Jalandhar : ਸੀਨੀਅਰ ਪੰਜਾਬ ਸਟੇਟ ਖੋ-ਖੋ ਮਰਦ ਅਤੇ ਔਰਤਾਂ ਦੇ ਮੁਕਾਬਲੇ ਮਿਤੀ 28 ਨਵੰਬਰ ਤੋਂ 29 ਨਵੰਬਰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਜ਼ਿਲ੍ਹਾ ਕਪੂਰਥਲਾ ਵਿਖੇ ਪੰਜਾਬ ਖੋ-ਖੋ ਐਸੋਸੀਏਸ਼ਨ ਦੀ ਨਿਗਰਾਨੀ ਹੇਠ ਕਰਵਾਏ ਜਾ ਰਹੇ ਹਨ। ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਜ਼ਿਲ੍ਹਾ ਜਲੰਧਰ ਦੀਆਂ ਮਰਦ ਤੇ ਔਰਤਾਂ ਦੀਆਂ ਟੀਮਾਂ ਜਲੰਧਰ ਤੋਂ ਰਵਾਨਾ ਹੋ ਗਈਆਂ ਹਨ। ਟੀਮਾਂ ਨੂੰ ਰਵਾਨਾ ਕਰਦੇ ਹੋਏ ਹਰਬਿੰਦਰ ਪਾਲ ਜਨਰਲ ਸਕੱਤਰ ਜਲੰਧਰ ਜ਼ਿਲ੍ਹਾ ਖੋ-ਖੋ ਐਸੋਸੀਏਸ਼ਨ, ਸੌਰਵ ਰਾਜ ਸਿੰਘ ਉਪ ਪ੍ਰਧਾਨ, ਨਵੀਨ ਸ਼ੋਰੀ ਵਿਤ ਸਕੱਤਰ, ਗੁਰਚਰਨ ਸਿੰਘ ਹਲਕਾ ਕੋਆਰਡੀਨੇਟਰ ਐਜੂਕੇਸ਼ਨ ਵਿੰਗ ਆਦਮਪੁਰ, ਸੰਦੀਪ ਕੁਮਾਰ ਵੱਲੋਂ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ।
ਉਪਰੋਕਤ ਜਾਣਕਾਰੀ ਦਿੰਦੇ ਹੋਏ ਹਰਬਿੰਦਰ ਪਾਲ ਜਨਰਲ ਸਕੱਤਰ ਨੇ ਦੱਸਿਆ ਕਿ ਦੋਵਾਂ ਟੀਮਾਂ ਦੇ ਖਿਡਾਰੀ ਹੇਠ ਲਿਖੇ ਅਨੁਸਾਰ ਹਨ :–
ਮਰਦਾਂ ਦੀ ਟੀਮ :–
ਵਨੀਤ ਕੁਮਾਰ, ਸੁਸ਼ੀਲ ਕੁਮਾਰ, ਸੋਹਿਲ,ਰਮਨ ਪਾਸਵਾਨ, ਸੁਭਾਸ਼ ਸੁਸ਼ੀਲ ਯਾਦਵ (ਸਾਰੇ ਯੂਨਾਈਟਡ ਕ੍ਰਿਸਚਈਅਨ ਸਕੂਲ ਲੜਕੇ ਸੂਰਾਨੂਸੀ), ਮੁਹੰਮਦ ਨਫੀਸ ਆਲਮ ( ਸਪੋਰਟਸ ਸਕੂਲ ਜਲੰਧਰ ) ਅਨੁਰਾਜ ( ਸਰਕਾਰੀ ਹਾਈ ਸਕੂਲ ਬਸਤੀ ਬਾਵਾ ਖੇਲ ਜਲੰਧਰ), ਗੁਲਸ਼ਨ, ਕਿਸ਼ਨ ( ਲੱਭੂ ਰਾਮ ਦੁਆਬਾ ਸੀਨੀਅਰ ਸੈਕੰਡਰੀ ਸਕੂਲ ਜਲੰਧਰ ), ਮਨਦੀਪ ਯਾਦਵ, ਰੋਸ਼ਨ ਕੁਮਾਰ (ਡੀ.ਏ.ਵੀ.ਕਾਲਜ ਜਲੰਧਰ), ਸੰਦੀਪ ਰਾਜ ਕੁਮਾਰ, ਪ੍ਰਿੰਸ ਡੁੰਗ ਡੁੰਗ ਅਤੇ ਸਾਹਿਲ ਚੁੰਬਰ। ਟੀਮ ਕੋਚ ਸੁਰੇਸ਼ ਕੁਮਾਰ ਅਤੇ ਟੀਮ ਮੈਨੇਜਰ ਜਗਜੀਤ ਸਿੰਘ ਹੋਣਗੇ।
ਔਰਤਾਂ ਦੀ ਟੀਮ :–
ਕਿਰਨਦੀਪ ਕੌਰ,ਸਿੱਧੀ, ਅਫਸਾਨਾ ਖਾਤੂਨ, ਨੀਲਮ ( ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ), ਪ੍ਰੀਤੀ, ਰੀਤੂ, ਰੂਪਾ ਕੁਮਾਰੀ (ਸਰਕਾਰੀ ਕੰਨਿਆ ਹਾਈ ਸਕੂਲ ਗਾਂਧੀ ਨਗਰ ), ਸਲੋਚਨਾ, ਤਮੰਨਾ, (ਐਸ.ਡੀ. ਕਾਲਜ ਜਲੰਧਰ), ਰਮਨਦੀਪ ਕੌਰ ਖੁਸ਼ਵੀਰ ਕੌਰ ਪੀ.ਏ.ਪੀ. ਕੈਂਪਸ ਜਲੰਧਰ, ਗੁਨਮਨਪ੍ਰੀਤ ਕੌਰ, ਮੁਸਕਾਨ ਅਤੇ ਅਨਾਮਿਕਾ। ਮਹਿਲਾ ਟੀਮ ਨਾਲ ਕੋਚ ਜਤਿੰਦਰ ਕੁਮਾਰ ਅਤੇ ਮੈਨੇਜਰ ਨੀਤਾ ਦੇਵੀ ਹੋਣਗੇ।
Share this content:


