ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਮੋਹਿੰਦਰ ਸਿੰਘ ਕੇਪੀ ਨੇ ਸ੍ਰੀ ਹਰਮੰਦਿਰ ਸਾਹਿਬ , ਸ੍ਰੀ ਦੁਰਗਿਆਣਾ ਮੰਦਿਰ ਅਤੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਸਥਲ ਵਿੱਖੇ ਹੋਏ ਨਤਮਸਤਕ

0
50

ਅੰਮ੍ਰਿਤਸਰ . ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਜਲੰਧਰ ਦੀ ਸੀਨੀਅਰ ਲੀਡਰਸ਼ਿਪ ਜਿਨ੍ਹਾਂ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ , ਬਲਦੇਵ ਖਹਿਰਾ , ਕੁਲਵੰਤ ਸਿੰਘ ਮੰਨਣ , ਬਚਿਤਰ ਸਿੰਘ ਕੋਹਾੜ , ਇਕਬਾਲ ਸਿੰਘ ਢੀਂਡਸਾ , ਪਰਮਜੀਤ ਸਿੰਘ ਰੇਰੂ, ਹਰਜਾਪ ਸਿੰਘ ਸੰਘਾ , ਗੁਰਪ੍ਰੀਤ ਸਿੰਘ ਖਾਲਸਾ ਸਮੇਤ ,
ਸ੍ਰੀ ਹਰਮੰਦਿਰ ਸਾਹਿਬ , ਸ੍ਰੀ ਦੁਰਗਿਆਣਾ ਮੰਦਿਰ , ਅਤੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਸਥਲ , ਵਿਖੇ ਨਤਮਸਤਕ ਹੋਏ ਅਤੇ ਪੰਜਾਬ ਚ ਅਮਨ ਸ਼ਾਂਤੀ , ਆਪਸੀ ਭਾਈਚਾਰਕ ਸਾਂਝ ਅਤੇ ਪੰਜਾਬੀਆ ਦੀ ਚੜਦੀਕਲਾ ਦੀ ਅਰਦਾਸ ਕੀਤੀ

ਮੀਡੀਆ ਨਾਲ ਗੱਲਬਾਤ ਕਰਦਿਆਂ ਓਹਨਾਂ ਦਸਿਆ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਸਦਾ ਹੀ ਪੰਜਾਬ ਦੇ ਲੋਕ ਆਪਸੀ ਭਾਈਚਾਰਾ ਅਤੇ ਅਮਨ ਸ਼ਾਂਤੀ ਪਸੰਦ ਲੋਕ ਹਨ ਅਤੇ ਗੁਰੂਆਂ ਪੀਰਾਂ ਦੇ ਫਲਸਫੇ ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿਚ ਸਦਾ ਹੀ ਆਪਸੀ ਭਾਈਚਾਰਕ ਸਾਂਝ ਅਤੇ ਪੰਜਾਬੀਆਂ ਦੇ ਹਿਤਾਂ ਦੀ ਗੱਲ ਅਤੇ ਪਂਜਾਬੀਆਂ ਦੇ ਚੜਦੀਕਲਾ ਦੀ ਗੱਲ ਕਰਦਾ ਆਇਆ ਹੈ , ਓਹਨਾਂ ਕਿਹਾ ਕਿ ਪੰਜਾਬ ਦੇ ਵਿਚ ਅਮਨ ਸ਼ਾਤੀ ਸਦਾ ਬਣੀ ਰਹੇ

ਗੱਲਬਾਤ ਜਾਰੀ ਰਖਦਿਆਂ ਓਹਨਾਂ ਕਿਹਾ ਕਿ ਪੰਜਾਬ ਇੱਕ ਵਿਕਸਿਤ ਸੂਬਾ ਹੈ ਜਿੱਥੇ ਪੰਜਾਬ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਅਥਾਹ ਵਿਕਾਸ ਕਰਵਾਇਆ ਪਰ ਬਾਅਦ ਚ ਆਈਆਂ ਸਰਕਾਰਾਂ ਨੇ ਅਤੇ ਮਜੂਦਾ ਸਰਕਾਰ ਨੇ ਪੰਜਾਬ ਨੂੰ ਕਰਜਿਆਂ ਵੱਲ ਧਕੇਲ ਦਿੱਤਾ , ਸੋ ਇਹਨਾਂ ਅਸਥਾਨਾਂ ਤੇ ਪੰਜਾਬ ਅਤੇ ਪੰਜਾਬੀਆਂ ਦੇ ਭਲੇ ਲਈ ਅਰਦਾਸ ਕਰਨ ਆਏ ਹਾਂ

ਪੱਤਰਕਾਰਾਂ ਦੇ ਇੱਕ ਸਵਾਲ ਤੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਚ ਰਿਸ਼ਵਤਖੋਰੀ ਪੂਰੀ ਸ਼ਿਖਰਾ ਤੇ ਚਲ ਰਹੀ ਹੈ ਸਰਕਾਰ ਦਾ ਕੋਈ ਕੰਟਰੋਲ ਨਹੀਂ ਰਿਹਾ ਬੇਰੋਜ਼ਗਾਰੀ ਸ਼ਿਖਰਾਂ ਤੇ ਹੈ ਨੌਜਵਾਨ ਨਸ਼ਿਆਂ ਦੀ ਲਪੇਟ ਚ ਆ ਚੁੱਕੇ ਹਨ ਹਰ ਪੰਜਾਬੀ ਅੱਜ ਪੰਜਾਬ ਦੇ ਭਵਿੱਖ ਨੂੰ ਲੈ ਕੇ ਚਿੰਤਿਤ ਹੈ ਪੰਜਾਬ ਦਾ ਭਵਿਖ ਹਨੇਰੇ ਵੱਲ ਤੁਰ ਰਿਹਾ ਜਿਸਨੂੰ ਸਿਰਫ ਪੰਜਾਬ ਦੇ ਪੰਜਾਬੀਆਂ ਦੀ ਆਪਣੀ ਕਿਸਾਨਾਂ ਮਜ਼ਦੂਰਾਂ ਦੀ ਨੁਮਾਇੰਦਾ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨੇਤ੍ਰਿਤਵ ਚ ਹੀ ਬਚਾਇਆ ਜਾ ਸਕਦਾ

ਇਸ ਮੌਕੇ ਤੇ ਓਹਨਾਂ ਨਾਲ ਸਰਤੇਜ ਸਿੰਘ ਬਾਸੀ, ਰਵਿਦਰਵਿਰ ਸਿੰਘ ਬੌਬੀ , ਸ ਲਖਵੀਰ ਸਿੰਘ ਲੱਖਾ , ਸ ਨਸ਼ਤਰ ਸਿੰਘ , ਸ ਸੰਤੋਖ ਸਿੰਘ , ਬਲਵਿੰਦਰ ਸਿੰਘ ਅੱਲਿਵਾਲੀ, ਅਮਿਤ ਭੱਟੀ, ਰੋਬਿਨ ਕਨੌਜੀਆ , ਰਾਜਵੀਰ ਸਿੰਘ , ਰਜੇਸ਼ ਮਸੀਹ , ਸੁਖਬੀਰ ਰੱਤੂ, ਸੁਮਿਤ ਧੀਰ , ਗਿਆਨ ਸਿੰਘ ਜਗੋਪੁਰ , ਕੇਵਲ ਸਿੰਘ ਰੂਪੋਵਾਲੀ , ਬਲਵਿੰਦਰ ਗੋਹਿਰ, ਹਰਭਜਨ ਸਿੰਘ ਹੁੰਦਲ , ਰਣਜੀਤ ਸਿੰਘ ਰਾਣਾ ,ਸਤਿੰਦਰ ਸਿੰਘ ਪੀਤਾ, ਗਗਨਦੀਪ ਸਿੰਘ ਨਾਗੀ, ਗੁਰਪ੍ਰੀਤ ਸਿੰਘ ਰਾਜਾ ਓਬਰਾਏ, ਰਵਿੰਦਰ ਸਿੰਘ ਸਵੀਟੀ , ਪਰਵਿੰਦਰ ਸਿੰਘ ਬਬਲੂ ਆਦਿ ਹਾਜਰ ਸਨ

Share this content:

LEAVE A REPLY

Please enter your comment!
Please enter your name here