ਸੀਨੀਅਰ ਪੱਤਰਕਾਰ ਅਤੇ ਲੇਖਕ ਮੇਹਰ ਮਲਿਕ ਨੂੰ ‘ਲਾਈਫ ਟਾਈਮ ਅਚੀਵਮੈਂਟ’ ਐਵਾਰਡ ਨਾਲ ਸਨਮਾਨਿਤ ਕੀਤਾ

0
378

ਜਲੰਧਰ । ਪੰਜਾਬ ਦੇ ਇਤਿਹਾਸਿਕ ਸ਼ਹਿਰ ਜਲੰਧਰ ਤੋਂ ਸੀਨੀਅਰ ਪੱਤਰਕਾਰ ਅਤੇ ਲੇਖਕ ਮੇਹਰ ਮਲਿਕ ਹੋਰਾਂ ਨੂੰ ਮੀਡੀਆ ਕਲੱਬ ਪੰਜਾਬ ਵੱਲੋਂ ਲਾਈਵ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਹੋਟਲ ਸੇਖੋ ਗਰੈਂਡ ਵਿੱਚ ਆਯੋਜਿਤ ਇੱਕ ਸਮਾਰੋਹ ਦੌਰਾਨ ਪੱਤਰਕਾਰ ਮੇਹਰ ਮਲਿਕ ਵੱਲੋਂ ਪੱਤਰਕਾਰਤਾ ਦੇ ਖੇਤਰ ਵਿੱਚ ਦਿੱਤੇ ਉਹਨਾਂ ਦੇ ਯੋਗਦਾਨ ਅਤੇ ਆਪਣੇ ਕਿਤਾਬਾਂ ਦੇ ਮਾਧਿਅਮ ਰਾਹੀਂ ਮਾਂ ਬੋਲੀ ਪੰਜਾਬੀ ਲਈ ਕੀਤੇ ਬਿਹਤਰ ਉਪਰਾਲੇ ਵਜੋਂ ਇਹ ਸਨਮਾਨ ਕੀਤਾ ਗਿਆ। ਇਸ ਮੌਕੇ ਉੱਪਰ ਸ਼ਹਿਰ ਦੇ ਉੱਘੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਲੋਕ ਮੌਜੂਦ ਰਹੇ। ਉਹਨਾਂ ਦੇ ਨਾਲ ਸੀਨੀਅਰ ਪੱਤਰਕਾਰ ਅਰਜੁਨ ਸ਼ਰਮਾ ਅਤੇ ਪ੍ਰੈਸ ਫੋਟੋਗਰਾਫ ਸ਼ਿਵ ਜੈਮਿਨੀ ਨੂੰ ਵੀ ਸਨਮਾਨਿਤ ਕੀਤਾ ਗਿਆ। ਗੌਰ ਹੈ ਕੀ ਮੇਹਰ ਮਲਿਕ ਸਾਲ 1970 ਤੋਂ ਪੱਤਰਕਾਰਤਾ ਦੇ ਖੇਤਰ ਵਿੱਚ ਜੁੜੇ ਹੋਏ ਹਨ ਉਹਨਾਂ ਨੇ ਆਪਣੀ ਪੱਤਰਕਾਰਤਾ ਦੀ ਸ਼ੁਰੂਆਤ ਇੱਕ ਵੀਕਲੀ ਅਖਬਾਰ ਰਵਿਦਾਸ ਪੱਤਰਕਾਰ ਤੋਂ ਸ਼ੁਰੂਆਤ ਕਰਦੇ ਹੋਏ ਪੰਜਾਬ ਦੀਆਂ ਨਾਮਵਾਰ ਅਲੱਗ ਅਲੱਗ ਅਖਬਾਰਾਂ ਵਿੱਚ ਅਲੱਗ-ਅਲੱਗ ਅਹੁਦਿਆਂ ਤੇ ਰਹਿੰਦੇ ਹੋਏ ਪੱਤਰਕਾਰਤਾ ਦੇ ਖੇਤਰ ਵਿੱਚ ਵੱਡਾ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਉਨਾਂ ਦੇ ਕਈ ਲੇਖ ਪੰਜਾਬ ਦੀਆਂ ਵੱਡੀਆਂ ਅਖਬਾਰਾਂ ਵਿੱਚ ਅਕਸਰ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਇਸ ਮੌਕੇ ਉੱਪਰ ਮੀਡੀਆ ਕਲੱਬ ਦੇ ਚੇਅਰਮੈਨ ਅਮਨ ਮਹਿਰਾ ਨੇ ਕਿਹਾ ਕਿ ਪੱਤਰਕਾਰਾ ਦੇ ਲਈ ਮੀਡੀਆ ਕਲੱਬ ਲਗਾਤਾਰ ਯਤਨਸ਼ੀਲ ਹੈ। ਪੱਤਰਕਾਰਾਂ ਦੇ ਮੁੱਦੇ ਸਰਕਾਰ ਤੱਕ ਪਹੁੰਚਾਉਣ ਦੇ ਨਾਲ ਨਾਲ ਪੱਤਰਕਾਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਮੀਡੀਆ ਕਲੱਬ ਦੇ ਚੇਅਰਮੈਨ ਅਮਨ ਮਹਿਰਾ, ਪ੍ਰਧਾਨ ਸੁਨੀਲ ਦੱਤ, ਸੀਨੀਅਰ ਵਾਈਸ ਪ੍ਰਧਾਨ ਬਿੱਟੂ ਉਬਰਾਏ, ਮਹਾਵੀਰ ਸੇਠ, ਵਿਨੇਪਾਲ ਜੈਦ, ਵਰਿੰਦਰ ਕੁਮਾਰ, ਰਾਜ ਸ਼ਰਮਾ, ਰਾਜੀਵ ਦੁੱਗਲ, ਮੇਜਰ ਸਿੰਘ, ਗੁਰਨੇਕ ਸਿੰਘ ਵਿਰਦੀ ਅਤੇ ਵੱਡੀ ਗਿਣਤੀ ਵਿੱਚ ਜਲੰਧਰ ਦੇ ਪੱਤਰਕਾਰ ਮੌਜੂਦ ਰਹੇ।

Share this content:

LEAVE A REPLY

Please enter your comment!
Please enter your name here