Ludhiana: ਅੱਜ ਮਿਤੀ 02/08/2025 ਨੂੰ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋ ਈਸੜੂ ਭਵਨ ਲੁਧਿਆਣਾ ਵਿੱਚ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਸਰਪ੍ਰਸਤ ਕਮਲ ਕੁਮਾਰ, ਚੇਅਰਮੈਨ ਬਲਵਿੰਦਰ ਸਿੰਘ ਰਾਠ, ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਸਮੇਤ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਬੋਲਦਿਆਂ ਕਿਹਾ ਕਿ ਸਰਕਾਰ ਅਤੇ ਮਨੇਜਮੈਂਟ ਨਾਲ ਵਾਰ-ਵਾਰ ਮੀਟਿੰਗ ਚੱਲ ਰਹੀਆਂ ਹਨ ਪ੍ਰੰਤੂ ਸਰਕਾਰ ਹਰ ਪੱਖ ਤੋਂ ਭੱਜਦੀ ਨਜ਼ਰ ਆ ਰਹੀ ਸਰਕਾਰ ਕੀਤੇ ਵਾਅਦੇ ਤੋਂ ਭੱਜ ਰਹੀ ਹੈ ਪਿੱਛਲੇ ਦਿਨੀਂ ਯੂਨੀਅਨ ਵੱਲੋਂ ਸੰਘਰਸ ਦਾ ਐਲਾਨ ਕੀਤੀ ਗਿਆ ਸੀ ਫੇਰ 09/07/2025 ਨੂੰ ਚਲਦੀ ਹੜਤਾਲ ਵਿੱਚ ਟਰਾਂਸਪੋਰਟ ਮੰਤਰੀ ਪੰਜਾਬ, ਵਿੱਤ ਮੰਤਰੀ ਪੰਜਾਬ ਸਮੇਤ ਮਨੇਜਮੈਂਟ ਦੇ ਅਧਿਕਾਰੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸੀ ਮੀਟਿੰਗ ਦੇ ਵਿੱਚ ਵਿੱਤ ਮੰਤਰੀ ਪੰਜਾਬ ਵੱਲੋਂ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ ਸੀ ਅਤੇ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਦੀ ਵੱਖਰੀ ਪਾਲਸੀ ਬਣਾਉਣ ਦਾ ਭਰੋਸਾ ਦਿੱਤਾ ਗਿਆ ਸੀ ਜਿਸ ਦਾ ਬਿਆਨ ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਮੀਡੀਆ ਵਿੱਚ ਵੀ ਜਾਰੀ ਕੀਤਾ ਗਿਆ ਸੀ ਅਤੇ 16 ਜੁਲਾਈ ਨੂੰ ਮੀਟਿੰਗ ਕਰਕੇ ਕੁੱਝ ਮੰਗਾਂ ਦਾ ਨਿਪਟਾਰਾ ਕਰਨ ਦੇ ਲਈ ਕਿਹਾ ਗਿਆ ਸੀ ਇਸ ਤੋਂ ਇਲਾਵਾ 28 ਤਰੀਖ ਨੂੰ ਪਾਲਸੀ ਨੂੰ ਫਾਈਨਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਜਿੱਥੋਂ ਯੂਨੀਅਨ ਨੇ ਆਪਣੀ ਹੜਤਾਲ ਨੂੰ ਪੋਸਟ ਪੌਣ ਕੀਤਾ ਸੀ। ਪ੍ਰੰਤੂ ਸਰਕਾਰ ਅਤੇ ਮਨੇਜਮੈਂਟ ਵੱਲੋਂ ਮੰਗਾ ਨੂੰ ਹੱਲ ਕਰਨ ਦੇ ਵਿੱਚ ਢਿੱਲ ਵਰਤੀ ਜਾ ਰਹੀ ਹੈ ਜਿਸ ਦਾ ਯੂਨੀਅਨ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਟਰਾਂਸਪੋਰਟ ਮੰਤਰੀ ਲਾਰੇ ਤੇ ਲਾਰਾ ਲਾਕੇ ਮੰਗਾਂ ਨੂੰ ਹੱਲ ਕਰਨ ਦੀ ਬਜਾਏ ਲੰਮੀਆਂ ਖਿਚਣਾ ਚਾਹੁੰਦੇ ਹਨ ਯੂਨੀਅਨ ਵਲੋਂ ਲੋਕਾਂ ਦਾ ਖਿਆਲ ਰੱਖਦਿਆਂ ਵਾਰ ਵਾਰ ਸਰਕਾਰ ਨੂੰ ਸਮਾਂ ਦਿੱਤਾ ਜਾਂਦਾ ਹੈ ਹੁਣ ਵੀ ਯੂਨੀਅਨ ਨਹੀਂ ਚਾਹੁੰਦੀ ਕਿ ਰੱਖੜੀਆਂ ਦੇ ਤਿਉਹਾਰ ਤੇ ਸਰਕਾਰੀ ਬੱਸਾਂ ਬੰਦ ਹੋਣ ਪਰ ਸਰਕਾਰ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਅਤੇ ਤਨਖਾਹਾਂ ਵਿੱਚ ਦੇਰੀ ਸਮੇਤ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ ਅਤੇ ਪਨਬਸ/ਪੀ.ਆਰ.ਟੀ.ਸੀ ਦਾ ਔਰਤਾਂ ਨੂੰ ਫਰੀ ਸਫ਼ਰ ਕਰਾਉਣ ਦਾ 12 ਸੋ ਕਰੋੜ ਦੇ ਲਗਭਗ ਬਕਾਇਆ ਪੈਡਿਗ ਹੈ ਜਿਸ ਦੀ ਰਕਮ ਸਰਕਾਰ ਸਮੇਂ ਸਿਰ ਅਦਾਇਗੀ ਨਹੀਂ ਕਰ ਰਹੀ ਜਿਸ ਕਾਰਣ ਵਰਕਰਾਂ ਦੀਆਂ ਤਨਖ਼ਾਹਾਂ ਸਮੇਂ ਸਿਰ ਨਹੀਂ ਪੈਂਦੀਆਂ ਤੇ ਬੱਸਾਂ ਸਪੇਅਰ ਪਾਰਟ ਤੋਂ ਖੜਦੀਆ ਜਾਂ ਰਹੀ ਹਨ ਜੇਕਰ ਸਰਕਾਰ ਨੇ ਫਰੀ ਸਫ਼ਰ ਸਹੂਲਤ ਦੇਣੀ ਹੈ ਤਾਂ ਸਰਕਾਰ ਫਰੀ ਸਫ਼ਰ ਦੇ ਪੈਸੇ ਨੂੰ ਸਮੇਂ ਸਿਰ ਰਲੀਜ਼ ਕਰੇ ਤਾਂ ਜੌ ਵਰਕਰਾਂ ਨੂੰ ਤਨਖਾਹ ਅਤੇ ਬੱਸਾਂ ਦਾ ਸਮਾਨ ਖਰੀਦਿਆ ਜਾ ਸਕਦਾ ਹੈ ਅਤੇ ਆਮ ਲੋਕਾਂ ਨੂੰ ਨਿਰਵਿਘਨ ਸਫ਼ਰ ਸੇਵਾ ਦਿੱਤੀ ਜਾਂ ਸਕਦੀ ਹੈ
ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ ਅਤੇ ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਸਰਕਾਰ ਰੋਜ਼ਗਾਰ ਦਾ ਸਾਧਨ ਪੈਦਾ ਕਰਨ ਦੀ ਬਜਾਏ ਸਰਕਾਰੀ ਟਰਾਂਸਪੋਰਟ ਨੂੰ ਕਾਰਪੋਰੇਟ ਘਰਾਣਿਆਂ ਹੱਥੀ ਵੇਚਣਾ ਚਾਹੁੰਦੀ ਹੈ ਜਿਵੇਂ ਕਿਲੋਮੀਟਰ ਸਕੀਮ ਤਹਿਤ (ਪ੍ਰਾਈਵੇਟ ਬੱਸਾਂ) ਨੂੰ ਪਾਕੇ ਵਿਭਾਗਾਂ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂ ਰਹੀ ਪੀ ਆਰ ਟੀ ਸੀ ਅਤੇ ਪਨਬਸ ਵਿੱਚ ਚੱਲ ਰਹੀਆਂ ਮੌਜੂਦਾ ਕਿਲੋਮੀਟਰ ਸਕੀਮ ਬੱਸਾਂ ਨੂੰ ਟੈਂਡਰ ਦੀਆਂ ਸ਼ਰਤਾਂ ਤੋਂ ਵੱਧ ਕਿਲੋਮੀਟਰ ਕਰਵਾਏ ਜਾ ਰਹੇ ਹਨ ਘਾਟੇ ਦੇ ਵਿੱਚ ਹੋਣ ਦੇ ਬਾਵਜੂਦ ਵੀ ਵੱਧ ਕਿਲੋਮੀਟਰ ਕਰਵਾਉਣਾ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਲਗਦੀ ਹੈ ਜਦੋਂ ਇੱਕ ਪ੍ਰਾਈਵੇਟ ਮਾਲਕ ਵਿਭਾਗ ਦੇ ਵਿੱਚ ਬੱਸ ਪਾਉਂਦਾ ਹੈ ਉਹ ਬੱਚਤ ਕਰਕੇ ਬੱਸ ਵੀ ਫਰੀ ਕਰ ਲੈਂਦਾ ਹੈ ਅਤੇ ਕਰੋੜਾ ਰੁਪਏ ਵੀ ਕਮਾ ਲੈਂਦਾ ਹੈ ਫੇਰ ਬੱਸ ਵੀ ਘਰ ਲੈ ਜਾਂਦਾ ਹੈ ਜਦੋਂ ਕਿ ਵਿਭਾਗ ਆਪਣੀ ਬੱਸ ਚਲਾਉਣ ਵਿੱਚ ਅਸਫਲ ਕਿਉਂ ਹੈ ਕਿਲੋਮੀਟਰ ਸਕੀਮ ਬੱਸਾਂ ਦਾ ਜੱਥੇਬੰਦੀ ਸ਼ੁਰੂ ਤੋਂ ਹੀ ਵਿਰੋਧ ਕਰਦੀ ਆ ਰਹੀ ਹੈ । ਇਸ ਤੋਂ ਇਲਾਵਾ ਠੇਕੇਦਾਰੀ ਸਿਸਟਮ ਤਹਿਤ ਵਿਭਾਗਾਂ ਦੀ ਲੁੱਟ ਸਮੇਤ ਵਰਕਰਾਂ ਦੀਆਂ ਨਜਾਇਜ਼ ਕਟੌਤੀਆਂ ਕੀਤੀ ਜਾ ਰਹੀਆਂ ਹਨ ਵਰਕਰਾਂ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂ ਰਿਹਾ ਹੈ ਨਿਗੁਣੀਆਂ ਤਨਖਾਹ ਤੇ ਕੰਮ ਕਰਵਾਇਆ ਜਾਂ ਰਿਹਾ ਹੈ ਮੀਟਿੰਗ ਦੇ ਵਿੱਚ ਮੌਜੂਦ ਆਗੂ ਬਲਜੀਤ ਸਿੰਘ, ਰੋਹੀ ਰਾਮ , ਕੁਲਵੰਤ ਸਿੰਘ, ਹਰਪ੍ਰੀਤ ਸਿੰਘ ਸੋਢੀ , ਰਣਜੀਤ ਸਿੰਘ ਬਾਵਾ , ਜਤਿੰਦਰ ਸਿੰਘ , ਗੁਰਪ੍ਰੀਤ ਸਿੰਘ, ਜੋਧ ਸਿੰਘ ਵੱਲੋਂ ਇਹ ਸਰਬਸੰਮਤੀ ਨਾਲ ਸਹਿਮਤੀ ਬਣਾਈ ਗਈ ਕਿ ਜੇਕਰ ਮੰਗਾਂ ਦਾ ਹੱਲ ਨਹੀਂ ਹੁੰਦਾ ਅਤੇ ਸਰਕਾਰ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਲੈ ਕੇ ਆਉਂਦੀ ਹੈ ਤਾਂ ਤੁਰੰਤ ਪਨਬਸ ਅਤੇ ਪੀਆਰਟੀਸੀ ਦੀ ਬੱਸਾਂ ਦਾ ਚੱਕਾ ਜ਼ਾਮ ਕਰਕੇ ਰੋਡ ਬਲੌਕ ਜਿਹੇ ਤਿੱਖੇ ਸੰਘਰਸ ਕੀਤੇ ਜਾਣਗੇ ਅਤੇ ਮੰਗਾ ਦੇ ਹੱਲ ਵਿੱਚ ਦੇਰੀ ਅਤੇ ਤਨਖਾਹਾਂ ਨਾ ਪਾਉਣ ਦੇ ਰੋਸ ਵਜੋਂ 7 ਅਗਸਤ ਨੂੰ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਤੇ ਜੇਕਰ ਸਰਕਾਰ ਨਿੱਜੀਕਰਨ ਤੋ ਪਿੱਛੇ ਨਾ ਮੁੜੀ ਤਾਂ ਤਰੁੰਤ ਜਾ 15 ਅਗਸਤ ਨੂੰ ਰੋਸ ਪ੍ਰਦਰਸ਼ਨ ਕਰਦਿਆਂ ਗੁਪਤ ਐਕਸ਼ਨ ਵੀ ਕੀਤਾ ਜਾਵੇਗਾ ਜਿਸ ਦੀ ਜੁੰਮੇਵਾਰੀ ਪੰਜਾਬ ਸਰਕਾਰ ਅਤੇ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ ।
Share this content: