Patiala : ਅੱਜ ਮਿਤੀ 21-02-2025 ਨੂੰ ਜਥੇਬੰਦੀ ਨਾਲ ਪੀ ਆਰ ਟੀ ਸੀ ਮੈਨੇਜਿੰਗ ਡਾਇਰੈਕਟਰ ਵੱਲੋ ਮੀਟਿੰਗ ਬੁਲਾ ਕੇ ਕਿਹਾ ਗਿਆ ਕਿ ਮੈਨੂੰ ਤਾਂ ਮੀਟਿੰਗ ਦੀ ਜਾਣਕਾਰੀ ਹੀ ਨਹੀਂ ਹੈ।ਮੈ ਇਸ ਮੀਟਿੰਗ ਲਈ ਤਿਆਰ ਨਹੀਂ ਹਾਂ ਜਿਸ ਤੋ ਸਿੱਧ ਹੁੰਦਾ ਹੈ ਕਿ ਪੀ ਆਰ ਟੀ ਸੀ ਵਿਭਾਗ ਦੇ ਉੱਚ ਅਧਿਕਾਰੀ ਯੂਨੀਅਨ ਦੀਆ ਸਰਕਾਰ ਵੱਲੋ ਮੰਨੀਆ ਮੰਗਾ ਨੂੰ ਲਾਗੂ ਨਹੀਂ ਕਰਨਾ ਚਾਹੁੰਦੇ ਹਨ ਜਦੋਂ ਕਿ ਪੰਜਾਬ ਸਰਕਾਰ ਸਿਆਸੀ ਲਾਹਾ ਲੈਣ ਵੇਲੇ ਵੀ ਵੱਡੇ ਵੱਡੇ ਦਾਅਵੇ ਕੀਤੇ ਜਾਦੇ ਹਨ ਪਰ ਵਰਕਰਾਂ ਨੂੰ ਤਨਖਾਹ ਵਾਧਾ ਦੇਣ ਦਾ ਐਲਾਨ ਸਮੇਤ ਆਦਿ ਲਿਖਤੀ ਪੱਤਰ ਜਾਰੀ ਕੀਤੇ ਗਏ ਅਤੇ ਸੋਸਲ ਮੀਡੀਆ ਤੇ ਮਸ਼ਹੂਰੀਆਂ ਕੀਤੀਆਂ ਜਾ ਰਹੀਆ ਹਨ ਪਰ ਹਕੀਕਤ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਦੇ ਰੋਸ ਵਿੱਚ ਜਥੇਬੰਦੀ ਵੱਲੋਂ ਮੰਗ ਪੱਤਰ 22/01/2025 ਦਿੱਤਾ ਗਿਆ ਅਤੇ ਦੁਬਾਰਾ ਯਾਦ ਪੱਤਰ 06/02/2025 ਨੂੰ ਦਿੱਤਾ ਗਿਆ ਪ੍ੰਤੂ ਮੰਗਾ ਲਾਗੂ ਨਹੀਂ ਕੀਤੀਆਂ ਗਈਆਂ ਨਹੀਂ ਕੀਤੀਆ ਗਈਆਂ ਜਥੇਬੰਦੀ ਵੱਲੋਂ ਰੋਸ ਵਜੋਂ 12/02/2025
ਨੂੰ ਮੀਟਿੰਗ ਕਰਕੇ ਮੰਗਾ ਨਾ ਮੰਨਣ ਦੇ ਰੋਸ ਵਜੋਂ 24/02/2025 ਨੂੰ ਪਟਿਆਲਾ ਬੱਸ ਸਟੈਂਡ ਸਮੇਤ ਪਟਿਆਲਾ ਚੌਂਕ ਬੰਦ ਕਰਕੇ ਧਰਨਾ ਰੋਸ ਪ੍ਰਦਰਸਨ ਕੀਤਾ ਜਾਵੇਗਾ।
ਜਿਸ ਸਬੰਧੀ ਵਿਭਾਗ ਨੇ ਮੰਗਾ ਦਾ ਹੱਲ ਕਰਨ ਲਈ 21/02/2025 ਨੂੰ ਲਿਖਤੀ ਯੂਨੀਅਨ ਦੀ ਮੀਟਿੰਗ ਬੁਲਾਈ ਗਈ ਜਦੋਂ ਸੂਬਾ ਕਮੇਟੀ ਮੀਟਿੰਗ ਲਈ ਪਹੁੰਚੀ ਤਾਂ ਐਮ ਡੀ ਸਾਬ ਵਲੋ ਮੀਟਿੰਗ ਦੀ ਜਾਣਕਾਰੀ ਨਾ ਹੋਣ ਦਾ ਕਹਿ ਕੇ ਮੀਟਿੰਗ ਲਈ ਤਿਆਰ ਨਾ ਹੋਣ ਦਾ ਬਹਾਨਾ ਬਣਾਕੇ ਮੋੜ ਦਿੱਤਾ ਜਿਸ ਦਾ ਜਥੇਬੰਦੀ ਵਲੋ ਸਖ਼ਤ ਸਬਦਾ ਵਿਚ ਵਿਰੋਧ ਕੀਤਾ ਜਾਂਦਾ ਹੈ ਅਤੇ ਜਿਸ ਤੋ ਲਗਦਾ ਹੈ ਕਿ ਪੀ ਆਰ ਟ ਸੀ ਦੀ ਮੈਨੇਜਮੈਂਟ ਸਰਕਾਰ ਨਾਲ ਹੋਈਆ ਮੀਟਿੰਗਾਂ ਵਿੱਚ ਮੰਨੀਆਂ ਮੰਗਾ ਨੂੰ ਲਾਗੂ ਨਹੀਂ ਕਰਨਾ ਚਾਹੁੰਦੀ ਅਤੇ ਪੰਜਾਬ ਸਰਕਾਰ ਦੇ ਵੀ ਹੁਕਮਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਅਤੇ ਖੁਦ ਹੀ ਸਰਕਾਰ ਦਾ ਵਿਰੋਧ ਕਰਨ ਲਈ ਜਥੇਬੰਦੀ ਨੂੰ ਮਜਬੂਰ ਕੀਤਾ ਜਾ ਰਿਹਾ ਜਿਸ ਦੇ ਰੋਸ ਵਜੋਂ ਯੂਨੀਅਨ ਦੇ ਆਗੂ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ , ਰੋਹੀ ਰਾਮ , ਰਮਨਦੀਪ ਸਿੰਘ ਕੈਸ਼ੀਅਰ , ਮੀਤ ਪ੍ਰਧਾਨ ਰਣਜੀਤ ਸਿੰਘ ਨੇ ਵੱਲੋਂ ਫੈਸਲਾ ਕੀਤਾ ਗਿਆ ਕਿ ਪਹਿਲਾਂ ਤੋਂ ਉਲੀਕੇ ਐਕਸ਼ਨਾਂ ਅਨੁਸਾਰ 24/02/2025 ਨੂੰ ਪਟਿਆਲਾ ਬੱਸ ਸਟੈਂਡ ਸਮੇਤ ਚੌਂਕ ਬੰਦ ਕੀਤਾ ਜਾਵੇਗਾ ਅਤੇ ਉਥੋ ਹੀ ਤਰੁੰਤ ਅਗਲੇ ਸਘੰਰਸ ਹੜਤਾਲ ਸਮੇਤ ਚੰਡੀਗੜ ਵੱਲ ਕੂਚ ਕਰਕੇ ਪੰਜਾਬ ਭਰ ਵਿੱਚ ਤਿੱਖੇ ਸੰਘਰਸ ਕਰਨ ਦਾ ਐਲਾਨ ਕੀਤਾ ਜਾਵੇਗਾ।ਅਤੇ ਮੰਗਾ ਪੂਰੀਆ ਨਾ ਹੋਣ ਤੱਕ ਸਘੰਰਸ਼ ਕੀਤਾ ਜਾਵੇਗਾ ਜਿਸ ਦੀ ਪੂਰੀ ਜਿਮੇਵਾਰੀ ਪੀ ਆਰ ਟੀ ਸੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
Share this content: