Saturday, July 27, 2024
Google search engine
HomeFeature Newsਹਲਕਾ ਨਕੋਦਰ ਵਿਖੇ ਪਿੰਡਾਂ ਵਿੱਚ ਮੀਟਿੰਗਾਂ,-ਮਹਿੰਦਰ ਸਿੰਘ ਕੇਪੀ ਨੇ ਕੀਤਾ ਚੋਣ ਪ੍ਰਚਾਰ,...

ਹਲਕਾ ਨਕੋਦਰ ਵਿਖੇ ਪਿੰਡਾਂ ਵਿੱਚ ਮੀਟਿੰਗਾਂ,-ਮਹਿੰਦਰ ਸਿੰਘ ਕੇਪੀ ਨੇ ਕੀਤਾ ਚੋਣ ਪ੍ਰਚਾਰ, ਲੋਕਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ – ਜਥੇਦਾਰ ਵਡਾਲਾ

Jalandhar : ਲੋਕ ਸਭਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਅੱਜ ਨਕੋਦਰ ਹਲਕੇ ਦੇ ਦੌਰੇ ਦੌਰਾਨ ਮਿਲਿਆ ਭਰਮਾ ਹੁੰਗਾਰਾ,ਵੱਖ-ਵੱਖ ਪਿੰਡਾਂ ਵਿੱਚ ਅੱਜ ਚੁਣਾਵੀ ਮੀਟਿੰਗਾਂ ਦੌਰਾਨ ਅਹੁਦੇਦਾਰ ਸਾਹਿਬਾਨ ਅਤੇ ਵਰਕਰ ਸਾਹਿਬਾਨ, ਸਮੂਹ ਸੰਗਤਾਂ ਵੱਲੋਂ ਮਹਿੰਦਰ ਸਿੰਘ ਕੇਪੀ ਨੂੰ ਜਿੱਤ ਦਾ ਅਸਵਾਸ਼ਨ ਦਵਾਇਆ ਗਿਆ ਅਤੇ ਇਸ ਮੌਕੇ ਹਰੇਕ ਪਿੰਡ ਵਿੱਚ ਛੋਟੀਆਂ ਛੋਟੀਆਂ ਮੀਟਿੰਗਾਂ ਵੀ ਵੱਡੀਆਂ ਰੈਲੀਆਂ ਦਾ ਰੂਪ ਧਾਰਨ ਕਰਦੀਆਂ ਰਹੀਆਂ,
ਜੇਕਰ ਗੱਲ ਕਰੀਏ ਤਾਂ ਮੌਜੂਦਾ ਸਮੇਂ ਦੀ ਤਾਂ ਲੋਕਾਂ ਦੀ ਇੱਕੋ ਹੀ ਆਵਾਜ਼ ਹੈ ਕਿ ਜਦੋਂ ਵੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਉਦੋਂ ਹੀ ਵਿਕਾਸ ਕਾਰਜਾਂ ਨੂੰ ਬੂਰ ਪਿਆ ਹੈ ਅਤੇ ਆਮ ਲੋਕਾਂ ਨੂੰ ਖੁਸ਼ਹਾਲੀ ਮਿਲੀ ਹੈ ਕਿਉਂਕਿ ਉਹਨਾਂ ਦੇ ਰੋਜ਼ਮਰਾ ਦੇ ਕੰਮ ਪਿੰਡਾਂ ਵਿੱਚ ਹੀ ਸੇਵਾ ਕੇਂਦਰ ਸਾਂਝ ਕੇਂਦਰਾਂ ਵਿੱਚ ਹੋ ਜਾਂਦੇ ਸਨ ਪਰ ਹੁਣ ਜਦੋਂ ਦੀ ਕਾਂਗਰਸ ਸਰਕਾਰ ਪੰਜਾਬ ਵਿੱਚ ਰਾਜ ਕਰਕੇ ਗਈ ਉਸ ਤੋਂ ਬਾਅਦ ਆਮ ਪਾਰਟੀ ਦੀ ਸਰਕਾਰ ਪੰਜਾਬ ਪੰਜਾਬ ਵਿੱਚ ਰਾਜ ਕਰ ਰਹੀ ਹੈ ਇਹਨਾਂ ਦੋਨਾਂ ਨੈਸ਼ਨਲ ਪਾਰਟੀਆਂ ਨੇ ਪੰਜਾਬ ਦੇ ਵਿੱਚ ਇੱਕ ਵੀ ਵਿਕਾਸ ਕਾਰਜ ਇਹਨਾਂ ਸੱਤਾ ਸਾਲਾਂ ਦੇ ਵਿੱਚ ਨਹੀਂ ਕੀਤਾ,
ਗੁਰਪ੍ਰਤਾਪ ਸਿੰਘ ਵਡਾਲਾ ਅਤੇ ਮਹਿੰਦਰ ਸਿੰਘ ਕੇ.ਪੀ ਨੇ ਓਹਨਾਂ ਮੌਕੇ ਦੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਤੇ ਤੰਜ ਕਸਦਿਆਂ ਕਿਹਾ ਕਿ ਲੋਕਾਂ ਨੂੰ ਬੇਵਕੂਫ਼ ਬਣਾਉਣ ਚ ਬਹੁਤ ਮਾਹਿਰ ਹੈ, ਜਿਵੇਂ ਕਿ ਹਰ ਮਹਿਲਾ ਨੂੰ 1000 ਰੁਪਏ ਮਹੀਨਾ ਦੇਣ ਦਾ ਝੂਠਾ ਵਾਅਦਾ, ਚਾਰ ਹਫਤਿਆਂ ਵਿੱਚ ਨਸ਼ਾ ਬੰਦ ਕਰਨਾ ਅੱਜ ਇਹਨਾਂ ਨੂੰ ਕਰੀਬ ਤਿੰਨ ਸਾਲ ਦੇ ਸਮਾਂ ਹੋ ਗਿਆ ਨਸ਼ਾ ਇੰਨਾ ਕੁ ਵੱਧ ਗਿਆ ਹਰ ਪਿੰਡ ਅਤੇ ਸ਼ਹਿਰ ਦੇ ਕੋਨੇ ਕੋਨੇ ਵਿੱਚ ਸ਼ਰੇਆਮ ਵਿਕਦਾ ਅਤੇ ਖੱਡਾਂ ਵਿੱਚੋਂ 5 ਰੁਪਏ ਰੇਤਾ ਦਾ ਝੂਠਾ ਜੁਮਲਾ ਅਤੇ ਆਮ ਆਦਮੀ ਪਾਰਟੀ ਦੇ ਮੋਜੂਦਾ ਐਮ.ਐਲ.ਏ ਅਤੇ ਹਲਕਾ ਇੰਚਾਰਜ ਰੇਤਾਂ ਵਿੱਚੋਂ,ਨਸ਼ੇ ਵਿੱਚੋਂ ਅਤੇ ਤਹਿਸੀਲਾਂ ਵਿੱਚੋਂ ਵੀ ਸ਼ਰੇਆਮ ਪੈਸੇ ਲੈਂਦੇ ਹਨ, ਇਹਨਾਂ ਨੇ ਸਿਰਫ ਝੂਠ ਅਤੇ ਕੁਫ਼ਰ ਤੋਲ ਕੇ ਲੋਕਾਂ ਨੂੰ ਭਰਮਾਉਣ ਜਾਣਦਾ ਪਰ ਲੋਕ ਸਮਝਦਾਰ ਹਨ ਓਹਨਾਂ ਨੂੰ ਸਭ ਪਤਾ ਕਿ ਪੰਜਾਬ ਦੇ ਲਈ ਕੌਣ ਫ਼ਿਕਰਮੰਦ ਹੈ,
ਮਹਿੰਦਰ ਸਿੰਘ ਕੇਪੀ ਵੱਲੋਂ ਵੀ ਅੱਜ ਇਸ ਮੀਟਿੰਗਾਂ ਦੌਰਾਨ ਹਲਕੇ ਦੀ ਸਮੂਹ ਸੰਗਤਾਂ ਨੂੰ ਇਹ ਯਕੀਨ ਦਵਾਇਆ ਗਿਆ ਮੈਂ ਸੰਸਦ ਮੈਂਬਰ ਬਣ ਕੇ ਜਲੰਧਰ ਜ਼ਿਲ੍ਹੇ ਦੀ ਜਨਤਾ ਦੇ ਮਸਲੇ ਅਤੇ ਵਿਕਾਸ ਕਾਰਜ ਪਹਿਲ ਦੇ ਅਧਾਰ ਤੇ ਕਰਵਾਵਾਂਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਅਤੇ ਖੇਤਰੀ ਪਾਰਟੀ ਸਿਰਫ ਪੰਜਾਬ ਦਾ ਹੀ ਭਲਾ ਅਤੇ ਅਮਨ ਸ਼ਾਂਤੀ ਚਾਹੁੰਦੀ ਹੈ
ਕਿਉਂਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਇੱਕੋ ਹੀ ਟੀਚਾ ਸੀ ਕਿ ਪੰਜਾਬ ਦੀ ਜਨਤਾ ਅਤੇ ਪੰਜਾਬ ਦੀ ਜਵਾਨੀ ਅਤੇ ਪੰਜਾਬ ਦੀ ਕਿਸਾਨੀ ਖੁਸ਼ਹਾਲ ਰਹੇ ਕਿਸਾਨਾਂ ਦੀਆਂ ਸਮੇਂ ਸਿਰ ਵੰਡੀਆਂ ਦੇ ਵਿੱਚੋਂ ਫਸਲਾਂ ਚੱਕੀਆਂ ਜਾਣ ਅਤੇ ਉਹਨਾਂ ਨੂੰ ਸਹੀ ਮੁੱਲ ਮਿਲ ਸਕੇ ਉਹਨਾਂ ਦੀ ਮਿਹਨਤ ਪਸੀਨੇ ਦਾ ਮੁੱਲ ਮੁੜ ਸਕੇ ਪਰ ਹੁਣ ਦੀਆਂ ਸਰਕਾਰਾਂ ਵੱਲੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਣਦੇਖਿਆ ਕਰਕੇ ਸਿਰਫ ਵੋਟਾਂ ਲੈ ਕੇ ਬਾਅਦ ਵਿੱਚ ਪੰਜਾਬ ਦੀ ਜਨਤਾ ਦੀ ਸਾਰ ਨਹੀਂ ਲਈ ਜਾਂਦੀ,
ਮਹਿੰਦਰ ਸਿੰਘ ਕੇਪੀ ਵੱਲੋਂ ਹਲਕਾ ਨਕੋਦਰ ਵਾਸੀਆਂ ਨੂੰ ਇਹ ਅਪੀਲ ਕੀਤੀ ਗਈ ਕਿ ਵੱਧ ਚੜ ਕੇ ਉਹ ਆਪਣੇ ਵੋਟ ਬੈਂਕ ਦਾ ਇਸਤੇਮਾਲ ਸ਼੍ਰੋਮਣੀ ਅਕਾਲੀ ਦਲ ਵਾਸਤੇ ਕਰਨ, ਜਿਸ ਨਾਲ ਕਿ ਜ਼ਿਲ੍ਹਾ ਜਲੰਧਰ ਨੂੰ ਚੰਗਾ ਸੰਸਦ ਮੈਂਬਰ ਅਤੇ ਵਿਕਾਸ ਮਿਲ ਸਕੇ

ਅੱਜ ਹਲਕਾ ਨਕੋਦਰ ਦੇ ਪਿੰਡ
ਵਿੱਚ ਵਿਸ਼ਾਲ ਮੀਟਿੰਗਾਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਹੋਈਆਂ,
ਇਸ ਮੌਕੇ ਤੇ ਅਵਤਾਰ ਸਿੰਘ ਕਲੇਰ, ਹਰਭਜਨ ਸਿੰਘ ਹੁੰਦਲ,ਜਸਵੰਤ ਸਿੰਘ ਸਿੰਘਪੁਰ ਦੋਨਾਂ,ਸੁਰਤੇਜ ਸਿੰਘ ਬਾਸੀ, ਪਰਮਿੰਦਰ ਸਿੰਘ ਸ਼ਾਮਪੁਰ,ਸਾਧੂ ਸਿੰਘ ਤਲਵਣ,ਗੁਰਪ੍ਰੀਤ ਸਿੰਘ ਗੋਪੀ ਤਲਵਣ, ਸਰਪੰਚ ਮਨੋਹਰ ਹੇਰਾਂ,ਅਵਤਾਰ ਸਿੰਘ ਤਲਵਣ, ਗੁਰਨਾਮ ਸਿੰਘ ਕੰਦੋਲਾ, ਬਲਜਿੰਦਰ ਸਿੰਘ ਪੁਆਦੜਾ, ਜੁਗਰਾਜ ਸਿੰਘ ਜੱਗੀ ਮੁਦ,ਮਨਪ੍ਰੀਤ ਸਿੰਘ ਸੰਗੋਵਾਲ,ਸਰਪੰਚ ਗੁਰਜੀਤ ਸਿੰਘ ਢਗਾਰਾ,ਸਰਪੰਚ ਅਜੀਤ ਸਿੰਘ, ਸਰਪੰਚ ਸੋਨੂੰ,ਜੋਗਿੰਦਰ ਸਿੰਘ ਤਲਵੰਡੀ ਭਰੋਂ, ਸਰਪੰਚ ਰੇਸ਼ਮ ਸਿੰਘ,ਰਾਣਾ ਕੰਗ ਸਾਹਬੂ, ਜਗਤਾਰ ਸਿੰਘ ਬਾਜਵਾ ਕੰਗ ਸਾਹਬੂ, ਪਰਮਿੰਦਰ ਸਿੰਘ ਧੀਨਾ, ਜਸਵੰਤ ਸਿੰਘ ਮੁਆਈ,ਜੀਤਾ ਬਹਾਦਰਪੁਰ ਲੰਬਰਦਾਰ ਸਾਗਰਪੁਰ, ਅਮਰ ਸਿੰਘ ਨਾਹਲ,ਗੋਦਾਵਰ ਸਿੰਘ ਪਾਸਲਾ, ਕੁਲਵਿੰਦਰ ਸਿੰਘ ਕੰਦੋਲਾ ਖੁਰਦ, ਕਾਲਾ ਅੱਟਾ, ਸਰਪੰਚ ਚੈਨ ਰਾਮ ਸੁੰਨੜ ਕਲਾਂ, ਪੱਤਰਕਾਰ ਅਵਤਾਰ ਚੰਦ ਸੁਨੜ ਕਲਾਂ, ਪਤਰਕਾਰ ਬਾਲ ਕਿਸ਼ਨ ਬਾਲੀ, ਜੱਟ ਸ਼ਾਹਕੋਟ, ਸਰਪੰਚ ਬਿੱਲੂ ਸੁਨੜ ਕਲਾਂ, ਮਲਕੀਤ ਸਿੰਘ ਰਸੂਲਪੁਰ, ਹਰਦੇਵ ਸਿੰਘ ਸੰਘਾ ਰਸੂਲਪੁਰ, ਲੰਬੜਦਾਰ ਗੁਰਸ਼ਰਨਜੀਤ ਸਿੰਘ ਰਸੂਲਪੁਰ ਅਤੇ ਆਦਿ ਪਿੰਡਾਂ ਦੇ ਮੋਹਤਵਾਰ ਹਾਜ਼ਰ ਸਨ।

Share this content:

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments