Ludhiana, 12 june : ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25 11 ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਵਿੱਕੀ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨਵੇਂ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਦੀ ਬਜਾਏ ਟਰਾਂਸਪੋਰਟ ਵਿਭਾਗ ਦੇ ਵਿੱਚ ਪ੍ਰਾਈਵੇਟ ਬੱਸ ਪਾ ਕੇ ਵਿਭਾਗ ਨੂੰ ਪ੍ਰਾਈਵੇਟ ਕਰਨ ਵਾਲੇ ਪਾਸੇ ਵੱਲ ਨੂੰ ਜਾ ਰਹੀ ਹੈ । ਜੇਕਰ ਵਿਭਾਗ ਆਪਣੀ ਬੱਸਾਂ ਲੈਂਦਾ ਹੈ ਜਿਸ ਦੀ ਕੀਮਤ ਲਗਭਗ 25 ਤੋ 27 ਲੱਖ ਰੁਪਏ ਦੇ ਕਰੀਬ ਹੈ ਜਿਸ ਦੇ ਨਾਲ ਰੇਸ਼ੋ ਮੁਤਾਬਿਕ 5 ਤੋ 7 ਨੋਜਵਾਨ ਨੂੰ ਰੋਜ਼ਗਾਰ ਮਿਲ ਸਕਦਾ ਹੈ ਤੇ ਨਾਲ ਹੀ 17 ਕੈਟਾਗਰੀ ਫਰੀ ਸਫ਼ਰ ਸਹੂਲਤ ਪਹਿਲਾਂ ਤੋਂ ਹੀ ਲੈ ਰਹੀਆਂ ਹਨ ਉਹ ਵੀ ਬਰਕਰਾਰ ਰਹਿਣਗੀਆ ਪਰ ਸਰਕਾਰ ਨੇ km ਸਕੀਮ ਬੱਸਾਂ ਪ੍ਰਾਈਵੇਟ ਮਾਲਕੀ ਵਾਲੀ ਬੱਸਾਂ ਦਾ ਟੈਂਡਰ ਕੱਢ ਕੇ ਆਪਣੇ ਮਨਸੂਬੇ ਜਾਹਰ ਕਰ ਦਿੱਤੇ ਹਨ ਕਿ ਕਿੰਨੀ ਕ ਲੋਕ ਪੱਖੀ ਸਰਕਾਰ ਹੈ ਜੇਕਰ ਪ੍ਰਾਈਵੇਟ ਬੱਸਾਂ ਵਿਭਾਗ ਦੇ ਵਿੱਚ ਪੈਂਦੀਆਂ ਨੇ ਹੋਲੀ -ਹੋਲੀ ਸਰਕਾਰ ਨੇ ਵਿਭਾਗ ਨੂੰ ਘਾਟੇ ਦੇ ਵਿੱਚ ਦੱਸਕੇ ਵਿਭਾਗ ਨੂੰ ਖਤਮ ਕਰ ਦੇਣਾ ਹੈ ਜਿਸ ਦੇ ਨਾਲ ਜ਼ੋ ਗਰੀਬ ਪਰਿਵਾਰਾਂ ਦੇ ਬੱਚੇ ਸਕੂਲ ਕਾਲਜ ਦੇ ਵਿੱਚ ਬੱਸ ਪਾਸ ਦੀ ਸਹੂਲਤ ਨਾਲ ਸਿੱਖਿਆ ਪ੍ਰਾਪਤ ਕਰਦੇ ਨੇ ਆਉਣ ਤੇ ਜਾਣ ਦਾ ਸਫ਼ਰ ਮਹਿੰਗਾ ਹੋ ਜਾਣਾ ਹੈ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਇਸ ਸਿੱਖਿਆ ਤੋਂ ਵੀ ਸੱਖਣੇ ਹੋ ਜਾਣਗੇ ਪਹਿਲਾਂ ਹੀ ਪੰਜਾਬ ਦੀ ਨੋਜਵਾਨੀ ਬਾਹਰਲੇ ਮੁਲਕਾਂ ਨੂੰ ਤੁਰੀ ਹੋਈ ਤੇ ਕੁਝ ਨੋਜਵਾਨ ਨੂੰ ਨਸ਼ੇ ਨੇ ਖਤਮ ਕਰ ਦੇਣਾ ਹੈ ਰਹਿੰਦੇ ਨੂੰ ਸਿੱਖਿਆ ਨਹੀ ਮਿਲਣੀ ਬੇਰੋਜ਼ਗਾਰੀ ਵੱਧ ਜਾਣੀ ਹੈ ਪੰਜਾਬ ਦੇ ਲੋਕਾ ਨੇ ਕਾਲੇ ਦੌਰ ਦੇ ਵਿੱਚ ਲੰਘਣਾ ਪੈਣਾ ਜਿਸ ਦਾ ਭੁਗਤਾਨ ਪੰਜਾਬ ਦੇ ਲੋਕਾਂ ਨੂੰ ਕਰਨਾ ਪੈਣਾ ਜਿਸ ਤਰ੍ਹਾਂ ਵੱਖ -ਵੱਖ ਵਿਭਾਗ ਪਹਿਲੀਆ ਸਰਕਾਰ ਨੇ ਖਤਮ ਕੀਤੇ ਸੀ ਉਸ ਤਰ੍ਹਾਂ ਇਸ ਨੂੰ ਖਤਮ ਕਰਨ ਚਾਹੁੰਦੇ ਹਨ ਫਿਰ ਪ੍ਰਾਈਵੇਟ ਬੱਸਾਂ ਵਾਲੇ ਆਪਣੀ ਮਨ ਮਰਜ਼ੀ ਦਾ ਕਿਰਾਇਆ ਵਸੂਲਣਗੇ
ਸੂਬਾ ਸੈਕਟਰੀ ਸ਼ਮਸ਼ੇਰ ਸਿੰਘ ਢਿਲੋਂ ਨੇ ਦੱਸਿਆ ਕਿ ਸਰਕਾਰ ਆਪਣੀ ਵੋਟਾਂ ਬਟੋਰਨ ਦੇ ਲਈ ਪੰਜਾਬ ਦੀ ਸਰਕਾਰ ਪਬਲਿਕ ਨੂੰ ਫਰੀ ਸਫ਼ਰ ਸਹੁਲਤ ਦਿੱਤੀ ਸੀ ਪਰ ਫਰੀ ਸਫ਼ਰ ਦੇ ਪੈਸੇ ਦਾ ਸਹੀ ਸਮੇਂ ਤੇ ਭੁਗਤਾਣ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਬਹਤੀਆ ਬੱਸਾਂ ਸਪੇਆਰ ਪਾਰਟੀ ਤੋਂ ਖੜੀਆਂ ਨੇ ਦੁਸਰੇ ਪਾਸੇ ਸਰਕਾਰ ਵਿਭਾਗ ਦੇ ਵਿੱਚ ਠੇਕੇਦਾਰੀ ਸਿਸਟਮ ਨੂੰ ਲਗਾਤਾਰ ਪਹਿਲੀਆਂ ਸਰਕਾਰ ਵਾਂਗੂੰ ਚਲਾ ਰਹੀ ਹੈ । ਜਿਸ ਦੇ ਨਾਲ ਹੋਰ ਕਟੌਤੀਆਂ ਦੇ ਨਾਲ ਨਾਲ GST ਦੇ ਰੂਪ ਵਿੱਚ ਕਰੋੜਾਂ ਰੁਪਏ ਦੀ ਲੁੱਟ ਨੂੰ ਰੋਕ ਸਕਦੀ ਹੈ । ਜਿਸ ਨਾਲ ਵਿਭਾਗਾਂ ਨੂੰ ਵੀ ਬਚਾਇਆ ਜਾ ਸਕਦਾ ਹੈ । ਵਿਭਾਗਾਂ ਨੂੰ ਬਚਾਉਣ ਦੀ ਬਜਾਏ ਸਰਕਾਰ ਨਿੱਜੀਕਰਨ ਦਾ ਕੁਹਾੜਾ ਲੈਣ ਕੇ ਆ ਰਹੀ ਹੈ। ਜੇਕਰ ਸਰਕਾਰ ਤੇ ਮਨੇਜਮੈਂਟ ਨੇ ਇਹ ਟੈਂਡਰ ਵਾਪਸ ਨਾ ਲਿਆ ਤਾਂ 19 ਜੂਨ ਨੂੰ ਪੀ.ਆਰ.ਟੀ.ਸੀ ਹੈਡ ਆਫਿਸ ਦੇ ਗੇਟ ਤੋਂ ਰੋਸ ਵਜੋਂ ਧਰਨਾ ਦਿੱਤਾ ਜਾਵੇਗਾ ਪੰਜਾਬ ਦੇ ਵੱਖ ਵੱਖ ਡਿੱਪੂ ਦੇ ਆਗੂ ਵੀ ਸ਼ਾਮਲ ਹੋਏ ਜਗਤਾਰ ਸਿੰਘ , ਜਲੌਰ ਸਿੰਘ , ਬਲਜਿੰਦਰ ਸਿੰਘ , ਗੁਰਪ੍ਰੀਤ ਸਿੰਘ, ਰੋਹੀ ਰਾਮ , ਰਣਜੀਤ ਸਿੰਘ , ਆਦਿ ਆਗੂ ਸ਼ਾਮਲ ਹੋਏ ਫੈਸਲਾ ਲਿਆ 20 ਨੂੰ ਡੀਪੂ ਬੰਦ ਕਰਕੇ ਪਟਿਆਲਾ ਜਾਮ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੱਥੇਬੰਦੀ ਵੱਲੋਂ ਪੰਜਾਬ ਪੱਧਰ ਤੇ ਸੰਘਰਸ ਕੀਤੇ ਜਾਣਗੇ ਜੱਥੇਬੰਦੀ ਵੱਲੋ ਕਿਸਾਨਾਂ ਮਜ਼ਦੂਰਾਂ ਤੇ ਸਟੂਡੈਂਟਸ ਯੂਨੀਅਨ ਤੇ ਭਰਾਤਰੀ ਜਥੇਬੰਦੀਆਂ ਅਪੀਲ ਕੀਤੀ ਜਾਂਦੀ ਹੈ ਕਿ ਵਿਭਾਗ ਦੇ ਨਿੱਜੀਕਰਣ ਨੂੰ ਰੋਕਣ ਦੇ ਵਿੱਚ ਯੂਨੀਅਨ ਦਾ ਸਹਿਯੋਗ ਕਰਨ ਜਿਸ ਦੇ ਨਾਲ ਵਿਭਾਗ ਦਾ ਨਿਜੀਕਰਣ ਨੂੰ ਰੋਕਿਆ ਜਾ ਸਕੇ
Share this content: