ਮਨਜੀਤ ਸਿੰਘ ਜੀਕੇ ਵਲੋਂ ਮੁੜ ਸ਼੍ਰੋਮਣੀ ਅਕਾਲੀ ਦਲ ਚ ਸ਼ਮੂਲੀਅਤ ਕਰਨ ਤੇ ਗੁਰਚਰਨ ਸਿੰਘ ਚੰਨੀ ਵਲੋਂ ਜ਼ੋਰਦਾਰ ਸਵਾਗਤ

0
135

ਜਲੰਧਰ 25 ਦਸੰਬਰ : ਦਿੱਲੀ ਵਿਚ ਪੰਥਕ ਮਸਲਿਆਂ ਸਬੰਧੀ ਸੁਖਬੀਰ ਸਿੰਘ ਬਾਦਲ ਅਤੇ ਦਿੱਲੀ ਦੀਆਂ ਪ੍ਰਮੁੱਖ ਪੰਥਕ ਸਖਸ਼ੀਅਤਾਂ ਦੀ ਹਾਜ਼ਰੀ ਵਿਚ ਮਨਜੀਤ ਸਿੰਘ ਜੀਕੇ ਦੇ ਗ੍ਰਹਿ ਵਿਖੇ ਹੋਏ ਇਕੱਠ ਮੌਕੇ ਮਨਜੀਤ ਸਿੰਘ ਜੀਕੇ ਵਲੋਂ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰਨ ਦਾ ਸਾਬਕਾ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਗੁਰਚਰਨ ਸਿੰਘ ਚੰਨੀ ਨੇ ਕਿਹਾ ਕਿ ਹਕੂਮਤ ਤੋਂ ਪੰਥਕ ਮਸਲਿਆਂ ਨੂੰ ਹੱਲ ਕਰਵਾਉਣ ਲਈ ਕੀਤੀ ਪੰਥਕ ਏਕਤਾ ਦਾ ਉਹ ਜ਼ੋਰਦਾਰ ਸਵਾਗਤ ਕਰਦੇ ਹਨ ਮਨਜੀਤ ਸਿੰਘ ਜੀਕੇ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਵਧਾਈ ਦਿੱਤੀ ਅਤੇ ਪਾਰਟੀ ਦੇ ਨਾਲ ਨਰਾਜ਼ ਚਲ ਰਹੇ ਪੰਥਕ ਹਿਤੈਸ਼ੀ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਤਾਂ ਜੋ ਪੰਥ, ਪੰਜਾਬ ਅਤੇ ਕਈ ਸਾਲਾ ਤੋਂ ਜੇਲ੍ਹਾਂ ਕੱਟ ਰਹੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਕੱਠੇ ਹੋ ਕੇ ਗਿਲੇ ਸ਼ਿਕਵੇ ਭੁਲਾ ਕੇ ਪੰਥ ਦੇ ਹਰ ਮਸਲੇ ਲਈ ਏਕਤਾ ਦਾ ਸਬੂਤ ਦਿੱਤਾ ਜਾਵੇ ।

Share this content:

LEAVE A REPLY

Please enter your comment!
Please enter your name here