Jalandhar ; ਅੱਜ ਮਿਤੀ 15/09/2025 ਨੂੰ ਪੰਜਾਬ ਰੋਡਵੇਜ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਰਜਿ:25/11 ਵਲੋ ਪੂਰੇ ਪੰਜਾਬ ਅੰਦਰ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਦੇ ਵਿਰੁੱਧ ਬੱਸ ਸਟੈਂਡ ਬੰਦ ਕਰਕੇ ਧਰਨੇ-ਰੋਸ ਪ੍ਰਦਰਸ਼ਨ ਕਰਦਿਆ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਬੋਲਦਿਆ ਦੱਸਿਆ ਕਿ ਜਦੋ ਦੀ ਪੰਜਾਬ ਵਿੱਚ ਆਮ ਆਦਮੀ ਸਰਕਾਰ ਆਈ ਹੈ ਟਰਾਂਸਪੋਰਟ ਵਿਭਾਗ ਦਾ ਬਹੁਤ ਹੀ ਮਾੜਾ ਹਾਲ ਹੋਇਆ ਪਿਆ ਹੈ ਸਾਡੀ ਜਥੇਬੰਦੀ ਲਗਾਤਾਰ ਆਪਣੀਆ ਜਾਇਜ਼ ਮੰਗਾ ਮੰਨਵਾਉਣ ਲਈ ਸੰਘਰਸ਼ ਕਰ ਰਹੀ ਹੈ ਮੰਗਾ ਮੰਨਣ ਦੀ ਤਾਂ ਦੂਰ ਦੀ ਗੱਲ ਹੈ 2022 ਤੋਂ ਲਗਾਤਾਰ ਕੱਚੇ ਮੁਲਾਜ਼ਮਾ ਦੀਆ ਨਿਗੂਣੀਆ ਤਨਖਾਹਾ ਦੇਣ ਤੋ ਹਰ ਮਹੀਨੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਟਰਾਂਸਪੋਰਟ ਮੰਤਰੀ ਪੰਜਾਬ ਤੱਕ ਗੱਲਬਾਤ ਕਰਨ ਦੇ ਬਾਵਜੂਦ ਕੋਈ ਹੱਲ ਨਹੀਂ ਹੁੰਦਾ ਅਜਿਹਾ ਲੱਗ ਰਿਹਾ ਹੈ ਕਿ ਪ੍ਰਬੰਧਕੀ ਅਫ਼ਸਰਸ਼ਾਹੀ ਜਾਣਬੁੱਝ ਕੇ ਹਰ ਮਹੀਨੇ ਤਨਖਾਹਾਂ ਦੇ ਮੁਦਿਆਂ ਤੇ ਹੜਤਾਲ ਜਾ ਬੰਦ ਕਰਵਾਉਣਾ ਚਾਹੁੰਦੇ ਹਨ ਕਿਉਂਕਿ ਸਹੀ ਸਮੇਂ ਤੇ ਕੰਮ ਨਾ ਕਰਕੇ ਹਰ ਮਹੀਨੇ ਹੀ ਅਧਿਕਾਰੀਆਂ ਵਲੋਂ ਅਜਿਹੀ ਸਥਿਤੀ ਪੈਦਾ ਕੀਤੀ ਜਾਂਦੀ ਹੈ ਅੱਜ 15 ਤਰੀਕ ਹੋਣ ਤੇ ਵੀ ਪੰਨਬਸ ਦੇ ਕੱਚੇ ਮੁਲਾਜਮਾਂ ਦੀ ਤਨਖਾਹ ਨਹੀਂ ਪਾਈ ਗਈਆ ਦੂਸਰੇ ਪਾਸੇ ਸਰਕਾਰ ਨੇ ਫ੍ਰੀ ਸਫ਼ਰ ਸਹੂਲਤ ਦਾ ਬਹੁਤ ਜਿਆਦਾ ਵਾਧੂ ਬੋਝ ਬੱਸਾਂ ਘੱਟ ਹੋਣ ਕਾਰਨ ਮੁਲਾਜ਼ਮਾ ਤੇ ਪਾਇਆ ਹੋਇਆ ਹੈ ਇੱਕ ਇੱਕ ਬੱਸ ਵਿੱਚ 100+ ਸਵਾਰੀਆਂ ਹੋਣ ਦੇ ਬਾਵਜੂਦ ਵੀ ਮੁਲਾਜ਼ਮਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਉਪਰ ਤੋ ਸਰਕਾਰ ਫ੍ਰੀ ਸਫ਼ਰ ਸਹੂਲਤ ਦੇ ਪੈਸੇ ਵਿਭਾਗ ਨੂੰ ਨਹੀ ਦੇ ਰਹੀ ਅਤੇ ਵਿਭਾਗ ਮਾੜੇ ਹਲਾਤ ਵਿਚ ਦੀ ਗੁਜਰ ਰਿਹਾ ਹੈ ਟਾਇਰ ਸਪੇਅਰ ਪਾਰਟ ਸਮੇਤ ਬਹੁਤ ਘਾਟਾਂ ਹਨ ਜਿਸ ਕਾਰਨ ਵਿਭਾਗ ਦਾ ਨੁਕਸਾਨ ਹੋ ਰਿਹਾ ਹੈ ਅਤੇ ਸਰਕਾਰ ਕਿਲੋ ਮੀਟਰ ਸਕੀਮ ਦੇ ਟੈਂਡਰ ਰੱਦ ਨਾ ਕਰਕੇ ਬਾਰ ਬਾਰ ਅੱਗੇ ਲੈਜਾ ਕੇ ਵਿਭਾਗ ਵਿਚ ਆਪਣੀ ਬੱਸਾਂ ਪਾਉਣ ਦੀ ਥਾਂ ਨਿੱਜੀ ਕਾਰਪੋਰੇਟ ਘਰਾਣਿਆਂ ਦੀ ਪ੍ਰਾਈਵੇਟ ਬੱਸਾਂ ਪਾਉਣ ਚਾਹੁੰਦੀ ਹੈ ਜਦੋਂ ਕਿ ਇਹਨਾਂ ਬੱਸਾਂ ਦ ਘਾਟਾਂ ਅਸੀ ਬਾਰ ਬਾਰ ਮੈਨੇਜਮੈਂਟ ਅੱਗੇ ਰੱਖ ਚੁਕੇ ਆ ਵਿਭਾਗ ਦੇ ਅਧਿਕਾਰੀਆਂ ਵਲੋਂ ਜਾਣਬੁੱਝ ਕੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਅਜਿਹੇ ਹਲਾਤ ਪੈਦਾ ਕੀਤੇ ਜਾਂਦੇ ਹਨ ਕਿ ਹੜਤਾਲ ਧਰਨੇ ਪ੍ਰਦਰਸ਼ਨ ਕਰਨ ਲਈ ਮੁਲਾਜ਼ਮ ਮਜ਼ਬੂਰ ਹੋਣ ਇਹ ਕੰਮ ਕਰ ਮਹੀਨੇ ਦਾ ਹੋ ਗਿਆ ਹੈ ਬਲਕਿ ਇਹੀ ਨਹੀਂ ਜ਼ੋ ਮੰਗਾ ਮੰਨੀਆਂ ਜਾਂ ਚੁੱਕੀਆਂ ਹਨ ਉਹਨਾਂ ਨੂੰ ਵੀ ਜਾਣਬੁੱਝ ਕੇ ਲਾਗੂ ਨਹੀਂ ਕੀਤਾ ਜਾ ਰਿਹਾ ਇਸ ਤੋਂ ਸਾਬਿਤ ਹੁੰਦਾ ਹੈ ਕਿ ਅਧਿਕਾਰੀਆਂ ਵਲੋਂ ਅਜਿਹਾ ਕਰਕੇ ਵਿਭਾਗ ਅਤੇ ਮੁਲਾਜ਼ਮਾਂ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਜਾ ਰਿਹਾ ਹੈ
ਸੂਬਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਨੇ ਬੋਲਦਿਆ ਦੱਸਿਆ ਕਿ ਜਿਹੜੀ ਸਰਕਾਰ ਠੇਕੇਦਾਰ ਵਿਚੋਲੀਆ ਨੂੰ ਬਾਹਰ ਕੱਢਣ ਦੀ ਗੱਲ ਕਰਦੀ ਸੀ ਉਹ ਸਰਕਾਰ ਖੁਦ ਟਰਾਂਸਪੋਰਟ ਵਿਭਾਗ ਵਿੱਚ ਵੱਡੇ ਪੱਧਰ ਤੇ ਆਊਟਸੋਰਸਿੰਗ ਸਟਾਫ ਭਰਤੀ ਕਰਕੇ ਨਵੇ ਤੋ ਨਵਾਂ ਠੇਕੇਦਾਰ ਲੈਕੇ ਆ ਰਹੀ ਹੈ ਅਤੇ ਵਰਕਰਾਂ ਦੀ ਰੱਜ ਕੇ ਲੁੱਟ ਕਰਵਾ ਰਹੀ ਹੈ ਪੁਰਾਣੇ ਠੇਕੇਦਾਰ ਕਰੋੜਾ ਦੀ ਲੁੱਟ ਕਰਕੇ ਵਰਕਰਾਂ ਦੀਆ ਸਕਿਉਰਟੀਆ ਈ ਪੀ ਐਫ,ਈ ਐੱਸ ਆਈ, ਵੈਲਫੇਅਰ ਫੰਡ ਜਾ ਫਿਰ ਤਨਖਾਹ ਵਿੱਚ ਨਜਾਇਜ ਕਟੋਤੀਆ ਕਰਕੇ ਭੱਜ ਜਾਂਦੇ ਹਨ ਅਤੇ ਵਿਭਾਗ ਵਲੋਂ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾਂਦੀ ਅਤੇ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਦੇ ਸਿਰ ਤੇ ਜੂੰ ਤੱਕ ਨਹੀ ਸਰਕੀ ਮੁਲਾਜ਼ਮਾਂ ਦੇ ਪੈਸੇ ਵਾਪਸ ਦੁਵਾਉਣਾ ਜਾਂ ਠੇਕੇਦਾਰ ਤੇ ਕਾਰਵਾਈ ਕਰਨ ਦੀਆਂ ਸ਼ਿਕਾਇਤਾ ਮੁੱਖ ਮੰਤਰੀ ਪੰਜਾਬ ਤੱਕ ਯੂਨੀਅਨ ਵਲੋਂ ਕੀਤੀਆਂ ਗਈਆਂ ਹਨ ਕੋਈ ਕਾਰਵਾਈ ਨਹੀਂ ਕੀਤੀ ਜਾਂ ਰਹੀ ਹੁਣ ਯੂਨੀਅਨ ਵਲੋਂ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਗਿਆ ਕਿ ਤਨਖਾਹਾਂ ਦਾ ਪੱਕੇ ਤੌਰ ਤੇ ਸਾਰਥਿਕ ਹੱਲ ਕੱਢਿਆ ਜਾਵੇ ਅਤੇ ਨਾਲ ਹੀ ਮੰਨੀਆਂ ਮੰਗਾਂ ਤਰੁੰਤ ਲਾਗੂ ਕੀਤੀਆਂ ਜਾਣ ਜਾਇਜ਼ ਮੰਗਾਂ ਦਾ ਤਰੁੰਤ ਹੱਲ ਕੱਢਿਆ ਜਾਵੇ ਅਤੇ ਵਾਰ ਵਾਰ ਵਿਭਾਗਾਂ ਵਿੱਚ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾ ਰਾਹੀ ਨਿੱਝੀਕਰਨ ਕਰਨ ਦੇ ਟੈਡਰ ਲਿਆਂਦੇ ਜਾ ਰਹੇ ਹਨ ਜਿਸ ਦਾ ਜਥੇਬੰਦੀ ਸਖਤ ਵਿਰੋਧ ਕਰਦੀ ਹੈ। ਕਿਉਕਿ ਜਥੇਬੰਦੀ ਵੱਲੋ ਵਾਰ ਵਾਰ ਕਿਲੋਮੀਟਰ ਸਕੀਮ ਬੱਸਾ ਪਾਉਣ ਨਾਲ ਹੋਣ ਵਾਲੇ ਨੁਕਸਾਨ ਦੇ ਤਰਕ ਦਿੱਤੇ ਜਾ ਰਹੇ ਹਨ ਜਿਸ ਦੇ ਅਧਾਰ ਤੇ ਤਰੁੰਤ ਟੈਡਰ ਰੱਦ ਕਰਨਾ ਬਣਦਾ ਹੈ ਪ੍ਰੰਤੂ ਕਾਰਪੋਰੇਟ ਘਰਾਣਿਆਂ ਨਾਲ ਸਾਝ ਗੂੜੀ ਕਰਨ ਅਤੇ ਕਰੱਪਸ਼ਣ ਨੂੰ ਬੜਾਵਾ ਦੇਣ ਲਈ ਕਿਲੋਮੀਟਰ ਬੱਸਾ ਪਾਉਣ ਲਈ ਮੈਨੇਜਮੈਂਟ ਅਤੇ ਸਰਕਾਰ ਪੱਬਾ ਭਾਰ ਹੈ ਜਿਸ ਦਾ ਜਥੇਬੰਦੀ ਸਖਤ ਵਿਰੋਧ ਕਰਦੀ ਹੈ। ਜੇਕਰ ਜਥੇਬੰਦੀ ਦੀਆਂ ਮੰਨੀਆਂ ਮੰਗਾ ਲਾਗੂ ਨਾ ਕੀਤੀਆਂ ਅਤੇ ਕਿਲੋਮੀਟਰ ਸਕੀਮ ਬੱਸਾ ਦਾ ਟੈਡਰ ਰੱਦ ਨਾ ਕੀਤਾ ਅਤੇ ਠੇਕੇਦਾਰਾ ਵਿਚੋਲਿਆਂ ਦੀ ਪ੍ਰਥਾ ਨੂੰ ਖਤਮ ਕਰਕੇ ਸਰਵਿਸ ਰੂਲਾਂ ਸਮੇਤ ਵਿਭਾਗਾਂ ਵਿੱਚ ਮੁਲਾਜ਼ਮਾਂ ਨੂੰ ਪੱਕਾ ਨਾ ਕੀਤਾ ਤਾ ਜਥੇਬੰਦੀ ਵੱਲੋ ਤਿਖੇ ਸ਼ਘੰਰਸ਼ਾ ਕਰਨ ਲਈ ਮਜਬੂਰ ਹੋਵਾਂਗੇ ਜਿਸ ਦੀ ਪੂਰੀ ਜਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
Share this content:


