ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਆਦਮਪੁਰ ਦਾ ਡੈਲੀਗੇਟ ਇਜਲਾਸ ਜਲੰਧਰ ਵਿਖੇ ਹੋਇਆ

0
9

ਜਲੰਧਰ-2,ਅਗਸਤ( )-ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਾਇਮ ਕੀਤੀ ਗਈ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਨਵੀਂ ਭਰਤੀ ਦੇ ਸੰਬਧ ਵਿਚ ਵਿਧਾਨ ਸਭਾ ਹਲਕਾ ਆਦਮਪੁਰ ਵਿੱਚੋਂ ਸੂਬਾ ਪੱਧਰੀ ਡੈਲੀਗੇਟਸ ਦੀ ਚੋਣ ਲਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਅੱਜ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੌਵੀਂ, ਜਲੰਧਰ ਵਿਖੇ ਨਵੇ ਬਣੇ ਡੈਲੀਗੇਟਾਂ ਦਾ ਇਜਲਾਸ ਹੋਇਆ l

ਜਰਨੈਲ ਸਿੰਘ ਗੜਦੀਵਾਲਾ ਨੇ ਡੈਲੀਗੇਟ ਇਜਲਾਸ ਦੀ ਸ਼ੁਰੂਆਤ ਕਰਦਿਆਂ ਹੋਇਆਂ ਕਿਹਾ ਕਿ ਆਦਮਪੁਰ ਵਿਧਾਨ ਸਭਾ ਹਲਕੇ ਦੇ ਸਮੁੱਚੇ ਵਸਨੀਕਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਵਿੱਚ ਪੂਰਨ ਭਰੋਸਾ ਪ੍ਰਗਟ ਕਰਦਿਆਂ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਬਹੁਤ ਵੱਡੇ ਪੱਧਰ ਤੇ ਸਹਿਯੋਗ ਦਿੱਤਾ ਹੈ ਜਿਸ ਲਈ ਉਹ ਸਦਾ ਆਦਮਪੁਰ ਹਲਕੇ ਦੇ ਰਿਣੀ ਰਹਿਣਗੇ। ਇਜਲਾਸ ਨੂੰ ਮਲਕੀਤ ਸਿੰਘ ਦੌਲਤਪੁਰ, ਮੇਜਰ ਸਿੰਘ ਸਾਬਕਾ ਚੇਅਰਮੈਨ, ਜਥੇਦਾਰ ਸਰੂਪ ਸਿੰਘ ਪਤਿਆਲ, ਸਤਵਿੰਦਰ ਸਿੰਘ ਖਾਲਸਾ ਘੁੜਿਆਲ, ਜਸਪ੍ਰੀਤ ਸਿੰਘ ਕਪੂਰ ਪਿੰਡ, ਬੀਬੀ ਹਰਜੀਤ ਕੌਰ ਤਲਵੰਡੀ ਸੰਬੋਧਨ ਕਰਨ ਵਾਲਿਆਂ ਦੇ ਵਿੱਚ ਸ਼ਾਮਿਲ ਸਨ। ਮਾਸਟਰ ਹਰਬੰਸ ਸਿੰਘ ਖਰਲ ਕਲਾ ਨੇ ਮੌਜੂਦਾ ਹਾਲਾਤਾਂ ਬਾਰੇ ਕਵਿਤਾ ਰਾਹੀਂ ਸੰਗਤਾਂ ਨੂੰ ਜਾਗਰੂਕ ਕੀਤਾ l

ਜਥੇਦਾਰ ਵਡਾਲਾ ਨੇ ਆਦਮਪੁਰ ਹਲਕੇ ਦੇ ਵਸਨੀਕਾਂ ਵੱਲੋਂ ਨਵੀਂ ਭਰਤੀ ਸਬੰਧੀ ਦਿਖਾਏ ਉਤਸ਼ਾਹ ਲਈ ਵਧਾਈ ਦਿੱਤੀ। ਉਹਨਾਂ ਕਿਹਾ ਕਿ 11 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਪ੍ਰਵਾਣਤ ਪ੍ਰਧਾਨ ਮਿਲਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਜ਼ਰੂਰਤ ਹੈ l ਸਮੇਂ-ਸਮੇਂ ‘ਤੇ ਵਾਪਰੇ ਬਿਰਤਾਂਤ ਕਰਨ ਸੁਖਬੀਰ ਸਿੰਘ ਬਾਦਲ ਤੇ ਲੀਡਰਸ਼ਿਪ ਸੰਗਤਾਂ ਵਿਚੋਂ ਆਪਣਾ ਵਿਸ਼ਵਾਸ ਗੁਆ ਬੈਠੇ ਅਤੇ ਸੰਗਤਾਂ ਨੇ ਇਨ੍ਹਾਂ ਨੂੰ ਨਾਕਾਰ ਦਿੱਤਾ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਸਿਰ ਉਨ੍ਹਾਂ ਅਤੇ ਪੰਥਕ ਦਰਦੀਆਂ ਨੇ ਲੀਡਰਸ਼ਿਪ ਨੇ ਕਿਹਾ ਕਿ ਜੇਕਰ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਬਾਦਲ ਆਪਣੇ ਅਹੁਦੇ ਦਾ ਤਿਆਗ ਕਰ ਦਿੰਦੇ ਤਾਂ ਪੰਜਾਬ ਵਿਚ ਤਸਵੀਰ ਕੁਝ ਹੋਰ ਹੀ ਹੋਣੀ ਸੀ। ਇਸ ਮੌਕੇ ਆਦਮਪੁਰ ਦੇ ਸੂਬਾ ਪੱਧਰੀ ਡੈਲੀਗੇਟਾਂ ਦੀ ਚੋਣ ਸਰਬ ਸੰਮਤੀ ਨਾਲ ਮੁਕੰਮਲ ਹੋਈ l

ਇਸ ਮੌਕੇ ਮੈਨੇਜਰ ਗੁਰਦੇਵ ਸਿੰਘ ਆਲਮਗੀਰ, ਸੁਖਬੀਰ ਸਿੰਘ ਪਤਾਰਾ, ਚੰਦਰ ਮੋਹਨ ਪਤਾਰਾ, ਅਵਤਾਰ ਸਿੰਘ, ਪ੍ਰਧਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਜ਼ਾਰਾ, ਰਮਨਦੀਪ ਸਿੰਘ ਕਡਿਆਣਾ, ਸਤਨਾਮ ਸਿੰਘ ਚੱਕ ਸਕੂਰ, ਸਤਨਾਮ ਸਿੰਘ ਸ਼ੇਖੋ ਟਾਂਡੀ ਕੁਲਵਿੰਦਰ ਰਾਮ ਮਾਣਕਰਾਏ, ਸੋਹਣ ਸਿੰਘ ਸੰਧਮ ਸਰਬਜੀਤ ਸਿੰਘ ਸਾਭੀ ਸੰਧਮ, ਤਰਲੋਚਨ ਸਿੰਘ ਮਾਧੋਪੁਰ,ਹਰਭਜਨ ਸਿੰਘ ਰਾਸਤਗੋ, ਅੰਮ੍ਰਿਤ ਪਾਲ ਸਿੰਘ ਉਚਾ ਯੂਥ ਆਗੂ, ਰਣਜੀਤ ਸਿੰਘ ਰਾਣਾ ਚੌਹਾਨ ਪਿੰਡ, ਰਣਜੀਤ ਸਿੰਘ ਬਡਵਾਲ, ਹਰਵਿੰਦਰ ਸਿੰਘ ਸੰਘਾ, ਸੁਖਵਿੰਦਰ ਸਿੰਘ, ਸੇਵਾ ਸਿੰਘ ਕਪੂਰ ਪਿੰਡ,ਹਰਜਿੰਦਰ ਸਿੰਘ ਸਰਪੰਚ ਗੁਰਵਿੰਦਰ ਸਿੰਘ ਨੌਲੀ, ਸਾਬਕਾ ਸਰਪੰਚ ਸੁੱਚਾ ਸਿੰਘ ਨੌਲੀ, ਰਣਧੀਰ ਸਿੰਘ ਮੋਕਲਾ, ਜਸਪਾਲ ਸਿੰਘ ਦੂਹੜਾ, ਭੁਪਿੰਦਰ ਸਿੰਘ ਰਿਆਤ ਫਰਨੀਚਰ, ਜੋਗਿੰਦਰ ਸਿੰਘ ਬਾਹੋਪੁਰ, ਰਣਜੀਤ ਸਿੰਘ ਰਾਣਾ ਬਿਨਪਾਲਕੇ, ਜਥੇਦਾਰ ਗੁਰਦੀਪ ਸਿੰਘ ਕੰਗਣੀਵਾਲ, ਮੁਕੇਸ਼ ਸ਼ੀਤਲਪੁਰ ਅਤੇ ਅਮਰਿੰਦਰ ਸਿੰਘ ਹਜਾਰਾ ਆਦਿ ਹਾਜ਼ਰ ਸਨ l

Share this content:

LEAVE A REPLY

Please enter your comment!
Please enter your name here