ਮਹਿਲਾ ਹਾਕੀ ਨੂੰ ਉੱਪਰ ਲਿਜਾਣ ਲਈ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਦਾ ਅਹਿਮ ਯੋਗਦਾਨ – ਡਾਕਟਰ ਨਵਜੋ
Jaaandhar : ਭਾਰਤੀ ਹਾਕੀ ਵਿੱਚ ਪੰਜਾਬ ਦੀ ਮਹਿਲਾ ਹਾਕੀ ਦਾ ਅਹਿਮ ਯੋਗਦਾਨ ਰਿਹਾ ਹੈ। ਪਰ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੀ ਮਹਿਲਾ ਹਾਕੀ ਦੇ ਪੱਧਰ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ। ਜਿਸ ਨੂੰ ਸਾਹਮਣੇ ਰੱਖਦੇ ਹੋਏ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਦੀ ਪ੍ਰਬੰਧਕ ਕਮੇਟੀ ਨੇ ਮਹਿਲਾ ਹਾਕੀ ਦੇ ਵਿਕਾਸ ਲਈ ਅਹਿਮ ਕਦਮ ਚੁੱਕੇ ਹਨ, ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੀ ਖਿਡਾਰਣ ਉਲੰਪੀਅਨ ਗੁਰਜੀਤ ਕੌਰ ਨੇ ਆਪਣੀ ਖੇਡ ਸਦਕਾ ਆਪਣਾ ਅਤੇ ਪੰਜਾਬੀਆਂ ਦਾ ਲੋਹਾ ਮੰਨਵਾਇਆ ਇਹ ਖਿਡਾਰਣ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਦੀ ਹੀ ਵਿਿਦਆਰਥਣ ਸੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਦੀ ਪ੍ਰਿੰਸੀਪਲ ਡਾਕਟਰ ਨਵਜੋਤ (ਜੋ ਕਿ ਹਾਕੀ ਪੰਜਾਬ ਦੇ ਮੀਤ ਪ੍ਰਧਾਨ ਵੀ ਹਨ) ਨੇ ਦੱਸਿਆ ਕਿ ਹਾਕੀ ਪੰਜਾਬ ਵਲੋਂ ਇਸ ਕਾਲਜ ਨੂੰ ਪ੍ਰਮੁੱਖ ਮਹਿਲਾ ਹਾਕੀ ਸੈਂਟਰ ਦਾ ਦਰਜਾ ਦਿੱਤਾ ਹੈ। ਉਲੰਪੀਅਨ ਗੁਰਜੀਤ ਕੌਰ ਤੋਂ ਬਾਅਦ ਨਵਨੀਤ ਕੌਰ ਅਤੇ ਨੇਹਾ ਕੁਮਾਰੀ ਵਲੋਂ ਵੀ ਭਾਰਤੀ ਹਾਕੀ ਟੀਮ ਦੇ ਕੋਚਿੰਗ ਕੈਂਪ ਵਿੱਚ ਸ਼ਿਰਕਤ ਕੀਤੀ ਹੈ। ਕਾਲਜ ਦੇ ਅੰਦਰ ਹੀ ਸਥਿਤ ਕੇਸੀਐਲ ਕਾਲਜੀਏਟ ਸਕੂਲ ਦੀ ਹਾਕੀ ਖਿਡਾਰਣ ਸ਼ਰਨਜੀਤ ਕੌਰ ਨੇ ਅੰਡਰ 17 ਸਾਲ ਦੀ ਭਾਰਤੀ ਹਾਕੀ ਟੀਮ ਦੇ ਕੋਚਿੰਗ ਕੈਂਪ ਵਿੱਚ ਸ਼ਾਮਲ ਹੋ ਕੇ ਆਪਣੇ ਮਨਸੁਬੇ ਸਪਸ਼ਟ ਕਰ ਦਿੱਤੇ ਕਿ ਇਸ ਕਾਲਜ ਵਿਖੇ ਦਿੱਤੀ ਜਾ ਰਹੀ ਕੋਚਿੰਗ ਅਤੇ ਹੋਰ ਸਹੂਲਤਾਂ ਕਿਸੇ ਵੀ ਹਾਕੀ ਸੈਂਟਰ ਤੋਂ ਬੇਹਤਰ ਹਨ।
ਕਾਲਜ ਦੇ ਹਾਕੀ ਸੈਂਟਰ ਦੀਆਂ ਖੇਡ ਪ੍ਰਾਪਤੀਆਂ
ਕਾਲਜ ਦੀਆਂ ਖੇਡ ਪ੍ਰਾਪਤੀਆਂ ਬਾਰੇ ਹੋਰ ਜਾਣਕਾਰੀ ਸਾਂਝੀ ਕਰਦੇ ਡਾਕਟਰ ਨਵਜੋਤ ਨੇ ਕਿਹਾ ਕਿ ਕਾਲਜ ਦੀ ਟੀਮ ਨੇ ਅੰਤਰ ਕਾਲਜ ਹਾਕੀ ਮੁਕਾਬਲਿਆਂ ਵਿੱਚ ਲਗਾਤਾਰ ਜਿੱਤਾਂ ਦਰਜ ਕਰਕੇ ਕਾਲਜ ਦਾ ਨਾਂਅ ਉੱਚਾ ਕੀਤਾ ਹੈ। ਕਾਲਜ ਦੀਆਂ ਪੰਜ ਹਾਕੀ ਖਿਡਾਰਣਾਂ ਗੁਰੁ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਦੀ ਹਾਕੀ ਟੀਮ ਵਿੱਚ ਆਪਣਾ ਸਥਾਨ ਬਣਾ ਕੇ ਉਤਰੀ ਖੇਤਰ ਅੰਤਰ ਯੂਨੀਵਰਸਟੀ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤ ਚੁੱਕੀਆਂ ਹਨ ਅਤੇ ਇਸ ਸਮੇਂ ਪੂਣੇ ਵਿਖੇ ਹੋਣ ਵਾਲੀ ਆਲ ਇੰਡੀਆ ਅੰਤਰ ਯੂਨੀਵਰਸਟੀ ਮੁਕਾਬਲੇ ਦੀ ਤਿਆਰੀ ਕਰ ਰਹੀਆਂ ਹਨ ਕੇਸੀਐਲ ਸਕੂਲ ਦੀਆਂ ਪੰਜ ਖਿਡਾਰਣਾਂ ਨੇ 67ਵੀਆਂ ਰਾਸ਼ਟਰੀ ਸਕੂਲ ਖੇਡਾਂ ਵਿੱਚ ਪੰਜਾਬ ਸਕੂਲ ਦੀ ਪ੍ਰਤੀਨਿਧਤਾ ਕਰਦੇ ਹੋਏ ਸੋਨ ਤਮਗਾ ਜਿੱਤਿਆ ਹੈ। ਇਸ ਤੋਂ ਪਹਿਲਾਂ ਕੇਸੀਐਲ ਸਕੂਲ ਦੀ ਹਾਕੀ ਟੀਮ ਨੇ ਜਿਲ੍ਹਾ ਜਲੰਧਰ ਦੀ ਪ੍ਰਤੀਨਿਧਤਾ ਕਰਦੇ ਹੋਏ ਪੰਜਾਬ ਸਕੂਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਆਪਣੇ ਨਾਂਅ ਕੀਤਾ ਸੀ।ਕਾਲਜ ਦੀ ਇਕ ਅਤੇ ਕੇਸੀਐਲ ਸਕੂਲ ਦੀਆਂ ਚਾਰ ਖਿਡਾਰਣਾਂ ਚੇਨਈ ਵਿੱਚ ਹੋ ਰਹੀਆਂ 6ਵੀਆਂ ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਭਾਗ ਲੈ ਰਹੀਆਂ ਹਨ।ਕਾਲਜ ਦੀਆਂ ਖਿਡਾਰਣਾਂ ਵਲੋਂ ਲਗਾਤਾਰ ਰਾਸ਼ਟਰੀ ਹਾਕੀ ਚੈਂਪੀਅਨਸ਼ਿਪਾਂ ਵਿੱਚ ਭਾਗ ਲੈ ਕੇ ਸੰਸਥਾ ਦਾ ਨਾਂਅ ਰੋਸ਼ਨ ਕਰ ਰਹੀਆਂ ਹਨ। ਪੰਜਾਬ ਸਰਕਾਰ ਵਲੋਂ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਕਾਲਜ ਦੀ ਟੀਮ ਨੇ ਲਗਾਤਾਰ ਦੋ ਵਾਰ ਸੋਨ ਤਮਗਾ ਜਿਿਤਆ ਹੈ।
ਕਾਲਜ ਪ੍ਰਬੰਧਕ ਕਮੇਟੀ ਦਾ ਖੇਡਾਂ ਪ੍ਰਤੀ ਲਗਾਅ
ਉਨ੍ਹਾਂ ਦੱਸਿਆ ਕਿ ਕੇਸੀਐਲ ਕਾਲਜੀਏਟ ਸਕੂਲ ਦੀ ਹਾਕੀ ਟੀਮ ਰਾਉਂਡ ਗਲਾਸ ਫਾਉਂਡੇਸ਼ਨ ਵਲੋਂ ਚਲਾਈ ਜਾ ਰਹੀ ਪੰਜਾਬ ਹਾਕੀ ਅਕੈਡਮੀ ਦਾ ਹਿੱਸਾ ਹੈ, ਇਸ ਟੀਮ ਨੂੰ ਰਾਊਂਡ ਗਲਾਸ ਵਲੋਂ ਖਾਣਾ, ਖੇਡ ਕਿੱਟ ਅਤੇ ਹੋਰ ਸਮਾਨ ਮੁਹੱਈਆ ਕੀਤਾ ਜਾਂਦਾ ਹੈ ਕਿ ਕਾਲਜ ਪ੍ਰਬੰਧਕ ਕਮੇਟੀ ਵਲੋਂ ਇਨ੍ਹਾਂ ਖਿਡਾਰਣਾਂ ਦੀ ਪੜ੍ਹਾਈ ਅਤੇ ਹੋਸਟਲ ਦੀ ਸਹੂਲਤ ਮੁਫਤ ਦਿੱਤੀ ਜਾਂਦੀ ਹੈ। ਜਦਕਿ ਕਾਲਜ ਦੀ ਟੀਮ ਦਾ ਸਾਰਾ ਖਰਚ ਖਾਣਾ, ਹੋਸਟਲ, ਪੜ੍ਹਾਈ ਅਤੇ ਹੋਰ ਸਹੂਲਤਾਂ ਕਾਲਜ ਪ੍ਰਬੰਧਕ ਕਮੇਟੀ ਵਲੋਂ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਬਲਬੀਰ ਕੌਰ ਖਿਡਾਰਣਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਲਈ ਲਗਾਤਾਰ ਉਤਸੁੱਕ ਰਹਿੰਦੇ ਹਨ ਜਿਸ ਕਰਕੇ ਮਹਿਲਾ ਹਾਕੀ ਲਗਾਤਾਰ ਉਚਾਈਆਂ ਵੱਲ ਜਾ ਰਹੀ ਹੈ ਜਿਸ ਦਾ ਸਾਰਾ ਸਿਹਰਾ ਪ੍ਰਬੰਧਕ ਕਮੇਟੀ ਤੇ ਹੈ। ਉਨ੍ਹਾਂ ਕਿਹਾ ਕਿ ਜਿਥੇ ਵੱਖ ਵੱਖ ਸਿੱਖਿਆ ਸੰਸਥਾਵਾਂ ਖੇਡਾਂ ਨੂੰ ਲੈ ਕੇ ਉਦਾਸੀਨ ਹਨ ਪਰ ਖਾਲਸਾ ਕਾਲਜ ਪ੍ਰਬੰਧਕ ਕਮੇਟੀ ਵਲੋਂ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਕਾਫੀ ਬਜਟ ਖਰਚ ਕੀਤਾ ਜਾਂਦਾ ਹੈ, ਜੋ ਕਿ ਸ਼ਲਾਘਾਯੋਗ ਹੈ। ਇਸ ਹਾਕੀ ਸੈਂਟਰ ਵਿੱਚ ਉਲੰਪੀਅਨ ਵਰਿੰਦਰ ਸਿੰਘ (1975 ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰ) ਖਿਡਾਰਣਾਂ ਨੂੰ ਕੋਚਿੰਗ ਦਿੰਦੇ ਰਹੇ ਹਨ, ਜਿਨ੍ਹਾਂ ਦਾ ਦੇਹਾਂਤ ਪਿਛਲੇ 2022 ਵਿੱਚ ਹੋ ਗਿਆ ਸੀ, ਉਨ੍ਹਾਂ ਤੋਂ ਇਲਾਵਾ ਇਸ ਸੈਂਟਰ ਵਿੱਚ ਕੁਲਬੀਰ ਸਿੰਘ ਸੈਣੀ ਅਤੇ ਪਰਮਿੰਦਰ ਕੌਰ ਵਲੋਂ ਕੋਚਿੰਗ ਦਿੱਤੀ ਜਾ ਰਹੀ ਹੈ ਅਤੇ ਸਮੇਂ ਸਮੇਂ ਤੇ ਉਲੰਪੀਅਨ ਰਜਿੰਦਰ ਸਿੰਘ ਸੀਨੀਅਰ (ਰਾਊਂਡ ਗਲਾਸ ਦੇ ਟੈਕਨੀਕਲ ਹੈਡ), ਉਲੰਪੀਅਨ ਹਰਬਿੰਦਰ ਸਿੰਘ ਵਲੋਂ ਵੀ ਖਿਡਾਰਣਾਂ ਨੂੰ ਹਾਕੀ ਦੇ ਗੁਰ ਸਿਖਾਏ ਜਾ ਰਹੇ ਹਨ।
Share this content: