Jalandhar : ਅੱਜ ਮਿਤੀ 20/11/2025 ਨੂੰ ਪੰਜਾਬ ਰੋਡਵੇਜ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੀ ਸੂਬਾ ਪੱਧਰੀ ਮੀਟਿੰਗ ਅੱਜ ਲੁਧਿਆਣਾ ਵਿਖੇ ਈਸੜੂ ਭਵਨ ਵਿੱਚ ਸੂਬਾ ਸੰਸਥਾਪਕ ਕਮਲ ਕੁਮਾਰ, ਚੈਅਰਮੈਨ ਬਲਵਿੰਦਰ ਸਿੰਘ ਰਾਠ, ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੂਬਾ ਸੀ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਦੀ ਅਗਵਾਈ ਹੇਠ ਹੋਈ ਅਤੇ ਆਗੂਆਂ ਨੇ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਪ੍ਰੈਸ ਨਾਲ ਗੱਲਬਾਤ ਸਾਂਝੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਵਿੱਚ 4 ਸਾਲ ਦੇ ਕਰੀਬ ਹੋ ਗਏ ਹਨ ਟਰਾਂਸਪੋਰਟ ਵਿੱਚ ਇੱਕ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ 50 ਤੋ 60 ਮੀਟਿੰਗ ਯੂਨੀਅਨ ਨੇ ਸੰਘਰਸ਼ ਕਰਕੇ ਪ੍ਰਾਪਤ ਕੀਤੀਆਂ ਸੀ ਜਿਹਨਾਂ ਦੇ ਵਿੱਚੋਂ 2 ਮੀਟਿੰਗ ਮੁੱਖ ਮੰਤਰੀ ਪੰਜਾਬ ਨਾਲ ਹੋਈ ਅਤੇ ਟਰਾਂਸਪੋਰਟ ਮੰਤਰੀ ਤੇ ਟਰਾਸਪੋਰਟ ਸੱਕਤਰ ਪੰਜਾਬ ਦੇ ਨਾਲ ਵਾਰ ਵਾਰ ਮੀਟਿੰਗਾਂ ਹੋਈਆਂ ਹਰ ਵਾਰ ਕਿਹਾ ਜਾਂਦਾ ਹੈ ਕਿ 15 ਦਿਨ ਵਿੱਚ ਜਥੇਬੰਦੀ ਦੀਆਂ ਮੰਗਾਂ ਦਾ ਹੱਲ ਕਰ ਦਿੱਤਾ ਜਾਵੇਗਾ ਜਾਂ 1 ਮਹੀਨੇ ਵਿੱਚ ਮੰਗਾਂ ਦਾ ਹੱਲ ਕਰ ਦਿੱਤਾ ਜਾਵੇਗਾ ਪ੍ਰੰਤੂ ਸਰਕਾਰ ਨੇ ਇੱਕ ਵੀ ਮੰਗ ਦਾ ਹੱਲ ਨਹੀਂ ਕੀਤਾ ਆਮ ਪਬਲਿਕ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਰਕਾਰ ਜਾਣਬੂਝ ਕੇ ਮੰਗਾਂ ਦਾ ਹੱਲ ਨਹੀਂ ਕਰ ਰਹੀ ਜਿਸ ਕਾਰਨ ਕੱਚੇ ਕਰਮਚਾਰੀਆਂ ਨੂੰ ਵਾਰ ਵਾਰ ਸੰਘਰਸ਼ ਕਰਨੇ ਪੈਂਦੇ ਹਨ ਤੇ ਆਮ ਪਬਲਿਕ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ, ਸਰਕਾਰ ਵਲੋਂ ਆਮ ਲੋਕਾ ਦੀ ਸਰਕਾਰੀ ਟਰਾਸਪੋਰਟ ਨੂੰ ਬੰਦ ਕਰਨ ਦੀ ਮਨਸ਼ਾ ਨਾਲ ਕਿਲੋਮੀਟਰ ਸਕੀਮ ਰਾਹੀ ਬੱਸਾ ਪਾਕੇ ਨਿੱਝੀਕਰਨ ਦੀ ਮਨਸ਼ਾ ਨਾਲ ਟਰਾਸਪੋਰਟ ਵਿਭਾਗ ਵਿੱਚੋ ਨੋਜਵਾਨਾਂ ਲਈ ਸਰਕਾਰੀ ਨੋਕਰੀਆ ਖਤਮ ਕੀਤੀਆਂ ਜਾਂ ਰਹੀਆਂ ਹਨ ਪੰਜਾਬ ਵਿੱਚ ਪ੍ਰਤੀ ਦਿਨ ਬੇਰੋਜ਼ਗਾਰੀ ਵੱਧਦੀ ਜਾਂ ਰਹੀ ਹੈ ਅਤੇ ਨੋਜਾਵਾਨਾਂ ਦੇ ਵਿੱਚ ਰੋਜ਼ਗਾਰ ਨੂੰ ਲੈ ਕੇ ਨਿਰਾਸ਼ਾ ਵੀ ਵੱਧਦੀ ਜਾਂ ਰਹੀ ਜਿਸ ਨੂੰ ਲੈ ਕੇ ਨੋਜਵਾਨ ਕੁਰਾਹੇ ਪੈਂਦੇ ਹਨ ਤੇ ਨਸ਼ੇ ਦੀਆਂ ਬੁਰੀਆਂ ਆਦਤਾਂ ਨੂੰ ਅਪਣਾਉਂਦੇ ਹਨ,ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕੀ ਸਰਕਾਰ ਟਰਾਂਸਪੋਰਟ ਦੇ ਵਿੱਚ ਕਿਲੋਮੀਟਰ ਸਕੀਮ ਨਾਮ ਦੀਆ ਪ੍ਰਾਈਵੇਟ ਬੱਸਾ ਪਾ ਕੇ ਵਿਭਾਗਾ ਦਾ ਨਿੱਜੀ ਕਰਨ ਕਰਨਾ ਚਹੁੰਦੀ ਹੈ ਹੌਲੀ ਹੌਲੀ ਵਿਭਾਗ ਨੂੰ ਖਤਮ ਕਰ ਦਿੱਤਾ ਜਾਵੇਗਾ ਪ੍ਰਾਈਵੇਟ ਮਾਫੀਆਂ ਨੂੰ ਵਧਾਇਆ ਜਾਵੇਗਾ ਜਿਸ ਦੇ ਨਾਲ ਪੰਜਾਬ ਦੀ ਜਨਤਾ ਦੀਆਂ ਹੋਰ ਮੁਸਕਲਾ ਵੀ ਵਧਣੀਆ ਹਨ ਜਿਸ ਦੇ ਨਾਲ ਆਮ ਪਬਲਿਕ ਦਾ ਸਫ਼ਰ ਕਰਨ ਮੁਸ਼ਕਲ ਹੋ ਜਾਵੇਗਾ ਸਫ਼ਰ ਮਹਿੰਗਾ ਹੋ ਜਾਵੇਗਾ ਨੋਕਰੀ ਖਤਮ ਹੋ ਜਾਵੇਗੀ ਬੇਰੋਜਗਾਰੀ ਵੱਧ ਜਾਵੇਗੀ ਪ੍ਰਾਈਵੇਟ ਟਰਾਂਸਪੋਰਟ ਆਪਣੀ ਮਰਜੀ ਦੇ ਨਾਂਲ ਕਿਰਾਇਆ ਲੈਣਗੇ ਆਮ ਆਮ ਪਬਲਿਕ ਦੀ ਲੁੱਟ ਹੋਵੇਗੀ ਸਰਕਾਰ ਅਤੇ ਮਨੇਜਮੈਟ ਨੂੰ ਵਾਰ-ਵਾਰ ਤਰਕ ਦੇਣ ਦੇ ਬਾਵਜੂਦ ਵੀ ਸਰਕਾਰ ਵਾਰ ਵਾਰ ਕਿਲੋਮੀਟਰ ਸਕੀਮ ਨੂੰ ਤਰਜੀਹ ਦੇ ਕੇ ਟੈਰਡ, ਲੈ ਕੇ ਆ ਰਹੀ ਹੈ ਜਿਸ ਦਾ ਜੱਥੇਬੰਦੀ ਵਿਰੋਧ ਕਰਦੀ ਆ ਰਹੀ ਹੈ।
