ਪੰਜਾਬ ਵਕਫ ਬੋਰਡ ਸੂਬੇ ਦੇ ਵੱਡੇ ਸ਼ਹਿਰਾਂ ਨੂੰ ਮੋਰਚੂਰੀ ਵੈਨਾਂ ਦੇਵੇਗਾ, ਸਥਾਨਕ ਸਰਕਾਰਾਂ ਬਾਰੇ ਮੰਤਰੀ ਅਤੇ ਏਡੀਜੀਪੀ ਫਾਰੂਕੀ ਨੇ ਜਲੰਧਰ ਜਿਲੇ ਨੂੰ ਦੋ ਵੈਨਾਂ ਦੇ ਕੇ ਕੀਤੀ ਸ਼ੁਰੂਆਤ

0
31

ਜਲੰਧਰ – ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਅਤੇ ਏ.ਡੀ.ਜੀ.ਪੀ. ਐਮ.ਐਮ. ਫਾਰੂਕੀ, ਜਿਨ੍ਹਾਂ ਕੋਲ ਪੰਜਾਬ ਵਕਫ਼ ਬੋਰਡ ਦੇ ਪ੍ਰਸ਼ਾਸਕ ਦਾ ਅਹੁਦਾ ਵੀ ਹੈ, ਨੇ ਮੰਗਲਵਾਰ ਨੂੰ ਜ਼ਿਲ੍ਹੇ ਦੀ ਈਦਗਾਹ ਅਤੇ ਮਸਜਿਦ ਕਮੇਟੀਆਂ ਨੂੰ ਦੋ ਮੌਰਚੁਰੀ ਵੈਨਾਂ ਸੌਂਪੀਆਂ।

ਇਸ ਮੌਕੇ ਪੰਜਾਬ ਵਕਫ਼ ਬੋਰਡ ਦੇ ਸੀ.ਈ.ਓ. ਲਤੀਫ਼ ਅਹਿਮਦ ਵੀ ਮੌਜੂਦ ਸਨ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਵਕਫ਼ ਬੋਰਡ ਵੱਲੋਂ ਬਰੀਅਲ ਵੈਨਾਂ ਦੇਣਾ ਇਤਿਹਾਸਕ ਕਦਮ ਹੈ। ਉਨ੍ਹਾਂ ਕਿਹਾ ਕਿ ਇਹ ਵੈਨਾਂ ਉਨ੍ਹਾਂ ਲੋਕਾਂ ਲਈ ਮਦਦਗਾਰ ਸਾਬਿਤ ਹੋਣਗੀਆਂ, ਜਿਨ੍ਹਾਂ ਨੂੰ ਮ੍ਰਿਤਕ ਦੇਹ ਸ਼ਹਿਰ ਤੋਂ ਦੂਰ ਸਥਿਤ ਕਬਿਰਸਤਾਨਾਂ ਤੱਕ ਲਿਜਾਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੁਸਲਿਮ ਭਾਈਚਾਰੇ ਦੀ ਭਲਾਈ ਲਈ ਵਚਨਬੱਧ ਹੈ ਅਤੇ ਸੂਬੇ ਦੀਆਂ ਸਾਰੀਆਂ ਮਸਜਿਦਾਂ ਦੇ ਵਿਕਾਸ ਅਤੇ ਕਬਰਿਸਤਾਨਾਂ ਦੀ ਸਾਂਭ-ਸੰਭਾਲ ਲਈ ਫੰਡ ਜਾਰੀ ਕੀਤੇ ਜਾ ਰਹੇ ਹਨ।

ਇਸ ਦੌਰਾਨ ਐਮ.ਐਮ. ਫਾਰੂਕੀ ਨੇ ਦੱਸਿਆ ਕਿ ਅਜਿਹੀਆਂ ਕੁੱਲ ਸੱਤ ਵੈਨਾਂ ਸੂਬੇ ਦੇ ਵੱਡੇ ਸ਼ਹਿਰਾਂ ਨੂੰ ਦਿੱਤੀਆਂ ਜਾਣਗੀਆਂ ਅਤੇ ਪਹਿਲੇ ਪੜਾਅ ਵਿੱਚ ਅੱਜ ਦੋ ਵੈਨਾਂ ਸੌਂਪੀਆਂ ਗਈਆਂ ਹਨ। ਉਨ੍ਹਾਂ ਪੰਜਾਬ ਵਕਫ਼ ਬੋਰਡ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਵਕਫ਼ ਬੋਰਡ ਦੇ ਕੰਮਕਾਜ ਵਿੱਚ ਨਿਯਮਿਤ ਰੂਪ ਨਾਲ ਸੁਧਾਰ ਕੀਤੇ ਜਾ ਰਹੇ ਹਨ।

ਇਸ ਮੌਕੇ ਅਸਟੇਟ ਅਫਸਰ ਸ਼ਕੀਲ ਅਹਿਮਦ, ਜ਼ਮੀਲ ਅਹਿਮਦ, ਅਮਜ਼ਦ ਖਾਨ, ਨਈਮ ਖਾਨ ਆਦਿ ਵੀ ਮੌਜੂਦ ਸਨ।

Share this content:

LEAVE A REPLY

Please enter your comment!
Please enter your name here