ਸੰਗਰੂਰ () ਨਾਰੀ ਨੂੰ ਸਨਮਾਨ, ਸਿਰਜਣਾ ਅਤੇ ਸ਼ਕਤੀ ਦੀ ਪ੍ਰਤੀਕ ਮੰਨਿਆ ਗਿਆ ਹੈ। ਸਾਡੇ ਵੇਦ ਅਤੇ ਗ੍ਰੰਥ ਨਾਰੀ ਸ਼ਕਤੀ ਦੇ ਯੋਗਦਾਨ ਦੀਆਂ ਦਾਸਤਾਨਾਂ ਨਾਲ ਭਰੇ ਪਏ ਹਨ। ਨਾਰੀ ਸ਼ਕਤੀ ਨੂੰ ਚੇਤਨਾ ਦਾ ਪ੍ਰਤੀਕ ਵੀ ਮੰਨਿਆ ਗਿਆ ਹੈ ਅਤੇ ਭਾਰਤੀ ਪਾਠ-ਪੂਜਾ ਪ੍ਰਣਾਲੀ ਵਿਚ ਤਾਂ ਇਸਤਰੀ ਤੱਤ ਦੀ ਪ੍ਰਧਾਨਤਾ ਪੁਰਸ਼ ਤੋਂ ਵੱਧ ਮੰਨੀ ਗਈ ਹੈ।ਇੱਕ ਚੰਗੇ ਸਮਾਜ ਨੂੰ ਵਿਕਸਤ ਕਰਨ ਲਈ ਨਾਰੀ ਸ਼ਕਤੀ ਨੂੰ ਮਜ਼ਬੂਤ ਕਰਨਾ ਅਹਿਮ ਮੰਨਿਆ ਗਿਆ ਹੈ ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਚਿੰਤਨ ਅਤੇ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੇ ਕੀਤਾ।ਉੱਥੇ ਹੀ ਐਡਵੋਕੇਟ ਨਮੋਲ ਨੇ ਸੰਗਰੂਰ ਬਾਰ ਐਸੋਸੀਏਸ਼ਨ ਦੇ ਸੀਨੀਅਰ ਐਡਵੋਕੇਟ ਰਬੀਨਾ ਸ਼ਾਹ ਨੂੰ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦੀ ਪ੍ਰਸ਼ਾਸਨਿਕ ਕਮੇਟੀ ਦਾ ਸਹਿ ਚੁਣਿਆ ਮੈਂਬਰ ਨਾਮਜ਼ਦ ਹੋਣ ਵਧਾਈ ਦਿੱਤੀ।ਐਡਵੋਕੇਟ ਨਮੋਲ ਇਸ ਨਾਮਜ਼ਦਗੀ ਨਾਲ ਜਿੱਥੇ ਨਾਰੀ ਸ਼ਕਤੀ ਦੀ ਨੁਮਾਇੰਦਗੀ ਵਿੱਚ ਹੋਰ ਮਜ਼ਬੂਤੀ ਹੋਵੇਗੀ ਉੱਥੇ ਹੀ ਐਡਵੋਕੇਟ ਰਬੀਨਾ ਔਰਤ ਵਰਗ ਲਈ ਚਾਨਣਮੁਨਾਰਾ ਸਾਬਤ ਹੋਵੇਗੀ।ਜਿਕਰਯੋਗ ਹੈ ਕਿ ਐਡਵੋਕੇਟ ਰਬੀਨਾ ਸ਼ਾਹ ਪਹਿਲਾਂ ਹੀ ਦੱਬੇ ਕੁਚਲੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਤਤਪਰ ਰਹਿੰਦੇ ਹਨ।
Share this content: