ਪੰਜਾਬ ਰੋਡਵੇਜ਼ ਪੈਨਸ਼ਨਰਜ ਐਸੋਸੀਏਸ਼ਨ ਨੇ 300 ਰਿਟਾਇਰਡ ਇੰਸਪੈਕਟਰਾਂ ਦੇ ਪੇ ਸਕੇਲਾਂ ਦੀ ਲੰਬੀ ਕਾਨੂੰਨੀ ਜੰਗ ਜਿੱਤੀ

0
244

Jalandhar:ਪੰਜਾਬ ਰੋਡਵੇਜ਼ ਦੇ ਰਿਟਾਇਰ ਇੰਸਪੈਕਟਰਾਂ ਦੀ ਮੀਟਿੰਗ ਬਾਊ ਗੁਲਸ਼ਲ ਕੁਮਾਰ ਜੀ ਦੀ ਪ੍ਰਧਾਨਗੀ ਹੇਠ ਏਟਕ ਜਥੇਬੰਦੀ ਦੇ ਜਲੰਧਰ ਦਫਤਰ ਵਿਖੇ ਹੋਈ ਜਿਸ ਵਿੱਚ ਵਿਚਾਰ ਚਰਚਾ ਕੀਤੀ ਗਈ ਕਿ
ਪੰਜਾਬ ਰੋਡਵੇਜ਼ ਪੈਨਸ਼ਨਰਜ ਐਸੋਸੀਏਸ਼ਨ ਪੰਜਾਬ ਦੇ ਯਤਨਾਂ ਨਾਲ ਪੰਜਾਬ ਰੋਡਵੇਜ਼ ਦੇ 300 ਲਗਭਗ ਰਿਟਾਇਰਡ ਇੰਸਪੈਕਟਰ ਸਿਵਲ ਸਪਲਾਈ ਇੰਸਪੈਕਟਰ ਦੇ ਬਰਾਬਰ ਤਨਖਾਹ ਲੈਣ ਦੇ ਹੱਕਦਾਰ ਬਣੇ।
ਮੀਟਿੰਗ ਦੌਰਾਨ ਗੁਲਸ਼ਨ ਕੁਮਾਰ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮਿੱਤੀ 8/5/ 25 ਨੂੰ ਸੁਪਰੀਮ ਕੋਰਟ ਦਾ ਫੈਸਲਾ ਸਿਰਫ ਪਟੀਸ਼ਨਰ ਤੇ ਲਾਗੂ ਕਰਨ ਦਾ ਹੁਕਮ ਜਾਰੀ ਕੀਤਾ ਸੀ। ਜਿਸ ਤੇ ਐਸੋਸੀਏਸ਼ਨ ਨੇ ਮਿਤੀ 15/5/25 ਦੀ ਮੋਗਾ ਦੀ ਮੀਟਿੰਗ ਵਿੱਚ ਸਖ਼ਤ ਵਿਰੋਧ ਕੀਤਾ ਸੀ ਅਤੇ ਇਹ ਫੈਸਲਾ ਜਰਨਲਾਈਜ ਕਰਨ ਦੀ ਮੰਗ ਕੀਤੀ ਸੀ ।ਪ੍ਰੰਤੂ ਸਰਕਾਰ ਨੇ ਐਸੋਸੀਏਸ਼ਨ ਨੂੰ ਸੁਣੇ ਬਿਨਾਂ ਮਿਤੀ 21/5/25 ਨੂੰ ਇਹ ਫੈਸਲਾ ਸਿਰਫ ਪਟੀਸ਼ਨਰਜ ਤੇ ਲਾਗੂ ਕਰਨ ਦਾ ਅੰਤਿਮ ਹੁਕਮ ਕੀਤਾ। ਇਸ ਲਈ ਐਸੋਸੀਏਸ਼ਨ ਨੇ ਫੈਸਲਾ ਕੀਤਾ ਕਿ ਨਾਨ ਪਟੀਸ਼ਨਰਾਂ ਨੂੰ ਵੀ ਪਟੀਸ਼ਨਰ ਬਣਾਇਆ ਜਾਵੇ। ਇਸ ਲਈ ਐਸ਼ੋਸ਼ੀਏਸ਼ਨ ਦੇ ਸੁਬਾਈ ਪ੍ਰਧਾਨ ਅਤੇ ਬ੍ਰਾਂਚ ਪ੍ਰਧਾਨਾਂ ਨੇ ਨਾਨ ਪਟੀਸ਼ਨਰ ਨੂੰ ਵੀ ਪਟੀਸ਼ਨਰ ਬਣਾਉਣ ਲਈ ਹਾਈ ਕੋਰਟ ਵਿੱਚ ਕੇਸ ਦਰਜ ਕੀਤੇ ਜਿਸ ਤੇ ਮਿਤੀ 1/7/25 ਨੂੰ ਫੈਸਲਾ ਸੁਣਾਉਂਦੇ ਹੋਏ ਮਾਨ ਯੋਗ ਹਾਈ ਕੋਰਟ ਨੇ ਲਗਭਗ 300 ਪੰਜਾਬ ਰੋਡਵੇਜ਼ ਦੇ ਹੋਰ ਇੰਸਪੈਕਟਰਾਂ ਨੂੰ ਇਸ ਫੈਸਲੇ ਦੇਣ ਲਈ ਵਿਚਾਰਣ ਦਾ ਹੁਕਮ ਸੁਣਾਇਆ ।ਇਸ ਮੌਕੇ ਸੁਰਜੀਤ ਸਿੰਘ ਇੰਸਪੈਕਟਰ ਬਾਬਾ ਬਕਾਲਾ ਸਾਹਿਬ ਨੇ ਸਟੇਜ ਸਕੱਤਰ ਵਜੋਂ ਸੇਵਾ ਨਿਭਾਈ ਕਈ ਬੁਜ਼ਰਗ ਅਤੇ ਮੰਜੇ ਤੇ ਬਿਮਾਰ ਪਏ ਇੰਸਪੈਕਟਰਾਂ ਦੇ ਘਰ ਘਰ ਜਾਕੇ ਦਸਤਖ਼ਤ ਕਰਵਾਂਕੇ ਕੇਸ ਦਾਇਰ ਕਰਵਾਏ ਜਿਸ ਦਾ ਫੈਸਲਾ ਅਦਾਲਤ ਵੱਲੋਂ ਉਨ੍ਹਾਂ ਦੇ ਹੱਕ ਵਿੱਚ ਹੋਇਆ । ਇੰਸਪੈਕਟਰ ਸਟਾਫ਼ ਵੱਲੋਂ ਸਾਬਕਾ ਟ੍ਰੈਫਿਕ ਮੈਨੇਜਰ ਭੁੱਲਰ ਸਾਹਿਬ ਨੂੰ ਉਨਾਂ ਦੇ ਯਤਨਾਂ ਸਦਕਾ ਗੁਰੂ ਮਹਾਰਾਜ ਜੀ ਦਾ ਬਖਸ਼ਿਆ ਸਿਰਪਾਓ ਅਤੇ ਕਿਰਪਾਨ ਦੇਕੇ ਸਨਮਾਨਿਤ ਕੀਤਾ ਗਿਆ ।
ਇੰਸਪੈਕਟਰ ਸਟਾਫ਼ ਵੱਲੋਂ ਮਾਨਯੋਗ ਸੁਪਰੀਮ ਕੋਰਟ ਅਤੇ ਮਾਨਯੋਗ ਹਾਈਕੋਰਟ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਪੰਜਾਬ ਰੋਡਵੇਜ਼ ਦੇ ਇੰਸਪੈਕਟਰਾਂ
ਨੂੰ ਉਨ੍ਹਾਂ ਦਾ ਹੱਕ ਦੇਕੇ ਨਿਵਾਜਿਆ ਹੈ। ਇਸ ਮੌਕੇ ਸਵਰਨ ਸਿੰਘ, ਜੋਗਿੰਦਰ ਸਿੰਘ, ਬਲਬੀਰ ਸਿੰਘ, ਅਮ੍ਰਿੰਤਪਾਲ ਸਿੰਘ, ਅਮਰਜੀਤ ਸਿੰਘ, ਭੁਪਿੰਦਰ ਸਿੰਘ,ਤਾਰਾ ਸਿੰਘ, ਅਮਰਜੀਤ ਸਿੰਘ, ਹਰਪਾਲ ਸਿੰਘ ਜਗਦੀਸ਼ ਸਿੰਘ, ਹਰਪਾਲ ਸਿੰਘ ਸਾਰੇ ਜਲੰਧਰ 1 ਜਗੀਰ ਸਿੰਘ,ਮੰਗਤ ਰਾਮ, ਸੁਰਜੀਤ ਸਿੰਘ ਤਿੰਨੇ ਜਲੰਧਰ 2 , ਚੇਅਰਮੈਨ ਬਸੰਤ ਸਿੰਘ,ਸਵਰਨ ਸਿੰਘ, ਰਛਪਾਲ ਸਿੰਘ ਤਿੰਨੇ ਮੋਗਾ, ਹਰਭਜਨ ਸਿੰਘ, ਹਰਜੀਤ ਸਿੰਘ, ਪਠਾਨਕੋਟ, ਗੁਰਮੀਤ ਰਾਮ, ਬੇਅੰਤ ਸਿੰਘ, ਗੁਰਦਿਆਲ ਸਿੰਘ,ਬਟਾਲਾ,ਲਾਭ ਸਿੰਘ,ਦਇਆ ਸਿੰਘ, ਅਰਜਨ ਸਿੰਘ, ਪੱਟੀ, ਹਰਜਿੰਦਰ ਸਿੰਘ, ਅਜੀਤ ਸਿੰਘ, ਚਰਨਜੀਤ ਸਿੰਘ, ਜਸਵੰਤ ਸਿੰਘ, ਹਰਜਿੰਦਰ ਸਿੰਘ, ਜਗੀਰ ਸਿੰਘ ਸਾਰੇ ਅਮ੍ਰਿੰਤਸਰ 2, ਵਿਜੇ ਕੁਮਾਰ, ਹਰਦੇਵ ਸਿੰਘ, ਅਮ੍ਰਿੰਤਸਰ 1, ਨਿਰਮਲ ਸਿੰਘ, ਦਲਬੀਰ ਸਿੰਘ ਪਿਰਥੀਪਾਲ ਸਿੰਘ, ਸਤਨਾਮ ਸਿੰਘ, ਪ੍ਰਦੀਪ ਕੁਮਾਰ, ਧਰਮਪਾਲ ਸਾਰੇ ਤਰਨਤਾਰਨ, ਕਿਸ਼ਨ ਦਾਸ,ਰਾਮ ਮੂਰਤੀ, ਹੁਸ਼ਿਆਰਪੁਰ, ਅਤੇ ਗੁਰਨਾਮ ਸਿੰਘ ਨਵਾਂ ਸ਼ਹਿਰ, ਬਾਊ ਵਿਜੇ ਬੰਗਾ ੳਚੇਚੇ ਤੌਰ ਤੇ ਹਾਜ਼ਰ ਹੋਏ

Share this content:

LEAVE A REPLY

Please enter your comment!
Please enter your name here