ਮੁੱਖ ਮੰਤਰੀ ਪੰਜਾਬ ਵੱਲੋਂ ਯੂਨੀਅਨ ਦੀਆਂ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਿਆ ਤੇ ਸਹਿਮਤੀ ਬਣੀ, 3 ਜੁਲਾਈ ਨੂੰ ਜਲੰਧਰ ਦਾ ਐਕਸ਼ਨ ਪ੍ਰੋਗਰਾਮ ਪੋਸਟਪੋਨ ਕੀਤਾ

0
119

ਅੱਜ ਮਿਤੀ 01/07/2024 ਨੂੰ ਪੰਜਾਬ ਰੋਡਵੇਜ਼/ਪਨਬਸ/ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੀ ਮੀਟਿੰਗ ਮਾਨਯੋਗ ਮੁੱਖ ਮੰਤਰੀ ਪੰਜਾਬ, ਚੀਫ ਸੈਕਟਰੀ ਪੰਜਾਬ,ਐਡਵੋਕੇਟ ਜਨਰਲ ਪੰਜਾਬ, ਸਪੈਸ਼ਲ ਸੈਕਟਰੀ ਟੂ ਮੁੱਖ ਮੰਤਰੀ ਪੰਜਾਬ,ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ ਪੰਜਾਬ,ਮਨੇਜਿੰਗ ਡਾਇਰੈਕਟਰ ਪਨਬਸ ਅਤੇ ਮਨੇਜਿੰਗ ਡਾਇਰੈਕਟਰ ਪੀ.ਆਰ.ਟੀ.ਸੀ ਸਮੇਤ ਵਿੱਤ ਵਿਭਾਗ ਦੇ ਅਧਿਕਾਰੀਆ ਨਾਲ ਯੂਨੀਅਨ ਦੀ ਮੀਟਿੰਗ ਹੋਈ ਜਿਸ ਵਿੱਚ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੂਬਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ,ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਸੀ ਮੀਤ ਪ੍ਰਧਾਨ ਬਲਵਿੰਦਰ ਸਿੰਘ ਰਾਠ ਰੋਹੀ ਰਾਮ ਦਫਤਰੀ ਸਕੱਤਰ ,ਰਮਨਦੀਪ ਸਿੰਘ ਸਹਾਇਕ ਕੈਸ਼ੀਅਰ, ਜੋਧ ਸਿੰਘ ਸੂਬਾ ਜੁਆਇੰਟ ਸਕੱਤਰ ਹਾਜ਼ਰ ਹੋਏ ਜਿਸ ਵਿੱਚ ਲਗਭਗ ਜਥੇਬੰਦੀ ਵੱਲੋਂ ਦਿੱਤੇ ਮੰਗ ਪੱਤਰ ਅਨੁਸਾਰ ਸਾਰੀਆਂ ਹੀ ਮੰਗਾਂ ਤੇ ਵਿਚਾਰ ਚਰਚਾ ਹੋਈ ਮੀਟਿੰਗ ਮੁਲਾਜ਼ਮਾ ਪੱਖੀ ਰਹੀ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਯੂਨੀਅਨ ਦੀਆਂ ਸਾਰੀਆਂ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਿਆ ਗਿਆ ਅਤੇ ਮੰਗਾਂ ਤੇ ਸਹਿਮਤੀ ਬਣੀ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ 3 ਜੁਲਾਈ 2024 ਨੂੰ ਜਲੰਧਰ ਦਾ ਐਕਸ਼ਨ ਪ੍ਰੋਗਰਾਮ ਪੋਸਟਪੋਨ ਕੀਤਾ ਜਾਂਦਾ ਹੈ।

ਇਸ ਤੋ ਉਪਰੰਤ ਦੱਸਿਆ ਜਾਂਦਾ ਹੈ ਕਿ ਅੱਜ ਦੀ ਮੀਟਿੰਗ ਦੀ ਡਿਟੇਲ ਵਾਈਜ਼ ਪ੍ਰੋਸੀਡਿੰਗ ਅਤੇ ਅਗਲੇ ਪ੍ਰੋਗਰਾਮਾਂ ਬਾਰੇ ਵਿਚਾਰ ਚਰਚਾ ਕਰਨ ਲਈ ਜਥੇਬੰਦੀ ਵੱਲੋਂ 5 ਜੁਲਾਈ 2024 ਦੀ ਮੀਟਿੰਗ ਜਲੰਧਰ ਵਿੱਚ ਰੱਖੀ ਗਈ ਹੈ ਸਮੂਹ ਡਿਪੂਆਂ ਸੂਬਾ ਆਗੂ , ਡਿੱਪੂ ਪ੍ਰਧਾਨ ਅਤੇ ਡਿੱਪੂ ਸੈਕਟਰੀ ਸਮੇਤ ਕੈਸ਼ੀਅਰ ਮੀਟਿੰਗ ਦੇ ਵਿੱਚ ਠੀਕ 9-30 ਵਜੇ ਪਹੁੰਚਣ ਅਤਿ ਜ਼ਰੂਰੀ ਸਮਝਿਆ ਜਾਵੇ ਬਾਕੀ ਦੀ ਜਾਣਕਾਰੀ ਮੀਟਿੰਗ ਦੇ ਵਿੱਚ ਦਿੱਤੀ ਜਾਵੇਗੀ ।

ਵੱਲੋ – ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ 25/11

Share this content:

LEAVE A REPLY

Please enter your comment!
Please enter your name here