ਚਰਨਜੀਤ ਚੰਨੀ ਨੂੰ ਮਿਲੇਗਾ ਸੰਸਦ ਰਤਨ ਅਵਾਰਡ, 16 ਸਾਲਾ ਚ ਪਹਿਲੀ ਵਾਰ ਪੰਜਾਬ ਦੇ ਐਮ.ਪੀ ਨੂੰ ਮਿਲੇਗਾ ਇਹ ਸਨਮਾਨ

0
134

ਜਲੰਧਰ –
ਪੰਜਾਬ ਚੋਂ ਚੁਣ ਕੇ ਦੇਸ਼ ਦੀ ਲੋਕ ਸਭਾ ਵਿੱਚ ਗਏ ਇੱਕ ਮੈਂਬਰ ਪਾਰਲੀਮੈਂਟ ਨੂੰ ਪਿਛਲੇ 16 ਸਾਲਾਂ ਚ ਪਹਿਲੀ ਵਾਰ ਸੰਸਦ ਰਤਨ ਅਵਾਰਡ ਲਈ ਚੁਣਿਆ ਗਿਆ ਹੈ।ਜਲੰਧਰ ਲੋਕ ਸਭਾ ਹਲਕੇ ਤੋਂ ਭਾਰੀ ਬਹੁਮਤ ਨਾਲ ਜਿੱਤ ਕੇ ਦੇਸ਼ ਦੀ ਲੋਕ ਸਭਾ ਵਿੱਚ ਪਹੁੰਚ ਕੇ ਲੋਕਾਂ ਦੀ ਆਵਾਜ਼ ਬਣੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੰਸਦ ਰਤਨ ਅਵਾਰਡ ਲਈ ਚੁਣਿਆ ਗਿਆ ਹੈ।ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਏ.ਪੀ.ਜੇ ਅਬਦੁਲ ਕਲਾਮ ਦੀ ਅਗਵਾਈ ਵਿੱਚ ਸੰਨ 2010 ਚ ਸ਼ੁਰੂ ਪ੍ਰਾਈਮ ਪੁਆਇੰਟ ਫਾਉਡੇਸ਼ਨ ਵੱਲੋਂ ਸ਼ੁਰੂ ਕੀਤੇ ਗਏ ਇਸ ਅਵਾਰਡ ਲਈ ਇਸ ਵਾਰ 17 ਮੈਂਬਰ ਪਾਰਲੀਮੈਂਟਾਂ ਅਤੇ ਦੋ ਲੋਕ ਸਭਾ ਦੀਆਂ ਸਥਾਈ ਕਮੇਟੀਆਂ ਦੇ ਚੇਅਰਮੈਨਾਂ ਨੂੰ ਚੁਣਿਆ ਗਿਆ ਹੈ ਜਿਸ ਵਿੱਚ ਖੇਤੀ ਬਾੜੀ ਤੇ ਕਿਸਾਨ ਭਲਾਈ ਕਮੇਟੀ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾ ਰਹੇ ਚਰਨਜੀਤ ਸਿੰਘ ਚੰਨੀ ਦੀ ਕਿਸਾਨਾ ਤੇ ਖੇਤ ਮਜ਼ਦੂਰਾਂ ਪੱਖੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉੱਨਾਂ ਦੀ ਇਸ ਉੱਤਮ ਅਵਾਰਡ ਲਈ ਚੋਣ ਕੀਤੀ ਗਈ ਹੈ।ਚਰਨਜੀਤ ਸਿੰਘ ਚੰਨੀ ਨੂੰ ਇਹ ਅਵਾਰਡ 26 ਜੁਲਾਈ ਨੂੰ ਦਿੱਤਾ ਜਾਣਾ ਹੈ। ਚਰਨਜੀਤ ਸਿੰਘ ਚੰਨੀ ਨੇ ਦੇਸ਼ ਦੀ ਲੋਕ ਸਭਾ ਵਿੱਚ ਜਿੱਥੇ ਕਿ ਕਈ ਅਹਿਮ ਮੁੱਦੇ ਚੁੱਕੇ ਤੇ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਉੱਥੇ ਹੀ ਖੇਤੀ ਬਾੜੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਿਰਫਾਰਸ਼ਾ ਕੀਤੀਆਂ ਗਈਆ ਹਨ।ਚਰਨਜੀਤ ਸਿੰਘ ਚੰਨੀ ਨੇ ਖੇਤੀ ਬਾੜੀ ਤੇ ਕਿਸਾਨ ਭਲਾਈ ਵਿਭਾਗ ਦਾ ਨਾਮ ਕਿਸਾਨ ਤੇ ਮਜ਼ਦੂਰ ਭਲਾਈ ਵਿਭਾਗ ਰੱਖਣ ਦੀ ਸਿਫਾਰਸ਼ ਕੀਤੀ।ਜਦ ਕਿ ਐਮ.ਐਸ .ਪੀ ਨੂੰ ਲੀਗਲ ਗਰੰਟੀ ਕਨੂੰਨ ਬਣਾਉਣ ਸਮੇਤ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਦਾ ਹੱਲ ਕਰਨ ਲਈ ਕਿਸਾਨ ਨੂੰ ਫ਼ਸਲ ਤੇ ਐਮ.ਐਸ.ਪੀ ਦੇ ਨਾਲ 100 ਰੁਪਏ ਪ੍ਰਤੀ ਕਿਉਂਟਲ ਵਾਧੂ ਦੇਣ ਦੀ ਸਿਰਫਾਰਿਸ਼ ਕੀਤੀ।ਉੱਨਾਂ ਗਊਆਂ ਦੀ ਚੰਗੀ ਸੰਭਾਲ ਲਈ ਗਉਸ਼ਾਲਾਵਾ ਦਾ ਮਾਡਲ ਤਿਆਰ ਕਰਨ ਦੀ ਗੱਲ ਰੱਖੀ ਜਿਸ ਵਿੱਚ ਜਿੱਥੇ ਕਿ ਗਊਆਂ ਦੀ ਸਾਂਭ ਸੰਭਾਲ ਹੋ ਸਕੇ ਤੇ ਦੁੱਧ ਛੱਡ ਚੁੱਕੀਆਂ ਗਊਆਂ ਦੀ ਸੰਭਾਲ ਲਈ ਰਾਸ਼ੀ ਦਿੱਤੀ ਜਾਵੇ।ਚਰਨਜੀਤ ਸਿੰਘ ਚੰਨੀ ਨੇ ਕਿਸਾਨ ਤੇ ਖੇਤ ਮਜ਼ਦੂਰ ਪੱਖੀ ਸਭ ਤੋਂ ਵੱਧ ਮੀਟਿੰਗਾਂ ਕੀਤੀਆਂ ਹਨ ਤੇ ਇਸ ਕਮੇਟੀ ਦੀ ਸ਼ਲਾਘਾਯੋਗ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਉੱਨਾਂ ਨੂੰ ਸੰਸਦ ਰਤਨ ਅਵਾਰਡ ਲਈ ਚੁਣਿਆ ਗਿਆ ਹੈ।ਚਰਨਜੀਤ ਸਿੰਘ ਚੰਨੀ ਨੇ ਇਸ ਅਵਾਰਡ ਦੇ ਲਈ ਚੁਣੇ ਜਾਣ ਤੇ ਪੰਜਾਬ ਤੇ ਖਾਸ ਕਰਕੇ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਅਵਾਰਡ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਹੈ।ਉੱਨਾਂ ਕਿਹਾ ਕਿ ਉਹ ਅੱਗੋਂ ਵੀ ਨੇਕ ਨੀਤੀ ਤੇ ਇਮਾਨਦਾਰੀ ਦਾ ਲੋਕ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ।ਉੱਨਾਂ ਕਿਹਾ ਕਿ ਜਲੰਧਰ ਦੇ ਲੋਕਾਂ ਨੂੰ ਲੋਕ ਸਭਾ ਵਿਚ ਭੇਜਿਆ ਤੇ ਉਹ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੇ ਖਰਾ ਉਤਰਣ ਲਈ ਹਰ ਤਰਾਂ ਦੇ ਯਤਨ ਕਰ ਰਹੇ ਹਨ।ਚੰਨੀ ਨੇ ਕਿਹਾ ਕਿ ਪੰਜਾਬ ਦੇ ਹੱਕਾਂ ਉੱਨਾਂ ਦੀ ਆਵਾਜ ਹਮੇਸ਼ਾ ਲੋਕ ਸਭਾ ਵਿੱਚ ਗੁੰਜਦੀ ਰਹੇਗੀ ਤੇ ਉਹ ਲੋਕਾਂ ਦੀ ਲੜਨ ਤੋਂ ਕਦੇ ਪਿੱਛੇ ਨਹੀਂ ਹਟਣਗੇ। ਚੰਨੀ ਨੇ ਕਿਹਾ ਕਿ ਉਹ ਨਿਧਰੜਕ ਹੋ ਕੇ ਬਿਨਾਂ ਕਿਸੇ ਡਰ ਤੇ ਭੇਦਭਾਵ ਤੋਂ ਲੋਕਾਂ ਦੀ ਤਰਜਨਮਾਨੀ ਕਰਦੇ ਰਹਿਣਗੇ।

Share this content:

LEAVE A REPLY

Please enter your comment!
Please enter your name here