ਜਲੰਧਰ । ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਵਲੋਂ ਅੱਜ ਮਿਤੀ 1-2-2024 ਨੂੰ ਵਿਚਾਰ ਕਰਨ ਉਪਰੰਤ ਬੱਸਾ ਉਵਰਲੋਓਡ ਕਰਨ ਦੇ ਫੈਸਲੇ ਤੇ ਰਵਿਊ ਕੀਤਾ ਗਿਆ ਜਿਸ ਵਿੱਚ ਔਰਤਾ, ਸਟੂਡੈਂਟ,ਬਿਮਾਰ,ਨੋਕਰੀਪੇਸ਼ਾ ਅਤੇ ਲੋੜਵੰਦ ਲੋਕਾਂ ਨੂੰ ਸਰਕਾਰੀ ਟਰਾਂਸਪੋਰਟ ਦੀ ਸਹੂਲਤ ਬੱਸਾਂ ਘੱਟ ਹੋਣ ਕਾਰਨ ਨਹੀਂ ਮਿਲ ਰਹੀ ਇਹ ਸਾਹਮਣੇ ਆਈਆਂ ਹੈ ਦੂਸਰੇ ਪਾਸੇ ਬੱਸਾਂ ਪਾਉਣ ਲਈ ਸਰਕਾਰ ਵਲੋਂ ਕੋਈ ਠੋਸ ਹੱਲ ਨਹੀ ਕੱਢਿਆ ਜਾ ਰਿਹਾ ਜੋ ਇੱਕ ਗੰਭੀਰ ਮਸਲਾ ਹੈ ਇਸ ਸਬੰਧੀ ਪਨਬੱਸ ਅਤੇ ਪੀ ਆਰ ਟੀ ਸੀ ਦੋਵਾਂ ਵਿਭਾਗਾਂ ਐਮ ਡੀ ਸਾਹਿਬ ਅਤੇ ਉੱਚ ਅਧਿਕਾਰੀ ਨਾਲ ਵੀ ਵਾਰ ਵਾਰ ਵਿਚਾਰ ਚਰਚਾ ਹੋਈ ਹੈ ਦੂਸਰੇ ਪਾਸੇ ਪੰਜਾਬ ਸਰਕਾਰ ਮੁੱਖ ਮੰਤਰੀ ਵਲੋਂ ਮਿਤੀ 1 ਫਰਵਰੀ ਦੀ ਮੀਟਿੰਗ ਦਿੱਤੀ ਗਈ ਸੀ ਪ੍ਰੰਤੂ ਉਹ ਮੀਟਿੰਗ ਨੂੰ ਹੁਣ 8 ਫਰਵਰੀ ਨੂੰ ਕਰ ਦਿੱਤਾ ਗਿਆ ਹੈ ਇਸ ਮੀਟਿੰਗ ਵਿੱਚ ਸਰਕਾਰ ਵਲੋਂ 10 ਹਜ਼ਾਰ ਸਰਕਾਰੀ ਬੱਸਾਂ ਪਾਉਣ,ਮੁਲਾਜ਼ਮਾਂ ਨਾਲ ਨਜਾਇਜ਼ ਧੱਕੇਸ਼ਾਹੀਆ ਰੋਕਣ,ਸਮੇਤ ਸਾਰੀਆਂ ਜਾਇਜ਼ ਮੰਗਾ ਦਾ ਹੱਲ ਕੱਢਣ ਦੀ ਆਸ ਕਰਦੇ ਹਾਂ।
ਉਪਰੋਕਤ ਸਾਰਿਆਂ ਮਸਲਿਆਂ ਨੂੰ ਵਿਚਾਰਦੇ ਹੋਏ ਪੰਜਾਬ ਦੇ ਲੋਕਾਂ ਦੀਆਂ ਦਿੱਕਤਾਂ ਅਤੇ ਬੱਸਾਂ ਦੀ ਘਾਟ ਵੇਖਦਿਆ *ਯੂਨੀਅਨ ਵਲੋਂ ਮੁਲਾਜ਼ਮਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਾਨੂੰਨ ਮੁਤਾਬਿਕ ਉਵਰਲੋਓਡ ਕਰਨਾ ਨਹੀਂ ਬਣਦਾ ਪ੍ਰੰਤੂ ਸਵੇਰ ਅਤੇ ਸ਼ਾਮ ਦੇ ਸਮੇਂ ਅਤੇ ਲੋੜਵੰਦ ਲੋਕਾਂ ਦੀਆਂ ਦਿੱਕਤਾਂ ਨੂੰ ਮੁੱਖ ਰੱਖਦਿਆਂ ਹੋਈਆਂ ਜਿੰਨਾ ਹੋ ਸਕੇ ਲੋਕਾਂ ਅਤੇ ਆਪਣੀ ਜਾਨਮਾਲ ਨੂੰ ਸੁਰੱਖਿਅਤ ਰੱਖਦੇ ਹੋਏ ਕੁੱਝ % ਸਵਾਰੀਆਂ ਨੂੰ ਬੈਠਾਉਣ ਜਾ ਖੜਾ ਕਰਕੇ ਸਫ਼ਰ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜ਼ੋ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਘਟਾਈਆਂ ਜਾ ਸਕਣ ਇਹ ਯੂਨੀਅਨ ਵਲੋਂ ਸਾਰੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਜਾਂਦੀ ਹੈ ਅਤੇ ਨਾਲ ਹੀ ਸਮੂਹ ਕਿਸਾਨ, ਮਜ਼ਦੂਰ, ਮੁਲਾਜ਼ਮ, ਨੋਜਵਾਨ, ਸਟੂਡੈਂਟਸ ਯੂਨੀਅਨ ਅਤੇ ਆਮ ਜਨਤਾ ਦਾ ਅਤੇ ਮੀਡੀਆ ਦਾ ਬਹੁਤ – ਬਹੁਤ ਧੰਨਵਾਦ ਜਿਹਨਾਂ ਵੱਲੋ ਸਹਿਯੋਗ ਕੀਤਾ ਜਾ ਰਿਹਾ ਹੈ।ਅਤੇ ਭਵਿੱਖ ਵਿੱਚ ਵੀ ਸਭ ਤੋਂ ਆਸ ਕਰਦੇ ਹਾਂ ਆਮ ਜਨਤਾ ਨੂੰ ਨਿਰਵਿਘਨ ਟਰਾਂਸਪੋਰਟ ਸਫਰ ਸਹੂਲਤਾਂ ਲਈ ਵਿਭਾਗ ਵਿੱਚ ਨਵੀਆਂ ਬੱਸਾਂ ਪਾਉਣ ਲਈ ਅਤੇ ਵਿਭਾਗ ਨੂੰ ਨਿੱਜੀਕਰਨ ਤੋਂ ਬਚਾਉਣ ਲਈ ਅਤੇ ਨੋਜਵਾਨ ਲਈ ਟਰਾਂਸਪੋਰਟ ਵਿਭਾਗ ਵਿੱਚ ਨੋਕਰੀਆ ਦੇ ਰਾਸਤੇ ਪੈਦਾ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਉਣ ਲਈ ਸੰਘਰਸ਼ ਕਰ ਰਹੇ ਹਾਂ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਜੀ।
Share this content: