ਜਲੰਧਰ। ਸਾਲ 2016 ਵਿੱਚ ਫੂਡ ਡਿਪਾਰਟਮੇਂਟ ਵੱਲੋਂ ਅਬਦੁਲ ਲਤੀਫ ਉਪਰ ਫੂਡ ਸੇਫਟੀ ਐਕਟ ਤਹਿਤ ਕੀਤੇ ਕੇਸ ਵਿੱਚ ਮਾਣਯੋਗ ਅਦਾਲਤ ਵੱਲੋਂ ਅਬਦੁਲ ਲਤੀਫ ਨੂੰ ਬਰੀ ਕੀਤਾ ਗਿਆ। ਜਾਣਕਾਰੀ ਅਨੁਸਾਰ ਐਡਵੋਕੇਟ ਨਈਮ ਖਾਨ ਨੇ ਦੱਸਿਆ ਕਿ ਸਾਲ 2016 ਵਿੱਚ ਫੂਡ ਅਤੇ ਸੇਫਟੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਫਿਲੌਰ ਹਾਈਵੇ ਤੇ ਚੈਕਿੰਗ ਕਰਦੇ ਹੋਏ ਇਕ ਆਟੋ ਵਿੱਚੋਂ ਫਰੂਟ ਕੇਕ ਦੇ ਸੈਂਪਲ 4-7-2016 ਵਿੱਚ ਭਰੇ ਗਏ ਸਨ। ਜਿਸ ਨੂੰ ਲੈਕੇ ਫੂਡ ਵਿਭਾਗ ਵੱਲੋਂ ਮਾਣਯੋਗ ਅਦਾਲਤ ਵਿੱਚ ਅਬਦੁਲ ਲਤੀਫ ਖਿਲਾਫ ਸਾਲ 2017 ਵਿੱਚ ਅੰਡਰ ਸੈਕਸ਼ਨ 26-27-52-59 ਆਫ ਫੂਡ ਸੇਫਟੀ ਅਤੇ ਸਟੈਂਡਰਡ ਐਕਟ 2006 ਅਤੇ ਰੂਲ 2011 ਤਹਿਤ ਕੇਸ ਦਰਜ ਕਰਵਾਇਆ ਗਿਆ ਸੀ। ਕਰੀਬ 6 ਸਾਲ ਤੱਕ ਚੱਲੇ ਇਸ ਕੇਸ ਵਿੱਚ ਵਿਭਾਗ ਵੱਲੋਂ ਅਤੇ ਅਬਦੁਲ ਲਤੀਫ ਦੇ ਵਕੀਲ ਨਈਮ ਖਾਨ ਵੱਲੋਂ ਵੱਖ-ਵੱਖ ਦਲੀਲਾਂ ਪੇਸ਼ ਕੀਤੀਆਂ ਗਈਆਂ। ਪਿਛਲੇ ਦਿਨ੍ਹੀਂ ਮਾਣਯੋਗ ਅਦਾਲਤ ਵੱਲੋਂ ਉਕਤ ਕੇਸ ਵਿੱਚ ਫੈਸਲਾ ਸੁਣਾਉਂਦੇ ਹੋਏ ਅਬਦੁਲ ਲਤੀਫ ਨੂੰ ਬਰੀ ਕੀਤਾ ਗਿਆ। ਵਕੀਲ ਨਈਮ ਖਾਨ ਨੇ ਦੱਸਿਆ ਕਿ ਉਕਤ ਕੇਸ ਵਿੱਚ ਕਈ ਤਰ੍ਹਾਂ ਦੀਆਂ ਖਾਮੀਆਂ ਪਾਈਆਂ ਗਈਆਂ ਸਨ, ਇਸ ਕੇਸ ਦੀ ਪੂਰੀ ਜਾਂਚ ਪੜਤਾਲ ਤੋਂ ਬਾਅਦ ਮਾਣਯੋਗ ਅਦਾਲਤ ਵਿੱਚ ਕਈ ਤੱਥ ਪੇਸ਼ ਕੀਤੇ ਗਏ, ਜਿਸ ਨਾਲ ਸਹਿਮਤ ਹੁੰਦੇ ਹੋਏ ਅਬਦੁਲ ਲਤੀਫ ਨੂੰ ਬਰੀ ਕੀਤਾ ਗਿਆ ਹੈ।
Share this content: