Jalandhar : ਅੱਜ ਮਿਤੀ 05/11/2024 ਨੂੰ ਪੰਜਾਬ ਰੋਡਵੇਜ਼ ਪਨਬਸ PRTC ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਬੱਸ ਸਟੈਂਡ ਜਲੰਧਰ ਵਿਖੇ ਰੇਸ਼ਮ ਸਿੰਘ ਗਿੱਲ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠਾਂ ਹੋਈ ਇਸ ਮੀਟਿੰਗ ਵਿੱਚ ਬੋਲਦੀਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਮੇਤ ਸਾਰੇ ਪੱਖਾਂ ਤੋਂ ਫੇਲ ਹੁੰਦੀ ਨਜ਼ਰ ਆ ਰਹੀ ਹੈ ਦੂਸਰੇ ਪਾਸੇ ਇਸ਼ਤਿਹਾਰਬਾਜ਼ੀ ਅਤੇ ਸਰਕਾਰੀ ਮਸ਼ੀਨਰੀਆਂ ਦੀ ਦੁਰ ਵਰਤੋਂ ਕਰਕੇ ਕਰੋੜਾਂ ਰੁਪਏ ਦਾ ਟਰਾਂਸਪੋਰਟ ਵਿਭਾਗ ਦਾ ਨੁਕਸਾਨ ਕਰ ਰਹੀ ਹੈ ਪਿਛਲੇ ਸਮੇਂ ਵਾਂਗੂੰ ਹੁਣ ਵੀ ਲੁਧਿਆਣੇ ਵਿਖੇ 8-11-2024 ਨੂੰ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸੈਂਕੜੇ ਬੱਸਾਂ ਦੀ ਵਰਤੋ ਕਰਕੇ ਜਿਥੇ ਵਿਭਾਗ ਦਾ ਕਰੋੜਾਂ ਰੁਪਏ ਨੁਕਸਾਨ ਹੋਣਾ ਹੈ ਉੱਥੇ ਹੀ ਲੋਕਾਂ ਦੀ ਵੱਡੇ ਪੱਧਰ ਤੇ ਖੱਜਲਖੁਆਰੀ ਹੋਣੀ ਹੈ ਜਿਸ ਦਾ ਯੂਨੀਅਨ ਵਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ ਨਾਲ ਹੀ ਉਹਨਾਂ ਦੱਸਿਆ ਯੂਨੀਅਨ ਵਲੋਂ ਲੰਮੇ ਸਮੇ ਤੋਂ ਆਪਣੀ ਮੰਗਾਂ ਅਤੇ ਸਰਕਾਰੀ ਬੱਸਾਂ ਦੀ ਘਾਟ ਦਾ ਮੁੱਦਾ ਚੁੱਕਿਆ ਜਾ ਰਿਹਾ ਹੈ ਪ੍ਰੰਤੂ ਸਰਕਾਰ ਵਲੋਂ ਕੋਈ ਠੋਸ ਹੱਲ ਨਹੀਂ ਕੱਢਿਆ ਜਾ ਰਿਹਾ ਪਿਛਲੇ ਸਮੇ ਜਥੇਬੰਦੀ ਦੇ ਰੱਖੇ ਸ਼ੰਘਰਸ਼ਾ ਦੋਰਾਨ ਮਿਤੀ 1 ਜੁਲਾਈ 2024 ਨੂੰ ਜਥੇਬੰਦੀ ਦੀ ਪੈਨਿਲ ਮੀਟਿੰਗ ਮਾਨਯੋਗ ਮੁੱਖ ਮੰਤਰੀ ਪੰਜਾਬ ਨਾਲ ਕਬਾਨਾ ਰਿਸੋਰਟ ਫਗਵਾੜਾ ਵਿਖ਼ੇ ਹੋਈ ਸੀ ਤਾਂ ਮੁੱਖ ਮੰਤਰੀ ਪੰਜਾਬ ਵੱਲੋ ਟਰਾਂਸਪੋਰਟ ਮੰਤਰੀ ਦੀ ਅਗਵਾਈ ਹੇਠ ਜਥੇਬੰਦੀ ਦੇ ਨੁਮਾਇੰਦਿਆਂ ਸਮੇਤ ਜਥੇਬੰਦੀ ਦੀਆ ਮੰਗਾ ਦਾ ਹੱਲ ਕਰਨ ਸਬੰਧੀ ਇੱਕ ਕਮੇਟੀ ਗਠਿਤ ਕੀਤੀ ਗਈ ਜਿਸ ਵਿੱਚ ਪਹਿਲੀ ਮੰਗ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਠੇਕੇਦਾਰੀ ਪ੍ਰਥਾ ਖਤਮ ਕਰਕੇ ਸਰਵਿਸ ਰੂਲਾ ਸਮੇਤ ਵਿਭਾਗਾ ਵਿੱਚ ਰੈਗੂਲਰ ਕਰਨ ਸਬੰਧੀ ਇੱਕ ਮਹੀਨੇ ਦਾ ਸਮਾਬੰਦ ਕੀਤਾ ਗਿਆ ਸੀ ਤਾਂ ਜਥੇਬੰਦੀ ਵੱਲੋ ਕਮੇਟੀ ਕੋਲ ਆਪਣੇ ਪੱਖ ਰੱਖੇ ਗਏ ਪਰੰਤੂ ਟਰਾਂਸਪੋਰਟ ਵਿਭਾਗਾ ਦੇ ਅਧਿਕਾਰੀਆਂ ਵੱਲੋ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਕਮੇਟੀ ਦੀ ਰਿਪੋਰਟ ਲਾਗੂ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਮਾਣਯੋਗ ਟਰਾਂਸਪੋਰਟ ਮੰਤਰੀ ਦੀ ਅਗਵਾਈ ਵਿੱਚ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਨਾਲ ਹੀ ਪੰਜਾਬ ਸਰਕਾਰ ਦੀ ਨੀਅਤ ਵਿੱਚ ਖੋਟ ਸਾਫ ਨਜ਼ਰ ਆ ਰਹੀ ਹੈ ਜਿਸ ਕਰਕੇ ਟਰਾਂਸਪੋਰਟ ਵਿਭਾਗ ਦੇ ਮੁੱਖ ਅਧਿਕਾਰੀਆਂ ਦੀ ਬਦਲੀ ਕਰ ਦਿੱਤੀ ਗਈ ਅਤੇ ਕਮੇਟੀ ਦੀ ਕਾਰਵਾਈ ਢਿੱਲੀ ਪਾ ਦਿੱਤੀ ਗਈ ਪਹਿਲੇ ਅਧਿਕਾਰੀਆਂ ਨੇ ਜੋ ਕੁੱਝ ਯੂਨੀਅਨ ਦੇ ਦੋ ਨੁਮਾਇੰਦਿਆਂ ਨੂੰ ਕਮੇਟੀ ਵਿੱਚ ਸ਼ਾਮਿਲ ਕਰਕੇ ਸਹਿਮਤੀ ਨਾਲ ਤਿਆਰ ਕੀਤਾ ਸੀ ਹੁਣ ਉਹ ਸਾਰਾ ਕੁੱਝ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਰਕੇ ਵਰਕਰਾਂ ਦੇ ਵਿੱਚ ਭਾਰੀ ਰੋਸ ਪਾਇਆ ਗਿਆ ਹੈ। ਅਤੇ ਯੂਨੀਅਨ ਵੱਲੋਂ ਅੱਜ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ 17 ਤਰੀਕ ਨੂੰ ਜਥੇਬੰਦੀ ਜਿਮਣੀ ਚੋਣਾਂ ਦੇ ਵਿੱਚ ਸਰਕਾਰ ਦੀਆ ਵਰਕਰ ਮਾਰੂ ਨੀਤੀਆਂ ਦਾ ਪ੍ਰਚਾਰ ਕਰਕੇ ਸਰਕਾਰ ਦਾ ਵਿਰੋਧ ਕਰਨਗੇ ਜੇਕਰ ਸਰਕਾਰ ਨੇ ਫਿਰ ਵੀ ਮੰਗਾਂ ਨੂੰ ਨਜਰ ਅੰਦਾਜ ਕੀਤਾ ਤਾਂ ਪੋਸਟਪੋਨ ਕੀਤੇ ਸ਼ਘੰਰਸ਼ ਹੜਤਾਲ ਸਮੇਤ ਤਿਖੇ ਐਕਸ਼ਨ ਕੀਤੇ ਜਾਣਗੇ।
ਇਸ ਮੌਕੇ ਤੇ ਬੋਲਦਿਆਂ ਯੂਨੀਅਨ ਦੇ ਸੀ:ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ,ਜਰਨਲ ਸਕੱਤਰ ਸਮਸ਼ੇਰ ਸਿੰਘ ਢਿੱਲੋ, ਬਲਵਿੰਦਰ ਸਿੰਘ ਰਾਠ, ਬਲਜੀਤ ਸਿੰਘ, ਜਗਤਾਰ ਸਿੰਘ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗਾ ਦੇ ਅਧਿਕਾਰੀ ਸਰਕਾਰ ਦੇ ਹੁਕਮਾਂ ਨੂੰ ਵੀ ਟਿੱਚ ਜਾਣਦੇ ਹੋਏ ਵਾਰ ਵਾਰ ਜਥੇਬੰਦੀ ਨਾਲ ਹੋਈਆਂ ਮੀਟਿੰਗਾ ਵਿੱਚ ਹੋਏ ਫੈਸਲਿਆਂ ਨੂੰ ਲਾਗੂ ਕਰਨ ਤੋਂ ਭੱਜ ਰਹੇ ਹਨ ਅਤੇ ਮੰਗਾ ਪੂਰੀਆ ਨਾ ਹੋਣ ਤੱਕ ਸ਼ਘੰਰਸ਼ ਜਾਰੀ ਰੱਖੇ ਜਾਣਗੇ ਅਤੇ ਸਰਕਾਰ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਮੀਟਿੰਗ ਵਿੱਚ ਬਲਜਿੰਦਰ ਸਿੰਘ ਕੈਸ਼ੀਅਰ ਜੋਧ ਸਿੰਘ, ਜਲੋਰ ਸਿੰਘ ਗਿੱਲ , ਗੁਰਪ੍ਰੀਤ ਪੰਨੂ, ਗੁਰਪ੍ਰੀਤ ਸਿੰਘ ਮੁਕਤਸਰ, ਦਲਜੀਤ ਸਿੰਘ, ਬਲਜੀਤ ਸਿੰਘ ਗਿੱਲ , ਜਤਿੰਦਰ ਸਿੰਘ ਦੀਦਾਰਗੜ੍ਹ , ਹੈਪੀ ਬੁੱਢਲਾਡਾ, ਰਣਜੀਤ ਸਿੰਘ ਚੰਡੀਗੜ੍ਹ, ਕਮਲ ਪਠਾਨਕੋਟ, ਬਲਜਿੰਦਰ ਸਿੰਘ ਪੱਟੀ , ਹਰਜਿੰਦਰ ਸਿੰਘ ਜਲੰਧਰ , ਜਗਜੀਤ ਸਿੰਘ ਲਿਬੜਾ , ਸਤਵਿੰਦਰ ਸਿੰਘ ਸੈਣੀ , ਅਮਰਜੀਤ ਸਿੰਘ ਨੰਗਲ, ਪਰਮਜੀਤ ਸਿੰਘ ਪੰਮੀ , ਰਵੀ ਬਠਿੰਡਾ, ਹੈਰੀ ਫਰੀਦਕੋਟ, ਸਤਨਾਮ ਸਿੰਘ ਤੁੜ ਸਮੇਤ ਆਦਿ ਆਗੂ ਹਾਜ਼ਰ ਹੋਏ।
Share this content: