Jalandhar : ਅੱਜ 21 ਜੂਨ ਨੂੰ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੀ ਮੀਟਿੰਗ ਕਿਲੋਮੀਟਰ ਸਕੀਮ ਤਹਿਤ ਬੱਸਾਂ ਦੇ ਟੈਂਡਰ ਨੂੰ ਲੈ ਕੇ ਮਾਨਯੋਗ ਚੇਅਰਮੈਨ ਸਾਹਿਬ ਰਣਜੋਧ ਸਿੰਘ ਹੰਢਾਣਾ ਨਾਲ ਹੋਈ, ਜਿਸ ਵਿੱਚ ਸਰਪ੍ਰਸਤ ਕਮਲ ਕੁਮਾਰ ਜੀ , ਸੂਬਾ ਸੈਕਟਰੀ ਸ਼ਮਸ਼ੇਰ ਸਿੰਘ ਢਿਲੋਂ, ਜੁਆਇੰਟ ਸੈਕਟਰੀ ਜਗਤਾਰ ਸਿੰਘ, ਸੂਬਾ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਗੁਰਪ੍ਰੀਤ ਸਿੰਘ ਪੰਨੂ, ਰੋਹੀ ਰਾਮ , ਸੰਦੀਪ ਸਿੰਘ ਗਰੇਵਾਲ , ਗੁਰਸੇਵਕ ਸਿੰਘ ਹੈਪੀ , ਆਦਿ ਸਾਥੀ ਮੀਟਿੰਗ ਵਿੱਚ ਸ਼ਾਮਲ ਹੋਏ । ਜਿਸ ਵਿਚ ਮਨੇਜਮੈਂਟ ਵੱਲੋਂ ਕਿਲੋਮੀਟਰ ਸਕੀਮ ਨੂੰ ਫਾਇਦਾ ਦੱਸਿਆ ਜਾ ਰਿਹਾ ਹੈ ਪਰ ਯੂਨੀਅਨ ਵੱਲੋਂ ਵਾਰ -ਵਾਰ ਘੱਟੇ ਦਾ ਸੌਦਾ ਵੀ ਦੱਸਿਆ ਗਿਆ ਪਰ ਮਨੇਜਮੈਂਟ ਨਹੀਂ ਮੰਨ ਨਜ਼ਰ ਆ ਰਹੀ ਪ੍ਰਾਈਵੇਟ ਮਾਲਕਾ ਨੂੰ ਫਾਇਦਾ ਦਿੱਤਾ ਜਾ ਰਿਹਾ ਹੈ ਜੇਕਰ ਯੂਨੀਅਨ ਨੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਤੇ ਗੱਲ ਕੀਤੀ ਤਾਂ ਮਨੇਜਮੈਂਟ ਤੇ ਚੇਅਰਮੈਨ ਸਾਹਿਬ ਸਰਕਾਰ ਪਾਲਸੀ ਬਣਾ ਰਹੀ ਹੈ ਪਰ ਹੁਣ ਤੱਕ ਮਾਨ ਸਰਕਾਰ ਨੇ ਕਿਸੇ ਵੀ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ।ਯੂਨੀਅਨ ਨੇ ਅਗਲੀ ਮੰਗ ਯੂਨੀਅਨ ਵੱਲੋਂ 5% ਦੇ ਵਾਧੇ ਦੀ ਮੰਗ ਵਾਰੇ ਕਿਹਾ ਤਾਂ ਮਨੇਜਮੈਂਟ ਉਸ ਤੋਂ ਪੱਲਾ ਝਾੜਦੀ ਨਜਾਰ ਆ ਰਹੀ ਹੈ ਮਨੇਜਮੈਂਟ ਮੁਲਾਜ਼ਮਾਂ ਨੂੰ ਕੁਝ ਵੀ ਨਹੀਂ ਦੇਣਾ ਚਾਹੀਦੀ । ਮੁਲਾਜ਼ਮਾਂ ਦੀ ਤਨਖਾਹ ਦੀ ਬਰਾਬਰ ਕੀਤੀ ਜਾਵੇ ਪਰ ਉਹ ਵੀ ਮਨੇਜਮੈਂਟ ਨੇ ਸਰਕਾਰ ਤੇ ਗੱਲ ਸੁਟ ਦਿੱਤੀ ਕੁੱਲ ਮਿਲਾਕੇ ਅੱਜ ਦੀ ਮੀਟਿੰਗ ਬੇਸਿੱਟਾ ਰਹੀ ਜਿਸ ਦੇ ਕਾਰਣ ਵਰਕਰਾ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਜਿਸ ਨੂੰ ਦੇਖਦੇ ਹੋਏ ਯੂਨੀਅਨ ਨੇ ਫੈਸਲਾ ਕੀਤਾ 22 ਜੂਨ ਨੂੰ 27 ਡਿੱਪੂ ਗੇਟ ਰੈਲੀਆਂ ਕਰਨਗੇ 27 ਜੂਨ ਨੂੰ ਪੂਰਾ ਪੰਜਾਬ ਬੰਦ ਕਰਕੇ ਗੁਪਤ ਐਕਸ਼ਨ ਕੀਤੇ ਜਾਣਗੇ ਜਿਸ ਦੀ ਜ਼ਿਮੇਵਾਰੀ ਸਰਕਾਰ ਤੇ ਮਨੇਜਮੈਂਟ ਦੀ ਹੋਵੇਗੀ।
Share this content: