Jalandhar : ਅੱਜ ਮਿਤੀ 18/12/2024 ਨੂੰ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਗੇਟ ਰੈਲੀ ਵਿੱਚ ਫਿਰੋਜ਼ਪੁਰ ਡਿਪੂ ਦੇ ਗੇਟ ਤੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 3 ਸਾਲ ਦਾ ਸਮਾਂ ਬੀਤ ਚੁੱਕੇ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਪੰਜਾਬ ਦੇ ਵਿੱਚ ਇੱਕ ਵੀ ਮੁਲਾਜ਼ਮਾਂ ਨੂੰ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ ਫੇਰ ਵਿਧਾਨਸਭਾ ਵਿੱਚ ਕਿਹਾ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇਗਾ ਪਰ ਟਰਾਂਸਪੋਰਟ ਵਿਭਾਗ ਵਿੱਚ ਇੱਕ ਵੀ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਟਰਾਂਸਪੋਰਟ ਵਿਭਾਗ ਦੇ ਵਿੱਚ ਲਗਭਗ 400 ਤੋਂ ਵੱਧ ਬੱਸਾਂ ਕੰਡਮ ਹੋ ਗਈਆ ਹਨ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਟਰਾਂਸਪੋਰਟ ਵਿਭਾਗ ਦੇ ਵਿੱਚ ਇੱਕ ਵੀ ਬੱਸ ਨਵੀਂ ਨਹੀਂ ਪਈ ਜਿਹੜੀ ਸਰਕਾਰ ਕਹਿੰਦੇ ਸੀ ਆਉਂਦੇ ਸਾਰ ਹੀ ਠੇਕੇਦਾਰ ਸਿਸਟਮ ਨੂੰ ਖਤਮ ਕਰ ਦੇਵਾਂਗੇ ਵਿਭਾਗਾਂ ਦੇ ਵਿੱਚ ਹੋ ਰਹੀ ਠੇਕੇਦਾਰੀ ਸਿਸਟਮ ਤਹਿਤ ਲੁੱਟ ਨੂੰ ਰੋਕ ਦੇਵਾਂਗੇ ਹੁਣ ਤੱਕ ਨਾ ਤਾਂ ਠੇਕੇਦਾਰੀ ਸਿਸਟਮ ਤਹਿਤ GST ਅਤੇ ਕਮਿਸ਼ਨ ਦੇ ਰੂਪ ਵਿੱਚ ਹੋ ਰਹੀ ਲੁੱਟ ਬੰਦ ਹੋਈ ਅਤੇ ਨਾ ਮੁਲਾਜ਼ਮਾਂ ਦੀ EPF,ESI ਨਾ ਜਮਾਂ ਕਰਵਾਉਣ ਵੈਲਫ਼ੇਅਰ ਫੰਡ, ਬੀਮਾ ਅਤੇ ਸਕਿਊਰਟੀਆ ਦੀ ਨਜਾਇਜ਼ ਕਟੋਤੀ ਅਤੇ ਸਹੂਲਤਾਂ ਨਾ ਦੇਣ ਕਾਰਨ ਲੁੱਟ ਹੋ ਰਹੀ ਹੈ ਠੇਕੇਦਾਰਾ ਨੂੰ ਬਾਂਹਰ ਨਹੀਂ ਕੱਢਿਆ ਗਿਆ ਅਤੇ ਨਾ ਹੀ ਪੰਜਾਬ ਦੇ ਨੋਜਵਾਨ ਨੂੰ ਪੱਕਾ ਰੋਜ਼ਗਾਰ ਮਿਲਿਆ ਅਤੇ ਨਾ ਹੀ ਪੰਜਾਬ ਦੀ ਪਬਲਿਕ ਦੇ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਜਦੋਂ ਕਿ ਪੰਜਾਬ ਦੇ ਨਾਲ ਲਗਦੇ ਸੂਬੇ ਹਰਿਆਣਾ ਅਤੇ ਹਿਮਾਚਲ ਦੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਦੀ ਆ ਰਹੀ ਹੈ ਸਰਕਾਰ ਉਹਨਾਂ ਸੂਬਿਆ ਦੀ ਤਰਜ਼ ਦੀ ਬਜਾਏ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਓਮਾਦੇਵੀ ਜਜਮੈਂਟ ਦਾ ਬਹਾਨਾ ਬਣਾ ਕੇ ਸਰਕਾਰ ਪੰਜਾਬ ਦੇ ਨੋਜਵਾਨ ਦਾ ਸ਼ੋਸਣ ਕਰ ਰਹੀ ਹੈ ਜਦੋ ਕਿ ਨਾਲ ਦੇ ਸੂਬਿਆਂ ਵਿੱਚ ਕਿ ਅਤੇ ਪੰਜਾਬ ਵਿੱਚ ਪਹਿਲਾਂ ਵੀ 3-5-6-7-ਸਾਲ ਵਾਲੇ ਮੁਲਾਜ਼ਮ ਪੱਕੇ ਕੀਤੇ ਹਨ ਪ੍ਰੰਤੂ ਸਿਰਫ ਇੱਕਲੀ ਮੌਜੂਦਾ ਪੰਜਾਬ ਸਰਕਾਰ ਹੀ ਇਸਦਾ ਉਲਟ ਮਤਲਬ ਕੱਢ ਕੇ ਮੁਲਾਜ਼ਮ ਮਾਰੂ ਨੀਤੀਆਂ ਅਪਣਾ ਰਹੀ ਹੈ ਪਿਛਲੇ ਸਮੇਂ ਵਿੱਚ ਪੱਕੇ ਜਾ ਕੰਟਰੈਕਟ ਤੇ ਕੀਤੇ ਮੁਲਾਜ਼ਮਾਂ ਦੇ ਪਰੂਫ ਅਸੀ ਪੰਜਾਬ ਸਰਕਾਰ ਕੋਲ ਪੇਸ਼ ਕਰ ਚੁੱਕੇ ਹਾਂ ਪ੍ਰੰਤੂ ਸਰਕਾਰ ਵੱਲੋਂ ਬਣਾਈ ਕਮੇਟੀ ਕੋਈ ਵੀ ਹੱਲ ਕਰਨ ਨੂੰ ਤਿਆਰ ਨਹੀਂ ਅਤੇ ਵਿਭਾਗਾਂ ਦੀ ਵੱਡੀ ਲੁੱਟ ਹੋ ਰਹੀ ਹੈ ਦੂਸਰੇ ਪਾਸੇ ਫ੍ਰੀ ਸਫ਼ਰ ਸਹੂਲਤਾਂ ਦੇ ਪੈਸੇ ਨਾ ਆਉਣ ਕਾਰਨ ਸਪੇਅਰ ਟਾਇਰ ਅਤੇ ਤਨਖਾਹਾਂ ਸਮੇਂ ਸਿਰ ਨਹੀਂ ਆਉਂਦੀਆਂ ਅਤੇ ਦੂਸਰੇ ਪਾਸੇ ਬੱਸਾਂ ਘੱਟ ਹੋਣ ਕਾਰਨ ਸਵਾਰੀ ਉਵਰਲੋਡ ਹੁੰਦੀ ਹੈ ਹੁਣ ਮੁਲਾਜ਼ਮਾਂ ਦੀਆਂ ਨਜਾਇਜ਼ ਰਿਪੋਰਟਾਂ ਕਰਨ ਲਈ ਅਧਾਰ ਕਾਰਡ ਦੇ ਸਾਰੇ ਅੱਖਰ ਭਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ ਪ੍ਰੰਤੂ ਇਸ ਦੀ ਹਕੀਕਤ ਉਲਟ ਹੈ ਕਿ ਟਿਕਟ ਮਸ਼ੀਨਾਂ ਵਿੱਚ ਕੇਵਲ 8 ਅੱਖਰ ਹੀ ਫੀਡ ਹੁੰਦੇ ਹਨ ਪਹਿਲਾਂ ਮੈਨਿਜਮੈਟ ਨਵੀਆਂ ਸਕੈਨਰ ਵਾਲੀਆਂ ਮਸ਼ੀਨਾਂ ਦੀ ਖਰੀਦ ਕਰੇ ਫੇਰ ਹੀ ਇਹ ਹੁਕਮ ਕੱਢੇ ਜਾਣ ਇਸ ਲਈ ਜੇਕਰ ਮੈਨਿਜਮੈਟ ਨੇ ਆਪਣੀ ਨਾਕਾਮੀ ਲੁਕੋਣ ਲਈ ਕੋਈ ਵੀ ਅਧਾਰ ਕਾਰਡ ਦੇ ਅੱਖਰਾਂ ਸਬੰਧੀ ਨਜਾਇਜ਼ ਰਿਪੋਰਟ ਕੀਤੀ ਤਾਂ ਯੂਨੀਅਨ ਤਰੁੰਤ ਤਿੱਖਾ ਸੰਘਰਸ਼ ਕਰੇਗੀ।
ਡਿਪੂ ਪ੍ਰਧਾਨ ਜਤਿੰਦਰ ਸਿੰਘ, ਸੈਕਟਰੀ ਮੁੱਖਪਾਲ ਸਿੰਘ,ਕੈਸ਼ੀਅਰ ਜਸਵੀਰ ਸਿੰਘ, ਮੀਤ ਪ੍ਰਧਾਨ ਸੋਰਵ ਮੈਣੀ ਨੇ ਬੋਲਿਆ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋ ਜੰਥੇਬੰਦੀ ਨਾਲ 1 ਜੁਲਾਈ ਨੂੰ ਮੀਟਿੰਗ ਹੋਈ ਸੀ ਜਿਸ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ 1 ਮਹੀਨੇ ਦੇ ਵਿੱਚ ਯੂਨੀਅਨ ਦੀਆਂ ਮੰਗਾਂ ਕੰਟਰੈਕਟ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਠੇਕੇਦਾਰੀ ਸਿਸਟਮ ਤਹਿਤ ਭਰਤੀ ਕੀਤੇ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕੀਤਾ ਜਾਵੇ ਤਾਂ ਜ਼ੋ ਵਿਭਾਗ ਦੀ ਠੇਕੇਦਾਰੀ ਸਿਸਟਮ ਤਹਿਤ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ,ਘੱਟ ਤਨਖਾਹ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ ਵਿੱਚ ਇੱਕਸਾਰਤਾ ਕੀਤੀ ਜਾਵੇ,ਵਿਭਾਗਾਂ ਦੇ ਵਿੱਚ ਆਪਣੀ ਮਾਲਕੀ ਦੀਆਂ ਬੱਸਾਂ ਪਾਈਆ ਜਾਣ ਕਿਲੋਮੀਟਰ ਸਕੀਮ ਤਹਿਤ (ਪ੍ਰਾਈਵੇਟ ਬੱਸਾ) ਵਿਭਾਗਾਂ ਦੇ ਵਿੱਚ ਨਾ ਪਾਈਆ ਜਾਣ ਵਿਭਾਗਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਵਰਕਰ ਮਾਰੂ ਕੰਡੀਸ਼ਨਾ ਨੂੰ ਰੱਦ ਕੀਤਾ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਮੀਟਿੰਗ ਦੇ ਵਿੱਚ ਜੰਥੇਬੰਦੀ ਨਾਲ ਸਹਿਮਤ ਬਣੀ ਸੀ ਮੁੱਖ ਮੰਤਰੀ ਪੰਜਾਬ ਵੱਲੋਂ ਕਮੇਟੀ ਵੀ ਗਠਿਤ ਕੀਤੀ ਸੀ ਪ੍ਰੰਤੂ ਪੰਜਾਬ ਦੇ ਟਰਾਂਸਪੋਰਟ ਮੰਤਰੀ ਪੰਜਾਬ ਕਿਸੇ ਵੀ ਮੰਗ ਦਾ ਹੱਲ ਨਹੀਂ ਕਰਨਾ ਚਹੁੰਦੇ ਜਾਣ ਬੁੱਝ ਕੇ ਮੰਗਾਂ ਨੂੰ ਲਮਕਿਆ ਜਾ ਰਿਹਾ ਹੈ ਜਿਸ ਦੇ ਰੋਸ ਵਜੋਂ 22 ਦਸੰਬਰ ਨੂੰ ਸਮੂਹ MLA ਨੂੰ ਮੰਗ ਪੱਤਰ ਦਿੱਤੇ ਜਾਣਗੇ ਅਤੇ 2 ਜਨਵਰੀ ਨੂੰ ਗੇਟ ਰੈਲੀਆ ਕਰਕੇ 6-7-8 ਜਨਵਰੀ ਨੂੰ ਪੂਰਨ ਤੌਰ ਤੇ ਚੱਕਾ ਜਾਮ ਕੀਤਾ ਜਾਵੇਗਾ ਅਤੇ 7 ਜਨਵਰੀ ਤੋ ਮੁੱਖ ਮੰਤਰੀ ਪੰਜਾਬ ਦੇ ਘਰ ਅੱਗੇ ਧਰਨਾ ਦਿੱਤਾ ਜਾਵੇਗਾ ਜੇਕਰ ਫੇਰ ਵੀ ਹੱਲ ਨਹੀਂ ਹੁੰਦਾ ਤਾਂ ਹੜਤਾਲ ਅਣਮਿੱਥੇ ਸਮੇਂ ਦੀ ਕੀਤੀ ਜਾਵੇਗੀ ਦਿੱਲੀ ਵਿੱਚ ਵੱਡੀ ਕੰਨਫਰੈਸ ਕੀਤੀ ਜਾਵੇਗੀ ਤੇ ਨਾਲ ਦਿੱਲੀ ਵਿੱਚ ਹੋਣ ਵਾਲੇ ਇਲੈਕਸ਼ਨਾਂ ਵਿੱਚ ਸਰਕਾਰ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਹੜਤਾਲ ਸਮੇਤ ਉਲੀਕੇ ਪ੍ਰੋਗਰਾਮਾਂ ਵਿੱਚ ਹੋਏ ਨੁਕਸਾਨ ਦੀ ਜ਼ਿਮੇਵਾਰੀ ਸਰਕਾਰ ਅਤੇ ਮਨੇਜਮੈਂਟ ਦੀ ਹੋਵੇਗੀ
Share this content: