ਜਲੰਧਰ । ਪੰਜਾਬ ਵਕਫ ਬੋਰਡ ਵੱਲੋਂ ਮੁਸਲਿਮ ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ ਲਗਾਤਾਰ ਹੱਲ ਕੀਤਾ ਜਾ ਰਿਹਾ ਹੈ। ਪੰਜਾਬ ਵਕਫ ਬੋਰਡ ਦੇ ਐਡਮਿਨਿਸਟਰੇਟਰ ਜਨਾਬ ਐਮਐਫ ਫਾਰੂਕੀ, ਆਈਪੀਐਸ, ਏਡੀਜੀਪੀ ਵੱਲੋਂ ਲਗਾਤਾਰ ਪੰਜਾਬ ਦੇ ਹਰ ਇੱਕ ਜਿਲੇ ਵਿੱਚ ਮੁਸਲਿਮ ਭਾਈਚਾਰੇ ਨੂੰ ਕਬਰਿਸਤਾਨ ਰਿਜ਼ਰਵ ਕਰਨ ਦੇ ਨਾਲ ਪੰਜਾਬ ਦੀਆਂ ਬੇਸ਼ਕੀਮਤੀ ਵਕਫ ਜਮੀਨਾਂ ਦੀ ਹਿਫਾਜ਼ਤ ਕਰਨ ਦੇ ਨਾਲ ਉਹਨਾਂ ਨੂੰ ਕਾਨੂੰਨੀ ਤਰੀਕੇ ਨਾਲ ਸੁਰੱਖਿਤ ਵੀ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਪਿਛਲੇ ਦਿਨਾਂ ਵਿੱਚ ਪੰਜਾਬ ਵਕਫ ਬੋਰਡ ਵੱਲੋਂ ਜਲੰਧਰ ਦੀ ਤਹਿਸੀਲ ਭੋਗਪੁਰ ਦੇ ਪਿੰਡ ਘੋੜਾਵਾਹੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ 8 ਕਨਾਲ 10 ਮਰਲੇ ਦਾ ਕਬਰਿਸਤਾਨ ਰਿਜ਼ਰਵ ਕੀਤਾ ਗਿਆ। ਜਿਸ ਤੋਂ ਬਾਅਦ ਅੰਜੂਮਨ ਇਸਲਾਮੀਆ ਸਭਾ ਵੱਲੋਂ ਮੁਹੰਮਦ ਫਈਆਜ ਫਾਰੂਕੀ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉੱਤੇ ਮੁਹੰਮਦ ਅਹਿਮਦ ਪ੍ਰਧਾਨ ਅੰਜੂਮਨ ਇਸਲਾਮੀਆਨ ਵੈਲਫੇਅਰ ਸਭਾ ਪੰਜਾਬ ਨੇ ਕਿਹਾ ਕਿ ਜਨਾਬ ਮੁਹੰਮਦ ਫਈਆਜ ਫਾਰੂਕੀ ਲਗਾਤਾਰ ਮੁਸਲਿਮ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰ ਰਹੇ ਹਨ। ਉਹਨਾਂ ਵੱਲੋਂ ਪਿਛਲੇ ਲੰਬੇ ਸਮੇਂ ਦੌਰਾਨ ਰੁਕੀਆਂ ਹੋਈਆਂ ਮੰਗਾਂ ਨੂੰ ਪੂਰਾ ਕੀਤਾ ਗਿਆ ਹੈ, ਜਿਨਾਂ ਵਿੱਚ ਮੁੱਖ ਰੂਪ ਤੇ ਪਿਛਲੇ ਦਿਨਾਂ ਵਿੱਚ ਪੰਜਾਬ ਵਕਫ ਬੋਰਡ ਵੱਲੋਂ ਮੋਰਚੁਰੀ ਵੈਨਾਂ ਦਿੱਤੀਆਂ ਗਈਆਂ। ਹਰ ਇੱਕ ਜਿਲੇ ਵਿੱਚ ਕਬਰਿਸਤਾਨ ਰਿਜ਼ਰਵ ਕੀਤਾ ਗਿਆ ਅਤੇ ਜਿਨਾਂ ਜਿਲਿਆਂ ਵਿੱਚ ਪੰਜਾਬ ਵਕਫ ਬੋਰਡ ਦੀ ਜਗ੍ਹਾ ਨਹੀਂ ਹੈ ਉਹਨਾਂ ਜਿਲਿਆਂ ਵਿੱਚ ਪੰਜਾਬ ਵਕਫ ਬੋਰਡ ਵੱਲੋਂ ਆਪਣੇ ਫੰਡ ਰਾਹੀਂ ਜਮੀਨਾਂ ਵੀ ਉਪਲਬਧ ਕਰਵਾਈਆਂ ਗਈਆਂ ਹਨ ਇਸ ਮੌਕੇ ਉਪਰ ਮੁਹੰਮਦ ਅਹਿਮਦ, ਜਨਾਬ ਰੌਸ਼ਨਦੀਨ, ਮਾਸੂਮ ਅਲੀ ਮੌਜੂਦ ਸਨ।
Share this content: