ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸਕੱਤਰ ਟਰਾਂਸਪੋਰਟ ਨਾਲ ਅਹਿਮ ਮੀਟਿੰਗ

0
96

Jalandhar : ਪੰਜਾਬ ਰੋਡਵੇਜ਼ ਪਨਬੱਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੇ ਆਗੂਆਂ ਵੱਲੋਂ ਮਾਣਯੋਗ ਵਿੱਤ/ਟਰਾਂਸਪੋਰਟ ਮੰਤਰੀ ਪੰਜਾਬ ਜੀ ਮਿਲ ਕੇ ਆਉਟਸ਼ੋਰਸ਼ ਤੋ ਕੰਟਰੈਕਟ ਪ੍ਰਕਿਰਿਆ ਰਾਹੀ ਜੁਆਇਨਿੰਗ ਪ੍ਰਕਿਰਿਆ ਸ਼ੁਰੂ ਕਰਨ ਤੇ ਧੰਨਵਾਦ ਕਰਦਿਆਂ ਮੂੰਹ ਮਿੱਠਾ ਕਰਵਾਇਆ ਅਤੇ ਜਥੇਬੰਦੀ ਦੀਆਂ ਬਾਕੀ ਰਹਿਦੀਆਂ ਮੰਗੂ ਲਾਗੂ ਕਰਵਾਉਣ ਸਬੰਧੀ ਗੱਲਬਾਤ ਸਾਝੀ ਕੀਤੀ ਤਾ ਮੰਤਰੀ ਸਾਬ ਵੱਲੋ ਤਰੁੰਤ ਟਰਾਂਸਪੋਰਟ ਸਕੱਤਰ ਨਾਲ ਗੱਲਬਾਤ ਕਰਕੇ ਜਥੇਬੰਦੀ ਦੀ ਮੀਟਿੰਗ ਫਿਕਸ ਕਰਵਾਈ। ਮੀਟਿੰਗ ਵਿੱਚ 2026 ਐਕਟ ਮੁਲਾਜ਼ਮਾਂ ‘ਤੇ ਲਾਗੂ ਹੋਣ ਉਪਰੰਤ ਰਹਿੰਦੀਆਂ ਮੰਗਾਂ ਸਬੰਧੀ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ ਗਈ ਅਤੇ ਧਿਆਨ ਵਿੱਚ ਲਿਆਂਦਾ ਕਿ ਪਨਬੱਸ ਵਿੱਚ ਜੁਆਇਨਗ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਪੀ ਆਰ ਟੀ ਸੀ ਵਿੱਚ ਅਜੇ ਨਹੀ ਹੋਈ ਤਾ ਸਕੱਤਰ ਸਾਬ ਵੱਲੋ ਐਮ ਡੀ ਸਾਬ ਜੀ ਨੂੰ ਤਰੁੰਤ ਜੁਆਇਨਗ ਪ੍ਰਕਿਰਿਆ ਸ਼ੁਰ ਕਰਨ ਦੇ ਅਦੇਸ਼ ਦਿੱਤੇ ਗਏ

ਇਸ ਮੌਕੇ ਜੱਥੇਬੰਦੀ ਵੱਲੋਂ 2026 ਐਕਟ ਵਿੱਚ ਰਹਿਦੀਆਂ ਕੈਟਾਗਿਰੀਆ ਤੇ ਲਾਗੂ ਕਰਨ ਲਈ ਗੱਲਬਾਤ ਕੀਤੀ ਅਤੇ ਵਿਭਾਗ ਵਿੱਚ ਲੰਬੀ ਸਰਵਿਸ ਕੀਤੀ ਗਏ ਮੁਲਾਜ਼ਮਾਂ ਨੂੰ ਵਿਭਾਗੀ ਬ੍ਰੇਕ ਕਾਰਨ ਐਕਟ ਵਿੱਚ ਨਾ ਵਿਚਾਰਨ ਸਬੰਧੀ

ਸੈਕਟਰੀ ਸਾਬ ਵੱਲੋ ਕਲੀਅਰ ਕੀਤਾ ਗਿਆ ਕੀ ਰਹਿਦੀਆਂ ਕੈਟਾਗਿਰੀਆ ਦਾ ਕੇਡਰ ਬਣਾਉਣ ਸਬੰਧੀ ਕਾਰਵਾਈ ਪ੍ਰਸੋਨਲ ਅਧੀਨ ਹੈ ਅਗਲੇ ਹਫਤੇ ਕਲੀਅਰ ਕਰਵਾਇਆ ਜਾਵੇਗਾ। ਅਤੇ ਨਾਲ ਹੀ ਪ੍ਰਸ਼ਾਸ਼ਕੀ ਕਾਰਨ ਆਈਆ ਵਿਭਾਗੀ ਬ੍ਰੇਕ ਵਾਲੇ ਮੁਲਾਜ਼ਮਾਂ ਨੂੰ ਐਕਟ ਅਧੀਨ ਕਨੀਸੀਡਰ ਕਰਨ ਲਈ 25 ਨਵੰਬਰ ਨੂੰ ਕਮੇਟੀ ਗਠਿਤ ਕੀਤੀ ਗਈ ਹੈ ਉਸ ਅਧੀਨ ਅਗਲੀ ਕਾਰਵਾਈ ਤਰੁੰਤ ਵਿਭਾਗਾਂ ਵੱਲੋ ਕੀਤੀ ਜਾ ਰਹੀ ਹੈ

2.ਪਨਬੱਸ ਮੁਲਾਜ਼ਮਾਂ ਨੂੰ ਸਰਵਿਸ ਰੂਲਾ ਸਮੇਤ ਵਿਭਾਗ ਵਿੱਚ ਪੱਕੇ ਕਰਨ ਸਬੰਧੀ
ਰੂਲਾ ਸਬੰਧੀ ਕੈਬਨਿਟ ਏਜੰਡਾ ਤਿਆਰ ਹੈ ਸੋਮਵਾਰ ਨੂੰ ਚੈਕ ਕਰਕੇ ਕੈਬਨਿਟ ਵਿੱਚ ਪਾਸ ਲਈ ਭੇਜਣ ਦੀ ਸਹਿਮਤੀ ਜਤਾਈ।
3. ਸ਼ਘੰਰਸ਼ਾ ਦੋਰਾਨ ਮੁਲਾਜ਼ਮਾਂ ਤੇ ਕੀਤੇ ਨਜਾਇਜ ਪਰਚਿਆਂ ਸਬੰਧੀ
ਸ਼ਘੰਰਸ਼ਾ ਦੋਰਾਨ ਹੋਏ ਨਜਾਇਜ ਪਰਚਿਆਂ ਤੇ ਮਾਨਯੋਗ ਸਕੱਤਰ ਸਾਬ ਵੱਲੋ ਗ੍ਰਹਿ ਸਕੱਤਰ ਨਾਲ ਤਰੁੰਤ ਗੱਲਬਾਤ ਕਰਕੇ ਫਾਇਨਲ ਕਾਰਵਾਈ ਸਬੰਧੀ ਸੋਮਵਾਰ ਨੂੰ ਜਾਣਕਾਰੀ ਮੰਗਵਾਈ ਗਈ।
4. ਘੱਟ ਤਨਖਾਹਾ ਤੇ ਕੰਮ ਕਰਦੇ ਨਵੇ ਭਰਤੀ ਮੁਲਾਜ਼ਮਾਂ ਤੇ ਤਨਖਾਹ ਵਾਧਾ ਲਾਗੂ ਕਰਨ ਸਬੰਧੀ

ਸੈਕਟਰੀ ਸਾਬ ਵੱਲੋ ਵਿਭਾਗ ਨੂੰ. ਤਨਖਾਹ ਵਾਧਾ ਲਾਗੂ ਕਰਨ ਸਬੰਧੀ ਕੇਸ ਤਿਆਰ ਕਰਕੇ ਭੇਜਣ ਦੇ ਨਿਰਦੇਸ਼ ਦਿੱਤੇ ਗਏ।

ਇਹਨਾ ਸਾਰੀਆਂ ਮੰਗਾ ਤੇ ਸੈਕਟਰੀ ਸਾਬ ਵੱਲੋ ਵਿਭਾਗਾਂ ਦੇ ਮੈਨੇਜਿੰਗ ਡਾਇਰੈਕਟਰ ਸਹਿਬਾਨਾਂ ਨੂੰ ਤਰੁੰਤ ਫੋਨ ਕਰਕੇ ਫਾਇਲ ਪ੍ਰਕਿਰਿਆ ਸੋਮਵਾਰ ਤੱਕ ਕਲੀਅਰ ਕਾਰਵਾਈ ਕਰਕੇ ਲਿਆਉਣ ਦੇ ਅਦੇਸ਼ ਦਿੱਤੇ ਅਤੇ ਉਪਰੰਤ ਜਥੇਬੰਦੀ ਨਾਲ 2 ਦਸੰਬਰ 2026 ਨੂੰ ਮਾਨਯੋਗ ਸਕੱਤਰ ਟਰਾਸਪੋਰਟ ਜੀ ਨਾਲ ਪੈਨਿਲ ਮੀਟਿੰਗ ਫਿਕਸ ਕੀਤੀ ਗਈ

Share this content:

LEAVE A REPLY

Please enter your comment!
Please enter your name here