JALANDHAR, 7 JUNE : ਮਾਨਯੋਗ ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਜੀ ਦੇ ਨਜਾਇਜ਼ ਸ਼ਰਾਬ ਦੀ ਕਸ਼ੀਦਗੀ ਤੇ ਤਸਕਰੀ ਵਿਰੁੱਧ ਮੁਹਿੰਮ ਹੇਠ, ਮਾਨਯੋਗ ਵਿਤ ਕਮਿਸ਼ਨਰ ਵਿਕਾਸ ਪ੍ਰਤਾਪ ਤੇ ਮਾਨਯੋਗ ਐਕਸਾਈਜ਼ ਕਮਿਸ਼ਨਰ ਪੰਜਾਬ ਵਰੁਣ ਰੂਜਮ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਮਿਤੀ 07-06-23 ਨੂੰ ਡਿਪਟੀ ਕਮਿਸ਼ਨਰ ਜਲੰਧਰ ਜੋਨ ਪਰਮਜੀਤ ਸਿੰਘ ਜੀ ਦੀ ਯੋਗ ਅਗਵਾਈ ਵਿਚ ਹੋਸ਼ਿਆਰਪੁਰ ਤੇ ਗੁਰਦਾਸਪੁਰ ਦੀਆ ਐਕਸਾਈਜ਼ ਟੀਮਾਂ ਨੇ ਸਾਂਝਾ ਸਰਚ ਅਪਰੇਸ਼ਨ ਕੀਤਾ। ਟੀਮ ਵਿਚ ਈ ਟੀ ਓ ਹੋਸ਼ਿਆਰਪੁਰ ਸ਼ੇਖਰ, ਈਟੀਓ ਗੁਰਦਾਸਪੁਰ ਰਾਜਿੰਦਰ ਤੰਵਰ, ਐਕਸਾਈਜ਼ ਇੰਸਪੇਕਟਰ ਮਨਜੀਤ ਕੌਰ ਤੇ ਅਜੈ ਕੁਮਾਰ, ਮਨਦੀਪ ਸਿੰਘ ਅਤੇ ਐਕਸਾਈਜ਼ ਪੁਲਿਸ ਸ਼ਾਮਿਲ ਸੀ। ਅਪਰੇਸ਼ਨ ਦੌਰਾਨ ਟੇਰਕਿਆਣਾ, ਕਿਥਾਨਾਂ, ਵਧਾਈਆਂ, ਧਨੋਆ, ਸੈਦਪੁਰ ਪਿੰਡਾਂ ਵਿਚ ਬਿਆਸ ਦਰਿਆ ਕੰਡੇ ਜੰਗਲ ਵਿਚ 5 ਘੰਟੇ ਗਹਿਨ ਛਾਨ ਬੀਨ ਕੀਤੀ ਗਈ। ਇਸ ਅਪ੍ਰੇਸ਼ਨ ਦੌਰਾਨ ਇੰਫੋਰਸਨਮੈਂਟ ਵਿੰਗ ਤੋਂ ਈ ਟੀ ਓ ਨਵਜੋਤ ਗਿਲ ਸਪੈਸ਼ਲ ਡਾਗ ਸਕੁਐਡ ਨਾਲ ਸ਼ਾਮਿਲ ਹੋਏ। ਖੋਜ ਦੌਰਾਨ, 19200 ਕਿਲੋ ਲਾਹਣ, 670 ਲੀਟਰ ਨਾਜਾਇਜ਼ ਸ਼ਰਾਬ, ਇਕ ਕਿਸ਼ਤੀ, 4 ਲੋਹੇ ਦੇ ਢੋਲ, 18 ਪਲਾਸਟਿਕ ਦੇ ਕੈਨ ਬਰਾਮਦ ਹੋਏ। ਭਵਿਖ ਵਿਚ ਵੀ ਅਜਿਹੇ ਸਰਚ ਅਪਰੇਸ਼ਨ ਚਲਦੇ ਰਹਿਣਗੇ ਅਤੇ ਨਾਜਾਇਜ ਸ਼ਰਾਬ ਦੀ ਕਸ਼ੀਦਗੀ ਤੇ ਤਸਕਰੀ ਕਿਸੇ ਵੀ ਹਾਲਤ ਵਿਚ ਬਰਦਾਸਤ ਨਹੀਂ ਕੀਤੀ ਜਾਵੇਗੀ।
Share this content: