ਪੁਲਿਸ ਨਾਲ ਸੰਬੰਧਿਤ ਮਸਲਿਆਂ ਨੂੰ ਲੈਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਨਕੋਦਰ ਥਾਣੇ ਅੱਗੇ ਲਗਾਇਆ ਧਰਨਾ

0
49
IMG-20230520-WA0038 ਪੁਲਿਸ ਨਾਲ ਸੰਬੰਧਿਤ ਮਸਲਿਆਂ ਨੂੰ ਲੈਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਨਕੋਦਰ ਥਾਣੇ ਅੱਗੇ ਲਗਾਇਆ ਧਰਨਾ

Jalandhar, 20, may
ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਜਿਲਾ ਸੰਗਠਨ ਸਕੱਤਰ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਨਕੋਦਰ ਪੁਲਿਸ ਸਟੇਸ਼ਨ ਅੱਗੇ ਧਰਨਾ ਦਿੱਤਾ ਗਿਆ ।ਇਸ ਮੋਕੇ ਤੇ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ,ਕਪੂਰਥਲਾ ਜਿਲਾ ਪ੍ਰਧਾਨ ਸਰਵਣ ਸਿੰਘ ਬਾਉਪੁਰ ਉਚੇਚੇ ਤੋਰ ਤੇ ਪੁੱਜੇ ।ਇਸ ਮੋਕੇ ਤੇ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਇਹ ਧਰਨਾਂ ਪੁਲਿਸ ਵੱਲੋਂ ਇਲਾਕੇ ਵਿੱਚ ਚੋਰੀਆਂ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਢਿੱਲੀ ਕਾਰਗੁਜ਼ਾਰੀ ਅਤੇ ਕਿਸਾਨਾਂ ਮਜ਼ਦੂਰਾਂ ਤੇ ਝੂਠੇ ਪਰਚੇ ਦਰਜ ਕਰਨ ਖ਼ਿਲਾਫ਼ ਲਗਾਇਆ ਗਿਆ ਹੈ ਅਤੇ ਜਿਨਾਂ ਚਿਰ ਪ੍ਰਸ਼ਾਸਨ ਇਨਸਾਫ਼ ਨਹੀਂ ਦਿੰਦਾ ਇਹ ਧਰਨਾਂ ਲਗਾਤਾਰ ਚੱਲੇਗਾ ।ਉਹਨਾਂ ਕਿਹਾ ਕਿ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਦਿਨ ਬ ਦਿਨ ਵੱਧ ਰਹੀਆਂ ਹਨ ,ਕਿਸਾਨਾਂ ਦੀਆਂ ਮੋਟਰਾਂ ਤੋਂ ਆਏ ਦਿਨ ਤਾਰਾ ਵੱਢ ਲਈਆਂ ਜਾਂਦੀਆਂ ਹਨ ,ਰਾਹਗੀਰਾਂ ਨੂੰ ਰਸਤੇ ਵਿੱਚ ਰੋਕ ਕੇ ਲੁੱਟ ਲਿਆ ਜਾਂਦਾ ਹੈ ਅਤੇ ਉਹਨਾਂ ਤੇ ਹਮਲਾ ਵੀ ਕੀਤਾ ਜਾਂਦਾ ਹੈ ,ਇਲਾਕੇ ਵਿੱਚ ਨਸ਼ਿਆਂ ਦਾ ਕਾਰੋਬਾਰ ਧੜੱਲੇ ਨਾਲ ਚੱਕ ਰਿਹਾ ਹੈ ਅਤੇ ਪੁਲਿਸ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ ।ਇਸ ਤੋਂ ਬਾਅਦ ਮੋਕੇ ਤੇ ਐਸ .ਐਚ.ਓ.ਸਾਹਿਬ ਨੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਮਸਲਿਆਂ ਦਾ ਹੱਲ ਕਰਨ ਦਾ ਭਰੋਸਾ ਦੁਆਇਆ । ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਕਪੂਰਥਲਾ ਜਿਲਾ ਪ੍ਰਧਾਨ ਸਰਵਣ ਸਿੰਘ ਬਾਉਪੁਰ ,ਕਪੂਰਥਲਾ ਜਿਲਾ ਖਜਾਨਚੀ ਹਾਕਮ ਸਿੰਘ ਸ਼ਾਹਜਹਾਨ ਪੁਰ, ਨਿਰਮਲ ਸਿੰਘ ਢੰਡੋਵਾਲ ,ਰਣਜੀਤ ਸਿੰਘ ਬੱਲ ਨੋ, ਮਨਜੀਤ ਸਿੰਘ ਡੱਲਾ,ਜਿਲਾ ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ,ਰਜਿੰਦਰ ਸਿੰਘ ,ਸੁਖਰਾਜ ਸਿੰਘ ਨੰਗਲ ਅੰਬੀਆਂ,ਜਗਦੀਸ਼ ਪਾਲ ਸਿੰਘ ਜਗਤਾਰ ਸਿੰਘ ਚੱਕ ਬਾਹਮਣੀਆਂ ,ਪਰਮਜੀਤ ਸਿੰਘ ,ਬਲਵਿੰਦਰ ਸਿੰਘ ਪੱਕਾ ਕੋਠਾ, ਜਗਤਾਰ ਸਿੰਘ ਚੱਕ ਵਡਾਲਾ ,ਲਖਵੀਰ ਸਿੰਘ ਸਿੰਧੜ,ਬਲਜਿੰਦਰ ਸਿੰਘ ,ਵਿਜੇ ਘਾਰੂ ਰਾਜੇਵਾਲ,ਸਤਨਾਮ ਸਿੰਘ ਰਾਈਵਾਲ,ਕੁਲਦੀਪ ਰਾਏ ,ਧੰਨਾ ਸਿੰਘ ਤਲਵੰਡੀ ਸੰਘੇੜਾ,ਪਰਮਜੀਤ ਸਿੰਘ ਹੋਲੇਡ,ਗੁਰਮੁਖ ਸਿੰਘ ਕੋਟਲਾ,ਜਰਨੈਲ ਸਿੰਘ ਪਰਜੀਆਂ,ਜਸਵੀਰ ਸ਼ੀਰੂ ,ਬੂਟਾ ਸਿੰਘ ਢੰਡੋਵਾਲ, ਮੱਖਣ ਸਿੰਘ ਨੱਲ,ਜਿੰਦਰ ਸਿੰਘ ਈਦਾਂ,ਕੁਲਦੀਪ ਸਿੰਘ ਜਾਣੀਆਂ,ਰਾਜਵੀਰ ਸਿੰਘ ਬੱਲ ਨੋ,ਅਵਤਾਰ ਸਿੰਘ ਖਾਨਪੁਰ ਢੱਡਾ,ਸੋਨੀ ਹੁੰਦਲ਼ ,ਜੱਗਪ੍ਰੀਤ ਸਿੰਘ ਢੱਡਾ ,ਮਾਣਾਂ ਖਾਨਪੁਰ ਢੱਡਾ ,ਪਰਮਜੀਤ ਸਿੰਘ ਬਿੱਲੀ ਚਾਓ,ਸੁਖਦੇਵ ਸਿੰਘ ਮੱਲੀ,ਲਵਪ੍ਰੀਤ ਸਿੰਘ ਕੋਟਲੀ ਗਾਜਰਾਂ,ਸੁਖਵਿੰਦਰ ਸਿੰਘ ਕੰਗ,ਦੇਬੀ ਚੱਠਾ,ਤੀਰਥ ਸਿੰਘ ਅਤੇ ਸੁੱਖਾ ਸਿੰਘ ਕੋਟਲਾ ਭਾਗੂ ,ਸ਼ੇਰ ਸਿੰਘ ,ਤੇਜਾ ਸਿੰਘ ਰਾਮੇ,ਕਿਸ਼ਨਦੇਵ ਮਿਆਣੀ,ਜਗਤਾਰ ਸਿੰਘ ਚੱਕ ਵਡਾਲਾ,ਜਸਵਿੰਦਰ ਸਿੰਘ ਜਾਣੀਆਂ,ਦਰਸ਼ਣ ਸਿੰਘ ਵੇਹਰਾ,ਜਗਤਾਰ ਸਿੰਘ ਕੰਗ ਖ਼ੁਰਦ,ਵੱਸਣ ਸਿੰਘ ਕੋਠਾ ,ਸੋਨੀ ਗਿੱਦੜ ਪਿੰਡੀ,ਦਲਬੀਰ ਸਿੰਘ ,ਸਵਰਨ ਸਿੰਘ ਮੁੰਡੀ ਸ਼ੇਰੀਆ,ਬਲਵਿੰਦਰ ਸਿੰਘ .ਸ਼ਿੰਦਾ ਸਿੰਘ ਗੱਟਾ ਮੁੰਡੀ ਕਾਸੂ,ਬਲਬੀਰ ਸਿੰਘ ਕਾਕੜ ਕਲਾ,ਜਗਿੰਦਰ ਸਿੰਘ ਫਤਹਿਪੁਰ,ਸਤਨਾਮ ਸਿੰਘ ਜਲਾਲਪੁਰ ਕਲਾਂ,ਅਜੈਪਾਲ ਸਿੰਘ ਮੁਰੀਦਵਾਲ ,ਅਮਰਜੀਤ ਸਿੰਘ ਪੂਨੀਆਂ,ਅਤੇ ਹੋਰ ਵੀ ਕਿਸਾਨ ਮਜ਼ਦੂਰ ,ਦੁਕਾਨਦਾਰ ,ਵਿਦਿਆਰਥੀ ,ਬੀਬੀਆਂ ਬੱਚੇ ,ਨੋਜੁਆਨ,ਅਤੇ ਬਜ਼ੁਰਗ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਸ਼ਾਮਿਲ ਹੋਏ।

Share this content:

LEAVE A REPLY

Please enter your comment!
Please enter your name here