ਤਲਵਣ-ਫਿਲੌਰ ਰੋਡ ਤੇ ਪਿੰਡ ਸੰਗੋਵਾਲ ਵਿੱਚ ਸਰਕਾਰ ਦੀ ਨਿਗਾਹ ਹੇਠ ਨਜਾਇਜ ਮਾਈਨਿੰਗ ਕਈ ਮਹੀਨਿਆਂ ਤੋਂ ਚੱਲ ਰਹੀ : ਗੁਰਪ੍ਰਤਾਪ ਸਿੰਘ ਵਡਾਲਾ

0
37

Jalandhar : ਤਲਵਣ-ਫਿਲੌਰ ਰੋਡ ਤੇ ਪਿੰਡ ਸੰਗੋਵਾਲ ਵਿੱਚ ਸਰਕਾਰ ਦੀ ਨਿਗਾਹ ਹੇਠ ਨਜਾਇਜ ਮਾਈਨਿੰਗ ਕਈ ਮਹੀਨਿਆਂ ਤੋਂ ਚੱਲ ਰਹੀ ਹੈ। ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਬਹੁਤ ਲੰਮੇ ਸਮੇਂ ਤੋ ਬਿਨਾਂ ਕਿਸੇ ਰੋਕ ਟੋਕ ਤੋ ਆਮ ਆਦਮੀ ਪਾਰਟੀ ਦੇ ਅਖਵਾਉਣ ਵਾਲੇ ਲੀਡਰ ਗੈਰ ਕਾਨੂੰਨੀ ਰੇਤਾ ਦੀ ਮਾਈਨਿੰਗ ਕਰ ਰਹੇ ਹਨ। ਇਹ ਸਿਲਸਿਲਾ ਕਈ ਹਫਤਿਆਂ ਤੋ ਨਿਰੰਤਰ ਜਾਰੀ ਹੈ। ਇਲਾਕਾ ਨਿਵਾਸੀਆਂ ਨੇ ਸਰਕਾਰ ਦੇ ਮਾਈਨਿੰਗ ਅਫਸਰਾਂ ਅਤੇ ਚੰਡੀਗੜ ਵਿੱਚ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ, ਪਰ ਸਰਕਾਰੀ ਅਫਸਰਾਂ ਅਤੇ ਮਾਈਨਿੰਗ ਅਧਿਕਾਰੀਆਂ ਨੂੰ ਪਤਾ ਹੋਣ ਦੇ ਬਾਵਜੂਦ ਇਹ ਗੈਰ ਕਾਨੂੰਨੀ ਅਤੇ ਨਜਾਇਜ ਧੰਦਾ ਬੰਦ ਨਹੀਂ ਹੋਇਆ। ਪਿੰਡ ਸੰਗੋਵਾਲ ਵਿੱਚ ਸਰਕਾਰ ਦੀ ਕੋਈ ਮੰਨਜ਼ੂਰਸ਼ੁਦਾ ਖੱਡ ਨਹੀਂ ਹੈ। ਇਸ ਪਿੰਡ ਦੇ ਕਾਫੀ ਖੇਤਰ ਵਿੱਚੋ ਰੇਤਾ ਚੁੱਕੀ ਗਈ ਹੈ। ਇਹ ਨਜਾਇਜ ਮਾਈਨਿੰਗ ਦਿਨ ਦੇ ਨਾਲ ਨਾਲ ਰਾਤ ਨੂੰ ਵੀ ਚੱਲਦੀ ਹੈ ਅਤੇ ਇਲਾਕੇ ਦੇ ਲੋਕ ਇਸ ਗੈਰ ਕਾਨੂੰਨੀ ਕੰਮ ਤੋਂ ਬਹੁਤ ਪ੍ਰੇਸ਼ਾਨ ਹਨ। ਆਦਮੀ ਆਦਮੀ ਪਾਰਟੀ ਦੇ ਲਿਡਰ ਅਤੇ ਐਮ.ਐਲ.ਏ ਇਸ ਧੰਦੇ ਵਿੱਚ ਸ਼ਰੇਆਮ ਸ਼ਾਮਿਲ ਹਨ।
ਪਿੰਡ ਢਗਾਰਾ ਜੋ ਕਿ ਸਤਲੁਜ ਦਰਿਆ ਤੇ ਉਪਰ ਹੈ ਵਿੱਚ ਜੋ ਮੰਨਜੂਰਸ਼ੁਦਾ ਖੱਡ ਹੈ, ਉਸ ਦੀਆਂ ਪਰਚੀਆਂ ਗੈਰ ਕਾਨੂੰਨੀ ਢੰਗ ਨਾਲ ਪਿੰਡ ਸੰਗੋਵਾਲ ਵਿੱਚ ਵਰਤੀਆਂ ਜਾਂਦੀਆਂ ਹਨ। ਕੁਝ ਦਿਨ ਪਹਿਲਾਂ ਇਕ ਨਜਾਇਜ ਪਰਚਾ ਵੀ ਹੋਇਆ ਜਿਹੜਾ ਆਮ ਆਦਮੀ ਪਾਰਟੀ ਦੇ ਕਰਿੰਦਿਆ ਵਲੋ ਪਿੰਡ ਢਗਾਰਾ ਦੇ 2 ਵਿਆਕਤੀਆਂ ਵਿਰੁੱਧ ਥਾਣਾ ਬਿਲਗਾ ਵਿੱਚ ਦਰਜ ਕਰਵਾਇਆ।ਇਹ ਪਰਚਾ ਕਰਵਾਉਣ ਵਾਲੇ ਆਮ ਆਦਮੀ ਪਾਰਟੀ ਨਾਲ ਸਬੰਧ ਰੱਖਦੇ ਹਨ ਅਤੇ ਨਜਾਇਜ ਮਾਈਨਿੰਗ ਕਰਦੇ ਹਨ। ਇਹ ਪਰਚਾ ਸਰਾਸਰ ਝੂਠਾ ਹੈ ਅਤੇ ਇਸ ਵਿਚ ਆਮ ਆਦਮੀ ਪਾਰਟੀ ਦੇ ਉਹ ਗਵਾਹ ਰੱਖੇ ਗਏ ਨੇ ਜਿਨ੍ਹਾਂ ਨੇ ਪਿਛਲੇ ਦਿਨਾਂ ਵਿੱਚ ਡੋਡਿਆਂ ਦੇ ਟਰੱਕ ਦੇ 40 ਲੱਖ ਰੁਪਏ ਦੀ ਦਲਾਲੀ ਕੀਤੀ ਸੀ।
ਆਮ ਆਦਮੀ ਪਾਰਟੀ ਦੇ ਨਾਲ ਸਬੰਧ ਰੱਖਣ ਵਾਲੇ ਲਾਲਚੀ ਵਿਅਕਤੀਆਂ ਵਲੋਂ ਗ਼ਰੀਬ ਕਿਸਾਨਾਂ ਦੀਆ ਜਮੀਨਾਂ ਵਿੱਚੋ ਧੱਕੇ ਨਾਲ ਰੇਤਾ ਚੁੱਕੀ ਗਈ ਅਤੇ ਉਨਾਂ ਨੂੰ ਕਰੋੜਾਂ ਦਾ ਮੁਨਾਫਾ ਹੋਇਆ। ਲੇਕਿਨ ਛੋਟੇ ਅਤੇ ਗ਼ਰੀਬ ਕਿਸਾਨਾਂ ਨੂੰ ਉਨਾਂ ਦੀ ਜਮੀਨ ਵਿੱਚੋ ਚੁੱਕੀ ਗਈ ਨਜਾਇਜ਼ ਰੇਤਾ ਦੇ ਬਦਲੇ ਕੁਝ ਵੀ ਨਹੀਂ ਦਿੱਤਾ ਗਿਆ। ਰੇਤਾ ਦੀ ਨਜਾਇਜ਼ ਮਾਇਨਿੰਗ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਅਤੇ ਹਰ ਰੋਜ 100 ਤੋਂ 150 ਟਿੱਪਰ ਅਤੇ ਟਰਾਲਿਆਂ ਵੇਚੀਆਂ ਜਾ ਰਹੀਆਂ ਹਨ।
ਇਹ ਸਾਰਾ ਮਾਈਨਿੰਗ ਦਾ ਧੰਦਾ ਸਰਕਾਰ ਦੀ ਨਿਗਾਹ ਹੇਠ ਚਲ ਰਿਹਾ ਹੈ ਕਿਉਂ ਕਿ ਪਰਚੀ ਪਿੰਡ ਢਗਾਰੇ ਦੀ ਲਗਾ ਕੇ ਰੇਤਾ ਸੰਗੋਵਾਲ ਵਿੱਚੋਂ ਕੱਢੀ ਜਾ ਰਹੀ ਹੈ। ਇਸ ਨਜਾਇਜ਼ ਮਾਈਨਿੰਗ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗ ਰਿਹਾ ਹੈ ਅਤੇ ਮਾਈਨਿੰਗ ਮਾਫੀਆ ਵੱਲੋਂ ਕਰੋੜਾਂ ਰੁਪਏ ਕਮਾਏ ਗਏ ਹਨ। ਇਹ ਮਾਈਨਿੰਗ ਮਾਫੀਆ mla ਅਤੇ ਉਸ ਦੇ ਸਾਥੀ ਚਲਾ ਰਹੇ ਹਨ। ਇਹ ਪੰਜਾਬ ਦੀ ਧਰਤੀ ਨਾਲ ਧ੍ਰੋਹ ਕਮਾਉਣ ਦੇ ਬਰਾਬਰ ਹੈ।
ਰੇਤਾ ਇਸ ਨਜਾਇਜ਼ ਅਤੇ ਗਲਤ ਢੰਗ ਨਾਲ ਚੁੱਕੀ ਗਈ ਕਿ ਜਿਸ ਵਿੱਚ ਨਾਲ ਲੱਗਦੇ ਪਿੰਡਾਂ ਦੇ ਮਿਹਨਤੀ ਲੋਕ ਬਹੁਤ ਪ੍ਰੇਸ਼ਾਨ ਹਨ। ਰੇਤਾ ਦੇ ਨਜਾਇਜ਼ ਚੱਕਣ ਕਾਰਨ ਦਰਿਆ ਸਤਲੁਜ ਦਾ ਰੁੱਖ ਵੀ ਬਦਲ ਸਕਦਾ ਹੈ ਜਿਸ ਕਰਕੇ ਪਿੰਡ ਸਧਾਰੇ ਅਤੇ ਆਸ ਪਾਸ ਪਿੰਡਾਂ ਦਾ ਬਹੁਤ ਨੁਕਸਾਨ ਹੋਣ ਦਾ ਖਤਰਾ ਹੈ। ਪੰਜਾਬ ਸਰਕਾਰ ਵੱਲੋਂ ਰੇਤਾ ਦਾ ਜੋ ਰੇਟ ਕੱਢਿਆ ਗਿਆ ਸੀ ਉਸ ਦੀ ਕਿਤੇ ਵੀ ਪਾਲਣਾ ਹੁੰਦੀ ਨਜ਼ਰ ਨਹੀਂ ਆ ਰਹੀ। ਅਸੀਂ ਮੁੱਖ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਤੁਹਾਡੀ ਪਾਰਟੀ ਦੇ ਐਮ ਐਲ ਏ ਅਤੇ ਲੀਡਰ ਨਜਾਇਜ਼ ਅਤੇ ਗੈਰ ਕਾਨੂੰਨੀ ਮਾਈਨਿੰਗ ਵਿੱਚ ਸ਼ਾਮਿਲ ਹਨ। ਇਹਨਾਂ ਦੇ ਨਾਲ ਸਰਕਾਰੀ ਅਮਲਾ-ਫੈਲਾ ਵੀ ਰਲਿਆ ਹੋਇਆ ਹੈ। ਸਰਕਾਰ ਦੇ ਵੱਖ ਵੱਖ ਮਹਿਕਮਿਆਂ, ਜਿਵੇ ਕਿ ਮਾਈਨਿੰਗ ਹੋਵੇ ਜਾਂ ਪੁਲਿਸ ਦੇ ਕੁਝ ਮੁਲਾਜਿਮ ਇਸ ਨਜਾਇਜ਼ ਮਾਈਨਿੰਗ ਦਾ ਹੱਥ ਟੋਕਾ ਬਣੇ ਹੋਏ ਹਨ।

ਆਮ ਆਦਮੀ ਪਾਰਟੀ ਵੱਲੋਂ ਵੱਡੇ ਵੱਡੇ ਦਾਅਵੇ ਕਰਕੇ ਆਖਿਆ ਗਿਆ ਸੀ ਕਿ ਪੰਜਾਬ ਸਰਕਾਰ ਤੇ ਖਜ਼ਾਨੇ ਵਿੱਚ ਹਜ਼ਾਰਾਂ ਕਰੋੜਾਂ ਰੁਪਏ ਰੇਤਾ ਦੀ ਮਾਇਨਿੰਗ ਨਾਲ ਇਕੱਠੇ ਹੋਣਗੇ। ਹੁਣ ਸਰਕਾਰ ਬਣੀ ਨੂੰ ਤਕਰੀਬਨ 2 ਸਾਲ ਦਾ ਸਮਾਂ ਹੋ ਗਿਆ ਹੈ ਤੇ ਰੇਤਾ ਦੀ ਨਜਾਇਜ਼ ਮਾਈਨਿੰਗ ਦਾ ਧੰਦਾ ਸ਼ਰੇਆਮ ਚੱਲਦਾ ਹੈ। ਇਹ ਗੱਲ ਪੰਜਾਬ ਦੇ ਲੋਕਾਂ ਕੋਲੋਂ ਲੁਕੀ ਨਹੀਂ ਕਿ ਆਮ ਆਦਮੀ ਪਾਰਟੀ ਦੇ ਐਮ ਐਲ ਏ ਅਤੇ ਲੀਡਰ ਰੇਤ ਦੀ ਨਜਾਇਜ਼ ਮਾਈਨਿੰਗ ਵਿਚ ਸ਼ਾਮਿਲ ਹਨ। ਅਸੀਂ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਧਿਆਨ ਵਿੱਚ ਇਸ ਪਿੰਡ ਸੰਗੋਵਾਲ ਦੀ ਨਜਾਇਜ਼ ਮਾਈਨਿੰਗ ਦਾ ਧੰਦਾ ਲਿਆਉਂਦੇ ਹੋਏ ਇਹ ਆਸ ਕਰਦੇ ਹਾਂ ਕਿ ਨਜਾਇਜ਼ ਰੇਤਾ ਦੀ ਮਾਇਨਿੰਗ ਬੰਦ ਕੀਤੀ ਜਾਵੇ।ਜਿਨਾਂ ਜਿਨਾਂ ਵਿਅਕਤੀਆਂ ਨੇ ਨਜਾਇਜ ਮਾਈਨਿੰਗ ਕੀਤੀ ਹੈ ਉਹਨਾਂ ਵਿਰੁੱਧ ਪੰਜਾਬ ਸਰਕਾਰ ਦੇ ਖਜਾਨੇ ਨੂੰ ਚੂਨਾ ਲਗਾਉਣ ਅਤੇ ਨੁਕਸਾਨ ਕਰਨ ਦੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

Share this content:

LEAVE A REPLY

Please enter your comment!
Please enter your name here