NationalPunjab ਭਰਤਪ੍ਰੀਤ ਸਿੰਘ ਦੀ ਗੋਲਡਨ ਥਰੋ, ਪੰਜਾਬ ਦੇ ਖਿਡਾਰੀ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ, ਦੇਖੋ ਪੂਰੀ ਵੀਡੀਉ By dainikpunjabeditor - June 4, 2023 0 99 FacebookTwitterPinterestWhatsApp ਯੇਚਿਓਨ (ਦੱਖਣੀ ਕੋਰੀਆ) ਵਿਖੇ ਅੱਜ ਸ਼ੁਰੂ ਹੋਈ ਅੰਡਰ-20 ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਸਾਡੇ ਪੰਜਾਬ ਦੇ ਅਥਲੀਟ ਭਰਤਪ੍ਰੀਤ ਸਿੰਘ ਨੇ ਡਿਸਕਸ ਥਰੋਅ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ। ਬਟਾਲਾ ਦਾ ਰਹਿਣ ਵਾਲਾ ਭਰਤਪ੍ਰੀਤ ਸਿੰਘ ਸਾਡੇ ਪੀਆਈਐਸ ਸੈਂਟਰ ਦਾ ਖਿਡਾਰੀ ਹੈ ਜਿਸ ਨੇ 55.66 ਮੀਟਰ ਥਰੋਅ ਸੁੱਟ ਕੇ ਇਹ ਪ੍ਰਾਪਤੀ ਹਾਸਲ ਕੀਤੀ। ਸੂਬੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਹੋਣਹਾਰ ਅਥਲੀਟ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗੋਰ ਹੈ ਕਿ ਇਹ ਖਿਡਾਰੀ ਡੀਏਵੀ ਕਾਲਜ ਦੇ ਐਥਲੀਟ ਸੈਂਟਰ ਵਿੱਚ ਕੋਚ ਬਲਦੀਪ ਸਿੰਘ ਦੇ ਕੋਲ ਪਿਛਲੇ ਲੰਬੇ ਸਮੇਂ ਤੋਂ ਪ੍ਰੈਕਟਿਸ ਕਰਦਾ ਹੈ, ਖਿਡਾਰੀ ਦੀ ਇਸ ਜਿੱਤ ਉਪਰ ਇੰਟਰਨੈਸ਼ਨਲ ਕੋਚ ਵਿਕਰਮਜੀਤ ਸਿੰਘ, ਸਰਬਜੀਤ ਸਿੰਘ ਹੈਪੀ ਨੇ ਵੀ ਖਿਡਾਰੀ ਨੂੰ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਆ। Share this content: