Jalandhar : ਅੱਜ ਮਿਤੀ 29/09/2023 ਨੂੰ ਪੰਜਾਬ ਰੋਡਵੇਜ਼/ ਪਨਬਸ /ਪੀ. ਆਰ. ਟੀ. ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਸੂਬਾ ਪ੍ਰਧਾਨ ਰੇਸਮ ਸਿੰਘ ਗਿੱਲ ਜੀ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਬੋਲਦਿਆਂ ਕਿਹਾ ਕਿ 14,15,16 ਅਗਸਤ ਦਾ ਵਰਕਰਾ ਵਲੋ ਰੋਸ਼ ਪ੍ਰਦਰਸ਼ਨ ਕਰਕੇ ਗੁਲਾਮੀ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ ਜਿਸ ਕਰਕੇ ਪਟਿਆਲਾ ਪ੍ਰਸ਼ਾਸਨ ਵੱਲੋਂ 25 ਅਗਸਤ ਦੀ ਮੀਟਿੰਗ ਤਹਿ ਕਰਵਾਈ ਗਈ ਸੀ ਮੁੱਖ ਮੰਤਰੀ ਪੰਜਾਬ ਨਾਲ ਪ੍ਰੰਤੂ ਸਰਕਾਰ ਸਰਕਾਰ ਵੱਲੋਂ ਮੀਟਿੰਗ ਨੂੰ ਪੋਸਟ ਪੋਨ ਕਰਕੇ 14 ਸਤੰਬਰ ਦੀ ਮੀਟਿੰਗ ਤਹਿ ਕਰਵਾਈ ਗਈ ਪ੍ਰੰਤੂ ਸਰਕਾਰ ਵੱਲੋ ਫਿਰ ਮੀਟਿੰਗ ਨੂੰ ਪੋਸਟ ਪੋਨ ਕੀਤਾ ਗਿਆ ਫਿਰ ਵਰਕਰ ਦੇ ਵਿੱਚ ਰੋਸ ਨੂੰ ਕਾਬੂ ਕਰਨਾ ਮੁਸ਼ਕਲ ਹੋ ਗਿਆ ਜਿਸ ਨੂੰ ਵੇਖਦੇ ਹੋਏ ਯੂਨੀਅਨ ਨੇ ਫੈਸਲਾ ਕੀਤਾ ਅਤੇ ਸੰਘਰਸ਼ ਉਲੀਕਿਆ ਗਿਆ 20 ਸਤੰਬਰ ਨੂੰ ਹੜਤਾਲ ਕੀਤੀ ਗਈ ਜਿਸ ਨੂੰ ਵੇਖਦੇ ਹੋਏ ਟਰਾਂਸਪੋਰਟ ਮੰਤਰੀ ਪੰਜਾਬ, ਸਟੇਟ ਟ੍ਰਾਂਸਪੋਰਟ ਸੈਕਟਰੀ ਪੰਜਾਬ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਟਰਾਸਪੋਰਟ ਮੰਤਰੀ ਜੀ ਵੱਲੋਂ 5% ਦਾ ਵਾਧਾ ਜ਼ੋ ਪਿਛਲੇ ਸਮੇਂ ਦੀ ਪਿਛਲੀ ਸਰਕਾਰ ਸਮੇਂ ਅਧਿਕਾਰੀਆ ਵੱਲੋਂ ਲਾਗੂ ਕੀਤਾ ਗਿਆ ਸੀ ਵਿਭਾਗ ਵੱਲੋ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਦੇ ਵਿੱਚ ਮਨੇਜਮੈਂਟ ਨੇ ਮੱਤਾ ਵੀ ਪਾਸ ਕੀਤਾ ਹੋਇਆ ਸੀ ਅੱਜ ਲਗਭਗ 1 ਸਾਲ ਦਾ ਸਮਾਂ ਬੀਤ ਚੁੱਕਾ ਹੈ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ ਮਨਿੰਜਮੈਂਟ ਮੀਟਿੰਗ ਦੇ ਵਿੱਚ ਹਾਮੀ ਭਰਦੀ ਹੈ ਪਰ ਬਾਅਦ ਵਿੱਚ ਲਾਗੂ ਕਰਨ ਤੋਂ ਇਨਕਾਰ ਕਰ ਦਿੰਦੀ ਹੈ ਜ਼ੋ ਕਿ ਦਿਨ ਰਾਤ ਕੰਮ ਕਰਦੇ ਮੁਲਾਜ਼ਮਾਂ ਦਾ ਸ਼ੋਸਣ ਕੀਤਾ ਜਾ ਰਿਹਾ ਹੈ
ਸੂਬਾ ਸੈਕਟਰੀ ਸ਼ਮਸ਼ੇਰ ਸਿੰਘ ਢਿਲੋਂ ਜੁਆਇੰਟ ਸੈਕਟਰੀ ਜਗਤਾਰ ਸਿੰਘ ਨੇ ਦੱਸਿਆ 20 ਸਤੰਬਰ ਦੀ ਮੀਟਿੰਗ ਦੇ ਵਿੱਚ ਟਰਾਂਸਪੋਰਟ ਮੰਤਰੀ ਨੇ ਰਿਪੋਟਾ ਦੀ ਕੰਡੀਸ਼ਨਾ ਦੇ ਵਿੱਚ ਸੋਧ ਕਰਨ ਦੇ ਲਈ ਕਿਹਾ ਗਿਆ ਤੇ ਮੁਲਾਜ਼ਮਾਂ ਨੂੰ ਇੱਕ ਮੌਕਾ ਦੇ ਕੇ ਬਹਾਲ ਕਰਨ ਦੀ ਗੱਲ ਕੀਤੀ ਭਾਵੇਂ ਬਲੈਕ ਲਿਸਟ ਜਾ ਅਪੀਲ ਰਿਜੈਕਟ ਹੋਵੇ ਸਭ ਨੂੰ ਇੱਕ ਮੌਕਾ ਦੇ ਕੇ ਬਹਾਲ ਕਰਨ ਦੀ ਮੰਗ ਤੇ ਸਹਿਮਤੀ ਬਣੀ ਪ੍ਰੰਤੂ ਪਨਬਸ ਅਤੇ ਪੀ.ਆਰ.ਟੀ.ਸੀ ਦੀ ਮਨੇਜਮੈਂਟ ਵੱਲੋਂ ਟਰਾਂਸਪੋਰਟ ਮੰਤਰੀ ਦੇ ਕਹਿਣ ਤੇ ਵੀ ਉਹਨਾਂ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਅੱਜ ਫਿਰ ਵਰਕਰਾਂ ਨੂੰ ਮੁੜ ਤੋਂ ਸੰਘਰਸ਼ ਕਰਨ ਦੇ ਲਈ ਮਜਬੂਰ ਕੀਤਾ ਗਿਆ ਜਿਸ ਵਿੱਚ ਸੂਮਹ ਸੂਬੇ ਦੇ ਆਗੂ ਸੂਬਾ ਆਗੂ ਜਲੋਰ ਸਿੰਘ , ਰੋਹੀ ਰਾਮ, ਬਲਵਿੰਦਰ ਸਿੰਘ ਰਾਠ , ਹਰਜਿੰਦਰ ਸਿੰਘ ਗੋਰਾ , ਬਲਜਿੰਦਰ ਸਿੰਘ, ਲਵਪ੍ਰੀਤ ਸਿੰਘ , ਸੰਦੀਪ ਸਿੰਘ ਗਰੇਵਾਲ , ਸੁਖਪਾਲ ਸਿੰਘ , ਵਲੋਂ ਡਾਇਰੈਕਟਰ ਸਟੇਟ ਟਰਾਂਸਪੋਰਟ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਮੰਨੀਆ ਮੰਗਾਂ ਲਾਗੂ ਕਰਨ ਤੋ ਡਾਇਰੈਕਟਰ ਸਟੇਟ ਟਰਾਂਸਪੋਰਟ ਨੇ ਟਾਲਮਟੋਲ ਕੀਤਾ ਅਤੇ ਅਤੇ ਨਿੱਤ ਨਵੇਂ ਤਾਨੇਸਾਹੀ ਫਰਮਾਨ ਕਰਕੇ ਕੱਚੇ ਮੁਲਾਜ਼ਮਾਂ ਨੂੰ ਤੰਗ ਪ੍ਰੇਸਾਨ ਕੀਤਾ ਜਾ ਰਿਹਾ ਹੈ ਜਿਸ ਕਾਰਨ 2 ਅਕਤੂਬਰ ਨੂੰ ਯੂਨੀਅਨ ਵਲੋਂ ਰੈਲੀ ਵਿੱਚ ਡਿਊਟੀ ਨਾ ਕਰਕੇ ਲੋਕਾਂ ਨੂੰ ਟਰਾਂਸਪੋਰਟ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਗਿਆ ਹੈ ਅਸੀਂ ਭਾਵੇਂ ਸਿਆਸੀ ਰੈਲੀ ਹੋਵੇ ਭਾਵੇਂ ਸਰਕਾਰ ਦਾ ਕੋਈ ਨਿੱਜੀ ਕੰਮ ਹੋਵੇ ਜੇਕਰ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਅਸੀਂ ਕਿਸੇ ਵੀ ਰੈਲੀ,ਆਫ਼ਤਾਂ,ਸਮੇਤ ਹੋਰ ਡਿਊਟੀ ਨਹੀਂ ਕਰਾਗੇ ਅਸੀਂ ਬਣਦੀ ਰੂਟ ਡਿਊਟੀ ਕਰਕੇ ਪਬਲਿਕ ਨੂੰ ਸਹੂਲਤਾਂ ਦੇਵਾਗੇ ਅਸੀਂ ਸਰਕਾਰ ਦਾ ਸਖ਼ਤ ਵਿਰੋਧ ਕਰਗੇ ਤੇ 2 ਅਕਤੂਬਰ ਨੂੰ ਪਟਿਆਲਾ ਵਿਖੇ ਮੁੱਖ ਮੰਤਰੀ ਪੰਜਾਬ ਦਾ ਕਾਲੇ ਝੰਡਿਆ ਲੈਕੇ ਵਿਰੋਧ ਕੀਤਾ ਜਾਵੇਗਾ ਜਿਸ ਦੀ ਜੁੰਮੇਵਾਰ ਪਨਬੱਸ ਅਤੇ ਪੀ ਆਰ ਟੀ ਸੀ ਦੀ ਮੈਨਿੰਜਮੈਂਟ ਦੀ ਹੋਵੇਗੀ।
Share this content: