ਜਲੰਧਰ:
ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਸ. ਇਕਬਾਲ ਸਿੰਘ ਢੀਡਸਾ ਨੂੰ ਜ਼ਿਲ੍ਹਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਜਲੰਧਰ ਨਿਯੁਕਤ ਕੀਤਾ ਗਿਆ। ਇਸ ਖ਼ਾਸ ਮੌਕੇ ’ਤੇ ਯੂਥ ਅਕਾਲੀ ਦਲ ਜਲੰਧਰ ਦੇ ਪ੍ਰਧਾਨ ਸ. ਅੰਮ੍ਰਿਤਬੀਰ ਸਿੰਘ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸ. ਇਕਬਾਲ ਸਿੰਘ ਢੀਂਡਸਾ ਪਾਰਟੀ ਦੇ ਇਕ ਜੁਝਾਰੂ, ਸਮਰਪਿਤ ਅਤੇ ਅਨੁਭਵੀ ਆਗੂ ਹਨ, ਜਿਨ੍ਹਾਂ ਨੇ ਸਦਾ ਹੀ ਅਕਾਲੀ ਦਲ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਭਾਰਿਆ। ਉਨ੍ਹਾਂ ਦੀ ਨਿਯੁਕਤੀ ਨਾਲ ਜਲੰਧਰ ਜ਼ਿਲ੍ਹੇ ਵਿੱਚ ਪਾਰਟੀ ਹੋਰ ਮਜ਼ਬੂਤ ਹੋਏਗੀ।
ਇਸ ਮੌਕੇ ਅੰਮ੍ਰਿਤਬੀਰ ਸਿੰਘ ਦੇ ਨਾਲ-ਨਾਲ ਹੇਠ ਲਿਖੇ ਆਗੂ ਵੀ ਮੌਜੂਦ ਸਨ:
ਜੁਨ, ਹਰੀਸ਼, ਸਤਿੰਦਰ ਭਾਸਕਰ, ਅਰਜੁਨ ਬਹਿਲ, ਸੁਖਵਿੰਦਰ ਸਿੰਘ ਸੁੱਖੀ, ਅਮਨਦੀਪ ਸਿੰਘ, ਸਿਮਰਨ ਸਿੰਘ ਭਾਟੀਆ, ਮੋਨੂ, ਵੰਸ਼, ਸ਼ੈਲੇਸ਼, ਕਮਲੇਸ਼, ਪਵਨ, ਅਤੇ ਆਕਾਸ਼। ਇਨ੍ਹਾਂ ਸਭ ਨੇ ਨਵੇਂ ਜ਼ਿਲ੍ਹਾ ਪ੍ਰਧਾਨ ਨੂੰ ਦਿਲੋਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੀ ਲੀਡਰਸ਼ਿਪ ਹੇਠ ਪਾਰਟੀ ਦੀ ਅੱਗੇ ਵਧਣ ਦੀ ਆਸ ਜਤਾਈ।
Share this content: