Thursday, September 19, 2024
Google search engine
HomeNationalਵਾਈ.ਐਫ.ਸੀ ਰੁੜਕਾ ਕਲਾਂ ਦੀ ਜਸਪ੍ਰੀਤ ਕੌਰ ਨੂੰ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵੱਲੋ...

ਵਾਈ.ਐਫ.ਸੀ ਰੁੜਕਾ ਕਲਾਂ ਦੀ ਜਸਪ੍ਰੀਤ ਕੌਰ ਨੂੰ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵੱਲੋ ਕੀਤਾ ਸਨਮਾਨਿਤ

jalandhar

ਵਾਈ.ਐਫ.ਸੀ ਰੁੜਕਾ ਕਲਾਂ ਪਿੱਛਲੇ 22 ਸਾਲਾਂ ਤੋਂ ਬੱਚਿਆਂ ਅਤੇ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਲਈ ਸੰਭਵ ਯਤਨ ਕਰ ਰਹੀ ਹੈ।ਵਾਈ.ਐਫ.ਸੀ ਕਈ ਖੇਡਾਂ ਜਿਵੇਂ ਫੁੱਟਬਾਲ,ਕਬੱਡੀ,ਕ੍ਰਿਕੇਟ,ਕੁਸ਼ਤੀ ਰਾਹੀਂ ਬੱਚਿਆਂ ਅਤੇ ਨੌਜਵਾਨਾਂ ਨੂੰ “ਸਪੋਰਟਸ ਫਾਰ ਐਕਸੀਲੈਂਸੀ” ਪ੍ਰੌਗਰਾਮ ਨਾਲ ਜੋੜ ਰਹੀ ਹੈ ਉੱਥੇ ਹੀ ਵਾਈ.ਐਫ.ਸੀ ਦਾ ਇੱਕ ਅਨਿੱਖੜਵਾ ਪ੍ਰੋਗਰਾਮ “ ਸਪੋਰਟਸ ਫਾਰ ਡਿਵੈਲਪਮੈਂਟ” ਜੋ ਕਿ ਜਿਲ੍ਹਾ ਜਲੰਧਰ ਦੇ 30 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 3000 ਬੱਚਿਆਂ (ਲੜਕੇ/ਲੜਕੀਆਂ) ਨਾਲ ਚਲਾਇਆ ਜਾ ਰਿਹਾ ਹੈ।ਇਸ ਪ੍ਰੋਗਰਾਮ ਨੂੰ ਵਾਈ.ਐਫ.ਸੀ ਦੀ ਜਸਪ੍ਰੀਤ ਕੌਰ ਬਤੌਰ ਪ੍ਰੋਜੈਕਟ ਮੇਨੇਜਰ 2013 ਤੋਂ ਸਫਲਤਾਪੁਰਵਕ ਚਲਾ ਰਹੀ ਹੈ।ਕਨਫਡਰੇਸ਼ਨ ਆਫ ਇੰਡੀਅਨ ਇੰਡਸਟਰੀ – ਸੀ.ਆਈ.ਆਈ ਫਾਊਂਡੇਸ਼ਨ, ਦਿੱਲੀ ਵੱਲੋ 2005 ਤੋਂ ਇੱਕ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜਿਸ ਦਾ ਨਾਂ “ ਵੂਮੇਨ ਐਗਜੰਪਲਰ ਪ੍ਰੋਗਰਾਮ”।ਇਸ ਪ੍ਰੋਗਰਾਮ ਦਾ ਮੁੱਖ ਮਕਸਦ ਭਾਰਤ ਵਿੱਚ ਕਿਸੇ ਵੀ ਕੋਨੇ ਵਿਚੋਂ ਜਮੀਨੀ ਪੱਧਰ ਤੇ ਔਰਤਾਂ ਅਤੇ ਲੜਕੀਆਂ ਦੇ ਸ਼ਸ਼ਕਤੀਕਰਨ ਲਈ ਜੋ ਔਰਤਾਂ/ਲੜਕੀਆਂ ਕੰਮ ਕਰਦੀਆਂ ਹਨ ਉਹਨਾ ਨੂੰ ਪਛਾਣ ਕਰਨਾ ਅਤੇ ਉਨਾਂ ਨੂੰ ਰਾਸ਼ਟਰੀ ਪੱਧਰ ਤੇ ਉਤਸ਼ਾਹਿਤ ਕਰਨਾ ਹੈ,ਜੋ ਭਾਰਤ ਦੇ ਵਿਕਾਸ ਪ੍ਰਕਿਿਰਆਂ ਵਿੱਚ ਹਿੱਸਾ ਪਾਉਦੀਆਂ ਹਨ।
ਇਸ ਸਾਲ ਕਨਫਡਰੇਸ਼ਨ ਆਫ ਇੰਡੀਅਨ ਇੰਡਸਟਰੀ–ਸੀ.ਆਈ.ਆਈ ਫਾਊਂਡੇਸ਼ਨ ਵੱਲੋਂ,“ ਵੂਮੇਨ ਐਕਸਮਪਲਰ ਪ੍ਰੋਗਰਾਮ” ਤਹਿਤ ਭਾਰਤ ਦੇ 22 ਰਾਜਾਂ ਵਿੱਚੋਂ ਕੁੱਲ 416 ਅਰਜੀਆਂ ਪ੍ਰਾਪਤ ਹੋਈਆਂ ਜੋ ਕਿ ਭਾਰਤ ਦੇ ਵੱਖ-ਵੱਖ ਰਾਜਾਂ ਮੱਧ ਪ੍ਰਦੇਸ਼,ਹਿਮਾਚਲ ਪ੍ਰਦੇਸ਼,ਹਰਿਆਣਾ,ਪੰਜਾਬ, ਛੱਤੀਸ਼ਗੜ੍ਹ, ਮਹਾਰਾਸ਼ਟਰ,ਗੁਜਰਾਤ ਆਦਿ ਸਨ। ਇਹਨਾਂ ਅਰਜੀਆਂ ਨੂੰ 4 ਪੜਾਅਵਾਂ ਰਾਹੀ ਰਾਸ਼ਟਰੀ ਸਟੀਅਰਿੰਗ ਕਮੇਟੀ ਦੁਆਰਾ ਜਾਂਚ ਪੜਤਾਲ ਕੀਤੀ ਗਈ ਅਤੇ ਇਹਨਾਂ ਚੋ’ 17 ਔਰਤਾਂ ਨੂੰ 3 ਸ਼੍ਰੇਣੀਆਂ (ਸਿੱਖਿਆ, ਸਿਹਤ ਅਤੇ ਅਜੀਵਕਾ) ਅਧੀਨ ਜੇਤੂ ਕਰਾਰ ਕੀਤਾ ਗਿਆ।

IMG-20230601-WA0063-1024x682 ਵਾਈ.ਐਫ.ਸੀ ਰੁੜਕਾ ਕਲਾਂ ਦੀ ਜਸਪ੍ਰੀਤ ਕੌਰ ਨੂੰ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵੱਲੋ ਕੀਤਾ ਸਨਮਾਨਿਤ


ਜਿਸ ਵਿੱਚ ਪੰਜਾਬ ਦੇ ਜਿਲ੍ਹਾ ਜਲੰਧਰ ਦੇ ਪਿੰਡ ਰੁੜਕਾ ਕਲਾਂ ਦੀ ਜਸਪ੍ਰੀਤ ਕੌਰ ਨੂੰ ਇਹ ਮਾਣ ਹਾਸਿਲ ਹੋਇਆ ਜਿਸ ਦੀ ਚੋਣ ਵੂਮੇਨ ਐਕਸਮਪਲਰ ਪ੍ਰੋਗਰਾਮ ਤਹਿਤ “ਸਿਹਤ ਸ਼੍ਰੇਣੀ” ਚ’ ਚੁਣਿਆ ਗਿਆ।
ਇਸ ਪ੍ਰੋਗਰਾਮ ਨੂੰ ਵਾਈ.ਐਫ.ਸੀ ਦੇ ਸਹਿਯੋਗ ਨਾਲ ਉਹ ਪਿੰਡਾਂ ਦੀਆਂ ਔਰਤਾਂ ਅਤੇ ਲੜਕੀਆਂ ਜੋ ਕਿ ਦਲਿਤ ਪਰਿਵਾਰ, ਵਣਜਾਰਾ ਕਮਿਉਨਿਟੀ ਜਿਨ੍ਹਾ ਨੂੰ ਗੱਡੀਆਂ ਵਾਲੇ ਵੀ ਕਿਹਾ ਜਾਂਦਾ ਹੈ ਨੂੰ ਇਸ ਮੈਥਾਡਾਲੋਜੀ ਰਾਹੀ ਸੈਕਸ਼ੁਅਲ ਰੀਪ੍ਰੋਡਕਟਿਵ ਹੈਲਥ ਰਾਇਟਸ, ਮੈਨਸਟਰੂਏਸ਼ਨ ਹਾਈਜੀਨ, ਯੂਰੀਨਰੀ ਟਰੈਕਟਸ ਇਨਫੈਕਸ਼ਨ, ਸਰਵੀਕਲ ਕੈਂਸਰ ਆਦਿ ਤੋਂ ਬਚਣ ਲਈ ਜਾਗਰੂਕ ਕੀਤਾ ਅਤੇ ੍ਹਫੜ ਵੳਚਚਨਿੲ ਨੂੰ ਲਗਵਾਉਣ ਲਈ ਉਤਸ਼ਾਹਿਤ ਕੀਤਾ, ਵਣਜਾਰਾ ਕਮਿੳੇੁਨਿਟੀ ਦੀਆਂ ਔਰਤਾਂ ਨੂੰ ਬੱਚੇ ਦੇ ਜਨਮ ਲਈ ਸਰਕਾਰੀ ਹਸਪਤਾਲ ਚ’ਜਾਣ ਲਈ ਪ੍ਰੇਰਿਤ ਕੀਤਾ।ਇਹ ਪ੍ਰੋਗਰਾਮ 196 ਲੜਕੀਆਂ ਨਾਲ ਸ਼ੁਰੂ ਕੀਤਾ ਗਿਆ ਸੀ ਜੋ ਕਿ ਹੁਣ 11,000 ਤੋ ਉੱਪਰ ਔਰਤਾਂ ਅਤੇ ਲੜਕੀਆਂ ਨੂੰ ਇਸ ਦਾ ਲਾਭ ਮਿਿਲਆ ਹੈ।
ਮਈ 24-25,2023 ਨੂੰ ਸੀ.ਆਈ.ਆਈ ਫਾਊਂਡੇਸ਼ਨ ਦੇ ਸਲਾਨਾ ਸਮਾਗਮ ਚ’ ਆਯੋਜਿਤ ਪੈਨਲ ਸ਼ੈਸਨ ਚ’ ਜਸਪ੍ਰੀਤ ਕੌਰ ਨੂੰ “ਰੋਲ ਆਫ ਰੂਰਲ ਵੂਮੇਨ ਇਨ ਫਿਉਚਰ ਰੇਡੀ ਇੰਡੀਆ” ਵਿਸ਼ੇ ਤੇ ਭਾਗੀਦਾਰੀ ਕਰਨ ਦਾ ਮੌਕਾ ਮਿਿਲਆ। ਜਸਪ੍ਰੀਤ ਨੇ ਦੱਸਿਆ ਕਿ ਪੰਜਾਬ ਚ’ ਔਰਤਾਂ ਅਤੇ ਲੜਕੀਆਂ ਨੂੰ ਸਿਹਤ ਨਾਲ ਸੰਬੰਧਤ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੀਆਂ ਹਨ।“ਸਪੋਰਟਸ ਫਾਰ ਡਿਵੈਲਪਮੈਂਟ ਮੈਥਾਡਾਲੋਜੀ” ਰਾਹੀ ਕਿਵੇ ਉਸ ਨੇ ਪੰਜਾਬ ਦੀਆਂ ਔਰਤਾਂ ਅਤੇ ਲੜਕੀਆਂ ਚ’ ਆਤਮ- ਵਿਸ਼ਵਾਸ ਭਰਿਆਂ, ਸੈਕਸ਼ੁਅਲ ਰੀਪ੍ਰੋਡਟਟਿਵ ਹੈਲਥ ਰਾਇਟਸ, ਮੈਨਸਟਰੂਏਸ਼ਨ ਹਾਈਜਨ, ਯੂਰੀਨਰੀ ਟਰੈਕਟਸ ਇਨਫੈਕਸ਼ਨ, ਸਰਵੀਕਲ ਕੈਂਸਰ
ਜਸਪ੍ਰੀਤ ਕੌਰ ਹੁਣ ਇਸ ਪ੍ਰੋਗਰਾਮ ਨੂੰ ਭਾਰਤ ਦੇ ਹੋਰ ਰਾਜਾਂ ਚ’ ਵੀ ਸ਼ੁਰੂ ਕਰਨਾ ਚਾਹੰੁਦੀ ਹੈ ਜਿਸ ਲਈ ਉਸ ਨੇ ਕੇਂਦਰੀ ਮੰਤਰੀ ਸ੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਜੀ ਤੋਂ ਸਹਾਇਤਾ ਦੀ ਮੰਗ ਕੀਤੀ ਹੈ ਕਿ ਇਸ ਨੂੰ ਹੋਰ ਕਿਵੇਂ ਸਕੇਲ ਅੱਪ ਕੀਤਾ ਜਾ ਸਕਦਾ ਹੈ ਤਾਂ ਕਿ ਹੋਰ ਔਰਤਾਂ ਅਤੇ ਲੜਕੀਆਂ ਤੱਕ ਪਹੁੰਚ ਕੀਤੀ ਜਾ ਸਕੇ।ਵਾਈ.ਐਫ.ਸੀ ਦੇ ਪ੍ਰਧਾਨ ਗੁਰਮੰਗਲ ਦਾਸ ਜੀ ਵੱਲੋ ਅਤੇ ਵਾਈ.ਐਫ.ਸੀ ਦੀ ਟੀਮ ਵੱਲੋਂ ਜਸਪ੍ਰੀਤ ਕੌਰ ਨੂੰ ਬਹੁਤ-ਬਹੁਤ ਵਧਾਈ ਤੇ ਭਵਿੱਖ ਚ’ ਇਸ ਕੰਮ ਨੂੰ ਹੋਰ ਵਧੀਆ ਬਨਾਉਣ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

Share this content:

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments