ਜਲੰਧਰ 1 ਜੁਲਾਈ – ਹਾਕੀ ਪੰਜਾਬ ਦੀ ਐਗਜੈਕਟਿਵ ਬੋਰਡ ਦੀ ਮੀਟਿੰਗ ਜਲੰਧਰ ਦੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਛੋਟੀ ਬਾਰਾਦਰੀ ਵਿਖੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੌਰਾਨ ਹਾਕੀ ਪੰਜਾਬ ਦੇ ਮੋਜੂਦਾ ਜਨਰਲ ਸਕੱਤਰ ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਵਲੋਂ ਆਪਣੇ ਅਹੁਦੇ ਤੋਂ ਦਿੱਤੇ ਅਸਤੀਫੇ ਨੂੰ ਪ੍ਰਵਾਨ ਕੀਤਾ ਗਿਆ ਅਤੇ ਐਕਜੈਕਟਿਵ ਬੋਰਡ ਨੇ ਸਰਬ ਸੰੰਮਤੀ ਨਾਲ ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਅਤੇ ਡਿਪਟੀ ਕਮਿਸ਼ਨਰ ਪੁਲਿਸ ਦੇ ਅਹੁਦੇ ਤੋਂ ਰਿਟਾਇਰ ਹੋਏ ਅਮਰੀਕ ਸਿੰਘ ਪੁਆਰ ਨੂੰ 2023 ਤੋਂ 2026 ਦੇ ਕਾਰਜ ਕਾਲ ਲਈ ਜਨਰਲ ਸਕੱਤਰ ਚੁਣ ਲਿਆ ਗਿਆ। ਇਸ ਮੌਕੇ ਤੇ ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਨੇ ਕਿਹਾ ਕਿ ਉਹ ਇਸ ਸਮੇਂ ਪੰਜਾਬ ਪੁਲਿਸ ਵਿੱਚ ਉੱਚ ਅਹੁਦੇ ਹਨ ਇਸ ਕਰਕੇ ਵਿਭਾਗੂ ਕੰਮ ਕਾਜ ਕਾਰਨ ਹਾਕੀ ਪੰਜਾਬ ਨੂੰ ਪੂਰਾ ਸਮਾਂ ਨਹੀਂ ਦੇ ਸਕਦੇ ਇਸ ਕਰਕੇ ਉਨ੍ਹਾਂ ਵਲੋਂ ਅਸਤੀਫਾ ਦਿੱਤਾ ਗਿਆ ਹੈ ਪਰ ਪੰਜਾਬ ਵਿੱਚ ਹਾਕੀ ਦੇ ਵਿਕਾਸ ਲਈ ਉਹ ਹਰ ਸਮੇਂ ਹਾਜ਼ਰ ਰਹਿਣਗੇ ਇਸ ਮੌਕੇ ਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਿਤਨ ਕੋਹਲੀ ਵਲੋਂ ਅਮਰੀਕ ਸਿੰਘ ਪੁਆਰ ਦਾ ਨਾਂਅ ਪੇਸ਼ ਕੀਤਾ ਗਿਆ ਅਤੇ ਸਾਰੇ ਮੈਂਬਰਾਂ ਨੇ ਇਸ ਨਾਲ ਸਹਿਮਤੀ ਪ੍ਰਗਟਾਈ ਇਸ ਤੋਂ ਇਲਾਵਾ ਐਗਜੈਕਟਿਵ ਬੋਰਡ ਵਲੋਂ ਇਹ ਫੈਸਲਾ ਲਿਆ ਗਿਆ ਕਿ ਹਾਕੀ ਪੰਜਾਬ ਨਾਲ ਸਬੰਧਤ 23 ਜਿਿਲ੍ਹਆਂ ਦੇ ਹਾਕੀ ਯੂਨਿਟਾਂ ਵਲੋਂ ਅਗਸਤ ਅਤੇ ਸਤੰਬਰ ਮਹੀਨੇ ਵਿੱਚ ਜਿਲ੍ਹਾ ਹਾਕੀ ਚੈਂਪੀਅਨਸ਼ਿਪਾਂ ਕਰਵਾਈਆਂ ਜਾਣਗੀਆਂ ਅਤੇ ਹਾਕੀ ਪੰਜਾਬ ਵਲੋਂ ਅਕਤੂਬਰ ਅਤੇ ਨਵੰਬਰ 2023 ਵਿੱਚ ਪੰਜਾਬ ਦੇ ਵੱਖ ਵੱਖ ਜਿਿਲ੍ਹਆਂ ਵਿੱਚ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪਾਂ ਕਰਵਾਈਆਂ ਜਾਣਗੀਆਂ ਇਸ ਮੌਕੇ ਤੇ ਹਾਕੀ ਪੰਜਾਬ ਦੇ ਨਵੇਂ ਬਣੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਕਿਹਾ ਕਿ ਉਹ ਸਾਰੇ ਜਿਲ੍ਹਾ ਯੂਨਿਟਾਂ ਨਾਲ ਤਾਲਮੇਲ ਕਰਕੇ ਪੰਜਾਬ ਵਿੱਚ ਹਾਕੀ ਦੀ ਬੇਹਤਰੀ ਲਈ ਕੰਮ ਕਰਨਗੇ ਅਤੇ ਪੂਰਾ ਸਮਾਂ ਹਾਕੀ ਨੂੰ ਸਮਰਪਿਤ ਰਹਿਣਗੇ। ਇਸ ਮੌਕੇ ਤੇ ਹਾਕੀ ਪੰਜਾਬ ਦੇ ਐਡਵਾਇਜਰੀ ਕਮੇਟੀ ਦੇ ਮੁੱਖੀ ਪਦਮ ਸ੍ਰੀ ਪਰਗਟ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
Share this content: