ਜਲੰਧਰ । ਪੰਜਾਬ ਰੋਡਵੇਜ਼ ਪਨਬਸ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ 1/19 ਨਹੀਂ ਪੰਜਾਬ ਸਰਕਾਰ ਉੱਪਰ ਵਾਅਦਾ ਖਿਲਾਫੀ ਦਾ ਵੱਡਾ ਦੋਸ਼ ਲਗਾਇਆ ਹੈ ਯੂਨੀਅਨ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਮੁਕਾਬਲੇ ਸਾਬਕਾ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਵਿਭਾਗ ਨੂੰ ਬਚਾਉਣ ਲਈ ਵੱਡੇ ਕੰਮ ਕਰ ਚੁੱਕੇ ਹਨ। ਯੂਨੀਅਨ ਨੇ ਕਿਹਾ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਪੰਜਾਬ ਰੋਡਵੇਜ਼ ਪਨਬਸ ਵਿਚ ਪਹਿਲਾਂ ਆਉਟ ਸੋਰਸ ਤੇ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਲਏ ਲਿਖ਼ਤੀ ਟੈਸਟ ਪਾਸ ਕਰਕੇ ਕੰਟੈਰਕਟ ਤੇ ਕੰਮ ਕਰ ਰਹੇ ਹਾਂ ਆਪਜੀ ਦੀ ਸਰਕਾਰ ਵਲੋ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਗਈ ਤੇ ਮੰਤਰੀ ਸਹਿਬ ਵੀ ਬੜੇ ਜੋਸ਼ ਨਾਲ ਕਹਿ ਰਹੇ ਹਨ ਕਿ ਇਨੇ ਮੁਲਾਜ਼ਮ ਪੱਕੇ ਕਰਤੇ ਪਰ ਹਕੀਕਤ ਕੁਝ ਹੋਰ ਹੀ ਹੈ ਸਾਡੇ ਰਾਂਸਪੋਰਟ ਮੰਤਰੀ ਸਹਿਬ ਹਰ ਰੈਲੀ ਮੀਟਿੰਗ ਵਿੱਚ ਇਕ ਗੱਲ ਬੜੇ ਤੇ ਜੋਸ਼ ਨਾਲ ਕਹਿਦੇ ਹਨ ਕਿ ਆਉਟਸੋਰਸ ਪੱਕੇ ਨਹੀਂ ਹੋ ਸਕਦੇ ਅਸੀਂ ਉਨ੍ਹਾਂ ਤੋਂ ਤੇ ਆਪ ਤੋਂ ਪੁਛਣਾ ਚਾਹੁੰਦੇ ਹਾਂ ਕਿ ਜਿਹੜੇ ਕੰਟਰੈਕਟ ਤੇ ਹਨ ਉਹ ਕਿਹੜੇ ਪੱਕੇ ਕਰ ਦਿਤੇ ਹਨ ਉਮਾ ਦੇਵੀ ਦੀ ਜਜਮੈਟ ਦਾ ਹਵਾਲਾ ਦੇ ਕੇ 10 ਸਾਲਾਂ ਦੀ ਬਾਰ ਬਾਰ ਗੱਲ ਕੀਤੀ ਜਾਂਦੀ ਹੈ ਕੀ ਉਮਾ ਦੇਵੀ ਦੀ ਰਿਪੋਟ ਇਕੱਲੇ ਪੰਜਾਬ ਦੇ ਮੁਲਾਜ਼ਮਾਂ ਤੇ ਹੀ ਲਾਗੂ ਹੁੰਦੀ ਹੈ ਉਹ ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਵਿੱਚ
ਕਿਉਂ ਨਹੀਂ ਲਾਗੂ ਹੁੰਦੀ ਪਿਛਲੇ ਸਮੇਂ ਆਪ ਦੀ ਸਰਕਾਰ ਨੇ ਪਨਬਸ ਦੀਆਂ ਕਰਜ਼ਾ ਮੁਕਤ ਬੱਸਾਂ ਰੋਡਵੇਜ਼ ਵਿੱਚ ਮਰਜ਼ ਕੀਤੀਆਂ ਸਨ ਉਨ੍ਹਾਂ ਵਿਚੋਂ ਕੁਝ ਬੱਸਾਂ ਅਜੇ ਵੀ ਪਨਬਸ ਵਿਚ ਹੀ ਚੱਲ ਰਹੀਆਂ ਹਨ ਕੰਟਰੈਕਟ ਵਰਕਰਾ ਦੀ ਤਨਖ਼ਾਹ ਵਾਸਤੇ ਬਜ਼ਟ ਵੀ ਜਾਰੀ ਕੀਤਾ ਪਰ ਤਨਖ਼ਾਹ ਖ਼ਜ਼ਾਨੇ ਵਿਚੋਂ
ਦੇਣ ਦੀ ਅਜੇ ਤੱਕ ਕਾਰਵਾਈ ਪੂਰੀ ਨਹੀਂ ਕੀਤੀ ਗਈ ਉਸ ਬਾਬਤ ਸਾਰੇ ਵਰਕਰਾਂ ਵਿੱਚ ਸਰਕਾਰ ਵਿਰੁੱਧ ਭਾਰੀ ਰੋਸ਼ ਹੈ ਉਧਰ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਸਰਕਾਰ ਨੇ ਪਨਬਸ ਵਿਚ ਆਉਟਸੋਰਸ ਤੇ ਡਰਾਈਵਰ, ਕੰਡਕਟਰ,ਤੇ ਵਰਕਸ਼ਾਪ ਭਰਤੀ ਕੀਤੇ ਹਨ। ਜੋ ਕਿ ਬਹੁਤ ਹੀ ਘੱਟ ਤਨਖਾਹ ਤੇ ਕੰਮ ਕਰਨ ਲਈ ਮਜਬੂਰ ਹਨ ਮੰਤਰੀ ਸਹਿਬ ਕਹਿਦੇ ਹਨ ਕਿ ਆਉਟਸੋਰਸ ਵਰਕਰ ਪੱਕੇ ਨਹੀਂ ਕੀਤੇ ਜਾ ਸਕਦੇ ਤੇ ਫਿਰ ਆਉਟਸੋਰਸ ਤੇ ਭਰਤੀ ਨਾ ਕਰਦੇ ਉਹਨਾਂ ਨੂੰ ਤੇ ਪਹਿਲੇ ਵਰਕਰਾਂ ਨੂੰ ਪਹਿਲਾਂ ਕੰਟਰੈਕਟ ਤੇ ਕਰਦੇ ਤਾਂ ਜੋ ਉਹਨਾਂ ਦੇ ਪੱਕੇ ਹੋਣ ਦਾ ਰਾਹ ਪੱਧਰਾ ਹੋ ਜਾਂਦਾ ਤੇ ਠੇਕੇਦਾਰ ਦੀ ਲੁਟ ਤੋਂ ਬਚਿਆਂ ਜਾਂਦਾ। ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਨੇ ਪੰਜਾਬ ਰੋਡਵੇਜ਼ ਨੂੰ ਖ਼ਤਮ ਕਰਨ ਲਈ ਹਰ ਹੀਲਾ ਵਰਤਿਆ ਉਸੇ ਤਰ੍ਹਾਂ ਆਪ ਦੀ ਸਰਕਾਰ ਨੇ ਵੀ ਕੋਈ ਕਸਰ ਨਹੀਂ ਛੱਡੀ ਤੇ ਹਰ ਹਫ਼ਤੇ ਦਸ ਦਿਨਾ ਬਾਅਦ ਰੈਲੀਆਂ ਕਰਕੇ ਮਹਿਕਮੇ ਦੀਆਂ 1000 ਦੇ ਕਰੀਬ ਬੱਸਾਂ ਟਾਇਮ ਮਿਸ ਕਰਕੇ ਜਿਵੇਂ ਰੈਲੀਆ ਤੇ ਖੜੀਆਂ ਜਾਂਦੀਆਂ ਹਨ ਇਹ ਮਹਿਕਮਾ ਖਤਮ ਕਰਨ ਦਾ ਹੀ ਮਨਸੂਬਾ ਹੈ ਉਪਰੋਂ ਵੱਡੇ ਵੱਡੇ ਬੋਰਡ ਲਗਵਾਕੇ ਜਿਵੇਂ ਸੜਕਾਂ ਤੇ ਲਾਏ ਹਨ ਕਿ ਮਾਨ ਸਰਕਾਰ ਨੇ ਵੋਲਵੋ ਬੱਸਾਂ ਦਿੱਲੀ ਏਅਰਪੋਰਟ ਤੇ ਇਨੀਆਂ ਚਲਾਈਆਂ ਹਨ ਪਰ ਹਕੀਕਤ ਕੁਝ ਹੋਰ ਹੀ ਹੈ ਸਾਰੀਆਂ ਵੋਲਵੋ ਬੱਸਾਂ ਦੀ ਆਨਲਾਈਨ ਬੰਦ ਕਰਕੇ ਉਹਨਾਂ ਨੂੰ ਵੀ ਤੀਰਥ ਯਾਤਰਾ ਤੇ ਭੇਜਿਆ ਜਾ ਰਿਹਾ ਹੈ ਜਿਸ ਨਾਲ ਮਹਿਕਮੇ ਦੀ ਆਮਦਨੀ ਦੇ ਨਾਲ ਨਾਲ ਬਾਹਰੋ ਆ ਰਹੇ ਅਤੇ ਬਾਹਰ ਜਾਣ ਵਾਲੇ ਮੁਸਾਫ਼ਿਰਾ ਨੂੰ ਵੀ ਭਾਰੀ ਦਿਕਤਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਸਮੂਚੇ ਪੰਜਾਬ ਰੋਡਵੇਜ਼ ਪਨਬਸ ਦੇ ਵਰਕਰਾ ਵਿਚ ਸਰਕਾਰ ਵਿਰੁੱਧ ਭਾਰੀ ਰੋਸ਼ ਹੈ, ਵਰਕਰਾਂ ਦੇ ਰੋਸ਼ ਨੂੰ ਵੇਖਦਿਆਂ ਹੋਇਆਂ ਯੂਨੀਅਨ ਨੇ ਫੈਸਲਾ ਕੀਤਾ ਹੈ ਕਿ ਯੂਨੀਅਨ
ਦਾ ਕੋਈ ਵਰਕਰ ਕਿਸੇ ਵੀ ਰੈਲੀ ਵਿਚ ਬੱਸ ਲੈਕੇ ਨਹੀਂ ਜਾਵੇਗਾ ਤੇ ਸਿਰਫ ਰੂਟ ਡਿਊਟੀ ਹੀ ਕਰੇਗਾ ‘ ਤੇ ਨਾਲ ਜਨਤਕ ਥਾਵਾਂ ਤੇ ਬੱਸ ਅੱਡਿਆਂ ਤੇ ਇਸ਼ਤਿਹਾਰਾ ਰਾਹੀਂ ਸਰਕਾਰ ਦਾ ਮਹਿਕਮੇ ਨੂੰ ਜੋਂ ਖਤਮ ਕਰਨ ਦਾ ਮਨਸੂਬਾ ਹੈ ਉਸ ਵਿਰੁੱਧ ਭਾਰੀ ਭੰਡੀ ਪ੍ਰਚਾਰ ਕੀਤਾ ਜਾਵੇਗਾ ਤਾਂ ਜੌ ਅਣ ਵਾਲੀ ਵੋਟਾਂ ਵਿਚ ਘਰ ਘਰ ਜਾਕੇ ਆਪ ਸਰਕਾਰ ਦੇ ਕੀਤੇ ਝੂਠੇ ਵਾਅਦੇ ਬਾਰੇ ਜਾਗਰੂਕ ਕਰਵਾਗੇ ਤਾਂ ਜੌ ਏਹੇ ਆਪ ਸਰਕਾਰ ਨੂੰ ਵੋਟਾਂ ਵਿਚ ਹਾਰ ਦਿਤੀ ਜਾਵੇ। ਜੇਕਰ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਉੱਪਰ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਬਾਜਵਾ ਸਕੱਤਰ ਗੁਰਮੁਖ ਸਿੰਘ ਖਜਾਨਚੀ ਜਗਦੀਪ ਸਿੰਘ ਸੁਖਬੀਰ ਸਿੰਘ ਲਖਬੀਰ ਸਿੰਘ ਪਰਮਿੰਦਰ ਸਿੰਘ ਹਰਪਾਲ ਸਿੰਘ ਨਵੀਨ ਕੁਮਾਰ ਨਿਸ਼ਾਨ ਸਿੰਘ ਮੌਜੂਦ ਸੀ।
Share this content: