ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀਆ ਮੰਗਾ ਦਾ ਹੱਲ ਨਾ ਹੋਣ ਤੇ ਮੁੜ ਤੋਂ ਸੰਘਰਸ਼ ਲਈ ਹੋਏ ਮਜਬੂਰ – ਰੇਸ਼ਮ ਸਿੰਘ ਗਿੱਲ

0
8773


Jalandhar – ਮਿਤੀ 04/12/2024 ਨੂੰ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਨੇ ਸੂਬਾ ਪੱਧਰੀ ਮੀਟਿੰਗ ਸ਼ਹੀਦ ਭਗਤ ਸਿੰਘ ਯਾਦਗਾਰੀ ਹਾਲ ਵਿੱਚ ਕੀਤੀ ਮੀਟਿੰਗ ਦੇ ਵਿੱਚ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਸਮੇਤ ਸੀਨੀਅਰ ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ ਨੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ 1 ਜੁਲਾਈ ਦੀ ਮੀਟਿੰਗ ਦੇ ਤਹਿਤ ਕਮੇਟੀ ਗਠਿਤ ਕੀਤੀ ਗਈ ਸੀ । ਜਿਸ ਵਿੱਚ ਟਰਾਂਸਪੋਰਟ ਮੰਤਰੀ ਪੰਜਾਬ, ਟਰਾਂਸਪੋਰਟ ਸੈਕਟਰੀ ਪੰਜਾਬ, ਦੋਵੇਂ ਵਿਭਾਗ ਦੇ ਮਨੇਜਿੰਗ ਡਾਇਰੈਕਟਰ ਸਮੇਤ ਜਰਨਲ ਮੈਨੇਜਰ ਅਤੇ ਜੰਥੇਬੰਦੀ ਦੇ ਦੋ ਆਗੂ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਵਾਰ -ਵਾਰ ਮੀਟਿੰਗ ਕੀਤੀ ਗਈਆਂ ਪਹਿਲਾਂ ਜਦੋਂ ਟਰਾਂਸਪੋਰਟ ਸੈਕਟਰੀ ਪੰਜਾਬ ਅਤੇ ਦੋਵੇਂ ਵਿਭਾਗ ਦੇ ਡਾਇਰੈਕਟਰ ਸੀ ਉਹਨਾਂ ਵੱਲੋਂ ਪਾਲਸੀ ਤਿਆਰ ਕੀਤੀ ਗਈ ਸੀ ਪ੍ਰੰਤੂ ਇਹਨਾਂ ਤਿੰਨੋਂ ਆਧਿਕਾਰੀ ਨੂੰ ਬਦਲ ਦਿੱਤਾ ਉਸ ਤੋਂ ਬਾਅਦ ਮਨੇਜਮੈਂਟ ਨੇ ਉਸ ਪਾਲਸੀ ਨੂੰ ਕੁੜੇ ਵਿੱਚ ਸੁਟ ਦਿੱਤਾ ਤੇ ਨਵੇਂ ਪਾਸੇ ਨੂੰ ਚੱਲ ਪੈ ਹਰ ਮੀਟਿੰਗ ਦੇ ਵਿੱਚ ਨਵਾਂ ਮੋੜ ਆ ਜਾਂਦਾ ਹੈ ਪ੍ਰੰਤੂ ਕੋਈ ਵੀ ਹੱਲ ਨਹੀਂ ਕੱਢਿਆ ਜਾ ਰਿਹਾ ਜਾਣ ਬੁੱਝ ਕੇ ਬਣੀ ਕਮੇਟੀ ਵਿੱਚ ਅਧਿਕਾਰੀਆਂ ਵਲੋਂ ਵਰਕਰਾਂ ਦਾ ਸ਼ੋਸਣ ਕਰਨ ਵੱਲ ਰੁਚਿਤ ਹਨ ਅਤੇ ਵਿਭਾਗ ਦਾ ਨਿੱਜੀਕਰਨ ਕਰਨ ਲਈ ਪ੍ਰਾਈਵੇਟ ਕਿਲੋਮੀਟਰ ਬੱਸਾ ਪਾਉਣ ਲਈ ਪੱਬਾ ਭਾਰ ਹਨ ਜਿਸ ਦਾ ਯੂਨੀਅਨ ਵੱਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ ਅਤੇ ਕਲੀਅਰ ਮੰਗ ਕੀਤੀ ਜਾਂਦੀ ਹੈ ਕਿ ਵਿਭਾਗ ਵਿੱਚ ਸਰਕਾਰੀ ਬੱਸਾ ਪਾਈਆਂ ਜਾਣ ਅਤੇ ਵਿਭਾਗ ਅੰਦਰ ਸਰਵਿਸ ਰੂਲਾ ਤਹਿਤ ਪੱਕੇ ਕਰਨ ਅਤੇ ਠੇਕੇਦਾਰ ਨੂੰ ਬਾਹਰ ਕੱਢਿਆ ਜਾਵੇ ਪੰਜਾਬ ਦੇ ਵਿੱਚੋ ਠੇਕੇਦਾਰੀ ਸਿਸਟਮ ਨੂੰ ਖਤਮ ਕੀਤਾ ਜਾਵੇ , ਠੇਕੇਦਾਰੀ ਸਿਸਟਮ ਤਹਿਤ ਕੱਚੇ ਮੁਲਾਜ਼ਮਾਂ ਸਮੇਤ ਵਿਭਾਗਾ ਦੀ 28 ਕਰੋੜ ਰੁਪਏ ਦੀ ਲੁੱਟ ਕੀਤੀ ਜਾ ਰਹੀ ਹੈ GST ਅਤੇ ਕਮਿਸ਼ਨ ਦੇ ਰੂਪ ਵਿੱਚ , ਘੱਟ ਤਨਖਾਹ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ ਵਿੱਚ ਇਕਸਾਰਤਾ ਕੀਤੀ ਜਾਵੇ ,ਪ੍ਰਾਈਵੇਟ ਮਾਫੀਆ ਜ਼ੋ ਨਜਾਇਜ਼ ਤੌਰ ਤੇ ਬੱਸ ਸਟੈਂਡ ਤੋਂ ਚੱਲ ਰਿਹਾ ਹੈ ਉਸ ਨੂੰ ਬੰਦ ਕੀਤਾ ਜਾਵੇ, ਠੇਕੇਦਾਰੀ ਸਿਸਟਮ ਤਹਿਤ ਹੋਣ ਵਾਲੀ ਲੁੱਟ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਕਿਸੇ ਵੀ ਮੁਲਾਜ਼ਮ ਨੂੰ ਵੈਲਫੇਅਰ ਦੀ ਸਹੁਲਤ ਨਹੀਂ ਦਿੱਤੀ ਦਰਜਨਾਂ ਗਿਣਤੀ ਵਿੱਚ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ ਪ੍ਰੰਤੂ ਮਨੇਜਮੈਂਟ ਅਤੇ ਠੇਕੇਦਾਰ ਵੱਲੋਂ ਬਣਦੇ ਵੈਲਫੇਅਰ ਫਾਇਦਾ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਨਹੀਂ ਦਿੱਤਾ ਗਿਆ ਠੇਕੇਦਾਰ ਵੱਲੋ‌ ਵਰਕਰਾਂ ਦੀਆਂ ਤਨਖ਼ਾਹਾਂ ਦੇ ਵਿੱਚੋਂ ਨਜਾਇਜ਼ ਕਟੌਤੀਆਂ ਕੀਤੀਆਂ ਜਾ ਰਹੀ ਹਨ ਸਕਿਊਰਟੀਆ ਕੱਟੀਆਂ ਜਾ ਰਹੀਆਂ ਹਨ ਅਤੇ ਠੇਕੇਦਾਰ ਵੱਲੋਂ ਨਜਾਇਜ਼ EPF ਅਤੇ ESI ਕਟੌਤੀ ਕੀਤੀ ਜਾਂਦੀ ਹੈ ਪ੍ਰੰਤੂ ਠੇਕੇਦਾਰ ਵੱਲੋਂ ਜਮਾਂ ਨਹੀ ਕਰਵਾਇਆ ਜਾ ਰਿਹਾ ਭਰਤੀ ਦੇ ਨਾਮ ਤੇ ਲੱਖਾਂ ਰੁਪਏ ਰਿਸ਼ਵਤ ਕੱਠੀ ਕੀਤੀ ਗਈ ਹੈ ਜਿਸ ਦੀ ਲਿਖਤੀ ਸ਼ਿਕਾਇਤ ਤੱਕ ਜਾ ਚੁੱਕੀ ਹੈ ਮਨੇਜਮੈਂਟ ਅਤੇ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਸਰਕਾਰ ਆਊਟ ਸੋਰਸ ਠੇਕੇਦਾਰੀ ਸਿਸਟਮ ਨੂੰ ਖਤਮ ਨਹੀਂ ਕਰਨਾ ਚਹੁੰਦੇ ਉਲਟਾ ਕਰਵਾਈ ਨਾ ਕਰਕੇ ਇਸ ਧਾਂਦਲੀਆਂ ਦੇ ਵਿੱਚ ਸਹਿਯੋਗ ਕਰ ਰਹੀ ਹੈ ।

         ਸੂਬਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ ਅਤੇ ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਬੋਲਦਿਆਂ ਕਿਹਾ ਕਿ ਸਰਕਾਰ ਲੰਮੇ ਸਮੇਂ ਤੋਂ ਠੇਕੇਦਾਰਾ ਰਾਹੀਂ ਸ਼ੋਸਣ ਕਰਦੀਆਂ ਆ ਰਹੀਆ ਹਨ ਮੁੱਖ ਮੰਤਰੀ ਪੰਜਾਬ ਵੱਲੋਂ ਗਠਿਤ ਕਮੇਟੀ ਦੇ ਵਿੱਚ ਜੰਥੇਬੰਦੀ ਵੱਲੋਂ ਨਾਲ ਲਗਦੀਆਂ ਸਟੇਟਾਂ ਹਰਿਆਣਾ ਅਤੇ ਹਿਮਾਚਲ ਦੇ 2 ਸਾਲ ਵਾਲੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਹੋਰ ਵੀ ਪੰਜਾਬ ਦੇ ਵਿੱਚ ETT, SSA ਰਮਸਾ, CSS ਹਿੰਦੀ ਅਧਿਆਪਕ, ਬਿਜਲੀ ਬੋਰਡ ਵਿੱਚ ਲਾਈਨਮੈਨ 5-7 ਸਾਲ ਵਾਲੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਾਲ ਪੱਕੇ ਕੀਤੇ ਅਤੇ ਹਰਿਆਣੇ ਵਿੱਚ ਕੰਟਰੈਕਟ ਤੇ ਫਤਿਹਗੜ੍ਹ ਚੂੜੀਆਂ ਵਾਲੇ ਮਿਉਂਸੀਪਲ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕੀਤੇ ਇਹ ਸਾਰੇ ਨੋਟੀਫਿਕੇਸ਼ਨ ਜੰਥੇਬੰਦੀ ਵੱਲੋਂ ਗਠਿਤ ਕਮੇਟੀ ਅੱਗੇ ਰੱਖੇ ਗਏ ਪਰ ਸਰਕਾਰ ਉਹਨਾਂ ਗੱਲ ਤੋਂ ਟਾਲ ਮਟੋਲ ਕਰਕੇ ਭੱਜਦੀ ਨਜ਼ਰ ਆ ਰਹੀ ਹੈ ਕਿਸੇ ਵੀ ਪਾਸੇ ਨਹੀਂ ਲਗਾਉਂਦਾ ਚਹੁੰਦੀ ਜਿਸ ਨੂੰ ਵੇਖਦੇ ਹੋਈ ਸਮੂਹ ਸੂਬੇ ਦੇ ਆਗੂ , ਜਲੌਰ ਸਿੰਘ, ਜੋਧ ਸਿੰਘ, ਰੋਹੀ ਰਾਮ, ਰਣਜੀਤ ਸਿੰਘ, ਹਰਪ੍ਰੀਤ ਸਿੰਘ ਸੋਢੀ, ਰਣਧੀਰ ਸਿੰਘ ਰਾਣਾ , ਬਲਜੀਤ ਸਿੰਘ, ਜਗਜੀਤ ਸਿੰਘ ਲਿਬੜਾ , ਬਲਜੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਆਦਿ ਆਗੂ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਮੀਟਿੰਗ ਦੇ ਵਿੱਚ ਕਲੀਅਰ ਕੀਤਾ ਗਿਆ ਕਿ ਵਿਭਾਗਾ ਵਿੱਚ ਸਿਵਲ ਸਰਵਿਸਿਜ਼ ਰੂਲਾ ਸਾਰਿਆਂ ਭੱਤਿਆਂ ਸਕੇਗਾ ਤਹਿਤ ਪੱਕੇ ਕਰਨ ਸਮੇਂਤ ਬਾਕੀ ਮੰਗਾਂ ਪੂਰੀਆਂ ਕਰੇ ਜੇਕਰ ਨਾ ਪੂਰੀਆਂ ਕੀਤੀਆਂ ਤਾਂ ਸੰਘਰਸ਼ ਕਰਨ ਲਈ ਸਹਿਮਤੀ ਅਨੁਸਾਰ 11 ਦਸੰਬਰ ਨੂੰ ਪ੍ਰੈਸ ਕੰਨਫਰੈਸ ਚੰਡੀਗੜ੍ਹ ਕਰਕੇ ਸਰਕਾਰ ਦੀ ਪੋਲ ਖੋਲੀ ਜਾਵੇਗੀ ,18 ਦਸੰਬਰ ਨੂੰ ਸਮੂਹ ਡਿੱਪੂ ਗੇਟ ਰੈਲੀਆਂ ਕਰਨਗੇ ,22 ਦਸੰਬਰ ਨੂੰ ਮੌਜੂਦਾ ਸਰਕਾਰ ਦੇ ਸਮੂਹ MLA ਅਤੇ  ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ, 2 ਜਨਵਰੀ 2025 ਨੂੰ ਸਮੂਹ ਡਿੱਪੂ ਅੱਗੇ ਗੇਟ ਰੈਲੀਆਂ ਕਰਕੇ ਮੁਲਾਜ਼ਮਾਂ ਨੂੰ ਲਾਮ ਬੰਦ ਕੀਤਾ ਜਾਵੇਗਾ ਅਤੇ  06,07,08 ਜਨਵਰੀ ਨੂੰ ਮੁਕੰਮਲ ਚੱਕਾ ਜਾਮ ਕਰਕੇ ਮੁੱਖ ਮੰਤਰੀ ਪੰਜਾਬ ਜਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਦੇ ਘਰ ਅੱਗੇ ਦਾ ਰੋਸ ਧਰਨਾ ਦਿੱਤਾ ਜਾਵੇਗਾ ।

Share this content:

LEAVE A REPLY

Please enter your comment!
Please enter your name here