Jaaandhar : ਅੱਜ ਮਿੱਤੀ 19 ਜੂਨ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ B K U ਆਜ਼ਾਦ ਵੱਲੋ ਉਲੀਕੇ ਹੋਏ ਪ੍ਰੋਗਰਾਮ ਤਹਿਤ ਪੰਜਾਬ ਭਰ ਵਿੱਚ 15 ਜਿਲਿਆਂ ਵਿੱਚ 28 ਜਗਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਦਿੱਤੇ ਗਏ ਅਤੇ 15 ਥਾਂਵਾਂ ਤੇ ਮੰਗ ਪੱਤਰ ਦਿੱਤੇ ਗਏ ।ਉੱਥੇ ਜਲੰਧਰ ਜਿਲੇ ਵੱਲੋ ਬੀਰ ਪਿੰਡ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦੀ ਰਿਹਾਇਸ਼ ਅੱਗੇ ਧਰਨਾਂ ਦਿੱਤਾ ਗਿਆ ਅਤੇ ਜੰਮ ਕੇ ਨਾਅਰੇ ਬਾਜ਼ੀ ਕੀਤੀ ਗਈ।ਇਸ ਮੋਕੇ ਤੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਜਲੰਧਰ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਨੇ ਦੱਸਿਆ ਕਿ ਅਸੀਂ ਹਲਕਾ ਵਿਧਾਇਕ ਟਾਂਡਾ ਰਾਜਾ ਗਿੱਲ ਵੱਲੋ ਕਿਸਾਨਾਂ ਦੇ ਧਰਨੇ ਤੇ ਪੁਲਸ ਦਾ ਜਬਰ ਕਰਵਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਾਂ ਉੱਤੇ ਪੰਜਾਬ ਸਰਕਾਰ ਨੂੰ ਇਸ ਤੇ ਐਕਸ਼ਨ ਲੇਣਾ ਚਾਹੀਦਾ ਹੈ ਉਹਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਜੀ ਨੇ ਕਿਹਾ ਸੀ ਕਿ ਆਪਣੀਆਂ ਮੰਗਾਂ ਮੰਨਵਾਉਣ ਵਾਸਤੇ ਕਿਸੇ ਨੂੰ ਧਰਨੇ ਦੇਣ ਦੀ ਲੋੜ ਨਹੀਂ ਪਵੇਗੀ ਪਰ ਉਹਨਾਂ ਦਾ ਇਕ ਵੀ ਵਾਅਦਾ ਵਫ਼ਾ ਨਾ ਹੋ ਸਕਿਆ ।ਇਸ ਕਰਕੇ ਸਾਡੇ ਉਲੀਕੇ ਹੋਏ ਪ੍ਰੋਗਰਾਮ ਤਹਿਤ ਅੱਜ ਅਸੀ ਵਿਧਾਇਕਾਂ ਦੇ ਘਰ ਅੱਗੇ ਮੋਰਚਾ ਲਾਇਆ ਹੈ ਉਹਨਾਂ ਅੱਗੇ ਕਿਹਾ ਕਿ ਜੇਕਰ ਸਰਕਾਰ ਅਸਲੀਅਤ ਵਿੱਚ ਲੋਕਾਂ ਦਾ ਭਲਾ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਜ਼ਮੀਨੀ ਪੱਧਰ ਤੇ ਕੰਮ ਕਰਨੇ ਚਾਹੀਦੇ ਹਨ ਹਵਾਈ ਜੁਮਲਿਆਂ ਨਾਲ ਦੇਸ਼ ਨਹੀ ਚੱਲਦੇ ।ਬੁਲਾਰਿਆਂ ਨੇ ਅੱਗੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰ ਨਵੇਂ ਬਣਾਏ ਜਾ ਰਹੇ ਹਾਈਵੇ ਲਈ ਇਕਵਾਇਰ ਕੀਤੀ ਜਾਂਦੀ ਜ਼ਮੀਨ ਦਾ ਇਕਸਾਰ ਮਾਰਕੀਟ ਰੇਟ ਨਾਲ਼ੋਂ ਚਾਰ ਗੁਣਾ ਮੁਆਵਜ਼ਾ ਅਤੇ 50 ਪ੍ਰਤੀਸ਼ਤ ਉਜਾੜਾ ਭੱਤਾ ਦੇਵੇ, ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਕੁਰਕੀਆਂ ਕਰਵਾਉਣੀਆਂ ਬੰਦ ਕਰੇ, ਪੰਜਾਬ ਸਮੇਤ ਪੁਰੇ ਭਾਰਤ ਵਿੱਚ ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ਅਤੇ 2007 ਵਿੱਚ ਤੋੜੀਆਂ ਇੰਤਕਾਲਾਂ ਮੁੜ ਬਹਾਲ ਕੀਤੀਆਂ ਜਾਣ , ਚਿਪ ਵਾਲੇ ਬਿਜਲੀ ਦੇ ਮੀਟਰ ਜੋ ਕੇ ਕਾਰਪੋਰੇਟ ਜਗਤ ਨੂੰ ਫ਼ਾਇਦਾ ਪਹੁੰਚਾਉਣ ਵਾਸਤੇ ਲਗਾਏ ਜਾ ਰਹੇ ਹਨ ਲਗਾਉਣੇ ਬੰਦ ਕੀਤੇ ਜਾਣ ਅਤੇ ਬਿਜਲੀ ਬੋਰਡ ਦੇ ਪੁਰਾਣੇ ਸਰੂਪ ਨੂੰ ਬਹਾਲ ਕੀਤਾ ਜਾਵੇ ,ਕਿਸਾਨਾਂ ਮਜ਼ਦੂਰਾਂ ਤੇ ਕੀਤੇ ਝੂਠੇ ਪਰਚੇ ਰੱਦ ਕਰੇ,ਸਟੇਟ ਸਰਕਾਰ ਬਿਜਲੀ ਐਕਟ 2022 ਰੱਦ ਕਰੇ,ਸਰਕਾਰ ਪਹਿਲ ਦੇ ਅਧਾਰ ਤੇ ਡਾ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੇ। ਅੱਜ ਸਾਡੇ ਪਾਣੀਆਂ ਵਿੱਚ (ਚਿੱਟੀ ਵੇਈਂ ,ਸਤਲੁਜ ,ਬਿਆਸ,ਆਦਿ ਦਰਿਆਵਾਂ ਵਿੱਚ )ਪੈਂਦਾ ਜਲੰਧਰ ,ਲੁਧਿਆਣੇ ,ਫ਼ਿਲੋਰ ਸਮੇਤ ਹੋਰ ਸ਼ਹਿਰਾਂ ਦੇ ਸੀਵਰੇਜ ਦਾ ਗੰਦਾ ਪਾਣੀ ਕੁਦਰਤੀ ਸਰੋਤਾਂ ਨੂੰ ਦੂਸ਼ਿਤ ਕਰ ਰਿਹਾ ਹੈ ਇਸ ਨੂੰ ਸੋਧ ਕੇ ਨਹਿਰਾ ਰਾਹੀ ਖੇਤੀ ਬਾੜੀ ਲਈ ਦਿੱਤਾ ਜਾ ਸਕਦਾ ਹੈ ਉਹਨਾਂ ਮੰਗ ਕੀਤੀ ਕਿ ਪੰਜਾਬ ਭਰ ਵਿੱਚ ਨਾਕਸ ਨਹਿਰ ਪ੍ਰਬੰਧ ਠੀਕ ਕਰਕੇ ਪਾਣੀ ਟੇਲਾਂ ਤੱਕ ਪਹੁੰਚਾਇਆਂ ਜਾਵੇ, ਨਹਿਰਾਂ ,ਸੂਇਆਂ ,ਖਾਲ਼ਿਆ ਅਤੇ ਸੜਕਾਂ ਤੇ ਰੁੱਖ ਲਗਾਏ ਜਾਣ,ਪੰਜਾਬ ਸਰਕਾਰ ਅੰਦੋਲਨ ਦੋਰਾਨ ਅਤੇ ਚੋਣ ਮੈਨੀਫੇਸਟੋ ਵਿੱਚ ਕੀਤੇ ਵਾਇਦੇ ਜਲਦ ਪੁਰੇ ਕਰੇ ,ਦਿੱਲੀ ਸੰਘਰਸ਼ ਵਿੱਚ ਸ਼ਹੀਦ ਹੋ ਚੁੱਕੇ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ,ਹੜਾਂ ਕਾਰਨ ਖਰਾਬ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ,ਪੰਜਾਬ ਭਰ ਵਿੱਚ ਪੂਰਨ ਨਸ਼ਾਬੰਦੀ ਕੀਤੀ ਜਾਵੇ, ਪਰਾਲ਼ੀ ਨੂੰ ਸਾਂਭਣ ਵਾਸਤੇ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਜਾ ਉਸ ਦਾ ਆਪ ਪ੍ਰਬੰਧ ਕਰੇ, ਇਸ ਮੋਕੇ ਤੇ ਜੱਥੇਬੰਦੀ ਦੇ ਜਿਲਾ ਸੰਗਠਨ ਸਕੱਤਰ ਗੁਰਮੇਲ ਸਿੰਘ ਰੇੜਵਾਂ ,ਜਿਲਾ ਸਕੱਤਰ ਜਰਨੇਲ ਸਿੰਘ ਰਾਮੇ , ਜਿਲਾ ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ,ਜਿਲਾ ਖਜਾਨਚੀ ਜਗਦੀਸ਼ ਪਾਲ ਸਿੰਘ ਖ਼ਾਲਸਾ ਚੱਕ ਬਾਹਮਣੀਆਂ , ਰਜਿੰਦਰ ਸਿੰਘ ਨੰਗਲ ਅੰਬੀਆਂ ,ਸੁਖਪਾਲ ਸਿੰਘ ਰੌਤਾਂ,ਕੁਲਦੀਪ ਰਾਏ ,ਰਾਮ ਸਿੰਘ ,ਜੋਗਿੰਦਰ ਸਿੰਘ ਖ਼ਾਲਸਾ ਤਲਵੰਡੀ ਸੰਘੇੜਾ,ਜਗਤਾਰ ਸਿੰਘ ਕੰਗ ਖ਼ੁਰਦ ,ਸ਼ੇਰ ਸਿੰਘ ਰਾਮੇ,ਬਲਜਿੰਦਰ ਸਿੰਘ ,ਹਰਫੂਲ ਸਿੰਘ ,ਸੁਖਦੇਵ ਸਿੰਘ ਟੁਰਨਾਂ ਰਾਜੇਵਾਲ,ਜਗਤਾਰ ਸਿੰਘ ਚੱਕ ਵਡਾਲਾ,ਕਿਸ਼ਨ ਦੇਵ ਮਿਆਣੀ,ਸੁਖਜਿੰਦਰ ਸਿੰਘ ਹੇਰਾ ,ਕੁਲਵੰਤ ਸਿੰਘ ਕੁਹਾੜ ਕਲਾ ,ਬਲਦੇਵ ਸਿੰਘ ਕੁਹਾੜ ਖ਼ੁਰਦ,ਸ਼ਿੰਗਾਰ ਸਿੰਘ ,ਗੁਰਇਕਬਾਲ ਸਿੰਘ ਚੱਕ ਬਾਹਮਣੀਆਂ ਪੂਰਬੀ,ਮੱਖਣ ਸਿੰਘ ਨੱਲ ,ਬਲਵਿੰਦਰ ਸਿੰਘ ਗੱਟਾ ਮੁੰਡੀ ਕਾਸੂ ,ਜਸਵਿੰਦਰ ਸਿੰਘ ਜਾਣੀਆਂ ,ਦਲਬੀਰ ਸਿੰਘ ਮੁੰਡੀ ਸ਼ੇਰੀਆਂ,ਜਗਤਾਰ ਸਿੰਘ ,ਤਰਸੇਮ ਲਾਲ ਚੱਕ ਬਾਹਮਣੀਆਂ ,ਲਖਵਿੰਦਰ ਸਿੰਘ ,ਮਹਿੰਦਰ ਸਿੰਘ ਕੋਟਲੀ,ਦਲਵਿੰਦਰ ਸਿੰਘ ,ਸੁਰਿੰਦਰ ਸਿੰਘ ਇਨੋਵਾਲ,ਗੁਰਬਾਜ ਸਿੰਘ ਚਾਂਬ ਤੇਜਾ ਸਿੰਘ ਰਾਮੇ ,ਗੁਰਮੁਖ ਸਿੰਘ ਭਗਵਾਨ ਸਿੰਘ ਸਰਪੰਚ ਚੱਕ ਵਡਾਲਾ,ਸੋਢੀ ਜਲਾਲਪੁਰ ਖ਼ੁਰਦ ,ਅਵਤਾਰ ਸਿੰਘ ਕਲੇਰ,ਜੱਸਾ ਖਾਨਪੁਰ ,ਸੋਨੂੰ ਹੁੰਦਲ਼ ,ਤਲਵਿੰਦਰ ਸਿੰਘ ਗਿੱਲ,ਪਾਲ ਬੱਲ ਨੌਂ ,ਜੱਗਪ੍ਰੀਤ ਖਹਿਰਾ,ਜਿੰਦਰ ਸਿੰਘ ਈਦਾ,ਬੀਬੀ ਅਮਰਜੀਤ ਕੌਰ ,ਜਸਵਿੰਦਰ ਕੌਰ,ਸੁਖਵਿੰਦਰ ਕੌਰ ਚੱਕ ਬਾਹਮਣੀਆਂ ,ਪਰਮਜੀਤ ਕੌਰ ,ਗੁਰਬਖਸ਼ ਕੌਰ ਰੇੜਵਾਂ ,ਅਤੇ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ,ਮਜ਼ਦੂਰ ਅਤੇ ਬੀਬੀਆਂ ਮੋਜੂਦ ਸਨ।
Share this content: