉਨ੍ਹਾਂ ਦੇ ਬਿਆਨ ਨਾਲ ਸਹਿਮਤ ਹਨ ਜਾਂ ਨਹੀਂ। ਜੇ ਸਹਿਮਤ ਨਹੀਂ ਹਨ ਤਾਂ ਸੁੱਖੂ ਦੇ ਬਿਆਨ ਦੀ ਜਨਤਕ ਤੌਰ ‘ਤੇ ਨਿੰਦਾ ਕਰਨ। ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਚੁੱਪੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਚੁੱਪ ਰਹਿਣਾ ਪੰਜਾਬ ਨਾਲ ਵਿਸ਼ਵਾਸਘਾਤ ਹੋਵੇਗਾ।

  • ਪ੍ਰੈੱਸ ਦੀ ਆਜ਼ਾਦੀ ਨੂੰ ਢਾਹ ਲਾਉਣ ਵਾਲੀਆਂ ਤਾਕਤਾਂ ਦਾ ਸਾਹਮਣਾ ਮਿਆਰੀ ਪੱਤਰਕਾਰੀ ਨਾਲ ਹੀ ਸੰਭਵ

    ਪ੍ਰੈੱਸ ਦੀ ਆਜ਼ਾਦੀ ਨੂੰ ਢਾਹ ਲਾਉਣ ਵਾਲੀਆਂ ਤਾਕਤਾਂ ਦਾ ਸਾਹਮਣਾ ਮਿਆਰੀ ਪੱਤਰਕਾਰੀ ਨਾਲ ਹੀ ਸੰਭਵ

    Jalandhar :

    ਪੰਜਾਬ ਪ੍ਰੈੱਸ ਕਲੱਬ ਵਿਚ ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਵਸ ‘ਤੇ ਪ੍ਰਭਾਵਸ਼ਾਲੀ ਸਮਾਗਮ *
    ਜਲੰਧਰ, 3 ਮਈ – ਅੱਜ ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਵਸ ‘ਤੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਇਕ ਸੰਖੇਪ ਤੇ ਭਾਵਪੂਰਤ ਸਮਾਗਮ ਹੋਇਆ, ਜਿਸ ਵਿਚ ਪੱਤਰਕਾਰਾਂ ਨੇ ਪ੍ਰੈੱਸ ਦੀ ਆਜ਼ਾਦੀ ਅੱਗੇ ਦਰਪੇਸ਼ ਚੁਣੌਤੀਆਂ ‘ਤੇ ਗਹਿਰੀ ਚਿੰਤਾ ਪ੍ਰਗਟ ਕੀਤੀ। ਇਸ ਅਵਸਰ ‘ਤੇ ਆਪਣੇ ਵਿਚਾਰ ਰੱਖਣ ਵਾਲੇ ਬਹੁਤੇ ਪੱਤਰਕਾਰਾਂ ਵਲੋਂ ਇਹ ਕਿਹਾ ਗਿਆ ਕਿ ਪੱਤਰਕਾਰ ਭਾਈਚਾਰੇ ਨੂੰ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਆਪਸੀ ਸਹਿਯੋਗ ਨਾਲ ਕਰਨਾ ਚਾਹੀਦਾ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਪ੍ਰੈੱਸ ਨੂੰ ਹਮੇਸ਼ਾ ਤੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਤੇ ਅੱਜ ਵੀ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਰੂਸ ਅਤੇ ਯੂਕਰੇਨ ਦੀ ਜੰਗ ਵਿਚ ਅਤੇ ਇਜ਼ਰਾਈਲ ਅਤੇ ਹਮਾਂਸ ਦੀ ਜੰਗ ਵਿਚ ਸੈਂਕੜੇ ਹੀ ਪੱਤਰਕਾਰਾਂ ਦੇ ਸ਼ਹੀਦ ਹੋ ਜਾਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸਾਰੀਆਂ ਚੁਣੌਤੀਆਂ ਪੱਤਰਕਾਰੀ ਦੇ ਪੇਸ਼ੇ ਦੀਆਂ ਚੁਣੌਤੀਆਂ ਹਨ, ਜਿਨ੍ਹਾਂ ਦਾ ਦ੍ਰਿੜ੍ਹਤਾ ਅਤੇ ਦਲੇਰੀ ਨਾਲ ਹੀ ਸਾਹਮਣਾ ਕੀਤਾ ਜਾ ਸਕਦਾ ਹੈ। ਦੇਸ਼ ਦੀਆਂ ਅਜੋਕੀਆਂ ਸਥਿਤੀਆਂ ਵਿਚ ਜਮਹੂਰੀਅਤ ਨੂੰ ਬਚਾਉਣ ਲਈ ਪੱਤਰਕਾਰਾਂ ਨੂੰ ਜਾਗਰੂਕ ਹੋ ਕੇ ਆਪਣਾ ਰੋਲ ਨਿਭਾਉਣਾ ਚਾਹੀਦਾ ਹੈ।

    ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ ਨੇ ਕਿਹਾ ਕਿ ਦੇਸ਼ ਵਿਚ ਪੱਤਰਕਾਰੀ ਦੀ ਆਜ਼ਾਦੀ ਦਾ ਮਿਆਰ ਲਗਾਤਾਰ ਘਟਦਿਆਂ ਅੱਜ ਭਾਰਤ ਵਿਸ਼ਵ ਪ੍ਰੈੱਸ ਅਜਾਦੀ ਦਰਜਾਬੰਦੀ ਵਿਚ 159ਵੇਂ ਸਥਾਨ ਉੱਤੇ ਆ ਖੜ੍ਹਾ ਹੈ। ਇਸ ਦੀ ਸਥਿਤੀ ਹਰ ਹੀਲੇ ਬਚਾਉਣ ਲਈ ਸਾਨੂੰ ਯਤਨਸ਼ੀਲ ਰਹਿਣਾ ਚਾਹੀਦਾ ਹੈ। ਪੱਤਰਕਾਰ ਸੁਕਰਾਂਤ ਸਫ਼ਰੀ ਨੇ ਪ੍ਰੈੱਸ ਦੀ ਆਜ਼ਾਦੀ ਨੂੰ ਸਹੀ ਅਰਥਾਂ ਤੋਂ ਪਹਿਚਾਨਣ ਦੀ ਗੱਲ ਕੀਤੀ ਤੇ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ਦੀ ਵਰਤੋਂ ਆਪਣੇ ਲੋਕਾਂ ਦੇ ਹਿਤਾਂ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਕਰਨੀ ਚਾਹੀਦੀ ਹੈ। ਪੱਤਰਕਾਰ ਦਵਿੰਦਰ ਕੁਮਾਰ ਨੇ ਮੀਡੀਆ ਜਗਤ ਵਿੱਚ ਆ ਰਹੀ ਯੁਵਾ ਪੀੜੀ ਦੇ ਤੌਰ-ਤਰੀਕਿਆਂ ਕਰਕੇ ਆਉਂਦੀਆਂ ਚੁਣੌਤੀਆਂ ਨੂੰ ਅਤੇ ਇਸਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੈਮੀਨਾਰ ਅਤੇ ਸੀਨੀਅਰ ਪੱਤਰਕਾਰਾਂ ਵੱਲੋਂ ਵਿਹਾਰਕ ਤਜਰਬਿਆਂ ਨੂੰ ਉਨ੍ਹਾਂ ਨਾਲ ਸਾਂਝੇ ਕਰਨ ਤੇ ਉਪਰਾਲੇ ਕਰਨ ਲਈ ਕਿਹਾ।

    ਇਸ ਮੌਕੇ ਅਮਰਜੀਤ ਸਿੰਘ, ਨਿਤਿਨ ਕੌੜਾ ਅਤੇ ਸੁਮਿਤ ਮਹਿੰਦਰੂ ਨੇ ਵੀ ਪੱਤਰਕਾਰੀ ਨਾਲ ਸੰਬਧਿਤ ਕੁਝ ਚਲੰਤ ਮੁੱਦਿਆਂ ਉੱਤੇ ਸੁਝਾਅ ਰੱਖਦਿਆਂ ਆਪਣੀਆਂ ਕੁਝ ਉਲਝਣਾਂ ਵੀ ਸਾਹਮਣੇ ਰੱਖੀਆਂ, ਜਿਨ੍ਹਾਂ ਬਾਰੇ ਕਲੱਬ ਦੇ ਪ੍ਰਧਾਨ ਨੇ ਉਨ੍ਹਾਂ ਨੂੰ ਹੱਲ ਕਰਦਿਆਂ ਸੰਤੁਸ਼ਟ ਕੀਤਾ। ਸਮਾਗਮ ਦੇ ਅੰਤ ਵਿੱਚ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਸਮਾਗਮ ਵਿਚ ਸ਼ਿਰਕਤ ਕਰਨ ਲਈ ਆਏ ਸਾਰੇ ਪੱਤਰਕਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੱਤਰਕਾਰ ਮਦਨ ਭਾਰਦਵਾਜ, ਟਿੰਕੂ ਪੰਡਿਤ, ਰਾਜੇਸ਼ ਸ਼ਰਮਾ, ਸੁਰਜੀਤ ਸਿੰਘ ਜੰਡਿਆਲਾ, ਰਾਮ ਸਿੰਘ ਇਨਸਾਫ਼, ਜਸਬੀਰ ਸਿੰਘ ਸੋਢੀ, ਪਰਮਜੀਤ ਸਿੰਘ, ਰਾਜੇਸ਼ ਗਾਬਾ, ਇੰਦਰਜੀਤ ਆਰਟਿਸਟ, ਅਜੈ ਕੁਮਾਰ, ਕੁਲਵੰਤ ਸਿੰਘ ਮਠਾਰੂ, ਹਰਸ਼ਰਨ ਸਿੰਘ ਚਾਵਲਾ, ਰਾਕੇਸ਼ ਬੋਬੀ, ਕੁਲਪ੍ਰੀਤ ਸਿੰਘ, ਤੇਜਿੰਦਰ ਸਿੰਘ, ਇੰਦਰਜੀਤ ਸਿੰਘ ਅਤੇ ਹੋਰ ਵੀ ਮੀਡੀਆ ਜਗਤ ਨਾਲ ਜੁੜੀਆਂ ਹਸਤੀਆਂ ਹਾਜ਼ਰ ਸਨ। ਇਸ ਅਵਸਰ ‘ਤੇ ਪ੍ਰੈੱਸ ਦੀ ਆਜ਼ਾਦੀ ਦੇ ਨਾਂਅ ਕੇਕ ਵੀ ਕੱਟਿਆ ਗਿਆ।

  • ਵਿਭਾਗਾਂ ਦੇ ਨਿੱਜੀਕਰਨ ਲਈ ਕਿਲੋਮੀਟਰ ਬੱਸਾਂ ਪਾਉਣ ਅਤੇ ਠੇਕੇਦਾਰ ਰਾਹੀਂ ਮੁਲਾਜ਼ਮਾਂ ਅਤੇ ਵਿਭਾਗ ਦਾ ਕਰੋੜਾਂ ਰੁਪਏ ਲੁੱਟਾਉਣ ਤੇ ਲੱਗੀ ਪੰਜਾਬ ਸਰਕਾਰ : ਰੇਸਮ ਗਿੱਲ

    ਵਿਭਾਗਾਂ ਦੇ ਨਿੱਜੀਕਰਨ ਲਈ ਕਿਲੋਮੀਟਰ ਬੱਸਾਂ ਪਾਉਣ ਅਤੇ ਠੇਕੇਦਾਰ ਰਾਹੀਂ ਮੁਲਾਜ਼ਮਾਂ ਅਤੇ ਵਿਭਾਗ ਦਾ ਕਰੋੜਾਂ ਰੁਪਏ ਲੁੱਟਾਉਣ ਤੇ ਲੱਗੀ ਪੰਜਾਬ ਸਰਕਾਰ : ਰੇਸਮ ਗਿੱਲ

    Jalandhar : ਅੱਜ ਮਿਤੀ 03/05/2025 ਨੂੰ ਪੰਜਾਬ ਰੋਡਵੇਜ ਪਨਬੱਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਦੀ ਸੂਬਾ ਪੱਧਰੀ ਮੀਟਿੰਗ ਈਸੜੂ ਭਵਨ ਲੁਧਿਆਣਾ ਵਿਖੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮੂੰਹ ਡਿਪੂਆਂ ਦੇ ਆਗੂ ਸਾਹਿਬਾਨ ਹਾਜਿਰ ਹੋਏ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ ਉਦੋ ਤੋਂ ਟਰਾਂਸਪੋਰਟ ਵਿਭਾਗ ਦੇ ਹਾਲਾਤ ਦਿਨ ਪ੍ਰਤੀ ਦਿਨ ਮਾੜੇ ਹੁੰਦੇ ਜਾ ਰਹੇ ਹਨ ਹੁਣ ਤੱਕ ਫ੍ਰੀ ਸਫ਼ਰ ਦਾ ਪੈਸਾ ਲਗਭਗ 800 ਕਰੋੜ ਰੁਪਏ ਪਨਬਸ ਅਤੇ ਪੀ ਆਰ ਟੀ ਸੀ ਦੇ ਸਰਕਾਰ ਵੱਲ ਪੈਡਿੰਗ ਹੈ । ਵਿਭਾਗਾ ਦੇ ਵਿੱਚ ਸਪੇਆਰ ਪਾਰਟ ਖਰੀਦ ਦੇ ਵੀ ਪੈਸੇ ਨਹੀਂ ਹਨ । ਸਰਕਾਰ ਬਿਨਾਂ ਕਿਸੇ ਦੇਰੀ ਤੋਂ ਪੈਸਾ ਰਲੀਜ਼ ਕਰੇ ਆਮ ਆਦਮੀ ਪਾਰਟੀ ਵੱਡੇ-ਵੱਡੇ ਦਾਅਵੇ ਕਰਦੀ ਸੀ ਕਿ ਆਉਂਦੇ ਸਾਰ ਹੀ ਟਰਾਂਸਪੋਰਟ ਮਾਫੀਆ ਨੂੰ ਖਤਮ ਕਰ ਦਿਆਂਗੇ ਕੱਚੇ ਮੁਲਾਜਮਾ ਨੂੰ ਪੱਕੇ ਦਿਆਂਗੇ ਲੰਮੇ ਸਮੇਂ ਤੋਂ ਚਲਦੀ ਆ ਰਹੀ ਠੇਕੇਦਾਰੀ ਪ੍ਰਥਾ ਨੂੰ ਬੰਦ ਕਰ ਦੇਵਾਂਗੇ ਪ੍ਰੰਤੂ ਵਾਰ-ਵਾਰ ਮੀਟਿੰਗਾ ਕਰਕੇ ਅਤੇ ਮੀਟਿੰਗ ਦੇ ਵਿੱਚ ਮੰਗਾਂ ਨੂੰ ਮੰਨ ਕੇ ਲਾਗੂ ਨਾ ਕਰਨਾ ਅਤੇ ਕੱਚੇ ਮੁਲਾਜਮਾ ਦੀ ਕਰੋੜਾ ਰੁਪਏ ਦੀ ਲੁੱਟ ਆਵਦੇ ਚਹੇਤਿਆਂ ਨੂੰ ਆਊਟ ਸੋਰਸ ਠੇਕੇਦਾਰ ਰਾਹੀਂ ਲੁੱਟ ਕਰਵਾਈ ਦੇ ਨਾਲ਼ ਨਾਲ਼ ਕਰੋੜਾਂ ਰੁਪਏ ਵਿਭਾਗ ਦਾ GST ਅਤੇ ਕਮਿਸ਼ਨ ਦੇ ਰੂਪ ਵਿੱਚ ਲੁੱਟ ਹੁੰਦੀ ਹੈ ਕੋਈ ਵੀ ਹੱਲ ਨਾ ਕਰਨ ਕਾਰਨ ਯੂਨੀਅਨ ਨੂੰ ਵਾਰ-ਵਾਰ ਸੰਘਰਸ਼ ਕਰਨ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ । ਮੁੱਖ ਮੰਤਰੀ ਭਗਵੰਤ ਮਾਨ ਵਲੋ 1 ਜੁਲਾਈ2024 ਨੂੰ ਜੰਥੇਬੰਦੀ ਨਾਲ ਜਲੰਧਰ ਵਿੱਚ ਮੀਟਿੰਗ ਕਰਕੇ ਇੱਕ ਮਹੀਨੇ ਦੇ ਵਿੱਚ ਸਾਰੀਆਂ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਟਰਾਂਸਪੋਰਟ ਦੀ ਵੱਖਰੀ ਪਾਲਸੀ ਦੇ ਤਹਿਤ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਸਨ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਮੁਤਾਬਿਕ ਜੰਥੇਬੰਦੀ ਦੇ ਆਗੂ ਸਮੇਤ ਸਰਕਾਰ ਵੱਲੋਂ ਕਮੇਟੀ ਗਠਿਤ ਕੀਤੀ ਗਈ ਸੀ ਲਗਭਗ 10 ਮਹੀਨੇ ਬੀਤਣ ਦੇ ਬਾਵਜੂਦ ਵੀ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਜਿਸ ਤੋਂ ਸਾਫ ਸਿਧ ਹੁੰਦਾ ਹੈ ਕਿ ਸਰਕਾਰ ਦੇ ਕਹਿਣ ਅਤੇ ਆਧਿਕਾਰੀ ਦੀ ਨੀਤੀ ਵਿੱਚ ਫਰਕ ਹੈ ਜਾਂ ਫਿਰ ਸਰਕਾਰ ਮੰਗਾਂ ਦਾ ਹੱਲ ਨਹੀਂ ਕਰਨਾ ਚਾਹੁੰਦੀ ਹੈ 9 ਅਪ੍ਰੈਲ 2025 ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਐਡਵੋਕੇਟ ਜਨਰਲ ਨਾਲ ਪੈਂਨਲ ਮੀਟਿੰਗ ਹੋਈ ਸੀ ਜਿਸ ਵਿੱਚ 15 ਦਿਨ ਵਿੱਚ ਪਾਲਿਸੀ ਨੂੰ ਲਾਗੂ ਕਰਨ ਲਈ ਕਿਹਾ ਗਿਆ ਸੀ ਪਰ ਅੱਜ 20 ਤੋ 25 ਦਿਨ ਹੋ ਗਏ ਪਰ ਕੋਈ ਪਾਲਿਸੀ ਨਹੀਂ ਤਿਆਰ ਕੀਤੀ ਅਤੇ ਲਗਦਾ ਹੈ ਕਿ ਪੰਜਾਬ ਸਰਕਾਰ ਅਤੇ ਦੋਵੇਂ ਵਿਭਾਗਾ ਦੀ ਮੈਨੇਜਮੈਂਟ ਸਿਰਫ ਮੀਟਿੰਗ ਵਿੱਚ ਗੱਲ ਨਾਲ ਸਮਾਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਣ ਬੁੱਝ ਕੇ ਮੰਗਾਂ ਉਲਝਾਇਆ ਜਾਦਾ ਹੈ । ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਵਿੱਚਕਾਰ ਹੀ ਲੰਮਕਦੀਆ ਛੱਡਿਆ ਜਾ ਰਿਹਾ ਹੈ ਹਰ ਵਾਰ ਮੀਟਿੰਗ ਵਿੱਚ ਇਸ ਤਰ੍ਹਾਂ ਹੀ ਹੁੰਦਾ ਹੈ ਜਿਸ ਦੇ ਕਾਰਣ ਮੁਲਾਜ਼ਮਾਂ ਦੇ ਵਿੱਚ ਰੋਸ ਹੋਰ ਵੱਧ ਜਾਦਾ ਹੈ ਜਿਸ ਕਾਰਨ ਜੰਥੇਬੰਦੀ ਵੱਲੋਂ ਮਜਬੂਰੀ ਵਿੱਚ ਵਾਰ-ਵਾਰ ਸੰਘਰਸ਼ ਉਲੀਕੇ ਜਾਂਦੇ ਹਨ ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਹੀਂ ਕੀਤਾ ਜੰਥੇਬੰਦੀ ਨੂੰ ਸੰਘਰਸ਼ ਕਰਕੇ ਠੋਸ ਹੱਲ ਕੱਢਣਾ ਪਵੇਗਾ।

    ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾ ਪੰਜਾਬ ਨੂੰ ਬਚਾਉਣ ਦੀ ਗੱਲ ਕਹੀ ਸੀ ਅਤੇ ਬਦਲਾਵ ਲਿਆਉਣ ਦੀ ਗੱਲ ਕਹੀ ਸੀ ਵਿਭਾਗਾਂ ਵਿਚ ਕੰਮ ਕਰ ਰਹੇ ਕੱਚੇ ਮੁਲਾਜਮਾ ਨੂੰ ਪੱਕਾ ਤਾਂ ਕੀ ਕਰਨਾ ਸੀ ਸਗੋ ਸਰਕਾਰੀ ਵਿਭਾਗ ਦਾ ਨਿੱਜੀਕਰਨ ਕਰਨਾ ਸ਼ੁਰੂ ਕਰ ਦਿੱਤਾ ਪੰਜਾਬ ਰੋਡਵੇਜ ਅਤੇ ਪੀ.ਆਰ.ਟੀ.ਸੀ ਵਿਚ ਵਿਭਾਗਾਂ ਵਿੱਚ ਆਪਣੀ ਮਾਲਕੀ ਦੀ ਬੱਸਾ ਪਾਉਣ ਦੀ ਜਗਾ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਮਾਲਕਾਂ ਦੀਆਂ ਬੱਸਾ ਪਾਕੇ ਆਪਣੇ ਚਹੇਤਿਆ ਨੂੰ ਖੁਸ਼ ਕਰਨ ਅਤੇ ਨਿੱਜੀ ਕੰਪਨੀਆਂ ਨੂੰ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਲੋਮੀਟਰ ਬੱਸ ਬਹੁਤ ਹੀ ਘਾਟੇ ਵਾਲੀ ਸਕੀਮ ਜਿਸ ਤਹਿਤ ਇੱਕ ਬੱਸ 5 ਸਾਲਾਂ ਵਿੱਚ 1 ਕਰੋੜ ਰੁਪਏ ਤੋਂ ਵੱਧ ਪੈਸੇ ਲੈ ਜਾਂਦੀ ਹੈ ਅਤੇ ਬੱਸ ਵੀ ਪ੍ਰਾਈਵੇਟ ਮਾਲਕ ਦੀ ਹੋ ਜਾਂਦੀ ਹੈ ਜਦੋਂ ਕਿ ਏਨੇ ਪੈਸਿਆਂ ਵਿੱਚ 3 ਬੱਸਾਂ ਸਰਕਾਰੀ ਬੱਸਾਂ 15 ਸਾਲ ਤੱਕ ਲੋਕਾਂ ਨੂੰ ਸਫ਼ਰ ਸਹੂਲਤਾਂ ਦਿੰਦੀਆਂ ਹਨ।

    ਸੂਬਾ ਸੀਨੀਅਰ ਮੀਤ ਪ੍ਧਾਨ ਹਰਕੇਸ਼ ਕੁਮਾਰ ਵਿੱਕੀ ਨੇ ਸਰਕਾਰ ਤੇ ਦੋਸ਼ ਲਾਇਆ ਕਿ ਸਰਕਾਰ ਨੂੰ ਅਤੇ ਮੈਨੇਜਮੈਂਟ ਨੂੰ ਕਾਨੂੰਨ ਅਨੁਸਾਰ ਪਹਿਲਾ ਨੋਟਿਸ ਦੇ ਕੇ ਸਾਰੇ ਸੰਘਰਸ਼ਾ ਪ੍ਰਤੀ ਜਾਣੂ ਕਰਵਾਇਆ ਜਾਦਾ ਹੈ ਪਰ ਸਰਕਾਰ ਵਲੋਂ ਪਹਿਲਾ ਮੀਟਿੰਗ ਸੱਦ ਕੇ ਕੋਈ ਹੱਲ ਨਹੀ ਕੀਤਾ ਜਾਦਾ ਅਤੇ ਜੇਕਰ ਮੀਟਿੰਗ ਬੁਲਾ ਲਈ ਜਾਂਦੀ ਹੈ ਉਸ ਵਿੱਚ ਕੋਈ ਵੀ ਮਸਲਾ ਹੱਲ ਨਹੀ ਕੀਤਾ ਜਾਂਦਾ ਜਿਸ ਦਾ ਵਰਕਰਾਂ ਵਿੱਚ ਭਾਰੀ ਰੋਸ ਹੈ ਜਿਸ ਕਰਕੇ ਯੂਨੀਅਨ ਵਲੋ ਲੁਧਿਆਣਾ ਈਸੜੂ ਭਵਨ ਵਿੱਚ ਮੀਟਿੰਗ ਕਰਕੇ ਫੈਸਲਾ ਲਿਆ ਹੈ ਕਿ ਮਿਤੀ 11/5/2025 ਨੂੰ ਲੁਧਿਆਣੇ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਮਿਤੀ 15/5/2025 ਨੂੰ ਗੇਟ ਰੈਲੀਆਂ ਕਰਕੇ ਮਿਤੀ 20-21-22 ਮਈ 2025 ਨੂੰ ਮੁਕੰਮਲ ਹੜਤਾਲ ਕਰਾਂਗੇ ਅਤੇ ਪੂਰੇ ਪੰਜਾਬ ਅੰਦਰ ਬੱਸਾ ਦਾ ਚੱਕਾ ਜਾਮ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਧਰਨੇ-ਪ੍ਰਦਰਸ਼ਨ ਕੀਤੇ ਜਾਣਗੇ ਜਿਸ ਨਾਲ ਆਮ ਲੋਕਾਂ ਅਤੇ ਮੁਲਾਜਮਾ ਦੀ ਖਜਲ ਖ਼ੁਆਰੀ ਦੀ ਜਿਮੇਵਾਰ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ।
    ਇਸ ਮੋਕੇ ਸੂਬਾ ਚੈਅਰਮੈਨ ਬਲਵਿੰਦਰ ਰਾਠ,ਸੂਬਾ ਕੈਸ਼ੀਅਰ ਬਲਜੀਤ ਸਿੰਘ, ਰਮਨਦੀਪ ਸਿੰਘ,ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ,ਜਲੋਰ ਸਿੰਘ , ਜੋਧ ਸਿੰਘ ਸੂਬਾ ਦਫ਼ਤਰੀ ਸਕੱਤਰ ਰੋਹੀ ਰਾਮ , ਸੂਬਾ ਸੀ ਮੀਤ ਪ੍ਧਾਨ ਜਗਜੀਤ ਸਿੰਘ ਲਿਬੜਾ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ ਦੀਦਾਰਗੜ ,ਰਣਜੀਤ ਸਿੰਘ,ਰਣਧੀਰ ਸਿੰਘ ਰਾਣਾ , ਕੁਲਵੰਤ ਸਿੰਘ ਮਨੇਸ , ਬਲਜੀਤ ਸਿੰਘ, ਬਣੋ

  • पंजाब में 10 IPS/PPS अधिकारियों के तबादले, कुलदीप चहल और SSP खख को मिली फिर ज़िम्मेदारी

    पंजाब में 10 IPS/PPS अधिकारियों के तबादले, कुलदीप चहल और SSP खख को मिली फिर ज़िम्मेदारी

    पंजाब में IPS PPS अधिकारियों के तबादले कर दिए गए है, जिसमें RK जयसवाल,प्रवीन सिंहा, कुलदीप चाहल व एसएसपी पटियाला के तबादले कर दिए गए हैं।

    पंजाब में IPS PPS अधिकारियों के तबादले कर दिए गए है, जिसमें RK जयसवाल,प्रवीन सिंहा, कुलदीप चाहल व एसएसपी पटियाला के तबादले कर दिए गए हैं।

  • वक्फ संशोधन एक्ट के खिलाफ मुस्लिम समुदाय ने 15 मिनट तक घरों की लाइटें रखी बंद

    वक्फ संशोधन एक्ट के खिलाफ मुस्लिम समुदाय ने 15 मिनट तक घरों की लाइटें रखी बंद

    जालंधर, 30 अप्रैल (प्रेस): वक्फ संशोधन एक्ट 2025 के खिलाफ ऑल इंडिया मुस्लिम पर्सनल लॉ बोर्ड की अपील पर आज रात खांबड़ा में मुसलमानों ने आज अपने हाथों और सिर पर काली पट्टियां बांधी, अपने घरों की बिजली बंद करके ‘बत्ती गुल प्रदर्शन’ में भाग लिया और वक्फ एक्ट के खिलाफ विरोध दर्ज किया।
    इस अवसर पर जमीयत उलेमा-ए-हिंद के जिला प्रधान मोहम्मद मजहर आलम मजाहिरी के नेतृत्व में आज जालंधर के खांबड़ा में मुसलमानों ने बिजली बंद करके “मोदी सरकार मुर्दाबाद, काला कानून वापस लो ” के नारे लगाए। उन्होंने कहा कि यह कानून संविधान की मूल भावना का उल्लंघन है। मुसलमान किसी भी हालत में इस एक्ट को स्वीकार नहीं करेंगे। उन्होंने कहा कि यह आंदोलन तब तक जारी रहेगा जब तक यह कानून वापस नहीं लिया जाता। जमीयत उलेमाए हिंद पंजाब के हर गली मोहल्ले से इस कानून के खिलाफ आवाज उठाएगी।
    मजहर आलम मजाहिरी ने कहा कि हम वक्फ संशोधन अधिनियम 2025 को स्वीकार नहीं करते हैं। हमें सुप्रीम कोर्ट से काफी उम्मीदें हैं। मुझे उम्मीद है कि यह हमारे पक्ष में होगा।

  • पंजाब स्टेट माइनॉरिटी कमीशन के चेयरमैन अब्दुल सलमानी ने कश्मीरी छात्रों को सुरक्षा का भरोसा दिलाया

    पंजाब स्टेट माइनॉरिटी कमीशन के चेयरमैन अब्दुल सलमानी ने कश्मीरी छात्रों को सुरक्षा का भरोसा दिलाया

    खरड़, 28 अप्रैल 2025 — पंजाब स्टेट माइनॉरिटी कमीशन के चेयरमैन अब्दुल बारी सलमानी ने आज रियात बाहरा यूनिवर्सिटी, खरड़ का दौरा किया। अपने इस दौरे के दौरान उन्होंने यूनिवर्सिटी में अध्ययनरत कश्मीरी छात्रों से मुलाकात की और उनके शैक्षणिक, सामाजिक और सुरक्षा से जुड़े मुद्दों पर गहन चर्चा की। कश्मीरी छात्रों ने अपनी विभिन्न समस्याओं और चिंताओं को श्री सलमानी के समक्ष रखा। छात्रों की बातों को गंभीरता से सुनते हुए श्री सलमानी ने उन्हें भरोसा दिलाया कि पंजाब सरकार उनकी सुरक्षा और कल्याण के प्रति पूरी तरह वचनबद्ध है। उन्होंने स्पष्ट किया कि राज्य में पढ़ाई कर रहे कश्मीरी छात्रों को किसी भी तरह की असुरक्षा का अहसास नहीं होने दिया जाएगा और उनके हितों की रक्षा के लिए सभी जरूरी कदम उठाए जाएंगे।

    अब्दुलबारी सलमानी ने कहा, “पंजाब सभी समुदायों के लिए प्रेम, भाईचारे और सुरक्षित माहौल का प्रतीक है। यहां पढ़ने आए हर छात्र को पूरा सम्मान और सुरक्षा प्रदान की जाएगी।” उन्होंने यूनिवर्सिटी प्रशासन को भी निर्देश दिए कि छात्रों की समस्याओं का त्वरित समाधान किया जाए और कैंपस में समावेशी माहौल को और मजबूत किया जाए। दौरे के दौरान यूनिवर्सिटी के अधिकारियों ने भी चेयरमैन सलमानी को आश्वस्त किया कि वे छात्रों के कल्याण और सुरक्षा के लिए हर संभव प्रयास कर रहे हैं।
    छात्रों के साथ यह संवाद कार्यक्रम बेहद सकारात्मक रहा और इससे यूनिवर्सिटी के माहौल में विश्वास और सौहार्द की भावना और प्रगाढ़ हुई है।

  • ਪੰਜਾਬ ਸਿੱਖਿਆ ਕ੍ਰਾਂਤੀ : ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਹਲਕਾ ਨਕੋਦਰ ਦੇ 4 ਸਰਕਾਰੀ ਸਕੂਲਾਂ ’ਚ 84.24 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ

    ਪੰਜਾਬ ਸਿੱਖਿਆ ਕ੍ਰਾਂਤੀ : ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਹਲਕਾ ਨਕੋਦਰ ਦੇ 4 ਸਰਕਾਰੀ ਸਕੂਲਾਂ ’ਚ 84.24 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ

    ਨਕੋਦਰ/ਜਲੰਧਰ, 28 ਅਪ੍ਰੈਲ : ਸੂਬਾ ਸਰਕਾਰ ਦੀ ਪਹਿਲਕਦਮੀ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਵਿਧਾਨਸਭਾ ਹਲਕਾ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਵਲੋਂ ਅੱਜ ਹਲਕੇ ਦੇ 4 ਸਰਕਾਰੀ ਸਕੂਲਾਂ ਵਿੱਚ 84.24 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ।
    ਵਿਧਾਇਕ ਇੰਦਰਜੀਤ ਕੌਰ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਕੋਦਰ (ਲੜਕੇ) ਵਿਖੇ 33 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਅਤਿ ਆਧੁਨਿਕ ਸਾਇੰਸ ਲੈਬ ਅਤੇ ਆਧੁਨਿਕ ਕਲਾਸ ਰੂਮ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਕੋਦਰ (ਲੜਕੀਆਂ) ਵਿਖੇ 22.83 ਲੱਖ ਰੁਪਏ ਨਾਲ ਚਾਰਦੀਵਾਰੀ, ਆਧੁਨਿਕ ਕਲਾਸ ਰੂਮ ਅਤੇ ਹੋਰ ਵਿਕਾਸ ਕਾਰਜ, ਸਰਕਾਰੀ ਪ੍ਰਾਇਮਰੀ ਸਕੂਲ ਡਾ.ਅੰਬੇਡਕਰ ਨਗਰ ਨਕੋਦਰ ਵਿਖੇ 9.31 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ, ਨਵੇਂ ਕਲਾਸ ਰੂਮ ਅਤੇ ਸਰਕਾਰੀ ਪ੍ਰਾਇਰਮੀ ਸਕੂਲ ਨਕੋਦਰ (ਲੜਕੇ) ਵਿਖੇ 19.10 ਲੱਖ ਰੁਪਏ ਨਾਲ ਤਿਆਰ ਦੋ ਨਵੇਂ ਕਲਾਸ ਰੂਮ ਸਮਰਪਿਤ ਕੀਤੇ ਗਏ।

    IMG-20250428-WA0056-1-1024x682 ਪੰਜਾਬ ਸਿੱਖਿਆ ਕ੍ਰਾਂਤੀ : ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਹਲਕਾ ਨਕੋਦਰ ਦੇ 4 ਸਰਕਾਰੀ ਸਕੂਲਾਂ ’ਚ 84.24 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ


    ਵਿਕਾਸ ਕਾਰਜਾਂ ਦੇ ਉਦਘਾਟਨੀ ਸਮਾਗਮਾਂ ਦੌਰਾਨ ਪ੍ਰਭਾਵਸ਼ਾਲੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਨਾਲ ਜਿਥੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਸਾਜ਼ਗਾਰ ਮਾਹੌਲ ਮਿਲੇਗਾ ਉਥੇ ਸਾਇੰਸ ਲੈਬ ਬਣਨ ਨਾਲ ਵਿਦਿਆਰਥੀ ਵਿਗਿਆਨ ਵਿਸ਼ੇ ਦੀ ਪੜ੍ਹਾਈ ਹੋਰ ਵੀ ਵਧੀਆ ਢੰਗ ਨਾਲ ਕਰ ਸਕਣਗੇ।
    ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੀ ਕਾਇਆ-ਕਲਪ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਵਿੱਚ ਚਾਰੀਦੀਵਾਰੀ, ਨਵੇਂ ਕਲਾਸ ਰੂਮ, ਖੇਡ ਦੇ ਮੈਦਾਨ ਅਤੇ ਸਾਇੰਸ ਲੈਬੋਰੇਟਰੀਆਂ ਸਮੇਤ ਵੱਖ-ਵੱਖ ਵਿਕਾਸ ਕਾਰਜਾਂ ਨੂੰ ਲੋਕ ਅਰਪਿਤ ਕੀਤਾ ਜਾ ਰਿਹਾ ਹੈ।
    ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵਲੋਂ ਸਕੂਲਾਂ ਵਿਚ ਦਿੱਤੀਆਂ ਜਾ ਸਹੂਲਤਾਂ ਸਬੰਧੀ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ। ਵਾਤਾਵਰਣ ਦੀ ਸੰਭਾਲ ਦਾ ਸੱਦਾ ਦਿੰਦਿਆਂ ਉਨ੍ਹਾਂ ਵਲੋਂ ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨਕੋਦਰ ਵਿਖੇ ਇਕ ਬੂਟਾ ਵੀ ਲਗਾਇਆ ਗਿਆ।
    ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਨੇ ਸੂਬਾ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਤਿ ਆਧੁਨਿਕ ਬੁਨਿਆਦੀ ਢਾਂਚਾ ਅਤੇ ਪੜ੍ਹਾਈ ਲਈ ਢੁੱਕਵਾਂ ਮਾਹੌਲ ਵਿਦਿਆਰਥੀਆਂ ਲਈ ਬਹੁਤ ਹੀ ਮਦਦਗਾਰ ਸਾਬਿਤ ਹੋਵੇਗਾ।