ਜਲੰਧਰ : ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਰੋਡਵੇਜ਼ ਤੇ ਮੁਲਾਜ਼ਮ ਹੀ ਨਸ਼ੇ ਦਾ ਕਾਲਾ ਧੰਦਾ ਕਰਨ ਵਿੱਚ ਸ਼ਾਮਿਲ ਹਨ। ਪੁਲਿਸ ਵੱਲੋਂ ਇੱਕ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਪੰਜਾਬ ਰੋਡਵੇਜ਼ ਜਲੰਧਰ ਡੀਪੂ 2 ਦੇ ਮੁਲਾਜ਼ਮਾਂ ਕੋਲੋਂ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹਨਾਂ ਮੁਲਾਜ਼ਮਾਂ ਦੇ ਨਾਮ ਅਜੀਤ ਸਿੰਘ ਉਰਫ ਰਾਜੂ, ਦੀਪਕ ਸ਼ਰਮਾ ਅਤੇ ਕੀਰਤ ਸਿੰਘ ਹੈ। ਅਜੀਤ ਸਿੰਘ ਉਰਫ ਰਾਜੂ ਵਾਸੀ ਗਾਂਧੀ ਨਗਰ ਵਾਰਡ ਨੰਬਰ 13 ਮਖੂ ਫਿਰੋਜ਼ਪੁਰ ਹਾਲ ਵਾਸੀ ਮਹੱਲਾ ਆਜਮਗੜ ਬਸ਼ੀਰਪੁਰਾ ਰਾਮਾ ਮੰਡੀ ਹੈ, ਦੀਪਕ ਸ਼ਰਮਾ ਵਾਸੀ ਸ਼ਹੀਦ ਭਗਤ ਸਿੰਘ ਕਲੋਨੀ ਜਲੰਧਰ, ਕੀਰਤ ਸਿੰਘ ਵਾਸੀ ਸੁਲਤਾਨ ਵਿੰਡ ਅੰਮ੍ਰਿਤਸਰ ਹੈ। ਪੁਲਿਸ ਵੱਲੋਂ ਉਕਤ ਮੁਲਾਜ਼ਮਾਂ ਦੇ ਖਿਲਾਫ 21 61 85 ਐਨਡੀਪੀਐਸ ਐਕਟ ਵਾਧਾ ਜੁਰਮ 29 61 85 ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹੋਰ ਪੁੱਛ ਪੜਤਾਲ ਜਾਰੀ ਹੈ। ASI ਅਵਤਾਰ ਸਿੰਘ ਨੇ ਦੱਸਿਆ ਕਿ ਮੁਲਾਜ਼ਮ ਨੂੰ ਪੰਜਾਬ ਰੋਡਵੇਜ਼ ਦਫਤਰ ਦੇ ਬਾਹਰੋ ਗਿਰਫਤਾਰ ਕੀਤਾ ਗਿਆ ਤੇ ਇੱਕ ਨੂੰ ਅੰਦਰੋਂ ਗ੍ਰਿਫਤਾਰ ਕੀਤਾ ਗਿਆ ਹੈ ਇਹ ਕੁੱਲ ਤਿੰਨ ਮੁਲਾਜ਼ਮ ਹਨ ਅਤੇ ਇਹਨਾਂ ਕੋਲੋਂ ਜੋ ਹੈਰੋਇਨ 55 ਗ੍ਰਾਮ ਬਰਾਮਦ ਹੋਈ ਹੈ ਉਸਦੀ ਬਰਾਮਦਗੀ ਪੰਜਾਬ ਰੋਡ ਦੇ ਦਫਤਰ ਵਿੱਚੋਂ ਕੀਤੀ ਗਈ ਹੈ।
ਬੜੀ ਹੈਰਾਨੀ ਦੀ ਗੱਲ ਹੈ ਕੀ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਨਸ਼ੇ ਦੇ ਖਿਲਾਫ ਕੰਮ ਕਰ ਰਹੀ ਹੈ। ਅਤੇ ਨਸ਼ੇ ਜਹੀ ਵੱਡੀ ਬਿਮਾਰੀ ਨੂੰ ਸਮਾਜ ਵਿੱਚੋਂ ਖਤਮ ਕਰਨ ਦੇ ਲਈ ਲੋਕ ਵੀ ਸਹਿਯੋਗ ਕਰ ਰਹੇ ਹਨ ਉਥੇ ਹੀ ਪੰਜਾਬ ਰੋਡਵੇਜ ਜੋ ਕਿ ਸਰਕਾਰ ਦਾ ਅਹਿਮ ਵਿਭਾਗ ਹੈ ਉਸਦੇ ਮੁਲਾਜ਼ਮ ਹੀ ਇਸ ਕਾਲੇ ਕੰਮ ਵਿੱਚ ਸ਼ਾਮਿਲ ਹਨ। ਇਸ ਮਾਮਲੇ ਤੋਂ ਬਾਅਦ ਪੰਜਾਬ ਰੋਡਵੇਜ ਦੀ ਕਾਫੀ ਬੇਇਜਤੀ ਹੋ ਰਹੀ ਹੈ ਜਿਸ ਕਾਰਨ ਡੀਪੂ ਦੇ ਮੁਲਾਜ਼ਮਾਂ ਤੋਂ ਲੈ ਕੇ ਵੱਡੇ ਅਫਸਰ ਵੀ ਨਮੋਸ਼ੀ ਦਾ ਸ਼ਿਕਾਰ ਹੋ ਰਹੇ ਹਨ।
Share this content: