ਹੜ੍ਹ ਪੀੜਤਾਂ ਦੇ ਹੱਕ ਵਿੱਚ ਡਟੀਆਂ ਦੇਸ਼ ਦੀਆਂ 19 ਜਥੇਬੰਦੀਆਂ, 21 ਥਾਂਵਾਂ ਤੇ ਰੇਲ ਧਰਨੇ ਦੂਜੇ ਦਿਨ ਵਿੱਚ ਦਾਖਲ,ਕੱਲ ਹਰਿਆਣੇ ਵਿੱਚ ਵੀ ਖੁੱਲ੍ਹਣਗੇ ਮੋਰਚੇ।

0
34

jalandhar _ ਅੱਜ ਮਿਤੀ 29/9/23 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਉੱਤਰੀ ਭਾਰਤ ਦੀਆਂ 18 ਹੋਰ ਜਥੇਬੰਦੀਆਂ ਵੱਲੋ ਹੜ੍ਹ ਪੀੜਤਾਂ ਲਈ 50 ਹਜ਼ਾਰ ਕਰੋੜ ਦਾ ਰਾਹਤ ਪੈਕੇਜ਼ ਲੇਣ ਵਾਸਤੇ ਨਸ਼ਾ ਮੁਕਤ ਸਮਾਜ ਸਿਰਜਣ ਵਾਸਤੇ,ਭਾਰਤ ਮਾਲਾ ਪ੍ਰੋਜੇਕਟ ਤਹਿਤ ਬਣ ਰਹੇ ਬੇਤਰਤੀਬੇ ਹਾਈਵੇ ਦੀ ਡਰਾਇੰਗ ਵਿੱਚ ਸੋਧ ਕਰਵਾਉਣ ਵਾਸਤੇ ,ਲਖੀਮਪੁਰ ਖੀਰੀ ਕਤਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਵਾਸਤੇ ਅਤੇ ਸਰਕਾਰ ਦੁਆਰਾ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਵਾਸਤੇ ਪੰਜਾਬ ਭਰ ਵਿੱਚ 21 ਜਗ੍ਹਾ ਤੇ ਰੇਲ ਧਰਨੇ ਅੱਜ ਦੂਸਰੇ ਦਿਨ ਵਿੱਚ ਦਾਖਲ ਹੋ ਗਏ । ਇਸ ਮੋਕੇ ਤੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ,ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਨੇ ਕਿਹਾ ਕਿ ਰੇਲਾਂ ਤੇ ਬੈਠਣਾ ਕਿਸਾਨਾਂ ਮਜ਼ਦੂਰਾਂ ਦਾ ਕੋਈ ਅਣਖ ਦਾ ਮੁੱਦਾ ਨਹੀਂ ਸਗੋਂ ਬੋਲੀ ਸਰਕਾਰ ਨੂੰ ਜਗਾਉਣ ਸਾਨੂੰ ਮਜਬੂਰੀ ਵੱਸ ਰੇਲਵੇ ਟਰੈਕਾਂ ਤੇ ਆਉਣਾ ਪਿਆ ਹੈ ।ਕਿਸਾਨ ਮਜ਼ਦੂਰ ਸਰਕਾਰ ਦੁਆਰਾ ਮੰਨੀਆਂ
ਹੋਈਆਂ ਮੰਗਾਂ ਅਤੇ ਦੂਸਰੀਆਂ ਬਹੁਤ ਹੀ ਜਾਇਜ਼ ਮੰਗਾਂ ਨੂੰ ਲੇ ਕੇ ਟ੍ਰੈਕ ਤੇ ਬੇਠੇ ਹਨ ਇਸ ਲਈ ਸਰਕਾਰ ਆਪਣੀ ਹਠ ਧਰਮੀ ਛੱਡ ਕੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ। ਉਹਨਾਂ ਕਿਹਾ ਕਿ ਅੱਜ ਅਸੀਂ ਪੰਜਾਬ ਭਰ ਵਿੱਚ 21 ਥਾਂਵਾਂ ਤੇ ਰੇਲਾਂ ਦੇ ਚੱਕੇ ਜਾਮ ਕੀਤੇ ਹਨ ਅਤੇ ਕੱਲ ਨੂੰ ਹਰਿਆਣੇ ਵਿੱਚ ਵੀ ਮੋਰਚੇ ਖੋਲੇ ਜਾਣਗੇ ।ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਹੜ੍ਹ ਪੀੜਤਾਂ ਵਾਸਤੇ 50 ਹਜ਼ਾਰ ਕਰੋੜ ਦਾ ਰਾਹਤ ਪੇਕੇਜ ਜਾਰੀ ਕਰੇ , ਅਤੇ ਜਿਹੜੇ ਖੇਤਾਂ ਵਿੱਚ ਮਿੱਟੀ ਪੈ ਗਈ ਹੈ ਉੱਥੇ ਮਾਇਨਿੰਗ ਦਾ ਹੱਕ ਕਿਸਾਨ ਨੂੰ ਦਿੱਤਾ ਜਾਵੇ ,ਡਾ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ,ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਦੋਸ਼ੀ ਜੇਲਾਂ ਵਿੱਚ ਡੱਕੇ ਜਾਣ ,ਚਿਪ ਵਾਲੇ ਮੀਟਰ ਲਗਾਉਣੇ ਬੰਦ ਕੀਤੇ ਜਾਣ ,ਅਬਾਦਕਾਰਾਂ ਚਾਹੇ ਉਹ ਕਿਸੇ ਵੀ ਕਿਸਮ ਦੇ ਹੋਣ ਉਹਨਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ,ਸਰਕਾਰ ਭਾਰਤ ਮਾਲਾ ਪ੍ਰੋਜੇਕਟ ਤਹਿਤ ਬਣ ਰਹੇ ਬੇਤਰਤੀਬੇ ਐਕਸਪ੍ਰੈਸ ਵੇ ਨੂੰ ਰੱਦ ਕਰੇ ਜਾ ਇਸ ਵਿੱਚ ਸੋਧ ਕਰਕੇ ਇਸ ਦੀਆਂ ਤਰੁੱਟੀਆਂ ਦੂਰ ਕਰੇ,ਮਜ਼ਦੂਰ ਨੂੰ 200 ਦਿਨ ਰੋਜ਼ਗਾਰ ਦੇਵੇ ,ਐਮ.ਐਸ.ਪੀ.ਗਰੰਟੀ ਦਾ ਕਨੂੰਨ ਬਣਾਵੇ, ਧੜੱਲੇ ਨਾਲ ਚੱਲ ਰਹੇ ਨਸ਼ਿਆਂ ਦੇ ਕਾਰੋਬਾਰ ਨੂੰ ਨੱਥ ਪਾਈ ਜਾਵੇ, ਨਸ਼ਿਆਂ ਦੇ ਸੁਦਾਗਰਾਂ ਨੂੰ ਜੇਲ੍ਹ ਵਿੱਚ ਡੱਕੇ ਅਤੇ ਉਹਨਾਂ ਦੀਆਂ ਜਾਇਦਾਦ ਦੀਆਂ ਕੁਰਕੀਆਂ ਕਰਾਵੇ ਅਤੇ ਨਸ਼ੇ ਦੇ ਆਦੀ ਹੋ ਚੁੱਕੇ ਨੋਜੁਆਨਾਂ ਦਾ ਇਲਾਜ ਕਰਵਾਏ ।ਇਸ ਮੋਕੇ ਤੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੇ ਹੋਰਨਾ ਤੋਂ ਇਲਾਵਾ ਸੂਬਾਈ ਆਗੂ ਸਲਵਿੰਦਰ ਸਿੰਘ ਜਾਣੀਆਂ ਜਲੰਧਰ ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ,ਜਿਲਾ ਸਕੱਤਰ ਜਰਨੈਲ ਸਿੰਘ ਰਾਮੇ,ਜਿਲਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ,ਸੀ ਮੀਤ ਪ੍ਰਧਾਨ ਸਤਨਾਮ ਸਿੰਘ ਰਾਈਵਾਲ ਅਤੇ ਨਿਰਮਲ ਸਿੰਘ ਢੰਡੋਵਾਲ ,ਜਲੰਧਰ ਜਿਲਾ ਖਜਾਨਚੀ ਜਗਦੀਸ਼ ਸਿੰਘ ਚੱਕ ਬਾਹਮਣੀਆਂ ,ਮੀਤ ਖਜਾਨਚੀ ਰਜਿੰਦਰ ਸਿੰਘ ਨੰਗਲਅੰਬੀਆਂ ,ਲਵਪ੍ਰੀਤ ਸਿੰਘ ਕੋਟਲੀ,ਜਿਲਾ ਆਗੂ ਕਿਸ਼ਨ ਦੇਵ ਮਿਆਣੀ,ਰਣਜੀਤ ਸਿੰਘ ਬੱਲ ਨੌਂ,ਅਵਤਾਰ ਸਿੰਘ ਢੱਡਾ,ਕਪੂਰਥਲਾ ਜਿਲਾ ਪ੍ਰਧਾਨ ਸਰਵਣ ਸਿੰਘ ਬਾਉਪੁਰ,ਜਿਲਾ ਸਕੱਤਰ ਨਿਰਮਲ ਸਿੰਘ ਮੰਡ,ਜਿਲਾ ਖਜਾਨਚੀ ਹਾਕਮ ਸਿੰਘ ,ਸੀ ਮੀ ਪ੍ਰਧਾਨ ਜਗਮੋਹਨ ਦੀਪ ਸਿੰਘ ਨਡਾਲਾ,ਪਰਮਜੀਤ ਸਿੰਘ ਪੱਕੇ ਕੋਠੇ,ਜਿਲਾ ਪ੍ਰੈੱਸ ਸਕੱਤਰ ਪੁਸ਼ਪਿੰਦਰ ਸਿੰਘ ,ਜਿਲਾ ਸੰਗਠਨ ਸਕੱਤਰ ਸ਼ੇਰ ਸਿੰਘ ਮਾਹੀਵਾਲ ,ਨਿਸ਼ਾਨ ਸਿੰਘ ,ਸੁਖਦੇਵ ਸਿੰਘ ਸੇਕਟਰੀ ,ਨਸ਼ੱਤਰ ਸਿੰਘ ਬਿਜਲੀ ਨੰਗਲ,ਹਰਵਿੰਦਰ ਸਿੰਘ ਉੱਚਾ,ਪਿਆਰਾ ਸਿੰਘ ,ਹੁਸ਼ਿਆਰਪੁਰ ਜਿਲਾ ਪ੍ਰਧਾਨ ਪਰਮਜੀਤ ਸਿੰਘ ਭੋਲ਼ਾ ,ਜਿਲਾ ਕੁਲਦੀਪ ਸਿੰਘ ਬੇਗੋਵਾਲ,ਕਸ਼ਮੀਰ ਸਿੰਘ ਫੱਤਾ ਕੁੱਲਾ ਅਤੇ ਹੋਰ ਵੱਡੀ ਗਿਣਤੀ ਵਿੱਚ ਕਿਸਾਨ , ਮਜ਼ਦੂਰ , ਬੀਬੀਆਂ , ਬੱਚੇ ਅਤੇ ਆਗੂ ਹਾਜ਼ਰ ਸਨ।

Share this content:

LEAVE A REPLY

Please enter your comment!
Please enter your name here