Ludhiana: ਮਿਤੀ 17 ਫਰਵਰੀ 2025 ਨੂੰ ਜਥੇਬੰਦੀ ਦੀ ਅਹਿਮ ਮੀਟਿੰਗ ਮਾਨਯੋਗ ਐਡਵੋਕੇਟ ਜਨਰਲ ਪੰਜਾਬ ਜੀ ਨਾਲ ਉਹਨਾ ਦੇ ਦਫਤਰ ਮਾਣਯੋਗ ਟਰਾਂਸਪੋਰਟ ਮੰਤਰੀ ਮਾਨਯੋਗ ਸੈਕਟਰੀ ਟਰਾਂਸਪੋਰਟ ਸਮੇਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਪਨਬੱਸ/ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਵਿਚਾਰ ਚਰਚਾ ਹੋਈ ਜਿਸ ਵਿੱਚ ਜਥੇਬੰਦੀ ਦੀ ਮੰਗ ਅਨੁਸਾਰ ਸਰਵਿਸ ਰੂਲਾ ਸਮੇਤ ਪੰਜ ਸਾਲ ਵਾਲੇ ਕਟਰੈਕਟ ਮੁਲਾਜ਼ਮਾਂ ਨੂੰ ਰੈਗੂਲਰ ਅਤੇ ਸਮੂਹ ਆਉਟਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕਰਨ ਦੀ ਸਹਿਮਤੀ ਬਣੀ ਜਿਸ ਪੋਲਸੀ ਨੂੰ ਤਰੁੰਤ ਤਿਆਰ ਕਰਨ ਲਈ ਐਡਵੋਕੇਟ ਜਨਰਲ ਸਾਹਿਬ ਵੱਲੋਂ ਸਹਿਮਤੀ ਦਿੱਤੀ ਗਈ ਅਤੇ ਕੈਬਨਿਟ ਮੀਟਿੰਗ ਵਿੱਚ ਜਾਂ ਸੈਸ਼ਨ ਵਿੱਚ ਪੋਲਸੀ ਨੂੰ ਪਾਸ ਕਰਾਉਣ ਦਾ ਭਰੋਸਾ ਦਿੱਤਾ ਗਿਆ।
ਜਥੇਬੰਦੀ ਦੀਆਂ ਮੰਗਾਂ ਮੁਸ਼ਕਲਾਂ ਸਬੰਧੀ ਟਰਾਂਸਪੋਰਟ ਮੰਤਰੀ ਸਾਹਿਬ ਵੱਲੋਂ ਦਫਤਰ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਪਹਿਲ ਦੇ ਅਧਾਰ ਤੇ ਸਮੂਹ ਮੁਲਾਜ਼ਮਾਂ ਦੀਆਂ ਤਨਖਾਹਾ ਪਾਉਣ ਲਈ ਉਹਨਾਂ ਵੱਲੋਂ ਸੋਸ਼ਲ ਸਕਿਉਰਟੀ ਵੱਲੋਂ ਪੈਸਾ ਰਿਲੀਜ਼ ਕਰਾਉਣ ਅਤੇ ਵਿਭਾਗ ਨੂੰ ਪਹਿਲ ਦੇ ਅਧਾਰ ਤੇ ਤਨਖਾਹਾ ਪਾਉਣ ਦੇ ਆਦੇਸ਼ ਦਿੱਤੇ ਅਤੇ ਨਾਲ ਹੀ ਵਿਭਾਗ ਦੀਆਂ ਲਮਕਦੀਆਂ ਮੰਗਾਂ ਜਿਵੇਂ ਕਿ 30/06/2023 ਦੀਆਂ ਹਦਾਇਤਾਂ ਮੁਤਾਬਿਕ ਕੰਟਰੈਕਟ ਵਾਲੇ ਮੁਲਾਜ਼ਮਾਂ ਨੂੰ ਬਹਾਲ ਕਰਨ ਸਬੰਧੀ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਅਤੇ ਵਿਭਾਗ ਵਿੱਚ ਸਪੇਅਰ ਪਾਰਟ ਆਦਿ ਪੂਰਾ ਕਰਨ ਦੇ ਆਦੇਸ਼ ਦਿੱਤੇ ਅਤੇ ਨਾਲ ਹੀ ਪੀ ਆਰ ਟੀ ਸੀ ਵਿੱਚ ਨਵੇਂ ਭਰਤੀ ਮੁਲਾਜ਼ਮਾਂ ਨੂੰ ਤਨਖਾਹ ਵਾਧਾ ਲਾਗੂ ਕਰਨ ਅਤੇ ਰਿਪੋਰਟ ਤੋਂ ਬਹਾਲ ਹੋਏ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦੇਣ ਸਮੇਤ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਸਬੰਧੀ ਵਿਭਾਗ ਨੂੰ ਆਦੇਸ਼ ਦਿੱਤੇ।
ਵੱਲੋਂ: -ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ 25/11
Share this content: