ਪੰਜਾਬ ਜੂਡੋ ਐਸੋਸੀਏਸ਼ਨ ਦੀ ਜਨਰਲ ਹਾਊਸ ਮੀਟਿੰਗ, ਬਿਕਰਮ ਪ੍ਰਤਾਪ ਬਾਜਵਾ ਪ੍ਰਧਾਨ ਅਤੇ ਸੁਰਿੰਦਰ ਕੁਮਾਰ ਅੰਤਰਰਾਸ਼ਟਰੀ ਜੂਡੋ ਰੈਫਰੀ ਜਨਰਲ ਸਕੱਤਰ ਨਿਯੁਕਤ

0
324

ਜਲੰਧਰ
ਜੂਡੋ ਫੈਡਰੇਸ਼ਨ ਆਫ ਇੰਡੀਆ ਦੇ ਝੰਡੇ ਹੇਠ ਪੰਜਾਬ ਰਾਜ ਵਿੱਚ ਜੂਡੋ ਖੇਡ ਨੂੰ ਪ੍ਰਫੁੱਲਤ ਕਰਨ ਲਈ ਗਠਿਤ ਪੰਜਾਬ ਜੂਡੋ ਐਸੋਸੀਏਸ਼ਨ ਦੀ ਸਲਾਨਾ ਜਨਰਲ ਹਾਊਸ ਮੀਟਿੰਗ ਜਲੰਧਰ ਦੇ ਇੱਕ ਨਿੱਜੀ ਹੋਟਲ ਵਿਖੇ ਆਯੋਜਿਤ ਕੀਤੀ ਗਈ।ਪੰਜਾਬ ਜੂਡੋ ਐਸੋਸੀਏਸ਼ਨ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਦੀ ਹਾਜ਼ਰੀ ਵਿੱਚ ਜਨਰਲ ਸਕੱਤਰ ਦੇਵ ਸਿੰਘ ਧਾਲੀਵਾਲ ਨੇ ਪਿਛਲੇ ਸਾਲ ਦੀ ਰਿਪੋਰਟ ਪੇਸ਼ ਕੀਤੀ ਉਸ ਤੋਂ ਬਾਅਦ ਰਿਟਰਨਿੰਗ ਆਫਸਰ ਰਵਿੰਦਰ ਪਾਲ ਸਿੰਘ ਸੰਧੂ ਨੇ ਪਿਛਲੇ ਕਾਰਜਕਾਲ ਤੇ ਪੰਜਾਬ ਜੂਡੋ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਕਮੇਟੀ ਨੂੰ ਭੰਗ ਕੀਤਾ ਅਤੇ ਨਵੇਂ ਅਹੁਦੇਦਾਰਾਂ ਲਈ ਚੋਣ ਸ਼ੁਰੂ ਕਰਵਾਈ।ਮੀਟਿੰਗ ਵਿੱਚ ਮੌਜੂਦ ਸਮੁੱਚੇ ਜਨਰਲ ਹਾਊਸ ਨੇ ਸਰਬ ਸੰਮਤੀ ਨਾਲ ਬਿਕਰਮ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨ ਵਜੋਂ ਅਤੇ ਸੁਰਿੰਦਰ ਕੁਮਾਰ ਅੰਤਰਰਾਸ਼ਟਰੀ ਜੂਡੋ ਰੈਫਰੀ ਨੂੰ ਜਨਰਲ ਸਕੱਤਰ ਵਜੋਂ ਚੁਣਿਆ ਅਤੇ ਦੋਨਾਂ ਨੂੰ ਬਾਕੀ ਸਭ
ਅਹੁੱਦਿਆਂ ਲਈ ਮੈਂਬਰ ਨਿਯੁਕਤ ਕਰਨ ਲਈ ਕਿਹਾ। ਜੂਡੋ ਫੈਡਰੇਸ਼ਨ ਆਫ ਇੰਡੀਆ ਵੱਲੋਂ ਐਨ.ਐਸ ਠਾਕੁਰ ਨੂੰ ਬਤੌਰ ਅਬਜ਼ਰਵਰ ਨਿਯੁਕਤ ਕੀਤਾ ਗਿਆ ਸੀ ਅਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ਬਤੌਰ ਆਬਜ਼ਰਬਰ ਪਦਮਸ਼੍ਰੀ ਕਰਤਾਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਸੀ।ਜ਼ਿਕਰ ਯੋਗ ਗੱਲ ਇਹ ਹੈ ਕਿ ਸੁਰਿੰਦਰ ਕੁਮਾਰ ਸਟੇਟ ਅਵਾਰਡੀ ਅੰਤਰਰਾਸ਼ਟਰੀ ਜੂਡੋ ਰੈਫਰੀ ਜੋ ਕਿ ਬਤੌਰ ਲੈਕਚਰਾਰ ਸ਼ਰੀਰਕ ਸਿੱਖਿਆ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਵਿਖੇ ਆਪਣੀ ਸੇਵਾਵਾਂ ਨਿਭਾ ਰਹੇ ਨੇ ਆਪਣੇ ਜੀਵਨ ਦੇ ਲਗਭਗ ਚਾਰ ਦਹਾਕੇ ਜੂਡੋ ਖੇਡ ਨੂੰ ਸਮਰਪਤ ਕੀਤੇ ਹਨ। ਜਿਲ੍ਹੇ ਤੋਂ ਲੈ ਕੇ ਰਾਜ ਪੱਧਰ, ਕੌਮੀ ਪੱਧਰ ਅਤੇ ਅੰਤਰਰਾਸ਼ਟਰੀ ਪੱਧਰ ਤੇ ਬਤੌਰ ਰੈਫਰੀ ਜਿੱਥੇ ਉਹਨਾਂ ਨੇ ਆਪਣਾ ਨਾਮ ਬੁਲੰਦ ਕੀਤਾ ਨਾਲ ਹੀ ਨਾਲ ਜੂਡੋ ਦੇ ਖਿਡਾਰੀਆਂ ਨੂੰ ਵੀ ਜਿਲ੍ਹੇ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਲੈ ਕੇ ਗਏ ਉਹਨਾਂ ਤੋਂ ਟ੍ਰੇਨਿੰਗ ਪ੍ਰਾਪਤ ਕਈ ਜੂਡੋ ਖਿਡਾਰੀ ਅੱਜ ਕਈ ਅਹਿਮ ਅਹੁੱਦਿਆ ਤੇ ਬੈਠੇ ਨੇ ਅਤੇ ਉਹਨਾਂ ਦੀ ਇਸੇ ਹੀ ਮਿਹਨਤ ਸਦਕਾ ਪੰਜਾਬ ਜੂਡੋ ਐਸੋਸੀਏਸ਼ਨ ਦੇ ਸਮੁੱਚੇ ਜਨਰਲ ਹਾਊਸ ਨੇ ਸੁਰਿੰਦਰ ਕੁਮਾਰ ਨੂੰ ਸਰਬ ਸੰਮਤੀ ਨਾਲ ਬਤੌਰ ਜਨਰਲ ਸਕੱਤਰ ਨਿਯੁਕਤ ਕੀਤਾ। ਇਸ ਮੌਕੇ ਪੰਜਾਬ ਜੂਡੋ ਐਸੋਸੀਏਸ਼ਨ ਦੇ ਉਪ ਪ੍ਰਧਾਨ ਦੇ ਅਹੁੱਦੇ ਲਈ ਚਰਨਜੀਤ ਭੁੱਲਰ,ਐਸ.ਪੀ.ਵਰਿੰਦਰ ਸਿੰਘ,ਨਛੱਤਰ ਸਿੰਘ,ਰਣਜੀਤ ਸਿੰਘ , ਜੁਆਈਟ ਸਕੱਤਰ ਦੇ ਅਹੁੱਦੇ ਲਈ ਕੁਲਦੀਪ ਕੁਮਾਰ ਅਤੇ ਅਮਰਜੀਤ ਸਿੰਘ ਚੀਮਾਂ,ਖਜਾਨਚੀ ਦੇ ਅਹੁੱਦੇ ਲਈ ਪਰਮਜੀਤ ਸਿੰਘ ਟੱਕਰ,ਐਗੀਕਿਉਟੀਵ ਮੈਂਬਰ ਦੇ ਅਹੁੱਦੇ ਲਈ ਹਰਮੇਸ਼ ਲਾਲ ,ਅਮਰਜੀਤ ਸ਼ਰਮਾ,ਸੁਖਵਿੰਦਰ ਸਿੰਘ,ਰਮੇਸ਼ਵਰ ਕੁਮਾਰ,ਸੰਜੇ ਸ਼ਰਮਾਂ ਅਤੇ ਸੰਦੀਪ ਕੁਮਾਰ ਟੈਕਨੀਕਲ ਚੇਅਰਮੈਨ ਦੇ ਅਹੁੱਦੇ ਲਈ ਸਤੀਸ਼ ਕੁਮਾਰ ਅਤੇ ਟੈਕਨੀਕਲ ਸੈਕਟਰੀ ਦੇ ਅਹੁੱਦੇ ਲਈ ਨਰੇਸ਼ ਕੁਮਾਰ ਨੂੰ ਸਰਵਸੰਮਤੀ ਨਾਲ ਚੁਣਿਆ ਗਿਆ। ਇਸ ਮੌਕੇ ਤੇ ਹਾਜ਼ਰ ਡੇਵਿਡ, ਨਰੇਸ਼ ਕੁਮਾਰ, ਇੰਸਪੈਕਟਰ ਭੁਪਿੰਦਰ ਸਿੰਘ, ਨਿਿਖਲ ਹੰਸ, ਸੋਹਿਮ ਟੱਕਰ, ਰਾਕੇਸ਼ ਕੁਮਾਰ, ਨਵਜੋਤ ਖਹਿਰਾ, ਜਸਵਿੰਦਰ ਸਿੰਘ, ਹਰਮੀਤ ਸਿੰਘ, ਧਰਮਵੀਰ, ਗੁਲਸ਼ਨ ਕੁਮਾਰ ਅਤੇ ਹੋਰ ਜੂਡੋ ਪ੍ਰੇਮੀਆਂ ਨੇ ਚੁਣੇ ਹੋਏ ਅਹੁੱਦੇਦਾਰਾ ਨੂੰ ਮੁਬਾਰਕਾਂ ਦਿੱਤੀਆ।

Share this content:

LEAVE A REPLY

Please enter your comment!
Please enter your name here