ਸੂਬਾ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ, ਸੂਬਾ ਕੈਸ਼ੀਅਰ ਬਲਜੀਤ ਸਿੰਘ, ਸੀ ਮੀਤ ਪ੍ਰਧਾਨ ਬਲਜਿੰਦਰ ਸਿੰਘ, ਗੁਰਪ੍ਰੀਤ ਪੰਨੂੰ, ਜੁਆਇੰਟ ਸਕੱਤਰ ਜੋਧ ਸਿੰਘ, ਦਫਤਰੀ ਸਕੱਤਰ ਰੋਹੀ ਰਾਮ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਜ਼ੋ ਸੱਤਾ ਵਿੱਚ ਆਉਣਾ ਤੋ ਪਹਿਲਾਂ ਵਾਅਦੇ ਕਰਦੀ ਸੀ ਉਹ ਬਿੱਲਕੁਲ ਹੀ ਝੂਠੇ ਜਾਪਦੇ ਹਨ ,ਹਰ ਮੀਟਿੰਗ ਦੇ ਵਿੱਚ ਸਰਕਾਰ ਵੱਲੋਂ ਭਰੋਸਾ ਦਿੱਤਾ ਜਾਦਾ ਸੀ ਤੁਹਾਡੀ ਮੰਗਾਂ ਦਾ ਜਲਦੀ ਹੱਲ ਕੀਤਾ ਜਾਵੇਗਾਂ 2004 ਤੋਂ ਆਊਟ ਸੋਰਸ ਅਤੇ 2015 ਤੋਂ ਕੰਟਰੈਕਟ ਤੇ ਕੱਚੇ ਮੁਲਾਜ਼ਮ ਇਹ ਗੱਲ ਸੁਣ ਸੁਣ ਕੇ ਵਰਕਰ ਤੇ ਆਗੂ ਅੱਕ ਚੱਕੇ ਹਨ, ਸਰਕਾਰ ਤੇ ਮਨੇਜਮੈਂਟ ਨੂੰ ਕਿਲੋਮੀਟਰ ਸਕੀਮ ਦੇ ਤਰਕ ਵੀ ਪੇਸ਼ ਕੀਤੇ ਹਨ ਕਿ ਕਿਲੋਮੀਟਰ, ਸਕੀਮ ਘਾਟੇ ਬੰਦ ਸੋਦਾ ਹੈ ਜਦੋਂ ਵਿਭਾਗ ਨੇ ਬੱਸਾਂ ਬੈਂਕ ਤੋ ਲੋਨ ਲੈ ਕੇ ਹੀ ਖਰੀਦਣੀਆ ਹਨ ਦੁਸਰੇ ਪਾਸੇ ਕਿਲੋਮਿਟਰ ਸਕੀਮ ਬੱਸ ਮਾਲਕ ਨੇ ਵੀ ਬੱਸ ਲੋੜ ਤੇ ਖਰੀਦਣੀ ਹੈ ਫਿਰ ਵਿਭਾਗ ਕਿਉਂ ਨਹੀਂ ਖਰੀਦ ਸਕਦਾ ਹੁਣ ਤੱਕ ਇੱਕ ਵੀ ਕੱਚੇ ਮੁਲਾਜਮ ਨੂੰ ਪੱਕਾ ਨਹੀਂ ਕੀਤਾ ਗਿਆ ਸਰਕਾਰ ਵਾਰ-ਵਾਰ ਸਪੈਸ਼ਲ ਕੇਡਰ ਪਾਲਸੀ ਲੈ ਕੇ ਆ ਰਹੀ ਹੈ ਯੂਨੀਅਨ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਅਸੀਂ ਆਪਣੇ ਪਿਤਰੀ ਵਿਭਾਗ ਵਿੱਚ ਕੰਮ ਕਰ ਰਹੇ ਹਾਂ ਵਿਭਾਗ ਮੁਨਾਫ਼ੇ ਦੇ ਵਿੱਚ 12 ਸੋ ਕਰੋੜ ਰੁਪਏ ਸਰਕਾਰ ਵੱਲ ਫਰੀ ਸਫ਼ਰ ਦੇ ਪੈਡਿੰਗ ਹਨ ਜਿਸ ਨਾਲ ਬੱਸਾਂ ਪੈਣ ਅਤੇ ਸਰਕਾਰ ਕਿਉਂ ਨਹੀਂ ਵਿਭਾਗਾ ਦੇ ਵਿੱਚ ਸੈਕਸ਼ਨ ਪੋਸਟ ਤੇ ਪੱਕਾ ਕਰਦੀ ਜਦੋਂ ਕਿ ਅਸੀਂ ਸਾਰੀਆ ਹੀ ਸ਼ਰਤਾਂ ਪੂਰੀਆਂ ਕਰਦੇ ਹਾਂ ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਹੀਂ ਕੀਤਾ ਜਾਂ ਸਰਕਾਰ ਕਿਲੋਮੀਟਰ ਸਕੀਮ ਦਾ ਟੈਂਡਰ ਲੈ ਕੇ ਆਉਂਦੀ ਹੈ ਤਾਂ 28 ਨਵੰਬਰ ਨੂੰ ਗੇਟ ਰੈਲੀਆ ਕਰਕੇ ਤੁਰੰਤ ਬੰਦ ਕੀਤਾ ਜਾਵੇਗਾ ਇਸ ਤਰ੍ਹਾ 2 ਦਸੰਬਰ ਨੂੰ 11 ਵਜੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਜੇਕਰ ਪੀ.ਆਰ.ਟੀ.ਸੀ ਮੈਨਜਮੈਂਟ ਟੈਂਡਰ ਖੋਲਦੀ ਹੈ ਤਾਂ ਤੁਰੰਤ ਬੰਦ ਕੀਤਾ ਜਾਵੇਗਾ ਇਸ ਤੋਂ ਇਲਾਵਾ ਸਰਕਾਰ ਮੰਗਾ ਦਾ ਹੱਲ ਨਹੀਂ ਕਰਦੀ ਤਾਂ 8,9,10 ਦਸੰਬਰ ਨੂੰ ਮੁਕੰਮਲ ਹੜਤਾਲ ਕੀਤੀ ਜਾਵੇਗੀ ਮੁੱਖ ਮੰਤਰੀ ਪੰਜਾਬ,ਟਰਾਂਸਪੋਰਟ ਮੰਤਰੀ ਪੰਜਾਬ ਅਤੇ ਚੇਅਰਮੈਨ ਪੀ.ਆਰ.ਟੀ.ਸੀ ਦੀ ਰਹਾਇਸ਼ ਤੇ ਪੱਕਾ ਧਰਨਾ ਦਿੱਤਾ ਜਾਵੇਗਾ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਮਜਬੂਰਨ ਮੁਲਾਜ਼ਮਾਂ ਨੂੰ ਰੂਲਾ ਅਨੁਸਾਰ 52 ਸਵਾਰੀਆਂ ਦਾ ਫੈਸਲਾ ਕਰਨਾ ਪਵੇਗਾ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਮਨੇਜਮੈਂਟ ਦੀ ਹੋਵੇਗੀ ਮੀਟਿੰਗ ਵਿੱਚ ਹਰਪ੍ਰੀਤ ਸਿੰਘ ਸੋਢੀ, ਬਲਜੀਤ ਸਿੰਘ ਗਿੱਲ, ਉਲੀਕ ਚੰਦ, ਜਲੋਰ ਸਿੰਘ, ਭਗਤ ਸਿੰਘ ਭਗਤਾ, ਸਰਬਜੀਤ ਸਿੰਘ ਭੁੱਲਰ ਸਮੇਤ ਆਦਿ ਆਗੂ ਹਾਜ਼ਰ ਹੋਏ
Share this content:


