‘ਆਪ ਦੀਆਂ ਨੀਤੀਆਂ ਅਤੇ ਮਾਨ ਸਰਕਾਰ ਦੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਦਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ
ਜਲੰਧਰ, 24 ਅਪ੍ਰੈਲ
ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਪੰਜਾਬ ਦੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸਮਰਥਕਾਂ ਅਤੇ ਹੋਰ ਪਤਵੰਤੇ ਸੱਜਣਾਂ ਦਾ ‘ਆਪ’ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਦੀ ਮੌਜੂਦਗੀ ਵਿੱਚ ਵੱਡੇ ਪੱਧਰ ‘ਤੇ ਵੱਖ ਵੱਖ ਪਾਰਟੀਆਂ ਦੇ ਆਗੂਆਂ, ਸਮਰਥਕਾਂ ਅਤੇ ਹਲਕੇ ਦੇ ਹੋਰ ਪਤਵੰਤੇ ਸੱਜਣਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ।
ਪਿੰਡ ਕਾਂਗਣਾ ਵਿਖੇ ਹਲਕਾ ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਦੀ ਅਗਵਾਈ ਹੇਠ ਪਿੰਡ ਦੇ ਸਰਪੰਚ- ਪੰਚ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਵਿੱਚ ਸਰਪੰਚ ਰਾਜ ਕੁਮਾਰ, ਸਰਕਲ ਪ੍ਰਧਾਨ ਕੁਲਦੀਪ ਸਿੰਘ, ਜਗਮੀਤ ਸਿੰਘ ਪੰਚ, ਗੁਰਮੇਜ ਮਸੀਹ ਪੰਚ, ਪਰਮਜੀਤ ਪੰਚ, ਜਗਦੀਪ ਸਿੰਘ ਪੰਚ, ਸਰਬਜੀਤ ਸਿੰਘ ਸਾਬਕਾ ਪੰਚ ,ਜਰਨੈਲ ਸਿੰਘ ਸਾਬਕਾ ਪੰਚ, ਪਰਮਜੀਤ ਸਿੰਘ ਪ੍ਰਧਾਨ ਵਾਲਮੀਕ ਮੰਦਰ , ਇਕਬਾਲ ਸਿੰਘ ਭੁੱਟੋ, ਅਮਰਜੀਤ ਸਿੰਘ, ਪਿਆਰਾ ਸਿੰਘ ਠੇਕੇਦਾਰ, ਰਾਜੂ ਬਾਬਾ, ਕਸ਼ਮੀਰ ਸਿੰਘ, ਭਜਨ ਸਿੰਘ, ਗੁਰਦੇਵ ਸਿੰਘ, ਮਲਕੀਤ ਸਿੰਘ ਪੱਪੂ, ਬਲਵਿੰਦਰ ਸਿੰਘ, ਬਲਦੇਵ ਸਿੰਘ, ਸੈਮੁਅਲ ਮਸੀਹ, ਆਤਮਾ ਸਿੰਘ ਨੂਰਪੁਰ, ਬੂਟਾ ਸਿੰਘ, ਸੁਖਵਿੰਦਰ ਸਿੰਘ, ਸਰਵਣ ਸਿੰਘ ਗਿੱਲ, ਕੁਲਬੀਰ ਸਿੰਘ ਗਿੱਲ ਸ਼ਾਮਲ ਹਨ।
ਉਧਰ ਦੂਜੇ ਪਾਸੇ ਕਾਂਗਰਸ ਪਾਰਟੀ ਨੂੰ ਨਕੋਦਰ ਹਲਕੇ ਵਿੱਚ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਸ਼ਵਨੀ ਕੁਮਾਰ ਕੋਹਲੀ ‘ਤੇ ਉਨ੍ਹਾਂ ਦੇ ਪਰਿਵਾਰ ਸਮੇਤ ਸਾਰੀ ਬਰਾਦਰੀ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ। ਉਨ੍ਹਾਂ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਹਲਕਾ ਨਕੋਦਰ ਤੋਂ ‘ਆਪ ਵਿਧਾਇਕਾ ਇੰਦਰਜੀਤ ਕੌਰ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਦਰਸ਼ਨ ਸਿੰਘ ਟਾਹਲੀ ਜ਼ਿਲ੍ਹਾ ਪਰਿਸ਼ਦ ਉੱਪ ਪ੍ਰਧਾਨ ਦੀ ਮੌਜੂਦਗੀ ਵਿਚ ਮਹੱਲਾ ਟੰਡਨਾ ਵਿਖੇ ਭਾਰੀ ਇਕੱਠ ਦੌਰਾਨ ਅਸ਼ਵਨੀ ਕੁਮਾਰ ਕੋਹਲੀ ਅਤੇ ਉਨ੍ਹਾਂ ਦਾ ਪਰਿਵਾਰ, ਜੋ ਪਿਛਲੇ 35 ਸਾਲ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਸਨ ਅਤੇ ਤਿੰਨ ਵਾਰ ਦੇ ਜੇਤੂ ਕੌਂਸਲਰ ਹਨ, ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਤੋਂ ਇਲਾਵਾ ਜਸਪਾਲ ਭਗਤ (ਬਿੱਲੀ ਪ੍ਰਧਾਨ) ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਹਨਾਂ ਦੇ ਨਾਲ ਰਾਜ ਕੁਮਾਰ ਰਾਜੂ ,ਸੋਢੀ ਕੁਲਵਿੰਦਰ, ਦਿਨੇਸ਼ ਕੁਮਾਰ ਭਗਤ , ਮੀਨਾ ਕੋਹਲੀ ਸਾਬਕਾ ਕੌਂਸਲਰ , ਜਸਪ੍ਰੀਤ ਸਿੰਘ ਪਰੂਥੀ , ਮਣੀ ਮਹਿੰਦਰੂ ਅਤੇ ਕੰਪਾਨੀਆ ਪਰਿਵਾਰ ਵੀ ਸ਼ਾਮਲ ਸਨ।
ਇਸੇ ਤਰ੍ਹਾਂ ਇਤਿਹਾਸਕ ਨਗਰ ਬਿਲਗਾ ‘ਚ ਦੁਨੀਆਂ ਭਰ ਵਿੱਚ ਮਸ਼ਹੂਰ ਪਲਾਹਾ ਟਰਾਲੀਆਂ ਵਾਲਿਆ ਦੇ ਹਰਦੀਪ ਸਿੰਘ ਪਲਾਹਾ ਨੇ ਬੀਬੀ ਇੰਦਰਜੀਤ ਕੌਰ ਦੀ ਹਾਜ਼ਰੀ ਵਿੱਚ ‘ਆਪ’ ਦਾ ਪੱਲਾ ਫ਼ੜਿਆ। ਪਲਾਹਾ ਵਰਕਸ਼ਾਪ ਵਿਖੇ ਹੋਏ ਭਾਰੀ ਇਕੱਠ ‘ਚ ਗੁਰਮੇਜ ਸਿੰਘ ਗੇਜਾ ਜੌਹਲ ਅਤੇ ਅੰਮ੍ਰਿਤਪਾਲ ਸਿੰਘ ਅੰਬੀ ਵੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ। ਸ਼ਾਮਿਲ ਹੋਣ ਵਾਲਿਆਂ ‘ਚ ਪਰਮਿੰਦਰ ਸਿੰਘ ਪੂਰੀ ਵਡਾਣੀਆ ਦੇ ,ਮਨਜੀਤ ਸਿੰਘ ਖੋਖੇਵਾਲ, ਦਿਲਾਵਰ ਰਾਮ, ਵਿਕਾਸ ਅਰੋੜਾ, ਰਾਹੁਲ ਅਰੋੜਾ, ਸੂਰਜ ਬਿਲਗਾ, ਦੇਵਾ ਸਿੰਘ ਸਮੇਤ ਹਰਪ੍ਰੀਤ ਹੈਪੀ ਬਿਲਗਾ, ਜਪਿੰਦਰ ਕਿਰਸੀ, ਭੁਪਿੰਦਰ ਸਿੰਘ ਬਿਲਗਾ, ਪਿਆਰਾ ਸਿੰਘ, ਸੋਢੀ ਸਿੰਘ, ਅਨੂਪ ਪੰਡਤ, ਗੁਰਿੰਦਰ ਸਿੰਘ, ਗੁਰਸੀਰਤ ਸਿੰਘ ਖੰਨਾ, ਕਿੰਦਾ ਨਾਗਰਾ, ਪਰਮਿੰਦਰ ਸਿੰਘ, ਰਣਬੀਰ ਸਿੰਘ, ਗਗਨ ਪੀਏ, ਲਖਵੀਰ ਸਿੰਘ ਲੱਖੀ ਰਾਜੂ ਭਾਗੂ ਕੇ, ਪੰਡਤ ਜਗਦੀਸ਼ ਪੋਹਲੀ, ਬਿੱਟੂ ਠੇਕੇਦਾਰ ਅਤੇ ਕਮਲ ਹਾਜ਼ਰ ਸਨ।
ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸਮਰਥਕਾਂ ਅਤੇ ਹਲਕੇ ਦੇ ਹੋਰ ਪਤਵੰਤਿਆਂ ਕਿਹਾ ਕੀ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਪੁਰਾਣੀਆਂ ਰਵਾਇਤੀ ਪਾਰਟੀਆਂ ਸੂਬੇ ਦੇ ਲੋਕਾਂ ਨਾਲ ਕੇਵਲ ਵੱਡੇ ਵੱਡੇ ਵਾਅਦੇ ਹੀ ਕਰਦੀਆਂ ਰਹੀਆਂ ਹਨ। ‘ਆਪ’ ਪਾਰਟੀ ਹੀ ਅਜਿਹੀ ਪਾਰਟੀ ਹੈ ਜੋ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਮਾਨ ਸਰਕਾਰ ਸੂਬੇ ਦੇ ਪਿੰਡਾਂ ਦੇ ਵਿਕਾਸ ਲਈ ਦਿਨ ਰਾਤ ਕੰਮ ਕਰ ਰਹੀ ਹੈ ਅਤੇ ਗਰੀਬਾਂ ਦੀ ਸਾਰ ਲੈ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲੰਧਰ ਜ਼ਿਮਨੀ ਚੋਣ ਲਈ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵੱਡੇ ਫ਼ਰਕ ਨਾਲ ਜਿੱਤ ਹਾਸਿਲ ਕਰਨਗੇ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿਧਾਇਕਾ ਇੰਦਰਜੀਤ ਕੌਰ ਨੇ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਸਮੂਹ ਨਵੇਂ ਮੈਂਬਰਾਂ ਦਾ ਸਵਾਗਤ ਕੀਤੇ ਅਤੇ ਕਿਹਾ ਕਿ ਉਨ੍ਹਾਂ ਸਾਰਿਆਂ ਨੂੰ ਪਾਰਟੀ ਵਿੱਚ ਪੂਰਾ ਮਾਣ ਦਿੱਤਾ ਜਾਵੇਗਾ। ਹਲਕੇ ਦੇ ਪਿੰਡਾਂ ਵਿੱਚ ਪਹਿਲ ਦੇ ਅਧਾਰ ‘ਤੇ ਲੋੜੀਂਦੇ ਕੰਮ ਕੀਤੇ ਜਾਣਗੇ।
ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿਧਾਇਕਾ ਇੰਦਰਜੀਤ ਕੌਰ ਨੇ ਪੰਜਾਬ ਦੀ ਮਾਨ ਸਰਕਾਰ ਦੀਆਂ ਪੂਰੇ ਸਾਲ ਦੀਆਂ ਪ੍ਰਾਪਤੀਆਂ ਵੀ ਦੱਸੀਆਂ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਕੀਤੇ ਹੋਏ ਹਰ ਇਕ ਵਾਅਦੇ ‘ਤੇ ਪੂਰਾ ਉਤਰੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਇੱਕ ਸਾਲ ਵਿੱਚ ਜੋ ਕੰਮ ਕੀਤੇ ਹਨ ਉਹ ਪਹਿਲਾਂ ਕਿਸੇ ਵੀ ਸਰਕਾਰ ਨੇ ਨਹੀਂ ਕੀਤੇ। ਆਮ ਆਦਮੀ ਪਾਰਟੀ ਆਪਣੀ ਦਿੱਤੀ ਹੋਈ ਹਰ ਇੱਕ ਗਰੰਟੀ ਨੂੰ ਪੂਰਾ ਕਰ ਰਹੀ ਹੈ।
ਇਸ ਮੌਕੇ ਤੇ ਨਕੋਦਰ ਟੀਮ ਤੋਂ ਜਸਵੀਰ ਸਿੰਘ ਧੰਜਲ , ਸ਼ਾਂਤੀ ਸਰੂਪ ਜ਼ਿਲ੍ਹਾ ਸਕੱਤਰ ਐਸਸੀ ਐਸਟੀ ਵਿੰਗ, ਪ੍ਰਦੀਪ ਸ਼ੇਰਪੁਰ, ਸੁਖਵਿੰਦਰ ਗਡਵਾਲ, ਜੀਵਨ ਸਹੋਤਾ, ਨਰਿੰਦਰ ਸ਼ਰਮਾ, ਹਿਮਾਂਸ਼ੂ ਜੈਨ,ਅੰਮ੍ਰਿਤ ਕੰਵਰ, ਤਾਰਾ ਪ੍ਰਕਾਸ਼, ਮਿੰਟੂ ਧੀਰ, ਸੰਜੀਵ ਟੱਕਰ, ਵਿੱਕੀ ਭਗਤ, ਅਮਿਤ ਅਹੁਜਾ, ਸੰਜੀਵ ਅਹੂਜਾ ਅਤੇ ਨਰਿੰਦਰ ਚੂਹੜ ਹਾਜ਼ਰ ਸਨ।
Share this content: