ਚੰਡੀਗੜ – ਅੱਜ 20/6/23 ਨੂੰ ਪੰਜਾਬ ਰੋਡਵੇਜ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਜਨਰਲ ਸਕੱਤਰ ਸਮਸ਼ੇਰ ਸਿੰਘ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਜਿਮਣੀ ਚੋਣ ਦੌਰਾਨ ਯੂਨੀਅਨ ਨਾਲ ਮੀਟਿੰਗ ਵਿੱਚ ਇਹ ਵਾਅਦਾ ਕੀਤਾ ਸੀ ਕਿ ਜੋ ਵੀ ਜਾਇਜ਼ ਮੰਗਾ ਹਨ ਉਹਨਾ ਮੰਗਾ ਦਾ ਨਿਪਟਾਰਾ ਇਕ ਮਹੀਨੇ ਦੇ ਵਿੱਚ ਕਰ ਦਿੱਤਾ ਜਾਵੇਗਾ ਅਤੇ ਟਰਾਸਪੋਰਟ ਵਿੱਚ ਆਏ ਨਵੇ ਸੈਕਟਰੀ ਸਾਹਿਬ ਨਾਲ ਮੀਟਿੰਗ ਤਹਿ ਕਰਵਾਈ ਗਈ ਜਿਸ ਦੌਰਾਨ ਪ੍ਰਮੁੱਖ ਸਕੱਤਰ ਵਲੋ 2 ਜੂਨ ਨੂੰ ਯੂਨੀਅਨ ਕੋਲੋ 15 ਦਿਨ ਦਾ ਸਮਾ ਮੰਗਿਆ ਗਿਆ ਸੀ ਉਹ ਸਮਾ ਹੁਣ ਪੂਰਾ ਹੋ ਗਿਆ ਹੈ, ਪਰ ਯੂਨੀਅਨ ਦੀ ਕਿਸੇ ਵੀ ਮੰਗ ਵੱਲ ਧਿਆਨ ਨਹੀ ਦਿੱਤਾ ਗਿਆ ਜਿਸ ਤੋ ਸਾਫ ਜ਼ਾਹਿਰ ਹੈ ਕਿ ਸਰਕਾਰ ਟਰਾਂਸਪੋਰਟ ਮੁਲਾਜ਼ਮਾ ਨਾਲ ਧੋਖਾ ਕਰ ਰਹੀ ਹੈ।
ਸਰਕਾਰ ਦੇ ਇਸ ਲਾਰੇ ਲੱਪੇ ਵਾਲੇ ਰਵਈਏ ਵਿਰੁੱਧ ਜਥੇਬੰਦੀ ਨੇ ਜਲੰਧਰ ਵਿਖੇ 18/6/23 ਨੂੰ ਸੂਬਾ ਪੱਧਰੀ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਕਿ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ ਅਤੇ ਠੇਕੇਦਾਰ ਨੂੰ ਬਾਹਰ ਕੱਢੇ ਸਰਕਾਰ ਤਾਂ ਜ਼ੋ ਵਿਭਾਗ ਦੀ 20-25 ਕਰੋੜ ਸਲਾਨਾ GST ਦੇ ਰੂਪ ਵਿੱਚ ਹੋਣ ਵਾਲੀ ਲੁੱਟ ਨੂੰ ਰੋਕਿਆ ਜਾ ਸਕੇ ਕਮਲ ਕੁਮਾਰ ਜੀ ਕਿਹਾ ਕਿ ਮਾਨ ਸਰਕਾਰ ਵਾਰ ਵਾਰ ਰ ਵਿਚੋਲੀਏ (ਠੇਕੇਦਾਰ)ਕੱਢਣ ਦੀ ਗੱਲ ਕਰਦੀ ਆ ਰਹੀ ਹੈ ਪਰ ਹੁਣ ਤੱਕ ਕਿਸੇ ਵੀ ਮੁਲਾਜ਼ਮ ਦਾ ਹੱਲ ਨਹੀਂ ਕੀਤਾ ਗਿਆ ਮਾਨ ਸਰਕਾਰ ਸਿਰਫ ਬਿਆਨ ਬਾਜ਼ੀ ਕਰਦੀ ਹੀ ਨਜ਼ਰ ਆ ਰਹੀ ਹੈ।
ਹਰਕੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੀ ਆਰ ਟੀ ਸੀ ਵਿੱਚ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਬੱਸਾ ਦੇ ਟੈਂਡਰ ਰੱਦ ਕਰਨੇ ਚਾਹੀਦੇ ਹਨ ਤੇ km ਸਕੀਮ ਬੱਸਾਂ ਦੇ ਵਿਰੋਧ ਵਿੱਚ 19 ਜੂਨ ਨੂੰ ਯੂਨੀਅਨ ਵੱਲੋਂ ਧਰਨਾ ਦਿੱਤਾ ਗਿਆ ਜਿਸ ਦੇ ਕਰਕੇ ਮਨੇਜਮੈਂਟ ਵੱਲੋਂ 21 ਜੂਨ ਦੀ ਮੀਟਿੰਗ ਦਿੱਤੀ ਗਈ ਚੇਅਰਮੈਨ ਸਾਬ ਨਾਲ ਜਿਸ ਸਦਕਾ 20 ਜੂਨ ਨੂੰ PRTC ਦੇ ਸਮੂਹ ਡੀਪੂ ਬੰਦ ਕਰਨ ਦਾ ਪ੍ਰੋਗਰਾਮ ਪੋਸਟਪੌਣ ਕੀਤਾ ਗਿਆ ਪਰ ਫਿਰ ਵੀ ਮਨੇਜਮੈਂਟ ਨੇ ਯੂਨੀਅਨ ਨੂੰ ਭਰੋਸਾ ਵਿੱਚ ਰੱਖ ਕੇ 20 ਜੂਨ ਨੂੰ ਟੈਂਡਰ ਖੋਲਿਆ ਗਿਆ ਜਿਸ ਦਾ ਯੂਨੀਅਨ ਵਿੱਚ ਭਾਰੀ ਰੋਸ ਹੈ ।
ਸੈਕਟਰੀ ਸਾਹਿਬ ਵਲੋ 15 ਦਿਨ ਦਾ ਸਮਾਂ ਦਿੱਤਾ ਸੀ ਜਿਸ ਵਿੱਚ ਪੱਕਾ ਕਰਨ ਅਤੇ ਠੇਕੇਦਾਰ ਬਾਹਰ ਕੱਢਣ ਦੀ ਮੰਗ ਸਰਕਾਰ ਪੱਧਰ ਦੀ ਹੈ ਕਿਹਾ ਗਿਆ ਸੀ
ਅਤੇ ਸੈਕਟਰੀ ਸਾਹਿਬ ਵਲੋ ਰਿਪੋਰਟਾਂ ਦੀਆਂ ਕੰਡੀਸ਼ਨਾਂ ਵਿੱਚ ਸੋਧ ਕਰਨ, ਬਲੈਕਲਿਸਟ ਕਰਮਚਾਰੀ ਨੂੰ ਬਹਾਲ ਕਰਨ,5% ਤਨਖ਼ਾਹ ਵਾਧਾ ਲਾਗੂ ਕਰਨ ਲਈ 15 ਦਿਨ ਦੇ ਸਮੇ ਦੀ ਮੰਗ ਕੀਤੀ ਪ੍ਰੰਤੂ 18 ਦਿਨ ਬੀਤ ਜਾਣ ਦੇ ਬਾਵਜੂਦ ਮੰਗਾਂ ਦਾ ਹੱਲ ਨਹੀਂ ਕੱਢਿਆ ਗਿਆ ਇਹਨਾਂ ਮੰਗਾਂ ਨੂੰ ਲੈਣ ਕੇ ਲੰਮੇ ਸਮੇ ਤੋਂ ਯੂਨੀਅਨ ਸੰਘਰਸ਼ ਕਰਦੀ ਆ ਰਹੀ ਹਰ ਵਾਰ ਮੀਟਿੰਗ ਦਿੱਤੀਆਂ ਜਾਂਦੀਆਂ ਨੇ ਮੀਟਿੰਗ ਦੇ ਵਿੱਚ ਹੱਲ ਕੱਢਣ ਦਾ ਭਰੋਸਾ ਵੀ ਦਿੱਤਾ ਜਾਂਦਾ ਪਰ ਕਿਸੇ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਜਿਸ ਦੇ ਰੋਸ ਵਜੋਂ ਸੂਬਾ ਕਮੇਟੀ ਨੇ ਫੈਸਲਾ ਲਿਆ ਹੈ 22 ਜੂਨ ਨੂੰ ਪਨਬੱਸ ਦੇ ਡਿੱਪੂਆ ਮੂਹਰੇ ਗੇਟ ਰੈਲੀਆ ਕੀਤੀਆ ਜਾਣਗੀਆ
ਅਤੇ 27 ਜੂਨ ਨੂੰ ਪੂਰੇ ਸੂਬੇ ਵਿੱਚ ਬੱਸਾ ਦਾ ਚੱਕਾ ਜਾਮ ਕਰ ਕੇ 28 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਤੋਂ ਬਿਨਾਂ ਜੇਕਰ PRTC ਵਿੱਚ km ਸਕੀਮ ਦੇ ਟੈਂਡਰ ਰੱਦ ਨਾ ਕੀਤੇ ਗਏ ਜਾ ਕੋਈ ਵੀ ਵਧਵਾਂ ਐਕਸ਼ਨ ਕੀਤਾ ਤਾਂ ਤੁਰੰਤ ਪਨਬੱਸ/ਪੀ ਆਰ ਟੀ ਸੀ ਵੱਲੋਂ ਤਿੱਖਾ ਤੇ ਗੁਪਤ ਐਕਸ਼ਨ ਕੀਤੇ ਜਾਣਗੇ ਜਿਸ ਦੀ ਜਿੰਮੇਵਾਰੀ ਵਿਭਾਗਾਂ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
Share this content: