Jalandhar : ਅੱਜ ਮਿਤੀ 02-01-25 ਨੂੰ ਪੰਜਾਬ ਰੋਡਵੇਜ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਮਾਨਯੋਗ ਟਰਾਂਸਪੋਰਟ ਮੰਤਰੀ ਸਰਦਾਰ ਲਾਲਜੀਤ ਸਿੰਘ ਜੀ ਸਿੰਘ ਭੁੱਲਰ ਸੈਕਟਰੀ ਟਰਾਂਸਪੋਰਟ ਡੀਕੇ ਤਿਵਾੜੀ ਜੀ ਡਾਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਰਜੀਵ ਗੁਪਤਾ ਜੀ ਅਤੇ ਮੁੱਖ ਦਫਤਰ ਦੇ ਉੱਚ ਅਧਿਕਾਰੀਆਂ ਨਾਲ ਪੰਜਾਬ ਭਵਨ ਵਿਖੇ ਮੀਟਿੰਗ ਕੀਤੀ ਗਈ ਜਿਸ ਮੀਟਿੰਗ ਵਿੱਚ ਪੰਜਾਬ ਰੋਡਵੇਜ਼ ਨੂੰ ਪ੍ਰਫੁੱਲਤ ਕਰਨ ਫਲੀਟ ਵਿੱਚ ਵਾਧਾ ਕਰਨ ਬਾਰੇ ਕਰਮਚਾਰੀਆਂ ਦੀਆਂ ਪਦ ਉਨਤੀਆਂ ਐਸਐਸ ਬੋਰਡ ਰਾਹੀਂ ਭਰਤੀਆਂ ਕਰਨ ਬਾਰੇ ਵਿਚਾਰ ਕੀਤਾ ਗਿਆ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਬਾਰੇ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਵਿੱਚ ਮੀਟਿੰਗ ਹੋਈ ਟਰਾਂਸਪੋਰਟ ਮੰਤਰੀ ਵੱਲੋਂ ਜਥੇਬੰਦੀਆਂ ਦੀਆਂ ਸਾਰੀਆਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸਾਰੀਆਂ ਮੰਗਾਂ ਤੇ ਹਾਂ ਪੱਖੀ ਹੁੰਗਾਰਾ ਮਿਲਿਆ ਅਤੇ ਮੰਗਾਂ ਨੂੰ ਇੱਕ ਮਹੀਨੇ ਵਿੱਚ ਹੱਲ ਕਰਨ ਦਾ ਵਾਅਦਾ ਕੀਤਾ ਗਿਆ ਸੁਚੱਜੇ ਮਾਹੌਲ ਵਿੱਚ ਹੋਈ ਮੀਟਿੰਗ ਕਾਰਨ ਮਿਤੀ 4-01-25 ਨੂੰ ਪੱਟੀ ਵਿਖੇ ਹੋਣ ਵਾਲਾ ਰੋਸ ਮੁਜ਼ਾਹਰਾ ਮੁਲਤ ਵੀ ਕਰ ਦਿੱਤਾ ਗਿਆ ਇਸ ਮੀਟਿੰਗ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸ਼ਾਮਿਲ ਸਨ ਜਿਨਾਂ ਵਿੱਚ ਐਸਸੀਬੀਸੀ ਇਮਪਲਾਈ ਯੂਨੀਅਨ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ ਹੁਸ਼ਿਆਰਪੁਰੀ ਕੈਸ਼ੀਅਰ ਸਰਦਾਰ ਰਮਨਦੀਪ ਸਿੰਘ ਅਤੇ ਮਨਿਸਟਰੀਅਲ ਸਟਾਫ ਵੱਲੋਂ ਸੂਬਾ ਪ੍ਰਧਾਨ ਸ੍ਰੀ ਵਿਨੋਦ ਸਾਗਰ ਜੀ ਅਤੇ ਗੁਰਜਿੰਦਰ ਸਿੰਘ ਸੂਬਾ ਜੁਇੰਟ ਸਕੱਤਰ ਹਾਜ਼ਰ ਸਨ।
Share this content: