Jalandhar : ਅੱਜ ਮਿੱਤੀ 8 ਫਰਵਰੀ 2024 ਨੂੰ ਪੰਜਾਬ ਰੋਡਵੇਜ਼ ਪੱਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਮੁੱਖ ਮੰਤਰੀ ਪੰਜਾਬ ਦੇ ਨਾਲ ਹੋਣੀ ਤਹਿ ਹੋਈ ਸੀ ਜਿਸ ਕਰਕੇ ਯੂਨੀਅਨ ਦੇ ਨੁਮਾਇੰਦੇ ਸਮੇਂ ਸਿਰ ਚੰਡੀਗੜ੍ਹ ਪਹੁੰਚੇ ਸਨ ਪ੍ਰੰਤੂ ਇਕ ਵਾਰ ਫਿਰ ਮੁੱਖ ਮੰਤਰੀ ਪੰਜਾਬ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕੱਢਣ ਦੀ ਬਜਾਏ ਮੀਟਿੰਗ ਤੋਂ ਭੱਜ ਗਿਆ ਜਿਸ ਉਪਰੰਤ ਪ੍ਰਸ਼ਾਸਨ ਵੱਲੋਂ ਅਗਲੀ ਮਿਤੀ ਪਾ ਕੇ ਕੱਚੀ ਪਿੱਲੀ ਬਿਨਾਂ ਕਿਸੇ ਨਾਮ ਬਿਨਾ ਕਿਸੇ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਚਿੱਠੀ ਜਾਰੀ ਕੀਤੀ ਗਈ ਹੈ ਜਿਸਨੂੰ ਯੂਨੀਅਨ ਵੱਲੋਂ ਮੌਕੇ ਤੇ ਨਕਾਰਦਿਆਂ ਹੋਇਆ ਇਸ ਦਾ ਵਿਰੋਧ ਕੀਤਾ ਗਿਆ ਇਸ ਮੀਟਿੰਗ ਦੀਆ ਕਾਪੀਆਂ ਡਿਪੂਆਂ ਦੇ ਗੇਟਾ ਤੇ ਮਿਤੀ 9 ਫਰਵਰੀ ਨੂੰ ਸਾੜਨ ਦਾ ਫੈਸਲਾ ਕੀਤਾ ਗਿਆ ਹੈ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਮਲ ਕੁਮਾਰ,ਰੇਸ਼ਮ ਸਿੰਘ ਗਿੱਲ,ਸ਼ਮਸ਼ੇਰ ਸਿੰਘ,ਬਲਜੀਤ ਸਿੰਘ,ਹਰਕੇਸ਼ ਕੁਮਾਰ,ਜਗਤਾਰ ਸਿੰਘ,ਗੁਰਪ੍ਰੀਤ ਸਿੰਘ ਪੰਨੂ,ਬਲਜਿੰਦਰ ਸਿੰਘ ਨੇ ਕਿਹਾ ਸਰਕਾਰ ਬਣਨ ਤੋਂ ਪਹਿਲਾਂ ਟਰਾਂਸਪੋਰਟ ਮੁਲਾਜ਼ਮਾਂ ਨਾਲ ਬੜੇ ਵੱਡੇ ਪੱਧਰ ਤੇ ਵਾਅਦੇ ਕੀਤੇ ਗਏ ਸਨ ਪ੍ਰੰਤੂ ਅੱਜ ਤੱਕ ਕੋਈ ਸਾਰਥਿਕ ਹੱਲ ਨਹੀਂ ਕੱਢਿਆ ਗਿਆ ਗੁੱਸੇ ਵਿੱਚ ਆਏ ਟਰਾਂਸਪੋਰਟ ਵਿਭਾਗ ਦੇ ਕਾਮਿਆਂ ਨੇ ਚਲਦੇ ਐਕਸ਼ਨਾ ਦੇ ਨਾਲ ਹੋਰ ਵੀ ਸਖ਼ਤ ਫੈਸਲਾ ਲੈਂਦਿਆਂ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਜ਼ੋ ਸਿਆਸੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਵਿੱਚ ਸਰਕਾਰੀ ਬੱਸਾਂ ਕੱਚੇ ਮੁਲਾਜਮ ਨਹੀਂ ਲੈ ਕੇ ਜਾਣਗੇ ਅਤੇ ਰੈਲੀਆਂ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ ਅਤੇ ਪੱਨਬੱਸ/ ਪੀ ਆਰ ਟੀ ਸੀ ਦੇ ਵਰਕਰ ਕੇਵਲ ਰੂਟ ਡਿਊਟੀ ਹੀ ਕਰਦੇ ਹੋਏ ਲੋਕਾਂ ਨੂੰ ਟਰਾਂਸਪੋਰਟ ਸਹੂਲਤ ਦੇਣਗੇ ਇਸ ਦੇ ਨਾਲ ਹੀ ਅੱਜ ਦੀ ਮੀਟਿੰਗ ਨੂੰ ਮੁੱਖ ਰੱਖ ਕੇ ਬੱਸਾਂ ਵਿੱਚ 52 ਸਵਾਰੀਆਂ ਤੋਂ ਵੱਧ ਬੈਠਾਉਣ ਦੀ ਛੋਟ ਦਿੱਤੀ ਗਈ ਸੀ ਹੁਣ ਇਹ ਛੋਟ ਨਹੀਂ ਦਿੱਤੀ ਜਾਵੇਗੀ ਕਿਉਂਕਿ ਯੂਨੀਅਨ ਨੂੰ ਉਮੀਦ ਸੀ ਕਿ ਮੁੱਖ ਮੰਤਰੀ ਪੰਜਾਬ ਨਵੀਆਂ ਬੱਸਾਂ ਪਾਉਣ ਸਮੇਤ ਮੰਗਾਂ ਦਾ ਕੋਈ ਠੋਸ ਹੱਲ ਕੱਢਣਗੇ ਪਰ ਮੀਟਿੰਗ ਕਰਨ ਤੋਂ ਭੱਜੀ ਪੰਜਾਬ ਸਰਕਾਰ ਨੇ ਕਲੀਅਰ ਕਰ ਦਿੱਤਾ ਹੈ ਕੀ ਪੰਜਾਬ ਦੇ ਲੋਕਾਂ ਜਾਂ ਟਰਾਂਸਪੋਰਟ ਮੁਲਾਜ਼ਮਾਂ ਦਾ ਸਰਕਾਰ ਨੂੰ ਕੋਈ ਫ਼ਿਕਰ ਨਹੀਂ ਹੈ ਇਸ ਲਈ ਹੁਣ ਮਜਬੂਰੀ ਵਿੱਚ ਯੂਨੀਅਨ ਵਲੋਂ ਰੱਖੀ 13/14/15 ਫਰਵਰੀ ਨੂੰ ਤਿੰਨ ਰੋਜ਼ਾ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਧਰਨਾ ਦਿੱਤਾ ਜਾਵੇਗਾ ਅਤੇ 16 ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਵਿੱਚ ਵੀ ਭਾਂਗ ਲਿਆ ਜਾਵੇਗਾ ਜਿਸ ਵਿੱਚ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਦੀ ਜੁੰਮੇਵਾਰੀ ਪੰਜਾਬ ਸਰਕਾਰ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ
Share this content: