ਜਲੰਧਰ/ਫਿਲੌਰ –
ਜਲੰਧਰ ਲੋਕ ਸਭਾ ਹਲਕੇ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਆਪਣੇ ਫਿਲੌਰ ਹਲਕੇ ਦੇ ਦੌਰੇ ਦੌਰਾਨ ਬਾਰ ਐਸੋਸੀਏਸ਼ਨ ਫਿਲ਼ੌਰ ਦੇ ਨਾਲ ਮੀਟਿੰਗ ਕੀਤੀ ਗਈ।ਬਾਰ ਐਸੋਸੀਏਸ਼ਨ ਦੇ ਵਿੱਚ ਵਕੀਲ ਭਾਈਚਾਰੇ ਨਾਲ ਹੋਈ ਇਸ ਮੀਟਿੰਗ ਦੋਰਾਨ ਚਰਨਜੀਤ ਸਿੰਘ ਚੰਨੀ ਨੇ ਆਪਣੇ ਸਿਆਸੀ ਸਫ਼ਰ ਬਾਰੇ ਦੱਸਿਆ ਤੇ ਆਪਣੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ।ਸ.ਚੰਨੀ ਨੇ ਦੱਸਿਆ ਕਿ ਉਹਨਾ ਨੇ ਵਕਾਲਤ ਦੀ ਪੜਾਈ ਵੀ ਕੀਤੀ ਹੋਈ ਹੈ।ਇਸ ਦੌਰਾਨ ਵੱਡੀ ਗਿਣਤੀ ਵਿੱਚ ਹਾਜ਼ਰ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਦਾ ਭਰੋਸਾ ਦਿੱਤਾ ਤੇ ਆਪਣੀਆਂ ਮੰਗਾਂ ਵੀ ਦੱਸੀਆਂ।ਇਸ ਮੋਕੇ ਤੇ ਸੰਬੋਧਨ ਕਰਦਿਆਂ ਸ.ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਵਕੀਲ ਭਾਈਚਾਰਾ ਸਮਾਜ ਦਾ ਅਹਿਮ ਵਰਗ ਹੈ।ਉਨਾਂ ਕਿਹਾ ਕਿ ਪੜ੍ਹਿਆ ਲਿਖਿਆ ਤੇ ਸਮਾਜ ਨੂੰ ਸਹੀ ਸੇਧ ਦੇਣ ਦੇ ਨਾਲ ਨਾਲ ਵਕੀਲ ਭਾਈਚਾਰਾ ਕਨੂੰਨ ਦਾ ਰਖਵਾਲਾ ਹੈ ਤੇ ਲੋਕਾਂ ਨੂੰ ਇੰਸਾਫ ਦਿਵਾਉਣ ਲਈ ਕਨੂੰਨੀ ਲੜਾਈ ਲੜਦਾ ਹੈ।ਇਸ ਦੌਰਾਨ ਸ.ਚੰਨੀ ਨੇ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਜਿੱਤਣ ਤੋਂ ਬਾਅਦ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ ਤੇ ਉੱਨਾਂ ਦੇ ਸਹਿਯੋਗ ਨਾਲ ਹਲਕੇ ਦਾ ਵਿਕਾਸ ਕੀਤਾ ਜਾਵੇਗਾ। ਇਸ ਮੋਕੇ ਤੇ ਬਾਰ ਐਸੋਸ਼ੋਏਸ਼ਨ ਦੇ ਪ੍ਰਧਾਨ ਦਿਨੇਸ਼ ਕਮਲ,ਜਨਰਲ ਸਕੱਤਰ ਵਿਸ਼ਵ ਅਰੋੜਾ,ਮੀਤ ਪ੍ਰਧਾਨ ਗੋਰਵ ਕਾਂਸਲ, ਸੁਰਜੀਤ,ਮਾਧਵ ਰਚਨਾ ਜਨਰਲ ਸਕੱਤਰ ਮਹਿਲਾ ਕਾਂਗਰਸ,ਐਸ.ਐਨ ਅਗਰਵਾਲ,ਰਾਜ ਕੁਮਾਰ,ਮਨੀਸ਼ ਕੁਮਾਰ,ਰਵੀ ਪ੍ਰਕਾਸ਼ ਸ਼ਰਮਾ,ਰਜਿੰਦਰ ਬੋਪਾਰਾਏ ਤੇ ਰਜਿੰਦਰ ਸੰਧੂ ਤੋ ਇਲਾਵਾ ਵੱਡੀ ਗਿਣਤੀ ਵਿੱਚ ਬਾਰ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।
Share this content:


