ਸਿੱਖ ਭਾਈਚਾਰੇ ਨੇ ਮੁਸਲਿਮ ਭਾਈਚਾਰੇ ਨੂੰ ਮਸਜਿਦ ਬਣਾਉਣ ਲਈ ਆਪਣੀ ਜ਼ਮੀਨ ਕੀਤੀ ਦਾਨ

0
538

Jalandhar : ਜਿਲ੍ਹਾ ਮਲੇਰਕੋਟਲਾ ਦੇ ਪਿੰਡ ਉਮਰਪੁਰਾ ਵਿਖੇ ਪਿੰਡ ਦੇ ਵਸਨੀਕ ਮੁਸਲਮਾਨ ਭਾਈਚਾਰੇ ਨੂੰ ਪਿੰਡ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਨੋਨੀ ਅਤੇ ਉਨ੍ਹਾਂ ਦੇ ਭਰਾ ਅਵਨਿਦਰ ਸਿੰਘ ਨੇ ਪਿੰਡ ਦੇ ਵਿੱਚ ਮੁਸਲਿਮ ਭਾਈਚਾਰੇ ਨੂੰ ਤਕਰੀਬਨ 6 ਵਿਸਵੇ ਜਗ੍ਹਾ ਜੋ ਕਿ ਮੇਨ ਰੋਡ ਦੇ ਨਾਲ ਲੱਗਦੀ ਹੈ ਮਸਜਿਦ ਬਣਾਉਣ ਲਈ ਦਾਨ ਦਿੱਤੀ ਹੈ ਇਸ ਮੌਕੇ ਤੇ ਪਿੰਡ ਦੇ ਮੁਸਲਿਮ ਭਾਈਚਾਰੇ ਨੇ ਮਸਜਿਦ ਦਾ ਨੀਹ ਪੱਥਰ ਰੱਖਣ ਲਈ ਵਿਸ਼ੇਸ਼ ਤੌਰ ਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੂੰ ਸੱਦਾ ਦਿੱਤਾ, ਨੀਹ ਪੱਥਰ ਮੌਕੇ ਸ਼ਾਹੀ ਇਮਾਮ ਨੇ ਕਿਹਾ ਕਿ ਇਸ ਮਸਜਿਦ ਚ ਨਮਾਜ਼ ਤਾਂ ਮੁਸਲਿਮ ਭਾਈਚਾਰੇ ਦੇ ਲੋਕ ਅਦਾ ਕਰਨਗੇ ਪਰ ਉਹਨਾਂ ਦੀਆਂ ਨਮਾਜ਼ਾਂ ਦਾ ਸਵਾਬ ਸਿੱਖ ਭਾਈਚਾਰੇ ਦੇ ਇਸ ਪਰਿਵਾਰ ਨੂੰ ਮਿਲੇਗਾ ਜਿਸਨੇ ਆਪਣੇ ਹਿੱਸੇ ਦੀ ਜਮੀਨ ਚੋਂ ਮਸਜਿਦ ਦੇ ਲਈ ਜਗ੍ਹਾ ਦਾਨ ਕੀਤੀ ਹੈ। ਇਸ ਮੌਕੇ ਪਿੰਡ ਉਮਰਪੁਰਾ ਦੇ ਪੰਚ ਤੇਜਵੰਤ ਸਿੰਘ ਵੱਲੋਂ 2 ਲੱਖ ਰੁਪਏ ਮਸਜਿਦ ਨੂੰ ਰਾਸ਼ੀ ਦਾਨ ਕੀਤੀ ਗਈ ਤੇ ਇਹਨਾਂ ਦੇ ਇਲਾਵਾ ਰਵਿੰਦਰ ਸਿੰਘ ਗਰੇਵਾਲ ਉਨਾਂ ਨੇ ਵੀ 1 ਲੱਖ ਰੁਪਏ ਮਸਜਿਦ ਨੂੰ ਦਾਨ ਰਾਸ਼ੀ ਭੇਟ ਕੀਤੀ।
ਜ਼ਿਕਰਯੋਗ ਹੈ ਕਿ 1947 ਤੋਂ ਬਾਅਦ ਹੁਣ ਤੱਕ ਇਸ ਪਿੰਡ ਵਿੱਚ ਕੋਈ ਮਸਜਿਦ ਮੌਜੂਦ ਨਹੀਂ ਸੀ ਤੇ ਪਿੰਡ ਦੇ ਵਸਨੀਕ ਮੁਸਲਮਾਨ ਭਾਈਚਾਰੇ ਨੂੰ ਨਮਾਜ਼ ਪੜਨ ਲਈ ਨਾਲ ਲੱਗਦੇ ਪਿੰਡਾਂ ਦੇ ਵਿੱਚ ਜਾਣਾ ਪੈਂਦਾ ਸੀ ਅੱਜ ਪਿੰਡ ਉਮਰਪੁਰਾ ਵਿਖੇ ਮਸਜਿਦਾਂ ਨੀਹ ਪੱਥਰ ਰੱਖਣ ਸਮੇਂ ਪਿੰਡ ਦੇ ਵਸਨੀਕ ਮੁਸਲਮਾਨ ਭਾਈਚਾਰਾ ਕਾਫੀ ਖੁਸ਼ ਤੇ ਭਾਵਕ ਨਜ਼ਰ ਆ ਰਿਹਾ ਸੀ।

Share this content:

LEAVE A REPLY

Please enter your comment!
Please enter your name here