Jalandhar : ਕੱਲ ਸ਼ਾਮ ਤੋਂ ਪਨਬੱਸ ਅਤੇ ਪੀ ਆਰ ਟੀ ਸੀ ਦੇ ਮੁਲਾਜ਼ਮਾਂ ਦੀ ਫੜੋ ਫੜੀ ਸ਼ੁਰੂ ਹੈ ਅੱਜ ਸਵੇਰੇ ਸੂਬੇ ਦੇ ਸੈਕਟਰੀ ਸ਼ਮਸ਼ੇਰ ਸਿੰਘ, ਬਰਨਾਲਾ ਡਿਪੂ ਦੇ 3 ਆਗੂ, ਫਰੀਦਕੋਟ ਡਿਪੂ ਦੇ 3 ਆਗੂ ਸ਼੍ਰੀ ਮੁਕਤਸਰ ਸਾਹਿਬ ਦੇ ਆਗੂ ਸਮੇਤ 15+ ਆਗੂਆਂ ਨੂੰ ਪੁਲਿਸ ਵਲੋਂ ਗਿਰਫ਼ਤਾਰ ਕੀਤਾ ਗਿਆ ਹੈ
ਕਾਰਨ ਅੱਜ ਪਨਬੱਸ ਵਿੱਚ ਕਿਲੋਮੀਟਰ ਸਕੀਮ ਬੱਸਾਂ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਦੇ ਟੈਂਡਰ ਨੂੰ ਖੋਲਣ ਦੀ ਤਿਆਰੀ ਹੈ ਯੂਨੀਅਨ ਵਲੋਂ ਉਸ ਦੇ ਵਿਰੋਧ ਵਿੱਚ ਗੇਟ ਰੈਲੀਆਂ ਅਤੇ ਜੇਕਰ ਟੈਂਡਰ ਖੋਲ੍ਹਣਦਾ ਹੈ ਤਾਂ ਤਰੁੰਤ ਬੰਦ ਦੀ ਕਾਲ ਸੀ

ਪਰ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਇਹ ਕਿਲੋਮੀਟਰ ਸਕੀਮ ਬੱਸਾਂ ਧੱਕੇਸ਼ਾਹੀ ਨਾਲ ਪਾਉਣ ਲਈ ਆਗੂਆਂ ਨੂੰ ਪਹਿਲਾਂ ਹੀ ਗਿਰਫ਼ਤਾਰ ਕਰ ਲਿਆ ਗਿਆ ਹੈ
ਇਸ ਦੇ ਰੋਸ ਵਜੋਂ ਪਨਬੱਸ ਪੀ ਆਰ ਟੀ ਸੀ ਦੇ ਸਾਰੇ ਡਿਪੂ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ

ਬਾਕੀ ਆਗੂਆਂ ਵਲੋਂ ਕਿਹਾ ਗਿਆ ਕਿ ਸਾਨੂੰ ਸੰਘਰਸ਼ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਸਾਡੇ ਵਿਭਾਗਾਂ ਦਾ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਪਾ ਕੇ ਨਿੱਜੀਕਰਨ ਕਰ ਰਹੀ ਹੈ ਜੇਕਰ ਤਰੁੰਤ ਆਗੂਆਂ ਨੂੰ ਨਾ ਛੱਡਿਆ ਗਿਆ ਤਾਂ ਇਸ ਤੋਂ ਤਿੱਖੇ ਸੰਘਰਸ਼ ਕਰਨ ਲਈ ਯੂਨੀਅਨ ਮਜ਼ਬੂਰ ਹੋਵੇਗੀ ।

Share this content:


