Jalandhar : ਅੱਜ ਮਿਤੀ 12/02/2025ਨੂੰ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ 25/11 ਦੀ ਸਮੂਹ ਪੀ ਆਰ ਟੀ ਸੀ ਡੀਪੂ ਕਮੇਟੀਆਂ ਦੀ ਅਹਿਮ ਮੀਟਿੰਗ ਸੂਬਾ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ , ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਦੀ ਪ੍ਰਧਾਨਗੀ ਹੇਠ ਪਟਿਆਲਾ ਬੱਸ ਸਟੈਂਡ ਹਾਲ ਵਿੱਚ ਕੀਤੀ ਗਈ ਮੀਟਿੰਗ ਤੋ ਬਾਅਦ ਪ੍ਰੈਸ ਨੋਟ ਜਾਰੀ ਕਰਦਿਆਂ ਆਗੂਆਂ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਤਿਨ ਸਾਲਾ ਦੋਰਾਨ ਟਰਾਸਪੋਰਟ ਦੇ ਕੱਚੇ ਮੁਲਾਜਮਾ ਦੀਆਂ ਮੰਗਾ ਨੂੰ ਲਗਾਤਾਰ ਨਜਰ ਅੰਦਾਜ ਕੀਤਾ ਜਾ ਰਿਹਾ ਹੈ ਜੇਕਰ ਕੁਝ ਮੰਗਾ ਤੇ ਸਹਿਮਤੀ ਹੁੰਦੀ ਹੈ ਤਾ ਪੀ.ਆਰ.ਟੀ.ਸੀ ਦੇ ਵਿੱਚ ਮਨੇਜਮੈਂਟ ਵੱਲੋਂ ਮੰਗਾਂ ਨੂੰ ਲਾਗੂ ਕਰਨ ਤੋ ਲਗਾਤਾਰ ਟਾਲ ਮਟੋਲ ਕੀਤਾ ਜਾਦਾ ਹੈ। ਜਿਸ ਕਰਕੇ ਜਥੇਬੰਦੀ ਨੂੰ ਵਾਰ-ਵਾਰ ਸੰਘਰਸ਼ ਕਰਨ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਿਸ ਤੋ ਲੱਗਦਾ ਹੈ ਕਿ ਜਾਣ ਬੁੱਝ ਕੇ ਮੈਨੇਜਮੈਂਟ ਵਰਕਰਾ ਨਾਲ ਸੋਸਣ ਕਰ ਰਹੀ ਹੈ। ਜਿਸ ਦੇ ਰੋਸ ਵਜੋ ਜਥੇਬੰਦੀ ਨੂੰ ਸੰਘਰਸ ਦੇ ਰਾਹ ਤੁਰਨਾ ਪੈਂਦਾ ਹੈ । ਕਿਉਕਿ ਦਿੱਲੀ ਚੋਣਾ ਸਮੇ ਸਰਕਾਰ ਵੱਲੋ ਤਨਖਾਹ ਵਾਧੇ ਦੇ ਵੱਡੇ ਪੱਧਰ ਤੇ ਇਸ਼ਤਿਹਾਰ ਜਾਰੀ ਕੀਤੇ ਗਏ ਪ੍ੰਤੂ ਹੁਣ ਤੱਕ ਤਨਖਾਹ ਵਾਧਾ ਲਾਗੂ ਤਾ ਕਿ ਮੁਲਾਜਮਾਂ ਨੂੰ ਪਹਿਲਾਂ ਮਿਲਦਿਆ ਤਨਖਾਹਾਂ ਨਹੀ ਦਿੱਤੀਆਂ ਗਈਆਂ ਅਤੇ ਜਿਆਦਾਤਰ ਮੁਲਾਜਮਾਂ ਦੀਆਂ ESi ਦੀਆਂ ਮੈਡੀਕਲ ਸਹੂਲਤਾਂ ਬੰਦ ਹੋ ਗਈਆ ਹਨ ਜਿਨਾ ਦਾ ਕੋਈ ਠੋਸ ਹੱਲ ਨਹੀਂ ਕੀਤਾ ਗਿਆ।
ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ , ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਪੰਨੂ , ਸੂਬਾ ਦਫ਼ਤਰੀ ਸਕੱਤਰ ਰੋਹੀ ਰਾਮ , ਸੂਬਾ ਕੈਸ਼ੀਅਰ ਰਮਨਦੀਪ ਸਿੰਘ, ਮੀਤ ਪ੍ਰਧਾਨ ਰਣਜੀਤ ਸਿੰਘ ਸਮੇਤ ਇਹ ਫੈਸਲਾ ਕੀਤਾ ਗਿਆ ਕਿ ਜੇਕਰ ਮਨੇਜਮੈਂਟ ਅਤੇ ਸਰਕਾਰ ਵੱਲੋਂ ਸਾਰਿਆ ਮੰਗਾ ਦਾ ਹੱਲ ਜਲਦੀ ਨਾ ਕੀਤਾ ਤਾਂ ਜਥੇਬੰਦੀ ਵੱਲੋਂ 17 ਫ਼ਰਵਰੀ ਨੂੰ ਸਮੂਹ ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਦੇ ਗੇਟਾ ਤੇ ਗੇਟ ਰੈਲੀਆਂ ਕੀਤੀਆ ਜਾਣਗੀਆ,24 ਫ਼ਰਵਰੀ ਨੂੰ ਪਟਿਆਲਾ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਮੇਨ ਚੌਕ ਬੰਦ ਕੀਤਾ ਜਾਵੇਗਾ, ਜੇਕਰ ਫ਼ੇਰ ਵੀ ਕੋਈ ਹੱਲ ਨਹੀਂ ਕੀਤਾ ਤਾਂ ਹੜਤਾਲ ਸਮੇਤ ਵਿਧਾਨ ਸਭਾ ਦੇ ਸੈਸ਼ਨ ਦੋਰਾਨ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ ਅਤੇ ਸਵਾਲ ਜਵਾਬ ਕੀਤੇ ਜਾਣਗੇ।
ਇਸ ਮੀਟਿੰਗ ਵਿੱਚ ਸਮੂਹ ਡਿਪੂਆਂ ਦੇ ਆਗੂ ਸਾਹਿਬਾਨ ਡਿੱਪੂ ਪ੍ਰਧਾਨ ਹਰਜਿੰਦਰ ਸਿੰਘ , ਡਿੱਪੂ ਪ੍ਰਧਾਨ ਹਰਪ੍ਰੀਤ ਸਿੰਘ , ਡਿੱਪੂ ਪ੍ਰਧਾਨ ਗੁਰਪ੍ਰੀਤ ਸਿੰਘ, ਡਿੱਪੂ ਪ੍ਰਧਾਨ ਹਰਵਿੰਦਰ ਸਿੰਘ , ਸੈਕਟਰੀ ਜਸਦੀਪ ਸਿੰਘ ਲਾਲੀ , ਡਿੱਪੂ ਪ੍ਰਧਾਨ ਸਤਨਾਮ ਸਿੰਘ, ਬਠਿੰਡਾ ਡਿੱਪੂ ਕੈਸ਼ੀਅਰ ਕੁਲਵਿੰਦਰ ਸਿੰਘ ਆਦਿ ਹਾਜ਼ਰ ਹੋਏ
Share this content: