ਵਕਫ਼ ਤਰਮੀਮੀ ਬਿਲ ਖਿਲਾਫ ਦਿੱਤਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ, ਕਿਸੇ ਵੀ ਤਰ੍ਹਾ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ

0
82


ਮਾਲੇਰਕੋਟਲਾ : ਪਾਰਲੀਮੈਂਟ ਚ ਪਿਛਲੇ ਦਿਨੀ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਵਕਫ ਤਰਮੀਮੀ ਬਿਲ ਖਿਲਾਫ ਜਮੀਅਤੇ ਉਲਮਾ ਹਿੰਦ ਪੰਜਾਬ ਵੱਲੋਂ ਹਜ਼ਰਤ ਮੌਲਾਨਾ ਮੁਫਤੀ ਮੁਹੰਮਦ ਖਲੀਲ ਕਾਸਮੀ(ਮੁਫਤੀ ਏ ਆਜਮ ਪੰਜਾਬ) ਅਤੇ ਸੂਬਾ ਪ੍ਰਧਾਨ ਦੀ ਰਹਿਨੁਮਾਈ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲਿਆਂ ਚ ਉਕਤ ਬਿਲ ਖਿਲਾਫ ਮੁਸਲਮਾਨਾਂ ਦੇ ਇਕੱਠ ਕਰਕੇ ਉਥੋਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ। ਇਸੇ ਕੜੀ ਤਹਿਤ ਜ਼ਿਲਾ ਅੰਮ੍ਰਿਤਸਰ ਵਿਖੇ ਇਕ ਪ੍ਰੋਗਰਾਮ ਇਤਹਾਸਿਕ ਮਸਜਿਦ ਖੈਰ ਉੱਦੀਨ ਵਿਖੇ ਕੀਤਾ ਗਿਆ।ਜਿਸ ਦੌਰਾਨ ਮੁਫ਼ਤੀ ਸਾਹਿਬ ਨੇ ਹਾਜ਼ਰ ਲੋਕਾਂ ਨੂੰ ਉਕਤ ਬਿਲ ਦੇ ਘਾਤਕ ਨਤੀਜਿਆਂ ਬਾਰੇ ਜਾਗਰੂਕ ਕੀਤਾ। ਇਸ ਮੌਕੇ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ। ਜਿਸ ਤੇ ਅਮਲ ਕਰਦਿਆਂ ਅੱਜ ਜਿਲ੍ਹੇ ਦੇ ਵੱਖ-ਵੱਖ ਮੁਸਲਿਮ ਆਗੂਆਂ ਨੇ ਹਾਫਿਜ ਮੁਹੰਮਦ ਸ਼ਾਹਿਦ ਜ਼ਿਲਾ ਪ੍ਰਧਾਨ ਦੀ ਅਗਵਾਈ ਚ ਜ਼ਿਲਾ ਜਨ ਸਕੱਤਰ ਮੁਹੰਮਦ ਦਾਨਿਸ਼, ਜ਼ਿਲਾ ਉਪ ਪ੍ਰਧਾਨ ਮੌਲਾਨਾ ਸ਼ਾਹ ਆਲਮ, ਮੁਹੰਮਦ ਆਸਿਫ਼ ,ਮੁਹੰਮਦ ਖ਼ੁਰਸ਼ੀਦ, ਹਾਫਿਜ਼ ਹਕੀਮ ਉੱਦੀਨ ਆਦਿ ਨੇ ਇਕੱਠੇ ਹੋ ਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਉਕਤ ਮਾਮਲੇ ਸਬੰਧੀ ਮੰਗ ਪਤਰ ਦਿੱਤਾ।ਆਗੂਆਂ ਨੇ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਦੇਸ਼ ਦੀ ਸਰਕਾਰ ਨੇ ਮੁਸਲਮਾਨਾਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਵੀ ਤਰ੍ਹਾ ਦੇ ਸੰਘਰਸ਼ ਤੋਂ ਪੰਜਾਬ ਵਾਸੀ ਗੁਰੇਜ਼ ਨਹੀਂ ਕਰਨਗੇ।

Share this content:

LEAVE A REPLY

Please enter your comment!
Please enter your name here