Loading Now

ਦਿੱਲੀ ਦੀਆਂ ਪਾਰਟੀਆ ਨਹੀਂ ਕਰ ਸਕਦੀਆਂ ਪੰਜਾਬ ਦਾ ਵਿਕਾਸ – ਮੰਨਣ

ਦਿੱਲੀ ਦੀਆਂ ਪਾਰਟੀਆ ਨਹੀਂ ਕਰ ਸਕਦੀਆਂ ਪੰਜਾਬ ਦਾ ਵਿਕਾਸ – ਮੰਨਣ

ਜਲੰਧਰ 27 ਮਈ ( ) ਲੋਕ ਸਭਾ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਹੱਕ ਚ ਲਗਾਤਾਰ ਮੀਟਿੰਗਾਂ ਕਰਦੇ ਹੋਏ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਰਿੰਦਰ ਸਿੰਘ ਐਸਟੀ ਦੇ ਗ੍ਰਹਿ ਕਾਲੀਆ ਕਾਲੋਨੀ ਵਿਖੇ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ।ਇਸ ਮੌਕੇ ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਤਿੰਨੋਂ ਪਾਰਟੀਆਂ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਗਾ ਰਹੇ।ਇਹ ਪਾਰਟੀਆਂ ਪੰਜਾਬ ਦਾ ਕਦੀ ਵੀ ਵਿਕਾਸ ਨਹੀਂ ਕਰ ਸਕਦੀਆਂ,ਇਹ ਤਾਂ ਪੰਜਾਬ ਚ ਰਾਜ ਕਰਨ ਅਤੇ ਲੁੱਟਣ ਲਈ ਆਈਆਂ ਹਨ।
ਇਸ ਮੌਕੇ ਜਥੇਦਾਰ ਮੰਨਣ ਨੇ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀ ਅਵਾਜ਼ ਨੂੰ ਬੁਲੰਦ ਕਰਨ ਲਈ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਮਾਨਦਾਰ ਬੇਦਾਗ ਸ਼ਖ਼ਸੀਅਤ ਮਹਿੰਦਰ ਸਿੰਘ ਕੇਪੀ ਨੂੰ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਜਿਤਾ ਕੇ ਦੇਸ਼ ਦੀ ਉਚ ਸੰਸਦ ਵਿਚ ਭੇਜੀਏ ਤਾਂ ਜੋ ਜ਼ਿਲ੍ਹਾ ਜਲੰਧਰ ਦੇ ਪਿਛਲੇ ਕਈ ਸਾਲਾਂ ਤੋਂ ਰੁਕੇ ਕੰਮਾਂ ਨੂੰ ਕਰਵਾਇਆ ਜਾ ਸਕੇ।
ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ, ਸੁਰਿੰਦਰ ਸਿੰਘ ਐਸਟੀ, ਸਰਬਜੀਤ ਸਿੰਘ ਪਨੇਸਰ, ਅਮਰਜੀਤ ਸਿੰਘ ਕਿਸ਼ਨਪੁਰਾ,ਸਤਿੰਦਰ ਸਿੰਘ ਪੀਤਾ, ਅਵਤਾਰ ਸਿੰਘ ਘੁੰਮਣ, ਚਰਨਜੀਤ ਸਿੰਘ ਮਿੰਟਾ, ਮੇਜਰ ਸਿੰਘ ਕਾਹਲੋ, ਪ੍ਰਮਿੰਦਰ ਸਿੰਘ ਬਬਲੂ, ਸਤਨਾਮ ਕੌਰ, ਗੁਰਪ੍ਰੀਤ ਸਿੰਘ, ਅਰਜਨ ਸਿੰਘ, ਸੁਰਿੰਦਰ ਸਿੰਘ ਸ਼ਿੰਦਾ, ਰਵਿੰਦਰ ਸਿੰਘ, ਮੋਹਨ ਸਿੰਘ ਮੋਹਨੀ, ਹੈਪੀ ਚੀਮਾ, ਨੱਥਾ ਸਿੰਘ, ਅਵਤਾਰ ਸਿੰਘ ਬੈਂਸ, ਰਣਜੀਤ ਸਿੰਘ ਲੱਲੀਆਂ, ਹਰਪ੍ਰੀਤ ਸਿੰਘ ਬਾਠ ਆਦਿ ਹਾਜ਼ਰ ਸਨ।

Share this content:

Previous post

आप के बड़े नेता सुक्खा सगनेवाल बसपा में शामिल, एडवोकेट बलविंदर कुमार की स्थिति मजबूत

Next post

ਹਲਕਾ ਨਕੋਦਰ ਵਿਖੇ ਪਿੰਡਾਂ ਵਿੱਚ ਮੀਟਿੰਗਾਂ,-ਮਹਿੰਦਰ ਸਿੰਘ ਕੇਪੀ ਨੇ ਕੀਤਾ ਚੋਣ ਪ੍ਰਚਾਰ, ਲੋਕਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ – ਜਥੇਦਾਰ ਵਡਾਲਾ

Post Comment